ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਨੀਤੀਆਂ ਅਤੇ ਉਨ੍ਹਾਂ ਦਾ ਵਿਜ਼ਨ ਉੱਦਮਤਾ ਅਤੇ ਅਵਸਰਾਂ ਨੂੰ ਮਜ਼ਬੂਤ ਬਣਾਉਣਾ ਹੈ: ਸੂਚਨਾ ਟੈਕਨੋਲੋਜੀ ਰਾਜ ਮੰਤਰੀ ਰਾਜੀਵ ਚੰਦ੍ਰਸ਼ੇਖਰ


ਟੈਕਨੋਲੋਜੀ ਉੱਦਮਤਾ ਨੂੰ ਉਤਪ੍ਰੇਰਿਤ ਕਰ ਰਹੀ ਹੈ ਅਤੇ ਨਿਵੇਸ਼ ਤੇ ਆਰਥਿਕ ਵਿਕਾਸ ਦੇ ਵਾਧੇ ਨੂੰ ਤੇਜ਼ ਕਰ ਰਹੀ ਹੈ
ਰਾਜੀਵ ਚੰਦ੍ਰਸ਼ੇਖਰ ਨੇ ਏਸ਼ੀਆ ਵਿੱਚ ਟੈੱਕ ਜਾਇੰਟ ਮੈਟਾ ਦੇ ਪਹਿਲੇ ਸਟੈਂਡਅਲੋਨ ਦਫਤਰ ਦਾ ਉਦਘਾਟਨ ਕੀਤਾ

ਇਹ ਭਾਰਤ ਦੇ ਛੋਟੇ ਵਪਾਰੀਆਂ, ਵਪਾਰ ਸਿਰਜਣਹਾਰ, ਉੱਦਮੀਆਂ ਅਤੇ ਸਥਾਨਕ ਭਾਈਚਾਰਿਆਂ ਨੂੰ ਟਰੇਂਡ ਕਰ ਕੇ ਉਨ੍ਹਾਂ ਨੂੰ ਕੁਸ਼ਲ ਵੀ ਬਣਾਵੇਗਾ

Posted On: 08 DEC 2021 5:33PM by PIB Chandigarh

 ਕੇਂਦਰੀ ਕੌਸ਼ਲ ਵਿਕਾਸ ਤੇ ਉੱਦਮਤਾ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਰਾਜੀਵ ਚੰਦ੍ਰਸ਼ੇਖਰ ਨੇ ਅੱਜ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਟੈੱਕ ਜਾਇੰਟ ਮੈਟਾ (ਜਿਸ ਨੂੰ ਪਹਿਲਾਂ ਫੇਸਬੁਕ ਦੇ ਨਾਮ ਤੋਂ ਜਾਣਿਆ ਜਾਂਦਾ ਸੀ) ਦੇ ਪਹਿਲੇ ਸਟੈਂਡਅਲੋਨ ਦਫਤਰ ਦਾ ਉਦਘਾਟਨ ਕੀਤਾ।

 

ਦਫਤਰ ਦੀ ਲਾਂਚ ਦੇ ਅਵਸਰ ‘ਤੇ ਰਾਜੀਵ ਚੰਦ੍ਰਸ਼ੇਖਰ ਨੇ ਕਿਹਾ, “ਪੀਐੱਮ ਨਰੇਂਦਰ ਮੋਦੀ ਦੀਆਂ ਨੀਤੀਆਂ ਅਤੇ ਵਿਜ਼ਨ ਨੇ ਭਾਰਤ ਵਿੱਚ ਉੱਦਮਤਾ ਅਤੇ ਅਵਸਰਾਂ ਨੂੰ ਮਜ਼ਬੂਤ ਬਣਾਉਣਾ ਹੈ। ਨਤੀਜੇ ਸਦਕਾ, ਉੱਦਮਤਾ ਦੀ ਸ਼ਕਤੀ ਨਾਲ ਭਾਰਤ ਵਿੱਚ ਜ਼ਬਰਦਸਤ ਊਰਜਾ ਦਾ ਸੰਚਾਰ ਹੋ ਰਿਹਾ ਹੈ। ਟੈਕਨੋਲੋਜੀ ਉੱਦਮਤਾ ਨੂੰ ਉਤਪ੍ਰੇਰਿਤ ਕਰ ਰਹੀ ਹੈ ਨਿਵੇਸ਼ ਤੇ ਆਰਥਿਕ ਵਿਕਾਸ ਦੇ ਵਾਧੇ ਨੂੰ ਹੁਲਾਰਾ ਦੇ ਰਹੀ ਹੈ। ਮੈਂ ਹਮੇਸ਼ਾ ਉੱਦਮਤਾ ਅਤੇ ਟੈਕਨੋਲੋਜੀ ਦੋਵਾਂ ਬਾਰੇ ਗੱਲ ਕਰਦਾ ਰਿਹਾ ਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਦੋਵੇਂ ਬਹੁਤ ਗਹਿਰਾਈ ਨਾਲ ਅਤੇ ਪਰਸਪਰ ਜੁੜੇ ਹੋਏ ਹਨ।”

 

ਸ਼੍ਰੀ ਰਾਜੀਵ ਚੰਦ੍ਰਸ਼ੇਖਰ ਨੇ ਕਿਹਾ ਕਿ ਇਹ ਨਵਾਂ ਦਫਤਰ, ਜਿਸ ਨੂੰ ਸੈਂਟਰ ਫਾਰ ਫਿਊਲਿੰਗ ਇੰਡੀਆਜ਼ ਨਿਊ ਇਕੋਨੋਮੀ (ਸੀ-ਫਾਈਨ) ਦੀ ਮੇਜ਼ਬਾਨੀ ਕਰਨ ਵਾਲਾ ਮੰਨਿਆ ਜਾਂਦਾ ਹੈ, ਭਾਰਤ ਦੇ ਛੋਟੇ ਵਪਾਰੀਆਂ, ਵਪਾਰ ਸਿਰਜਣਹਾਰ, ਉੱਦਮੀਆਂ ਅਤੇ ਸਥਾਨਕ ਭਾਈਚਾਰਿਆਂ ਨੂੰ ਟਰੇਂਡ ਅਤੇ ਕੌਸ਼ਲ ਪ੍ਰਦਾਨ ਕਰਨ ਦੇ ਲਈ ਵੀ ਸਮਰਪਿਤ ਹੋਵੇਗਾ।

ਸ਼੍ਰੀ ਚੰਦ੍ਰਸ਼ੇਖਰ ਨੇ ਅੱਗੇ ਕਿਹਾ, “ਮੈਨੂੰ ਉਮੀਦ ਹੈ ਕਿ ਸੀ-ਫਾਈਨ ਜਿਹੀ ਪਹਿਲ, ਜਿੱਥੇ ਟੈਕਨੋਲੋਜੀ ਨੂੰ ਉੱਦਮਤਾ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਦੇਸ਼ ਭਰ ਦੇ ਯੁਵਾਵਾਂ ਨੂੰ ਮਜ਼ਬੂਤ ਬਣਾਉਣ, ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੇ ਨਾਲ ਅੱਗੇ ਮਹੱਤਵਪੂਰਨ ਸਹਿਯੋਗ ਦੇ ਲਈ ਤੈਨਾਤ ਕੀਤਾ ਜਾ ਰਿਹਾ ਹੈ ਅਤੇ ਵਾਸਤਵ ਵਿੱਚ ਇਹੀ ਇੰਟਰਨੈੱਟ ਅਤੇ ਟੈਕਨੋਲੋਜੀ ਦੀ ਸ਼ਕਤੀ ਹੋਣੀ ਚਾਹੀਦੀ ਹੈ। ਜਨਤਕ ਜੀਵਨ ਵਿੱਚ ਮੇਰੇ ਇੰਨੇ ਸਾਲ ਸਮਰਪਿਤ ਕਰਨ ਦਾ ਕਾਰਨ ਇਹੀ ਦੇਖਣਾ ਹੈ ਕਿ ਟੈਕਨੋਲੋਜੀ ਲੋਕਾਂ ਦਾ ਭਲਾ ਕਰਨ ਅਤੇ ਉਨ੍ਹਾਂ ਦੇ ਜੀਵਨ ਨੂੰ ਬਦਲਣ ਦੇ ਲਈ ਹੀ ਹੈ।”

ਮੈਟਾ ਦਾ ਦਫਤਰ ਇਹ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਸਮਰਪਿਤ ਖੇਤਰ ਦੇ ਨਾਲ ਇੱਕ ਕੇਂਦਰ (ਹੱਬ) ਦੇ ਰੂਪ ਵਿੱਚ ਕਾਰਜ ਕਰੇਗਾ ਕਿ ਜਿਵੇਂ ਆਗਯੁਮੈਂਟੇਡ ਰਿਐਲਿਟੀ (ਏਆਰ) ਅਤੇ ਵਰਚੁਅਲ ਰਿਐਲਿਟੀ (ਵੀਆਰ) ਜਿਹੀਆਂ ਟੈਕਨੋਲੋਜੀਆਂ ਸਿੱਖਿਆ, ਵਣਜ ਅਤੇ ਸਿਹਤ ਸੇਵਾ ਦੇ ਖੇਤਰਾਂ ਨੂੰ ਬਦਲਣ ਜਾ ਰਹੀਆਂ ਹਨ। ਇਸ ‘ਤੇ ਟਿੱਪਣੀ ਕਰਦੇ ਹੋਏ ਸ਼੍ਰੀ ਚੰਦ੍ਰਸ਼ੇਖਰ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਇੱਕ ਰਾਸ਼ਟਰ ਦੇ ਰੂਪ ਵਿੱਚ ਇਹ ਸਾਡੇ ਲਈ ਬੇਮਿਸਾਲ ਅਵਸਰ ਹੈ। ਦੁਨੀਆ ਅਸਤ-ਵਿਅਸਤ ਹੋ ਰਹੀ ਹੈ ਅਤੇ ਟੈਕਨੋਲੋਜੀ ਦੇ ਉਪਯੋਗ ਦੇ ਕਾਰਨ ਬਦਲ ਰਹੀ ਹੈ ਅਤੇ ਵਿਸਤਾਰ ਵੀ ਕਰ ਰਹੀ ਹੈ। ਸਾਡੇ ਕੋਲ ਇੱਕ ਅਜਿਹੀ ਸਰਕਾਰ ਹੈ ਜੋ ਟੈਕਨੋਲੋਜੀ ਦੇ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਹੈ।”

ਸ਼੍ਰੀ ਰਾਜੀਵ ਚੰਦ੍ਰਸ਼ੇਖਰ ਨੇ ਉਦਘਾਟਨ ਸਮਾਰੋਹ ਦਾ ਸਮਾਪਨ ਇਸ ਗੱਲ ਦੇ ਨਾਲ ਕੀਤਾ, “ਪਲੈਟਫਾਰਮ ਦੁਆਰਾ ਉੱਦਮਤਾ ਨੂੰ ਕਿਵੇਂ ਮਜ਼ਬੂਤ ਬਣਾਇਆ ਗਿਆ ਹੈ, ਇਸ ਬਾਰੇ ਕਹਾਣੀਆਂ ਨੂੰ ਸੁਣ ਕੇ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਮੈਂ 80 ਦੇ ਦਹਾਕੇ ਦੇ ਪ੍ਰਯੋਗ ਤੋਂ ਸਹੀ ਕਹਿ ਰਿਹਾ ਹਾਂ ਕਿ ਲੋਕਾਂ ਨੂੰ ਸਮੂਹਿਕ ਭਲਾਈ ਦੇ ਲਈ ਇੰਟਰਨੈੱਟ ਦਾ ਉਪਯੋਗ ਕੀਤਾ ਜਾਣਾ ਚਾਹੀਦਾ ਹੈ।”

ਇਸ ਬਾਰੇ ਵਿੱਚਕੇਂਦਰੀ ਕੌਸ਼ਲ ਵਿਕਾਸ ਤੇ ਉੱਦਮਤਾ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਰਾਜੀਵ ਚੰਦ੍ਰਸ਼ੇਖਰ ਨੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਮੈਟਾ ਦਫਤਰ ਦੀ ਸ਼ਰੂਆਤ ਕੀਤੀ।

****

ਆਰਕੇਜੇ/ਐੱਮ



(Release ID: 1779819) Visitor Counter : 100


Read this release in: English , Hindi , Kannada