ਜਹਾਜ਼ਰਾਨੀ ਮੰਤਰਾਲਾ

ਰੂਸ ਦੇ ਉਦਯੋਗ ਤੇ ਵਪਾਰ ਮੰਤਰੀ ਨੇ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ ਸੋਨੋਵਾਲ ਨਾਲ ਮੁਲਾਕਾਤ ਕੀਤੀ

Posted On: 06 DEC 2021 7:25PM by PIB Chandigarh

 

ਕੇਂਦਰੀ ਪੋਰਟ, ਸ਼ਿਪਿੰਗ ਤੇ ਜਲਮਾਰਗ ਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਉਮੀਦ ਵਿਅਕਤ ਕੀਤੀ ਹੈ ਕਿ ਭਾਰਤ ਅਤੇ ਰੂਸ ਨਾਗਰਿਕ ਪੋਰਟ ਨਿਰਮਾਣ ਤੇ ਇਨਲੈਂਡ ਵਾਟਰਵੇਅਸ ਦੇ ਖੇਤਰ ਵਿੱਚ ਲਾਭ ਪ੍ਰਾਪਤ ਕਰਨ ਦੇ ਲਈ ਸਹਿਭਾਗਿਤਾ ਕਰ ਸਕਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਦੋਵੇਂ ਦੇਸ਼ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਦੇ ਲਈ ਸਹਿਯੋਗ ਦੇ ਨਵੇਂ ਖੇਤਰਾਂ ‘ਤੇ ਵਿਚਾਰ ਕਰ ਰਹੇ ਹਨ।

 

ਨਵੀਂ ਦਿੱਲੀ ਸਥਿਤ ਆਪਣੇ ਦਫਤਰ ਵਿੱਚ ਰੂਸ ਦੇ ਉਦਯੋਗ ਅਤੇ ਵਪਾਰ ਉਪ ਮੰਤਰੀ ਸ਼੍ਰੀ ਓਲੇਗ ਰਿਆਜ਼ਾਂਤਸੇਵ ਦੇ ਨਾਲ ਮੁਲਾਕਾਤ ਦੇ ਬਾਅਦ ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ ਕਿ ਦੋਵਾਂ ਪੱਖਾਂ ਨੇ ਨਾਗਰਿਕ ਪੋਰਟ ਨਿਰਮਾਣ ਅਤੇ ਇਨਲੈਂਡ ਵਾਟਰਵੇਅਸ ਵਿੱਚ ਰੂਸ ਦੀ ਭਾਗੀਦਾਰੀ ਅਤੇ ਰੂਸ ਦੇ ਸੁਦੂਰ ਪੂਰਬ ਵਿੱਚ ਊਰਜਾ, ਪਰਿਵਹਨ ਤੇ ਲੌਜਿਸਟਿਕਸ ਦੇ ਖੇਤਰ ਵਿੱਚ ਭਾਰਤੀ ਕੰਪਨੀਆਂ ਦੀ ਰੁਚੀ ‘ਤੇ ਵੀ ਚਰਚਾ ਕੀਤੀ। ਕੇਂਦਰੀ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਆਰਕਟਿਕ ਖੇਤਰ ਵਿੱਚ ਸੰਚਾਲਨ ਦੇ ਲਈ ਭਾਰਤੀ ਸਮੁੰਦਰੀ ਨਾਵਿਕਾਂ ਦੀ ਟਰੇਨਿੰਗ ਬਾਰੇ ਵੀ ਚਰਚਾ ਕੀਤੀ ਗਈ।

***

ਐੱਮਜੇਪੀਐੱਸ/ਐੱਮਐੱਸ/ਜੇਕੇ



(Release ID: 1778902) Visitor Counter : 105


Read this release in: English , Marathi , Hindi