ਨੀਤੀ ਆਯੋਗ

ਨੀਤੀ ਆਯੋਗ ਅਤੇ ਭਾਰਤੀ ਫਾਉਂਡੇਸ਼ਨ ਨੇ ‘ਕੌਨਵੋਕ 2021-22’ ਦੀ ਸ਼ੁਰੂਆਤ ਦਾ ਐਲਾਨ ਕੀਤਾ


ਜਨਵਰੀ 2022 ਵਿੱਚ ਆਯੋਜਿਤ ਰਾਸ਼ਟਰੀ ਪੱਧਰ ਦੀ ਸੰਗੋਸ਼ਠੀ ਦੇ ਲਈ ਰਿਸਰਚ ਪੇਪਰ ਸ਼ਾਮਲ
ਅਧਿਆਪਕਾਂ ਅਤੇ ਪ੍ਰਿੰਸੀਪਲਸ/ਸਕੂਲਾਂ ਦੇ ਪ੍ਰਮੁੱਖਾਂ ਦੇ ਪੇਪਰ ਸ਼ਾਮਲ ਕਰਨ ਦੇ ਲਈ ਰਜਿਸਟ੍ਰੇਸ਼ਨ 9 ਦਸੰਬਰ, 2021 ਤੋਂ ਸ਼ੁਰੂ
ਪ੍ਰੋਗਰਾਮ ਵਿੱਚ ਪ੍ਰਮੁੱਖ ਸਿੱਖਿਆ ਸੰਸਥਾਨਾਂ ਅਤੇ ਹਿਤਧਾਰਕਾਂ ਨੇ ਹਿੱਸਾ ਲਿਆ

Posted On: 10 DEC 2021 3:04PM by PIB Chandigarh

ਭਾਰਤੀ ਇੰਟਰਪ੍ਰਾਈਜ਼ਿਜ਼ ਦੀ ਲੋਕ-ਹਿਤੈਸ਼ੀ ਸ਼ਾਖਾ, ਭਾਰਤੀ ਫਾਉਂਡੇਸ਼ਨ ਦੇ ਨਾਲ ਸਾਂਝੇਦਾਰੀ ਵਿੱਚ ਨੀਤੀ ਆਯੋਗ ਨੇ ਕੌਨਵੋਕ 2021-22 ਦੀ ਸ਼ੁਰੂਆਤ ਕੀਤੀ।

ਕੌਨਵੋਕ ਇੱਕ ਰਾਸ਼ਟਰੀ ਰਿਸਰਚ ਸੰਗੋਸ਼ਠੀ ਹੈ ਜਿਸ ਦਾ ਉਦੇਸ਼ ਭਾਰਤ ਭਰ ਦੇ ਸਾਰੇ ਅਧਿਆਪਕਾਂ, ਐਜੂਕੇਸ਼ਨਿਸਟ, ਸਕੂਲਾਂ ਦੇ ਪ੍ਰਮੁੱਖਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਸਿੱਖਿਆ ਪ੍ਰਦਾਨ ਕਰਨੇ ਅਤੇ ਇਸ ਦੀ ਗੁਣਵੱਤਾ ਨੂੰ ਮਜ਼ਬੂਤ ਕਰਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਸਮਾਧਾਨ ਕਰਨਾ ਹੈ। ਇਸ ਮੰਚ ਦੇ ਮਾਧਿਅਮ ਨਾਲ, ਸਰਕਾਰੀ ਸਕੂਲਾਂ ਦੇ ਸਕੂਲ ਅਧਿਆਪਕਾਂ/ਪ੍ਰਮੁੱਖਾਂ/ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਸ ਅਤੇ ਭਾਰਤੀ ਫਾਉਂਡੇਸ਼ਨ ਨੈਟਵਰਕ ਦੇ ਅਧਿਆਪਕਾਂ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਮਾਧਿਅਮ ਨਾਲ ਰਿਸਰਚ-ਬੇਸਡ ਸਮਾਧਾਨਾਂ ਦਾ ਉਪਯੋਗ ਕਰਨ ਅਤੇ ਸਿੱਖਣ ਦੇ ਪਰਿਣਾਮਾਂ ਵਿੱਚ ਸੁਧਾਰ ਦੇ ਲਈ ਜ਼ਮੀਨੀ ਪੱਧਰ ‘ਤੇ ਕੀਤੇ ਗਏ ਆਪਣੇ ਪ੍ਰਯਤਨਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ।

ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਵੀ ਅਧਿਆਪਕਾਂ ਅਤੇ ਫੈਕਲਟੀਜ਼ ਨੂੰ ਅਧਿਐਨ ਪ੍ਰਕਿਰਿਆ ਕੇਂਦਰ ਦੇ ਰੂਪ ਵਿੱਚ ਪਹਿਚਾਣਦੀ ਹੈ। ਇਹ ਸਿਫਾਰਿਸ਼ ਕਰਦਾ ਹੈ ਕਿ ਅਧਿਆਪਕਾਂ ਨੂੰ ਟੀਚਿੰਗ ਦੇ ਨਵੇਂ ਦ੍ਰਿਸ਼ਟੀਕੋਣ ਦੇ ਲਈ ਪਛਾਣਿਆ ਜਾਵੇਗਾ ਜੋ ਉਨ੍ਹਾਂ ਦੀਆਂ ਕਲਾਸਾਂ ਵਿੱਚ ਅਧਿਐਨ ਦੇ ਨਤੀਜਿਆਂ ਵਿੱਚ ਸੁਧਾਰ ਕਰਦੇ ਹਨ। ਐੱਨਈਪੀ ਪਲੈਟਫਾਰਮ ਵਿਕਸਿਤ ਕਰਨ ਦੀ ਸਿਫਾਰਸ਼ ਕਰਦਾ ਹੈ ਤਾਕਿ ਅਧਿਆਪਕ ਵਿਆਪਕ ਪ੍ਰਸਾਰ ਅਤੇ ਪ੍ਰਤੀਕ੍ਰਿਤੀ ਦੇ ਲਈ ਵਿਚਾਰਾਂ ਅਤੇ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰ ਸਕਣ।

ਵਰ੍ਹਿਆਂ ਤੋਂ ਸਿੱਖਿਅਕ ਵਿਦਿਆਰਥੀਆਂ ਦੀ ਮਦਦ ਕਰਨ ਦੇ ਲਈ ਅਤੇ ਲੌਕਡਾਉਨ ਦੇ ਦੌਰਾਨ ਅਤੇ ਅਧਿਕ ਮਦਦ ਦੇ ਲਈ ਅਭਿਨਵ ਸਮਾਧਾਨ ਲੈ ਕੇ ਆਏ। ਕੌਨਵੋਕ ਦੇ ਮਾਧਿਅਮ ਨਾਲ ਉਹ ਹੁਣ ਆਪਣੇ ਸੂਖਮ ਰਿਸਰਚ ਪੇਪਰ ਸਾਂਝਾ ਕਰ ਸਕਦੇ ਹਨ। ਇਨ੍ਹਾਂ ਰਿਸਰਚ ਪੇਪਰਾਂ ਦਾ ਵਿਸ਼ਲੇਸ਼ਣ ਐਜੂਕੇਸ਼ਨਿਸਟ ਦੇ ਇੱਕ ਪੈਨਲ ਦੁਆਰਾ ਕੀਤਾ ਜਾਵੇਗਾ। ਸ਼ੌਰਟਲਿਸਟ ਕੀਤੇ ਗਏ ਰਿਸਰਚ ਪੇਪਰ ਜਨਵਰੀ, 2022 ਵਿੱਚ ਨਿਰਧਾਰਿਤ ‘ਰਾਸ਼ਟਰੀ ਰਿਸਰਚ ਸੰਗੋਸ਼ਠੀ’ ਦੇ ਦੌਰਾਨ ਪੇਸ਼ ਕੀਤੇ ਜਾਣਗੇ।

ਇਸ ਪ੍ਰੋਗਰਾਮ ਦੀ ਪ੍ਰਧਾਨਗੀ ਨੀਤੀ ਆਯੋਗ ਦੇ ਵਾਈਸ ਚੇਅਰਮੈਨ, ਡਾ. ਰਾਜੀਵ ਕੁਮਾਰ ਨੇ ਕੀਤੀ ਅਤੇ ਪ੍ਰੋਗਰਾਮ ਵਿੱਚ ਨੀਤੀ ਆਯੋਗ ਦੇ ਸੀਈਓ ਸ਼੍ਰੀ ਅਮਿਤਾਭ ਕਾਂਤ, ਨੀਤੀ ਆਯੋਗ ਦੇ ਸਲਾਹਕਾਰ (ਸਿੱਖਿਆ) ਡਾ. ਪ੍ਰੇਮ ਸਿੰਘ, ਭਾਰਤੀ ਫਾਉਂਡੇਸ਼ਨ ਦੇ ਕੋ-ਚੇਅਰਮੈਨ, ਸ਼੍ਰੀ ਰਾਕੇਸ਼ ਭਾਰਤੀ ਮਿੱਤਲ ਅਤੇ ਭਾਰਤੀ ਫਾਉਂਡੇਸ਼ਨ ਦੀ ਸੀਈਓ ਸੁਸ਼੍ਰੀ ਮਮਤਾ ਸੈਕੀਆ ਨੇ ਹਿੱਸਾ ਲਿਆ। ਸਿੱਖਿਆ ਮੰਤਰਾਲੇ, ਐੱਨਆਈਈਪੀਏ ਦੇ ਪ੍ਰਤਿਨਿਧੀਆਂ, ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿੱਖਿਆ ਵਿਭਾਗਾਂ/ਐੱਸਸੀਈਆਰਟੀ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ।

 

ਪ੍ਰੋਗਰਾਮ ਦੇ ਦੌਰਾਨ ਨੀਤੀ ਆਯੋਗ ਦੇ ਵਾਈਸ ਚੇਅਰਮੈਨ, ਡਾ. ਰਾਜੀਵ ਕੁਮਾਰ ਨੇ ਕਿਹਾ, “ਗੁਣਵੱਤਾ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਅਸੀਂ ਸ਼ੁਰੂਆਤੀ ਸਿੱਖਿਆ ਵਿੱਚ ਸਰਵਭੌਮਿਕ ਪਹੁੰਚ ਹਾਸਲ ਕਰ ਲਈ ਹੈ। ਕੋਵਿਡ-19 ਦੇ ਕਾਰਨ ਸਕੂਲ ਬੰਦ ਹੋਣ ਨਾਲ ਅਧਿਐਨ ਦੀ ਪੁਰਾਣੀ ਅਵਸਥਾ ਵਿੱਚ ਪਹੁੰਚਣ ਦੇ ਲਈ ਇਹ ਇੱਕ ਤਾਤਕਾਲਿਕ ਅਤੇ ਸਭ ਤੋਂ ਮਹੱਤਵਪੂਰਨ ਕਾਰਜ ਬਣ ਜਾਂਦਾ ਹੈ। ਮੈਨੂੰ ਉਮੀਦ ਹੈ ਕਿ ਕੌਨਵੋਕ ਇੱਕ ਅਜਿਹਾ ਮੰਚ ਬਣ ਜਾਵੇਗਾ ਜੋ ਅਖਿਲ ਭਾਰਤੀ ਹੋਵੇਗਾ ਅਤੇ ਇਹ ਆਨੰਦਪੂਰਨ ਸਿੱਖਿਆ ਅਤੇ ਅਧਿਐਨ ਦੇ ਮਾਧਿਅਮ ਨਾਲ ਗਿਆਨ ਅਰਜਿਤ ਕਰਨ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਇੱਕ ਅੰਦੋਲਨ ਬਣ ਜਾਵੇਗਾ। ਮੈਂ ਸਾਰੇ ਸਿੱਖਿਆ ਹਿਤਧਾਰਕਾਂ ਨਾਲ ਸਾਡੇ ਯੁਵਾਵਾਂ ਦੀ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਗੁਣਵੱਤਾਪੂਰਨ ਸਿੱਖਿਆ ਨੂੰ ਇੱਕ ਮਿਸ਼ਨ ਬਣਾਉਣ ਦੀ ਅਪੀਲ ਕਰਦਾ ਹਾਂ। ਸਾਨੂੰ ਪ੍ਰੀ-ਸਕੂਲ ਸਿੱਖਿਆ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਵੱਡੀ ਸੰਖਿਆ ਵਿੱਚ ਬੱਚੇ ਪ੍ਰੀ-ਸਕੂਲ ਨਹੀਂ ਜਾ ਰਹੇ ਹਨ ਅਤੇ ਇਸ ਲਈ ਜਦੋਂ ਉਹ ਸਕੂਲਾਂ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਉਹ ਪੜ੍ਹਾਈ ਦੇ ਨਤੀਜਿਆਂ ਵਿੱਚ ਪਿਛੜ ਜਾਂਦੇ ਹਨ।”

 

ਰਾਸ਼ਟਰੀ ਸਿੱਖਿਆ ਨੀਤੀ 2020 ਵਿਗਿਆਨਿਕ ਮੈਥੋਡੋਲੋਜੀ ਦਾ ਉਪਯੋਗ ਕਰਕੇ ਸਮਾਧਾਨ ਖੋਜਣ ‘ਤੇ ਬਹੁਤ ਜ਼ੋਰ ਦਿੰਦੀ ਹੈ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਕੌਸ਼ਲ ਵਿਕਸਿਤ ਕਰਨ ਵਿੱਚ ਮਦਦ ਕਰਦੀ ਹੈ। ਇਹ ਭਾਰਤ ਵਿੱਚ ਰਿਸਰਚ ਦੀ ਗੁਣਵੱਤਾ ਅਤੇ ਮਾਤਰਾ ਨੂੰ ਬਦਲਣ ਦੇ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਦੀ ਕਲਪਨਾ ਕਰਦਾ ਹੈ, ਜਿਸ ਵਿੱਚ ਸਕੂਲੀ ਸਿੱਖਿਆ ਵਿੱਚ ਵਿਗਿਆਨਿਕ ਮੈਥੋਡੋਲੋਜੀ ਅਤੇ ਕ੍ਰਿਟੀਕਲ ਥਿੰਕਿੰਗ ‘ਤੇ ਜ਼ੋਰ ਦੇਣ ਦੇ ਨਾਲ ਸਿੱਖਣ ਦੀ ਅਧਿਕ ਖੇਡ ਅਤੇ ਖੋਜ-ਅਧਾਰਿਤ ਸ਼ੈਲੀ ਵਿੱਚ ਨਿਸ਼ਚਿਤ ਬਦਲਾਅ ਸ਼ਾਮਲ ਹੈ।

ਪ੍ਰੋਗਰਾਮ ਦੇ ਦੌਰਾਨ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ ਨੇ ਜ਼ੋਰ ਦੇ ਕੇ ਕਿਹਾ ਕਿ “ਕੌਨਵੋਕ ਸਿੱਖਿਆ ਦੇ ਖੇਤਰ ਵਿੱਚ ਅਕਾਦਮੀਆਂ, ਨੀਤੀ ਨਿਰਮਾਤਾਵਾਂ ਅਤੇ ਪ੍ਰੈਕਟੀਸ਼ਨਰਸ ਦੇ ਵਿੱਚ ਦੀ ਖਾਈ ਨੂੰ ਭਰਣ ਵਿੱਚ ਬਹੁਤ ਮਦਦ ਕਰੇਗਾ। ਅਧਿਆਪਕਾਂ ਦੁਆਰਾ ‘ਕਿਹੜੀ ਚੀਜ਼ ਕੰਮ ਕਰ ਜਾਂਦੀ ਹੈ” ਦੇ ਅਧਾਰ ‘ਤੇ ਜ਼ਮੀਨੀ ਪ੍ਰਾਪਤੀਆਂ ਨੀਤੀ ਨਿਰਮਾਤਾਵਾਂ ਨੂੰ ਅਜਿਹੀਆਂ ਨੀਤੀਆਂ ਤਿਆਰ ਕਰਨ ਵਿੱਚ ਮਦਦ ਕਰਨਗੇ ਜੋ ਜ਼ਮੀਨੀ ਪੱਧਰ ਦੀਆਂ ਜ਼ਰੂਰਤਾਂ ਦੇ ਲਈ ਜਵਾਬਦੇਹ ਹੋਣ। ਇਹ ਅਕਾਦਮੀਆਂ ਨੂੰ ਸਿੱਖਿਆ ਦੇ ਨਤੀਜਿਆਂ ਅਤੇ ਸੰਭਾਵਿਤ ਰਿਸਰਚ ਕੇਂਦਰਾਂ ਵਿੱਚ ਸੁਧਾਰ ਨਾਲ ਜੁੜੀਆਂ ਚੁਣੌਤੀਆਂ ਬਾਰੇ ਵਿੱਚ ਸੂਚਿਤ ਕਰੇਗਾ ਜਿੱਥੇ ਜ਼ਮੀਨੀ ਪੱਧਰ ‘ਤੇ ਅਧਿਆਪਕ ਕੋ-ਇਨਵੈਸਟੀਗੇਟਰ ਵੀ ਹੋ ਸਕਦੇ ਹਨ।”

ਨੀਤੀ ਆਯੋਗ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ “ਕੌਨਵੋਕ ਜਮਾਤਾਂ ਵਿੱਚ ਸਿੱਖਿਆ ਦੇ ਨਤੀਜਿਆਂ ਵਿੱਚ ਸੁਧਾਰ ਦੇ ਲਈ ਅਧਿਆਪਨ ਦੀ ਨਵੀਂ ਤਰ੍ਹਾਂ ਦੀ ਪੱਧਤੀ ਨੂੰ ਮਾਨਤਾ ਦੇਣ ‘ਤੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਸੁਝਾਵਾਂ ਨੂੰ ਹੁਲਾਰਾ ਦੇਵੇਗਾ। ਕੌਨਕੋਵ ਸਕੂਲੀ ਸਿੱਖਿਆ ਵਿੱਚ ਅਧਿਐਨ ਦੇ ਨਤੀਜਿਆਂ ਵਿੱਚ ਸੁਧਾਰ ਦੇ ਲਈ ਰਿਸਰਚ-ਅਧਾਰਿਤ ਸਕੂਲੀ ਸਿੱਖਿਆ ਦਾ ਉਪਯੋਗ ਕਰਨ ਦਾ ਸੱਭਿਆਚਾਰ ਬਣਾਉਣ ਵਿੱਚ ਮਦਦ ਕਰੇਗਾ।”

 

ਪ੍ਰੋਗਰਾਮ ਦੌਰਾਨ ਸਭਾ ਨੂੰ ਸੰਬੋਧਿਤ ਕਰਦੇ ਹੋਏ, ਭਾਰਤੀ ਫਾਉਂਡੇਸ਼ਨ ਦੇ ਕੋ-ਚੇਅਰਮੈਨ, ਸ਼੍ਰੀ ਰਾਕੇਸ਼ ਭਾਰਤੀ ਮਿੱਤਲ ਨੇ ਕਿਹਾ, ਭਾਰਤੀ ਫਾਉਂਡੇਸ਼ਨ ਵਿੱਚ, ਅਸੀਂ ਸਕੂਲਾਂ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਿੱਚ ਅਧਿਆਪਨ ਦੀ ਗੁਣਵੱਤਾ ਵਧਾਉਣ ਅਤੇ ਸਿੱਖਿਆ ਦੇ ਨਤੀਜਿਆਂ ਵਿੱਚ ਸੁਧਾਰ ਕਰਨ ਦਾ ਪ੍ਰਯਤਨ ਕਰਦੇ ਹਨ। ਜਦੋਂ ਐੱਨਈਪੀ 2020 ਨੂੰ ਰਾਸ਼ਟਰੀ ਪੱਧਰ ‘ਤੇ ਸ਼ੁਰੂ ਕੀਤਾ ਜਾ ਰਿਹਾ ਹੈ, ਤਦ ਅਸੀਂ ਕੌਨਵੋਕ 2021 ਦੇ ਲਈ ਨੀਤੀ ਆਯੋਗ ਦੇ ਨਾਲ ਸਾਂਝੇਦਾਰੀ ਕਰਕੇ ਸਨਮਾਨਤ ਮਹਿਸੂਸ ਕਰ ਰਹੇ ਹਾਂ। ਅਸੀਂ ਨਾਲ ਮਿਲ ਕੇ ਅਧਿਆਪਕਾਂ ਨੂੰ ਦੇਸ਼ ਭਰ ਵਿੱਚ ਆਪਣੇ ਗਿਆਨ ਦਾ ਪ੍ਰਸਾਰ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਾਂਗੇ ਤਾਕਿ ਐੱਨਈਪੀ 2020 ਵਿੱਚ ਨਿਰਧਾਰਿਤ ਟੀਚਿਆਂ ਨੂੰ ਗਤੀ ਅਤੇ ਨਿਰੰਤਰਤਾ ਦੇ ਨਾਲ ਪੂਰਾ ਕੀਤਾ ਜਾ ਸਕੇ।”

 

ਭਾਰਤੀ ਫਾਉਂਡੇਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਸੁਸ਼੍ਰੀ ਮਮਤਾ ਸੈਕੀਆ ਨੇ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਕੌਨਵੋਕ ਅਧਿਆਪਕਾਂ ਦੇ ਵਿੱਚ ਆਪਸੀ ਗੱਲਬਾਤ ਨੂੰ ਹੁਲਾਰਾ ਦੇਣ ਦੇ ਲਈ ਇੱਕ ਛੋਟੇ ਪੈਮਾਨੇ ਦੇ ਚਰਚਾ ਮੰਚ ਤੋਂ ਵਿਕਸਿਤ ਹੋ ਕੇ ਹੁਣ ਤੱਕ ਇੱਕ ਰਾਸ਼ਟਰੀ ਪੱਧਰ ਦਾ ਅਨੂਠਾ ਮੰਚ ਬਣ ਗਿਆ ਹੈ ਜੋ ਅਧਿਆਪਕਾਂ ਤੋਂ ਸੂਖਮ ਰਿਸਰਚ ਨੂੰ ਹੁਲਾਰਾ ਦੇਵੇਗਾ ਜੋ ਅੱਗੇ ਚਲ ਕੇ ਦੇਸ਼ ਵਿੱਚ ਨੀਤੀ ਨਿਰਮਾਣ ਵਿੱਚ ਹੱਥ ਅਜ਼ਮਾਉਣਗੇ।

ਕੌਨਵੋਕ ਦੇ ਲਈ ਆਵੇਦਨ ਅਜੇ ਖੁਲ੍ਹੇ ਹਨ ਅਤੇ ਬਿਨੈ ਪੱਤਰ ਜਨਵਰੀ ਦੇ ਅੰਤ ਤੱਕ ਸਵੀਕਾਰ ਕੀਤੇ ਜਾਣਗੇ। ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ https://bhartifoundation.org/convoke/ ‘ਤੇ ਦੇਖੀ ਜਾ ਸਕਦੀ ਹੈ।

 

***

ਡੀਐੱਸ/ਏਕੇਜੇ



(Release ID: 1781066) Visitor Counter : 138


Read this release in: English , Hindi , Telugu