ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਉੱਤਰ-ਪੂਰਬੀ ਰਾਜਾਂ ਵਿੱਚ ਹਾਈਵੇਅ ਪ੍ਰੋਜੈਕਟ

Posted On: 08 DEC 2021 3:00PM by PIB Chandigarh

ਸਾਰੇ ਚੱਲ ਰਹੇ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ, ਸਰਕਾਰ ਨੇ ਵਿਭਿੰਨ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਭੂਮੀ ਗ੍ਰਹਿਣ ਅਤੇ ਵਾਤਾਵਰਣ ਸਬੰਧੀ ਕਲੀਅਰੈਂਸ ਨੂੰ ਸੁਚਾਰੂ ਬਣਾਉਣਾ, ਇਕੁਵਿਟੀ ਨਿਵੇਸ਼ਕਾਂ ਲਈ ਨਿਕਾਸੀ ਦੀ ਵਿਵਸਥਾ, ਪ੍ਰੀਮੀਅਮ ਰੀਸ਼ਡਿਊਲਿੰਗ, ਹੋਰ ਮੰਤਰਾਲਿਆਂ ਨਾਲ ਨਜ਼ਦੀਕੀ ਤਾਲਮੇਲ, ਵਿਵਾਦ ਨਿਪਟਾਰਾ ਵਿਧੀ ਨੂੰ ਸੁਧਾਰਨਾ, ਵਿਭਿੰਨ ਪੱਧਰਾਂ ‘ਤੇ ਵਾਰ-ਵਾਰ ਸਮੀਖਿਆਵਾਂ ਆਦਿ ਸ਼ਾਮਲ ਹਨ।

 

 ਮੰਤਰਾਲਾ ਆਪਣੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ ਜਿਵੇਂ ਕਿ ਐੱਨਐੱਚਏਆਈ, ਐੱਨਐੱਚਆਈਡੀਸੀਐੱਲ, ਸਟੇਟ ਪੀਡਬਲਿਊਡੀਜ਼, ਬੀਆਰਓ, ਆਦਿ ਜ਼ਰੀਏ ਟ੍ਰੈਫਿਕ, ਕਨੈਕਟੀਵਿਟੀ, ਅੰਤਰ ਪ੍ਰਾਥਮਿਕਤਾ ਦੀਆਂ ਜ਼ਰੂਰਤਾਂ ਅਤੇ ਸੰਸਾਧਨਾਂ ਦੀ ਉਪਲੱਬਧਤਾ ਦੇ ਅਧਾਰ 'ਤੇ ਨਵੇਂ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਸ਼ੁਰੂ ਕਰਦਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਵ੍ ਇੰਡੀਆ (ਐੱਨਐੱਚਏਆਈ) ਨੇ ਗੁਵਾਹਾਟੀ ਬਾਈਪਾਸ ਵਿੱਚ ਬੋਰਾਗਾਓਂ, ਗੋਰਚੁਕ, ਲੋਖਰਾ ਅਤੇ ਵਸ਼ਿਸ਼ਟ ਜੰਕਸ਼ਨ 'ਤੇ ਫਲਾਈਓਵਰਾਂ ਦੇ ਨਿਰਮਾਣ, ਸਟੈਂਡਅਲੋਨ ਫਲਾਈਓਵਰਾਂ ਅਤੇ ਐੱਨਐੱਚ 31, ਐੱਨਐੱਚ 31ਸੀ, ਐੱਨਐੱਚ 36 ਅਤੇ ਐੱਨਐੱਚ 37 ਦੇ ਰੋਬੋਨ (ROBon) ਸਟ੍ਰੈਚ, ਅਤੇ ਪੂਰਬੀ-ਪੱਛਮੀ ਕੋਰੀਡੋਰ ਦੇ ਨਰੀਮਬਾਗਲੋ-ਜਟਿੰਗਾ ਜੰਕਸ਼ਨ- ਹਰੰਗਾਜਾਓ ਸੈਕਸ਼ਨ ਦੇ ਬਾਕੀ ਕੰਮ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

 

ਇਸ ਤੋਂ ਇਲਾਵਾ ਐੱਨਐੱਚਏਆਈ ਨੇ ਗੁਵਾਹਾਟੀ ਰਿੰਗ ਰੋਡ ਦੇ ਨਿਰਮਾਣ ਲਈ ਪ੍ਰੋਜੈਕਟ ਦੀ ਤਿਆਰੀ ਦਾ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਸ ਤੋਂ ਇਲਾਵਾ, ਮੰਤਰਾਲੇ ਨੇ ਅਗਲੇ ਤਿੰਨ ਵਰ੍ਹਿਆਂ ਦੇ ਅੰਦਰ, ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਤਹਿਤ ਉੱਤਰ-ਪੂਰਬੀ ਰਾਜਾਂ ਵਿੱਚ, ਤਕਰੀਬਨ 84,193 ਕਰੋੜ ਦੀ ਅਨੁਮਾਨਿਤ ਲਾਗਤ ਨਾਲ ਤਕਰੀਬਨ 131 ਨਵੇਂ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਾਲੀਆਂ ਹੋਰ ਏਜੰਸੀਆਂ ਐੱਨਐੱਚਆਈਡੀਸੀਐੱਲ, ਸਟੇਟ ਪੀਡਬਲਿਊਡੀਜ਼ ਅਤੇ ਬੀਆਰਓ ਦੁਆਰਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।

ਇਹ ਜਾਣਕਾਰੀ ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

*********

 

ਐੱਮਜੇਪੀਐੱਸ



(Release ID: 1779521) Visitor Counter : 91


Read this release in: English , Urdu , Manipuri , Bengali