ਸਿੱਖਿਆ ਮੰਤਰਾਲਾ
azadi ka amrit mahotsav

ਬੱਚਿਆਂ ਦੀ ਸੁਰੱਖਿਅਤ ਔਨਲਾਈਨ ਗੇਮਿੰਗ ‘ਤੇ ਮਾਤਾ-ਪਿਤਾ ਅਤੇ ਅਧਿਆਪਕਾਂ ਦੇ ਲਈ ਸਲਾਹ-ਮਸ਼ਵਰਾ

Posted On: 10 DEC 2021 5:05PM by PIB Chandigarh

ਟੈਕਨੋਲੋਜੀ ਦੇ ਨਵੇਂ ਯੁੱਗ ਵਿੱਚ, ਔਨਲਾਈਨ ਗੇਮਿੰਗ ਇਸ ਵਿੱਚ ਨਿਹਿਤ ਚੁਣੌਤੀਆਂ ਦੀ ਵਜ੍ਹਾ ਨਾਲ ਬੱਚਿਆਂ ਦੇ ਵਿੱਚ ਬਹੁਤ ਲੋਕਪ੍ਰਿਯ ਹੈ ਕਿਉਂਕਿ ਇਹ ਚੁਣੌਤੀਆਂ ਉਨ੍ਹਾਂ ਵਿੱਚ ਉਤੇਜਨਾ ਵਧਾਉਂਦੀ ਹੈ ਅਤੇ ਉਨ੍ਹਾਂ ਨੂੰ ਅਧਿਕ ਖੇਡਣ ਦੇ ਲਈ ਪ੍ਰੇਰਿਤ ਕਰਦੀ ਹੈ। ਇਸ ਨਾਲ ਬੱਚਿਆਂ ਨੂੰ ਇਸ ਦੀ ਲਤ ਲਗ ਸਕਦੀ ਹੈ। ਔਨਲਾਈਨ ਗੇਮ ਜਾਂ ਤਾਂ ਇੰਟਰਨੈੱਟ ‘ਤੇ ਜਾਂ ਕਿਸੇ ਹੋਰ ਕੰਪਿਊਟਰ ਨੈਟਵਰਕ ਨਾਲ ਖੇਡੇ ਜਾ ਸਕਦੇ ਹਨ। ਔਨਲਾਈਨ ਗੇਮ ਲਗਭਗ ਹਰ ਕਿਸੇ ਗੇਮਿੰਗ ਪਲੈਟਫਾਰਮ ਜਿਵੇਂ ਪੀਸੀ, ਕੰਸੋਲ ਅਤੇ ਮੋਬਾਈਲ ਡਿਵਾਈਸ ‘ਤੇ ਦੇਖੇ ਜਾ ਸਕਦੇ ਹਨ। ਔਨਲਾਈਨ ਗੇਮਿੰਗ ਨੂੰ ਫੋਨ ਜਾਂ ਟੈਬਲੇਟ ਦੇ ਉਪਯੋਗ ਨਾਲ ਖੇਡਿਆ ਜਾ ਸਕਦਾ ਹੈ ਜੋ ਔਨਲਾਈਨ ਗੇਮ ਦੀ ਲਤ ਦਾ ਇੱਕ ਆਮ ਕਾਰਕ ਹੈ ਕਿਉਂਕਿ ਬੱਚੇ ਅਸਾਨੀ ਨਾਲ ਕਿਸੇ ਵੀ ਸਮੇਂ ਕਿਤੇ ਵੀ ਗੇਮ ਖੇਡ ਸਕਦੇ ਹਨ ਜੋ ਕਿ ਉਨ੍ਹਾਂ ਦੇ ਸਕੂਲ ਅਤੇ ਸਮਾਜਿਕ ਜੀਵਨ ਦੇ ਸਮੇਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦੇ ਇਲਾਵਾ, ਮਹਾਮਾਰੀ ਦੇ ਕਾਰਨ ਸਕੂਲਾਂ ਦੇ ਬੰਦ ਹੋਣ ਨਾਲ ਬੱਚਿਆਂ ਦੁਆਰਾ ਮੋਬਾਈਲ ਅਤੇ ਇੰਟਰਨੈੱਟ ਦੇ ਉਪਯੋਗ ਵਿੱਚ ਵੀ ਵਾਧਾ ਹੋਇਆ ਹੈ।

 

ਹਾਲਾਕਿ, ਔਨਲਾਈਨ ਗੇਮਿੰਗ ਦੇ ਕਈ ਨੁਕਸਾਨ ਵੀ ਹਨ। ਔਨਲਾਈਨ ਗੇਮ ਖੇਡਣ ਨਾਲ ਗੇਮਿੰਗ ਦੀ ਲਤ ਵੀ ਲਗ ਸਕਦੀ ਹੈ ਜਿਸ ਨੂੰ ਗੇਮਿੰਗ ਡਿਸਔਰਡਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਖੇਡ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਹਰੇਕ ਪੱਧਰ ਪਿਛਲੇ ਦੀ ਤੁਲਨਾ ਵਿੱਚ ਅਧਿਕ ਜਟਿਲ ਅਤੇ ਕਠਿਨ ਹੁੰਦਾ ਹੈ। ਇਹ ਇੱਕ ਖਿਡਾਰੀ ਨੂੰ ਖੇਡ ਵਿੱਚ ਅੱਗੇ ਵਧਣ ਦੇ ਲਈ ਖੁਦ ਨੂੰ ਅੰਤਿਮ ਸੀਮਾ ਤੱਕ ਜਾਣ ਦੇ ਲਈ ਉਕਸਾਉਣ ਦਾ ਕਾਰਨ ਬਣਦਾ ਹੈ। ਇਸ ਲਈ, ਬਿਨਾ ਕਿਸੇ ਪ੍ਰਤੀਬੰਧ ਅਤੇ ਸੈਲਫ-ਲਿਮਿਟਸ ਦੇ ਔਨਲਾਈਨ ਗੇਮ ਖੇਡਣ ਨਾਲ ਕਈ ਖਿਡਾਰੀ ਇਸ ਦੇ ਆਦੀ ਹੋ ਜਾਂਦੇ ਹਨ ਅਤੇ ਉਨ੍ਹਾਂ ਵਿੱਚ ਗੇਮਿੰਗ ਡਿਸਔਰਡਰ ਪਾਇਆ ਜਾਂਦਾ ਹੈ। ਗੇਮਿੰਗ ਕੰਪਨੀਆਂ ਭਾਵਨਾਤਮਕ ਤੌਰ ‘ਤੇ ਬੱਚਿਆਂ ਨੂੰ ਖੇਡ ਦੇ ਹੋਰ ਅਧਿਕ ਪੜਾਅ (ਲੈਵਲ) ਜਾਂ ਐਪ ਨੂੰ ਖਰੀਦਣ ਦੇ ਲਈ ਵੀ ਲਗਭਗ ਮਜ਼ਬੂਰ ਕਰਦੀਆਂ ਹਨ।

ਇਸੇ ਦੇ ਮੱਦੇਨਜ਼ਰ, ਇਹ ਸਲਾਹ-ਮਸ਼ਵਰਾ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵਿਆਪਕ ਪ੍ਰਸਾਰ ਦੇ ਉਦੇਸ਼ ਨਾਲ ਦਿੱਤਾ ਗਿਆ ਹੈ ਅਤੇ ਔਨਲਾਈਨ ਗੇਮਿੰਗ ਦੀ ਵਜ੍ਹਾ ਨਾਲ ਬੱਚਿਆਂ ਵਿੱਚ ਹੋਣ ਵਾਲੀ ਮਾਨਸਿਕ ਤੇ ਸ਼ਰੀਰਕ ਸਮੱਸਿਆਵਾਂ ਨਾਲ ਨਿਪਟਣ ਦੇ ਲਈ ਜ਼ਰੂਰੀ ਕਦਮ ਉਠਾਉਣ ਬਾਰੇ ਸਿਖਿਅਤ ਕਰਦਾ ਹੈ।

ਕੀ ਨਾ ਕਰੀਏ:

·        ਮਾਤਾ-ਪਿਤਾ ਦੀ ਸਹਿਮਤੀ ਦੇ ਬਿਨਾ ਗੇਮ ਖਰੀਦਦਾਰੀ ਦੀ ਅਨੁਮਤੀ ਨਾ ਦਿਓ। ਐਪ ਖਰੀਦਦਾਰੀ ਤੋਂ ਬਚਨਾ ਚਾਹੀਦਾ ਹੈਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਓਟੀਪੀ ਅਧਾਰਿਤ ਭੁਗਤਾਨ ਵਿਧੀਆਂ ਨੂੰ ਅਪਣਾਇਆ ਜਾ ਸਕਦਾ ਹੈ।

·        ਐਪਸ ‘ਤੇ ਸਬਸਕ੍ਰਿਪਸ਼ਨ ਦੇ ਲਈ ਕ੍ਰੇਡਿਟ/ਡੈਬਿਟ ਕਾਰਡ ਰਜਿਸਟ੍ਰੇਸ਼ਨ ਤੋਂ ਬਚੋ। ਹਰ ਲੈਣ-ਦੇਣ ਦੇ ਖਰਚ ਦੀ ਉੱਪੀ ਸੀਮਾ ਨਿਰਧਾਰਿਤ ਕਰੋ।

·        ਬੱਚਿਆਂ ਨੂੰ ਗੇਮਿੰਗ ਦੇ ਲਈ ਇਸਤੇਮਾਲ ਹੋਣ ਵਾਲੇ ਲੈਪਟੌਪ ਜਾਂ ਮੋਬਾਈਲ ਤੋਂ ਸਿੱਧੇ ਖਰੀਦਦਾਰੀ ਨਾ ਕਰਨ ਦਿਓ।

·        ਬੱਚਿਆਂ ਨੂੰ ਅਣਜਾਣੀ ਵੈਬਸਾਈਟਾਂ ਤੋਂ ਸੌਫਟਵੇਅਰ ਅਤੇ ਗੇਮ ਡਾਉਨਲੋਡ ਨਾ ਕਰਨ ਦੀ ਸਲਾਹ ਦਿਓ।

·        ਉਨ੍ਹਾਂ ਨੇ ਵੈਬਸਾਈਟਾਂ ‘ਤੇ ਲਿੰਕ, ਇਮੇਜ ਅਤੇ ਪੌਪ-ਅਪ ‘ਤੇ ਕਲਿੱਕ ਕਰਨ ਤੋਂ ਸਾਵਧਾਨ ਰਹਿਣ ਦੇ ਲਈ ਕਹੋ, ਕਿਉਂਕਿ ਉਨ੍ਹਾਂ ਵਿੱਚ ਵਾਇਰਸ ਹੋ ਸਕਦਾ ਹੈ ਅਤੇ ਕੰਪਿਊਟਰ ਨੂੰ ਨੁਕਸਾਨ ਹੋ ਸਕਦਾ ਹੈ, ਅਤੇ ਇਸ ਵਿੱਚ ਉਮਰ ਦੇ ਅਨੁਸਾਰ ਅਨੁਚਿਤ ਸਮੱਗ੍ਰੀ ਵੀ ਮੌਜੂਦ ਹੋ ਸਕਦੀ ਹੈ।

·        ਉਨ੍ਹਾਂ ਨੂੰ ਸਲਾਹ ਦਿਓ ਕਿ ਗੇਮ ਡਾਉਨਲੋਡ ਕਰਦੇ ਸਮੇਂ ਇੰਟਰਨੈੱਟ ਦੇ ਨਾਲ ਵਿਅਕਤੀਗਤ ਜਾਣਕਾਰੀ ਨਾ ਦਿਓ।

·        ਉਨ੍ਹਾਂ ਨੂੰ ਕਦੇ ਵੀ ਗੇਮ ਅਤੇ ਗੇਮਿੰਗ ਪ੍ਰੋਫਾਈਲ ‘ਤੇ ਲੋਕਾਂ ਦੇ ਨਾਲ ਵਿਅਕਤੀਗਤ ਜਾਣਕਾਰੀ ਸਾਂਝਾ ਨਹੀਂ ਕਰਨੀ ਚਾਹੀਦੀ ਹੈ।

·        ਉਨ੍ਹਾਂ ਨੂੰ ਵੈਬ ਕੈਮ, ਨਿਜੀ ਸੰਦੇਸ਼ ਜਾਂ ਔਨਲਾਈਨ ਚੈਟ ਦੇ ਮਾਧਿਅਮ ਨਾਲ ਬਾਲਗ ਸਮੇਤ ਅਜਨਬੀਆਂ ਦੇ ਨਾਲ ਸੰਵਾਦ ਨਾ ਕਰਨ ਦੀ ਸਲਾਹ ਦਿਓ, ਕਿਉਂਕਿ ਇਸ ਨਾਲ ਔਨਲਾਈਨ ਦੁਰਵਿਹਾਰ ਕਰਨ ਵਾਲਿਆਂ, ਜਾਂ ਹੋਰ ਪਲੇਅਰਸ ਦੁਆਰਾ ਧਮਕਾਉਣ ਬਾਰੇ ਸੰਪਰਕ ਦਾ ਜੋਖਮ ਵਧ ਜਾਂਦਾ ਹੈ।

·        ਸਿਹਤ ਸੰਬੰਧੀ ਪਹਿਲੂਆਂ ਅਤੇ ਉਸ ਦੀ ਲਦ ਲਗਣ ਦੇ ਮੱਦੇਨਜ਼ਰ ਗੇਮ ਨੂੰ ਬਿਨਾ ਰੁਕੇ ਲੰਬੇ ਸਮੇਂ ਤੱਕ ਖੇਡਣ ਤੋਂ ਬਚਣ ਦੀ ਸਲਾਹ ਦਿਓ।

ਕੀ ਕਰੀਏ-

·         ਔਨਲਾਈਨ ਗੇਮ ਖੇਡਦੇ ਸਮੇਂ, ਜੇਕਰ ਕੁਝ ਗਲਤ ਹੋਇਆ ਹੈ, ਤਾਂ ਤੁਰੰਤ ਰੁਕੋ ਅਤੇ ਇੱਕ ਸਕ੍ਰੀਨਸ਼ੋਟ ਲਵੋ (ਕੀਬੋਰਡ ‘ਤੇ “ਪ੍ਰਿੰਟ ਸਕ੍ਰੀਨ” ਬਟਨ ਦਾ ਉਪਯੋਗ ਕਰਕੇ) ਅਤੇ ਇਸ ਦੀ ਰਿਪੋਰਟ ਕਰੋ।

·         ਆਪਣੇ ਬੱਚਿਆਂ ਦੀ ਉਨ੍ਹਾਂ ਦੀ ਔਨਲਾਈਨ ਪ੍ਰਾਈਵੇਸੀ ਦੀ ਰੱਖਿਆ ਕਰਨ ਵਿੱਚ ਮਦਦ ਕਰੋ, ਉਨ੍ਹਾਂ ਨੂੰ ਇੱਕ ਸਕ੍ਰੀਨ ਨਾਮ (ਅਵਤਾਰ) ਦਾ ਉਪਯੋਗ ਕਰਨ ਦੇ ਲਈ ਕਹੋ, ਜੋ ਉਨ੍ਹਾਂ ਦੇ ਵਾਸਤਵਿਕ ਨਾਮ ਨੂੰ ਪ੍ਰਗਟ ਨਹੀਂ ਕਰਦਾ ਹੈ।

·         ਏਂਟੀਵਾਇਰਸ/ਸਪਾਈਵੇਅਰ ਪ੍ਰੋਗਰਾਮ ਦਾ ਉਪਯੋਗ ਕਰੋ ਅਤੇ ਫਾਇਰਵਾਲ ਦਾ ਉਪਯੋਗ ਕਰਕੇ ਵੈਬ ਬ੍ਰਾਊਜ਼ਰ ਨੂੰ ਸੁਰੱਖਿਅਤ ਤੌਰ ‘ਤੇ ਕਨਫਿਗਰ ਕਰੋ।

·         ਡਿਵਾਈਸ ‘ਤੇ ਜਾਂ ਐਪ ਜਾਂ ਬ੍ਰਾਊਜ਼ਰ ‘ਤੇ ਮਾਤਾ-ਪਿਤਾ ਦੇ ਕੰਟਰੋਲ ਅਤੇ ਸੁਰੱਖਿਆ ਸੁਵਿਧਾਵਾਂ ਨੂੰ ਐਕਟਿਵ ਕਰੋ ਕਿਉਂਕਿ ਇਹ ਕੁਝ ਸਮੱਗ੍ਰੀ ਤੱਕ ਪਹੁੰਚ ਨੂੰ ਪ੍ਰਤਿਬੰਧਿਤ ਕਰਨ ਅਤੇ ਗੇਮ ਖਰੀਦਦਾਰੀ ‘ਤੇ ਖਰਚ ਨੂੰ ਸੀਮਤ ਕਰਨ ਵਿੱਚ ਮਦਦ ਕਰਦਾ ਹੈ।

·         ਜੇਕਰ ਕੋਈ ਅਜਨਬੀ ਕਿਸੇ ਅਨੁਚਿਤ ਚੀਜ਼ ਬਾਰੇ ਗੱਲਬਾਤ ਸ਼ੁਰੂ ਕਰਨ ਦਾ ਪ੍ਰਯਤਨ ਕਰਦਾ ਹੈ ਜਾਂ ਵਿਅਕਤੀਗਤ ਜਾਣਕਾਰੀ ਦਾ ਅਨੁਰੋਧ ਕਰਦਾ ਹੈ ਤਾਂ ਇਸ ਬਾਰੇ ਸੂਚਿਤ ਕਰੋ।

·         ਤੁਹਾਡਾ ਬੱਚਾ ਜੋ ਵੀ ਗੇਮ ਖੇਡ ਰਿਹਾ ਹੈ ਉਸ ਦੀ ਉਮਰ ਰੇਟਿੰਗ ਜਾਂਚੋ।

·         ਬੁਲੀਂਗ ਦੇ ਮਾਮਲੇ ਵਿੱਚ, ਪ੍ਰਤੀਕਿਰਿਆ ਨਾ ਦੇਣ ਦੇ ਲਈ ਪ੍ਰੋਤਸਾਹਿਤ ਕਰੋ ਅਤੇ ਪਰੇਸ਼ਾਨ ਕਰਨ ਵਾਲੇ ਸੰਦੇਸ਼ਾਂ ਦਾ ਰਿਕਾਰਡ ਰਖੋ ਅਤੇ ਗੇਮ ਸਾਈਟ ਪ੍ਰਬੰਧਕ ਨੂੰ ਵਿਵਹਾਰ ਦੀ ਰਿਪੋਰਟ ਕਰੋ/ਬਲਾਕ ਕਰੋ, ਉਸ ਵਿਅਕਤੀ ਨੂੰ ਉਨ੍ਹਾਂ ਦੀ ਖਿਡਾਰੀਆਂ ਦੀ ਸੂਚੀ ਨਾਲ ਮਿਊਟ ਜਾਂ ‘ਅਨਫ੍ਰੈਂਡ’ ਕਰੋ, ਜਾਂ ਇਨ-ਗੇਮ ਚੈਟ ਪ੍ਰਕਿਰਿਆ ਬੰਦ ਕਰੋ।

·         ਆਪਣੇ ਬੱਚੇ ਦੇ ਨਾਲ ਗੇਮ ਖੇਡੋ ਅਤੇ ਬਿਹਤਰ ਤਰੀਕੇ ਨਾਲ ਸਮਝੋ ਕਿ ਉਹ ਆਪਣੀ ਵਿਅਕਤੀਗਤ ਜਾਣਕਾਰੀ ਨੂੰ ਕਿਵੇਂ ਸੰਭਾਲ ਰਹੇ ਹਾਂ ਅਤੇ ਉਹ ਕਿਸ ਦੇ ਨਾਲ ਸੰਵਾਦ ਕਰ ਰਹੇ ਹਨ।

·         ਆਪਣੇ ਬੱਚੇ ਨੂੰ ਇਹ ਸਮਝਣ ਵਿੱਚ ਸਹਾਇਤਾ ਕਰੋ ਕਿ ਔਨਲਾਈਨ ਗੇਮ ਵਿੱਚ ਕੁਝ ਸੁਵਿਧਾਵਾਂ ਦਾ ਉਪਯੋਗ ਅਧਿਕ ਖੇਡਣ ਅਤੇ ਖਰਚ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਕੀਤਾ ਜਾਂਦਾ ਹੈ। ਉਨ੍ਹਾਂ ਨਾਲ ਜੁਏ ਬਾਰੇ ਗੱਲ ਕਰੋ, ਇਹ ਕੀ ਹੈ ਅਤੇ ਔਨਲਾਈਨ ਤੇ ਵਾਸਤਵਿਕ ਦੁਨੀਆ ਵਿੱਚ ਇਸ ਦੇ ਪਰਿਣਾਮ ਕੀ ਹਨ।

·         ਹਮੇਸ਼ਾ ਸੁਨਿਸ਼ਚਿਤ ਕਰੋ ਕਿ ਤੁਹਾਡਾ ਬੱਚਾ ਪਰਿਵਾਰਕ ਸਥਾਨ ‘ਤੇ ਰੱਖੇ ਕੰਪਿਊਟਰ ਨਾਲ ਇੰਟਰਨੈੱਟ ਦਾ ਉਪਯੋਗ ਕਰੋ।

 

ਨਿਮਨਲਿਖਿਤ ਵਿਵਹਾਰਾਂ ਦੇ ਲਈ ਸਜਗ ਰਹੋ:

·        ਆਮ ਤੌਰ ‘ਤੇ ਗੁਪਤ ਵਿਵਹਾਰ, ਜ਼ਿਆਦਾਤਰ ਉਨ੍ਹਾਂ ਦੀ ਔਨਲਾਈਨ ਗਤੀਵਿਧੀ ਨਾਲ ਸੰਬੰਧਿਤ।

·        ਉਨ੍ਹਾਂ ਦੇ ਦੁਆਰਾ ਔਨਲਾਈਨ ਖਰਚ ਕੀਤੇ ਜਾਣ ਵਾਲੇ ਸਮੇਂ ਵਿੱਚ ਅਚਾਨਕ ਵਾਧੇ, ਖਾਸ ਤੌਰ ‘ਤੇ ਸੋਸ਼ਲ ਮੀਡੀਆ ‘ਤੇ।

·        ਉਨ੍ਹਾਂ ਦੇ ਕੋਲ ਜਾਣ ‘ਤੇ ਉਹ ਆਪਣੇ ਡਿਵਾਈਸ ‘ਤੇ ਸਕ੍ਰੀਨ ਬਦਲਦੇ ਪ੍ਰਤੀਤ ਹੁੰਦੇ ਹਨ।

·        ਇੰਟਰਨੈੱਟ ਦਾ ਉਪਯੋਗ ਕਰਨ ਜਾਂ ਪਾਠ ਸੰਦੇਸ਼ ਭੇਜਣ ਦੇ ਬਾਅਦ, ਉਹ ਪਿੱਛੇ ਹਟ ਜਾਂਦੇ ਹਨ ਜਾਂ ਗੁੱਸੇ ਹੋ ਜਾਂਦੇ ਹਨ।

·        ਉਨ੍ਹਾਂ ਦੇ ਡਿਵਾਈਸ ਵਿੱਚ ਅਚਾਨਕ ਕਈ ਨਵੇਂ ਫੋਨ ਨੰਬਰ ਅਤੇ ਈ-ਮੇਲ ਸੰਪਰਕ ਆ ਗਏ ਹਨ।

·        ਘਰ ‘ਤੇ ਇੰਟਰਨੈੱਟ ਗੇਟਵੇ ਸਥਾਪਿਤ ਕਰੋ ਜਿਸ ਵਿੱਚ ਬੱਚਿਆਂ ਦੁਆਰਾ ਉਪਯੋਗ ਕੀਤੀ ਜਾਣ ਵਾਲੀ ਸਮੱਗ੍ਰੀ ਦੀ ਨਿਗਰਾਨੀ, ਲੌਗਿੰਗ ਅਤੇ ਕੰਟਰੋਲ ਜਿਹੀਆਂ ਸੁਵਿਧਾਵਾਂ ਹੋਣ।

·        ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਗਿਰਦੇ ਗ੍ਰੇਡ ਅਤੇ ਸਮਾਜਿਕ ਵਿਵਹਾਰ ‘ਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ।

·        ਜੇਕਰ ਅਧਿਆਪਕ ਅਜਿਹਾ ਕੁਝ ਦੇਖਦੇ ਹਾਂ ਜੋ ਸ਼ੱਕੀ ਜਾਂ ਖਤਰਨਾਕ ਲਗ ਸਕਦਾ ਹੈ, ਤਾਂ ਉਨ੍ਹਾਂ ਨੂੰ ਤੁਰੰਤ ਸਕੂਲ ਅਧਿਕਾਰੀਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ।

·        ਅਧਿਆਪਕਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਬੱਚਿਆਂ ਨੂੰ ਸਮੇਂ-ਸਮੇਂ ‘ਤੇ ਇੰਟਰਨੈੱਟ ਦੇ ਫਾਇਦੇ ਅਤੇ ਨੁਕਸਾਨ ਬਾਰੇ ਜਾਗਰੂਕ ਕੀਤਾ ਜਾਵੇ।

·        ਅਧਿਆਪਕਾਂ ਨੂੰ ਵੈਬ ਬ੍ਰਾਊਜ਼ਰ ਅਤੇ ਵੈਬ ਐਪਲੀਕੇਸ਼ਨ ਦੇ ਸੁਰੱਖਿਅਤ ਕਨਫੀਗਰੇਸ਼ਨ ਦੇ ਲਈ ਵਿਦਿਆਰਥੀਆਂ ਨੂੰ ਟਰੇਂਡ ਕਰਨਾ ਚਾਹੀਦਾ ਹੈ।

ਕਿਸੇ ਵੀ ਅਪ੍ਰਿਯ ਘਟਨਾ ਦੀ ਰਿਪੋਰਟ ਕਰਨ ਦੇ ਲਈ, ਨਿਮਨਲਿਖਿਤ ਲਿੰਕ ਦਾ ਉਪਯੋਗ ਕਰੋ:

ਰਾਸ਼ਟਰੀ ਹੈਲਪਲਾਈਨ National Helpline- https://cybercrime.gov.in/Webform/Helpline.aspx

ਰਾਜਵਾਰ ਨੋਡਲ ਅਧਿਕਾਰੀ- https://cybercrime.gov.in/Webform/Crime_NodalGrivanceList.aspx

 

************

ਐੱਮਜੇਪੀਐੱਸ/ਏਕੇ


(Release ID: 1780731) Visitor Counter : 244