ਵਿੱਤ ਮੰਤਰਾਲਾ

ਇਨਕਮ ਟੈਕਸ ਵਿਭਾਗ ਦੀ ਪੱਛਮ ਬੰਗਾਲ ਵਿੱਚ ਤਲਾਸ਼ੀ ਦੀ ਕਾਰਵਾਈ

Posted On: 10 DEC 2021 2:23PM by PIB Chandigarh

ਇਨਕਮ ਟੈਕਸ ਵਿਭਾਗ ਨੇ 07.12.2021 ਨੂੰ ਰਿਫਾਇੰਡ ਲੈਡ, ਲੈਡ ਅਲਾਏ ਤੇ ਲੈਡ ਔਕਸਾਈਡਸ ਦੇ ਦੋ ਮੁੱਖ ਮੈਨੂਫੈਕਚਰਾਂ ਅਤੇ ਸਪਲਾਇਰਾਂ ਦੇ ਖਿਲਾਫ ਤਲਾਸ਼ੀ ਅਭਿਯਾਨ ਸ਼ੁਰੂ ਕੀਤਾ। ਤਲਾਸ਼ੀ ਕਾਰਵਾਈ ਵਿੱਚ ਪੱਛਮ ਬੰਗਾਲ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ ਇਨ੍ਹਾਂ ਦੇ 24 ਪਰਿਸਰਾਂ ਨੂੰ ਸ਼ਾਮਲ ਕੀਤਾ ਗਿਆ।

ਤਲਾਸ਼ੀ ਤੇ ਜ਼ਬਤੀ ਦੀ ਕਾਰਵਾਈ ਦੇ ਦੌਰਾਨ ਇਹ ਪਾਇਆ ਗਿਆ ਹੈ ਕਿ ਇਹ ਗਰੁੱਪ ਫਰਜ਼ੀ ਖਰੀਦ ਤੇ ਮਹਿੰਗੀ ਕੀਮਤ ‘ਤੇ ਖਰੀਦਾ ਦਾ ਸਹਾਰਾ ਲੈ ਕੇ ਯੋਗ ਆਮਦਨ ਨੂੰ ਛੁਪਾਉਣ ਵਿੱਚ ਸ਼ਾਮਲ ਹਨ।

 

ਜਾਂਚ ਵਿੱਚ ਸਪਸ਼ਟ ਤੌਰ ‘ਤੇ ਪਤਾ ਚੱਲਿਆ ਹੈ ਕਿ ਇਨ੍ਹਾਂ ਦੋਵੇਂ ਗਰੁੱਪਾਂ ਨੇ ਵਿਭਿੰਨ ਵਿਅਕਤੀਆਂ, ਮਾਲਿਕਾਨਾ ਸੰਸਥਾਵਾਂ ਤੇ ਕੰਪਨੀਆਂ ਦੇ ਨਾਮ ‘ਤੇ ਲਗਭਗ 250 ਕਰੋੜ ਰੁਪਏ ਦੀ ਫਰਜ਼ੀ ਖਰੀਦ ਦਰਜ ਕੀਤੀ ਹੈ। ਤਲਾਸ਼ੀ ਅਭਿਯਾਨ ਦੇ ਦੌਰਾਨ ਜੁਟਾਏ ਗਏ ਸਬੂਤਾਂ ਤੋਂ ਅੱਗੇ ਪਤਾ ਚਲਦਾ ਹੈ ਕਿ ਅਜਿਹੀ ਫਰਜ਼ੀ ਖਰੀਦਦਾਰੀ ਕਰਨ ਦੇ ਲਈ ਸਟੌਕ ਰਜਿਸਟਰ, ਪਰਿਵਹਨ ਦਸਤਾਵੇਜ਼, ਈ-ਵੇਅ ਬਿਲ ਆਦਿ ਤਿਆਰ ਕੀਤੇ ਗਏ ਹਨ। ਆਵਾਸ ਪ੍ਰਵੇਸ਼ ਪ੍ਰਦਾਤਾ ਕਰਨ ਵਾਲੇ ਕਈ ਲੋਕਾਂ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ ਸਮੱਗ੍ਰੀ ਦੀ ਸਪਲਾਈ ਦੇ ਬਿਨਾ ਫਰਜ਼ੀ ਬਿਲ ਸੌਂਪੇ ਹਨ।

ਗਰੁੱਪਾਂ ਵਿੱਚੋਂ ਇੱਕ ਦੇ ਵਪਾਰਕ ਪਰਿਸਰ ਤੋਂ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦਾ ਵਿਸ਼ਲੇਸ਼ਣ ਕਰਨ ‘ਤੇ ਪਤਾ ਚੱਲਿਆ ਹੈ ਕਿ ਕੱਚੇ ਮਾਲ ਦੀ ਖਰੀਦ ਦੇ ਦੌਰਾਨ ਵਿਵਸਥਿਤ ਤਰੀਕੇ ਨਾਲ ਵੱਧ ਖਰਚ ਦਰਜ ਕੀਤਾ ਗਿਆ ਹੈ। ਨਿਰਧਾਰਿਤ ਗਰੁੱਪ ਦੇ ਪ੍ਰਮੁੱਖ ਵਿਅਕਤੀਆਂ ਦੁਆਰਾ ਬਹੁਤ ਜ਼ਿਆਦਾ ਰਾਸ਼ੀ ਨਕਦ ਰੂਪ ਵਿੱਚ ਵਾਪਸ ਪ੍ਰਾਪਤ ਕੀਤੀ ਜਾਂਦੀ ਹੈ। ਗਰੁੱਪ ਦੇ ਕਰਮਚਾਰੀਆਂ ਵਿੱਚੋਂ ਇੱਕ ਨੇ ਸਵੀਕਾਰ ਕੀਤਾ ਹੈ ਕਿ ਵਾਸਤਵ ਵਿੱਚ ਸਪਲਾਈ ਕੀਤੀ ਗਈ ਸਮੱਗ੍ਰੀਆਂ ਦੇ ਸਥਾਨ ‘ਤੇ ਬਿਹਤਰ ਗੁਣਵੱਤਾ ਵਾਲੀਆਂ ਸਮਗ੍ਰੀਆਂ ਦੇ ਲਈ ਵੱਧ ਕੀਮਤ ਦਰਜ ਕਰੇ ਖਰਚ ਨੂੰ ਵਧਾ ਕੇ ਦਿਖਾਇਆ ਗਿਆ ਹੈ।

ਅਚੱਲ ਸੰਪਤੀਆਂ ਵਿੱਚ ਨਕਦ ਵਿੱਚ ਕੀਤੇ ਗਏ ਬੇਹਿਸਾਬ ਨਿਵੇਸ਼ ਦਾ ਸੰਕੇਤ ਦੇਣ ਵਾਲੇ ਭੌਤਿਕ ਦਸਤਾਵੇਜ਼ਾਂ ਅਤੇ ਡਿਜੀਟਲ ਡੇਟਾ ਦੇ ਰੂਪ ਵਿੱਚ ਜਾਲੀ ਸਬੂਤ ਵੀ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਜ਼ਬਤ ਕੀਤਾ ਗਿਆ ਹੈ।

ਤਲਾਸ਼ੀ ਕਾਰਵਾਈ ਵਿੱਚ ਕਰੀਬ 53 ਲੱਖ ਰੁਪਏ ਦੇ ਮੁੱਲ ਦੇ ਗਹਿਣੇ ਜ਼ਬਤ ਕੀਤੇ ਗਏ ਹਨ, ਜਦਕਿ ਚਾਰ ਬੈਂਕ ਲੌਕਰਾਂ ਦੀ ਜਾਂਚ ਹੋਣ ਬਾਕੀ ਹੈ।

ਅੱਗੇ ਦੀ ਜਾਂਚ ਜਾਰੀ ਹੈ।

****

ਆਰਐੱਮ/ਕੇਐੱਮਐੱਨ



(Release ID: 1780729) Visitor Counter : 127


Read this release in: English , Urdu , Hindi , Telugu