ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਘਰ ਦੀ ਛੱਤ ‘ਤੇ ਸੋਲਰ ਪਲਾਂਟ (ਰੂਫਟਾਪ ਸੋਲਰ) ਦੀ ਯੋਜਨਾ ‘ਤੇ ਆਮ ਜਨਤਾ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ
ਸਪੱਸ਼ਟ ਕੀਤਾ ਕਿ ਰੂਫਟਾਪ ਸੋਲਰ ਦੇ ਲਈ ਮੰਤਰਾਲੇ ਦੁਆਰਾ ਕਿਸੇ ਵੀ ਵਿਕ੍ਰੇਤਾ ਨੂੰ ਅਧਿਕਾਰਤ ਨਹੀਂ ਕੀਤਾ ਗਿਆ ਹੈ
ਉਪਭੋਗਤਾਵਾਂ ਨੂੰ ਕੇਵਲ ਬਿਜਲੀ ਵੰਡ ਕੰਪਨੀਆਂ (ਡਿਸਕੌਮਸ- ਡੀਆਈਐੱਸਸੀਓਐੱਮਐੱਸ) ਦੁਆਰਾ ਨਿਰਧਾਰਿਤ ਕੀਤੀਆਂ ਗਈਆਂ ਦਰਾਂ ਦਾ ਭੁਗਤਾਨ ਕਰਨ ਦੀ ਸਲਾਹ ਦਿੱਤੀ ਗਈ ਹੈ
ਘਰੇਲੂ ਉਪਭੋਗਤਾ ਡਿਸਕੌਮਸ ਪੋਰਟ ‘ਤੇ ਔਨਲਾਈਨ ਅਪਲਾਈ ਕਰ ਸਕਦੇ ਹਨ
प्रविष्टि तिथि:
09 DEC 2021 3:23PM by PIB Chandigarh
ਆਪਣੇ ਘਰਾਂ ਦੀਆਂ ਛੱਤਾਂ ‘ਤੇ ਸੌਰ (ਸੋਲਰ) ਪੈਨਲ ਲਗਾ ਕੇ ਸੌਰ ਊਰਜਾ ਉਤਪੰਨ ਕਰਨ ਦੇ ਲਈ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ, ਭਾਰਤ ਸਰਕਾਰ ਗ੍ਰਿਡ ਨਾਲ ਜੁੜੀ ਘਰ ਦੀ ਛੱਤ ‘ਤੇ ਸੌਰ ਪਲਾਂਟ (ਰੂਫਟਾਪ ਸੋਲਰ) ਯੋਜਨਾ (ਫੇਜ਼-II) ਲਾਗੂ ਕਰ ਰਹੀ ਹੈ। ਇਸ ਯੋਜਨਾ ਦੇ ਤਹਿਤ ਮੰਤਰਾਲਾ ਪਹਿਲਾਂ 3 ਕਿਲੋਵਾਟ ਦੇ ਲਈ 40% ਅਨੁਦਾਨ (ਸਬਸਿਡੀ) ਅਤੇ 3 ਕਿਲੋਵਾਟ ਤੋਂ ਵੱਧ ਅਤੇ 10 ਕਿਲੋਵਾਟ ਤੱਕ 20% ਅਨੁਦਾਨ (ਸਬਸਿਡੀ) ਪ੍ਰਦਾਨ ਕਰ ਰਿਹਾ ਹੈ। ਉਹ ਯੋਜਨਾ ਰਾਜਾਂ ਵਿੱਚ ਸਥਾਨਕ ਬਿਜਲੀ ਵੰਡ ਕੰਪਨੀਆਂ (ਡਿਸਕੌਮਸ) ਦੁਆਰਾ ਲਾਗੂ ਕੀਤੀ ਜਾ ਰਹੀ ਹੈ।
ਇਸ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕੁਝ ਰੂਫਟਾਪ ਸੋਲਰ ਕੰਪਨੀਆਂ/ਵਿਕ੍ਰੇਤਾ ਇਹ ਦਾਅਵਾ ਕਰਕੇ ਘਰ ਦੀ ਛੱਤ ‘ਤੇ ਸੌਰ ਪਲਾਂਟ (ਰੂਫਟਾਪ ਸੋਲਰ ਪਲਾਂਟ) ਸਥਾਪਿਤ ਕਰ ਰਹੇ ਹਨ ਕਿ ਉਹ ਮੰਤਰਾਲੇ ਦੁਆਰਾ ਅਧਿਕਾਰਤ ਵਿਕ੍ਰੇਤਾ ਹੈ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਮੰਤਰਾਲੇ ਦੁਆਰਾ ਕਿਸੇ ਵੀ ਵਿਕ੍ਰੇਤਾ ਨੂੰ ਅਧਿਕਾਰਤ ਨਹੀਂ ਕੀਤਾ ਗਿਆ ਹੈ। ਇਹ ਯੋਜਨਾ ਰਾਜ ਵਿੱਚ ਕੇਵਲ ਬਿਜਲੀ ਵੰਡ ਕੰਪਨੀਆਂ (ਡਿਸਕੌਮਸ) ਦੁਆਰਾ ਲਾਗੂ ਕੀਤੀ ਜਾ ਰਹੀ ਹੈ। ਡਿਸਕੌਮਸ ਨੇ ਬੋਲੀ ਪ੍ਰਕਿਰਿਆ ਦੇ ਮਾਧਿਅਮ ਨਾਲ ਵਿਕ੍ਰੇਤਾਵਾਂ ਨੂੰ ਸੂਚੀਬੱਧ ਕੀਤਾ ਹੈ ਅਤੇ ਘਰ ਦੀ ਛੱਤ ‘ਤੇ ਸੌਰ ਪਲਾਂਟ (ਰੂਫਟਾਪ ਸੋਲਰ ਪਲਾਂਟ) ਸਥਾਪਿਤ ਕਰਨ ਦੇ ਲਈ ਦਰਾਂ ਵੀ ਨਿਰਧਾਰਿਤ ਕੀਤੀਆਂ ਹਨ।
ਲਗਭਗ ਸਾਰੀ ਬਿਜਲੀ ਵੰਡ ਕੰਪਨੀਆਂ (ਡਿਸਕੌਮਸ) ਨੇ ਇਸ ਉਦੇਸ਼ ਦੇ ਲਈ ਔਨਲਾਈਨ ਪ੍ਰਕਿਰਿਆ ਜਾਰੀ ਕੀਤੀ ਹੈ। ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐੱਮਐੱਨਆਰਈ) ਯੋਜਨਾ ਦੇ ਤਹਿਤ ਰੂਫਟਾਪ ਸੋਲਰ ਪਲਾਂਟ ਸਥਾਪਿਤ ਕਰਨ ਦੇ ਇੱਛੁਕ ਆਵਾਸੀ ਉਪਭੋਗਤਾ ਔਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਸੂਚੀਬੱਧ ਵਿਕ੍ਰੇਤਾਵਾਂ ਦੁਆਰਾ ਘਰ ਦੀ ਛੱਤ ‘ਤੇ ਸੌਰ ਪਲਾਂਟ (ਰੂਫਟਾਪ ਸੋਲਰ ਪਲਾਂਟ) ਲਗਵਾ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਵਿਕ੍ਰੇਤਾ (ਵੈਂਡਰ) ਨੂੰ ਨਿਰਧਾਰਿਤ ਦਰ ਦੇ ਅਨੁਸਾਰ ਮੰਤਰਾਲੇ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਇਸ ਬਾਰੇ ਪ੍ਰਕਿਰਿਆ ਬਿਜਲੀ ਵੰਡ ਕੰਪਨੀਆਂ (ਡਿਸਕੌਮਸ) ਦੇ ਔਨਲਾਈਨ ਪੋਰਟਲ ‘ਤੇ ਦਿੱਤੀ ਗਈ ਹੈ।
ਮੰਤਰਾਲੇ ਦੁਆਰਾ ਡਿਸਕੌਮਸਸ ਦੇ ਮਾਧਿਅਮ ਨਾਲ ਵਿਕ੍ਰੇਤਾਵਾਂ ਨੂੰ ਅਨੁਦਾਨ (ਸਬਸਿਡੀ) ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਘਰੇਲੂ ਉਪਭੋਗਤਾਵਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੰਤਰਾਲੇ ਦੀ ਯੋਜਨਾ ਦੇ ਤਹਿਤ ਸਬਸਿਡੀ ਦਾ ਲਾਭ ਪ੍ਰਾਪਤ ਕਰਨ ਦੇ ਲਈ ਉਨ੍ਹਾਂ ਨੂੰ ਡਿਸਕੌਮਸਸ ਦੁਆਰਾ ਅਨੁਮੋਦਨ ਦੀ ਉਚਿਤ ਪ੍ਰਕਿਰਿਆ ਦਾ ਪਾਲਨ ਕਰਦੇ ਹੋਏ ਉਨ੍ਹਾਂ ਦੇ ਪੈਨਲ ਵਿੱਚ ਸ਼ਾਮਲ ਵਿਕ੍ਰੇਤਾਵਾਂ ਤੋਂ ਹੀ ਰੂਫਟਾਪ ਸੋਲਰ ਪਲਾਂਟ ਸਥਾਪਿਤ ਕਰਵਾਉਣਾ ਚਾਹੀਦਾ ਹੈ।
ਪੈਨਲ ਵਿੱਚ ਸ਼ਾਮਲ ਵਿਕ੍ਰੇਤਾਵਾਂ ਦੁਆਰਾ ਸਥਾਪਿਤ ਕੀਤੇ ਜਾਣ ਵਾਲੇ ਸੌਰ ਪੈਨਲ ਅਤੇ ਹੋਰ ਉਪਕਰਣ ਮੰਤਰਾਲੇ ਦੁਆਰਾ ਨਿਰਧਾਰਿਤ ਮਾਨਕਾਂ ਅਤੇ ਨਿਰਦੇਸ਼ਾਂ ਦੇ ਅਨੁਸਾਰ ਹੋਣਗੇ ਅਤੇ ਇਸ ਵਿੱਚ ਵਿਕ੍ਰੇਤਾ ਦੁਆਰਾ ਘਰ ਦੀ ਛੱਤ ‘ਤੇ ਸੌਰ ਪਲਾਂਟ (ਰੂਫਟਾਪ ਸੋਲਰ ਪਲਾਂਟ) ਦਾ 5 ਸਾਲ ਦਾ ਰਖ-ਰਖਾਅ ਕਰਨਾ ਵੀ ਸ਼ਾਮਲ ਹੋਵੇਗਾ।
ਮੰਤਰਾਲੇ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਹੈ ਕਿ ਕੁਝ ਵਿਕ੍ਰੇਤਾ ਘਰੇਲੂ ਉਪਭੋਗਤਾਵਾਂ ਤੋਂ ਡਿਸਕੌਮਸ ਦੁਆਰਾ ਨਿਰਧਾਰਿਤ ਦਰਾਂ ਤੋਂ ਕਿਤੇ ਅਧਿਕ ਮੁੱਲ ਲੈ ਰਹੇ ਹਨ ਜੋ ਗਲਤ ਹੈ। ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੇਵਲ ਬਿਜਲੀ ਵੰਡ ਕੰਪਨੀਆਂ (ਡਿਸਕੌਮਸ) ਦੁਆਰਾ ਨਿਰਧਾਰਿਤ ਕੀਤੀਆਂ ਗਈਆਂ ਦਰਾਂ ਦੇ ਅਨੁਸਾਰ ਹੀ ਭੁਗਤਾਨ ਕਰੋ। ਡਿਸਕੌਮਸ ਨੂੰ ਅਜਿਹੇ ਵਿਕ੍ਰੇਤਾਵਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਅਧਿਕ ਜਾਣਕਾਰੀ ਦੇ ਲਈ ਸੰਬੰਧਿਤ ਬਿਜਲੀ ਵੰਡ ਕੰਪਨੀ (ਡਿਸਕੌਮਸ) ਨਾਲ ਸੰਪਰਕ ਕਰੋ ਜਾਂ ਨਵਿਆਉਣਯੋਗ ਊਰਜਾ ਮੰਤਰਾਲਾ (ਐੱਮਐੱਨਆਰਈ) ਦੇ ਟੋਲ ਫ੍ਰੀ ਨੰਬਰ 1800-180-3333 ‘ਤੇ ਕਾਲ ਕਰੋ। ਡਿਸਕੌਮਸ ਦੇ ਔਨਲਾਈਨ ਪੋਰਟਲ ਬਾਰੇ ਜਾਣਕਾਰੀ ਦੇ ਲਈ https://solarrooftop.gov.in/grid_others/discomPortalLink ‘ਤੇ ਕਲਿੱਕ ਕਰੋ।
***
ਐੱਮਵੀ/ਆਈਜੀ
(रिलीज़ आईडी: 1780370)
आगंतुक पटल : 274