ਬਿਜਲੀ ਮੰਤਰਾਲਾ
azadi ka amrit mahotsav

ਬਿਜਲੀ ਮੰਤਰੀ ਨੇ ਗੋਆ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਜੇਈਆਰਸੀ ਮੈਂਬਰ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ

Posted On: 06 DEC 2021 5:40PM by PIB Chandigarh

ਬਿਜਲੀ ਮੰਤਰੀ ਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਅੱਜ ਸੁਸ਼੍ਰੀ ਜਯੋਤੀ ਪ੍ਰਸਾਦ ਨੂੰ ਗੋਆ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਜੇਈਆਰਸੀ ਦੇ ਮੈਂਬਰ (ਕਾਨੂੰਨ) ਵਜੋਂ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਊਰਜਾ ਸਕੱਤਰ ਸ਼੍ਰੀ ਆਲੋਕ ਕੁਮਾਰ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ‘ਤੇ ਮੌਜੂਦ ਸਨ।

 

ਸੁਸ਼੍ਰੀ ਜਯੋਤੀ ਪ੍ਰਸਾਦ ਨੂੰ ਗੋਆ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਮੈਂਬਰ (ਕਾਨੂੰਨ), ਜੇਈਆਰਸੀ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਕੋਲ ਐੱਲਐੱਲਬੀ ਅਤੇ ਬੀ.ਐੱਸਸੀ ਦੀ ਡਿਗਰੀ ਹੈ। ਉਹ 30 ਜੂਨ, 2021 ਨੂੰ ਪੀਜੀਸੀਆਈਐੱਲ ਤੋਂ ਸੀਨੀਅਰ ਜਨਰਲ ਮੈਨੇਜਰ (ਕਾਨੂੰਨੀ) ਦੇ ਰੂਪ ਵਿੱਚ ਰਿਟਾਇਰ ਹੋਏ। ਪਹਿਲਾਂ ਉਨ੍ਹਾਂ ਨੇ ਪੀਜੀਸੀਆਈਐੱਲ ਵਿੱਚ ਡਿਪਟੀ ਜਨਰਲ ਮੈਨੇਜਰ, ਏਜੀਐੱਮ, ਚੀਫ ਮੈਨੇਜਰ, ਵਿਧੀ ਅਧਿਕਾਰੀ (ਕਾਰਪੋਰੇਟ ਕੇਂਦਰ) ਦੇ ਰੂਪ ਵਿੱਚ ਕੰਮ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਗਸਤ 1985 ਤੋਂ ਮਾਰਚ 1993 ਤੱਕ ਦਿੱਲੀ ਹਾਈ ਕੋਰਟ ਵਿੱਚ ਵਕਾਲਤ ਕੀਤੀ।

ਭਾਰਤ ਸਰਕਾਰ ਦੁਆਰਾ ਬਿਜਲੀ ਐਕਟ, 2003 ਦੇ ਪ੍ਰਾਵਧਾਨਾਂ ਦੇ ਤਹਿਤ ਦਿੱਲੀ ਨੂੰ ਛੱਡ ਕੇ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਜੋਇੰਟ ਇਲੈਕਟ੍ਰੀਸਿਟੀ ਰੈਗੁਲੇਟਰੀ ਕਮਿਸ਼ਨ (ਜੇਈਆਰਸੀ) ਸਥਾਪਿਤ ਕੀਤਾ ਗਿਆ ਸੀ। ਬਾਅਦ ਵਿੱਚ ਗੋਆ ਨੂੰ ਵੀ ਉਪਰੋਕਤ ਜੋਇੰਟ ਕਮਿਸ਼ਨ ਵਿੱਚ ਸ਼ਾਮਲ ਕੀਤਾ ਗਿਆ। ਕਮਿਸ਼ਨ ਵਿੱਚ ਇੱਕ ਚੇਅਰਪਰਸਨ ਅਤੇ ਹੋਰ ਮੈਂਬਰ ਹੁੰਦੇ ਹਨ।

 

ਐਕਟ ਦੇ ਤਹਿਤ ਗੋਆ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਜੇਈਆਰਸੀ ਦੇ ਮੁੱਖ ਕਾਰਜ ਬਿਜਲੀ ਉਤਪਾਦਨ, ਸਪਲਾਈ, ਟ੍ਰਾਂਸਮਿਸ਼ਨ ਅਤੇ ਵ੍ਹੀਲਿੰਗ ਦੇ ਲਈ ਟੈਰਿਫ ਨਿਰਧਾਰਿਤ ਕਰਨਾ, ਬਿਜਲੀ ਦੀ ਖਰੀਦ ਅਤੇ ਵੰਡ ਲਾਇਸੈਂਸਧਾਰੀ ਦੀ ਖਰੀਦ ਪ੍ਰਕਿਰਿਆ ਨੂੰ ਨਿਯੰਤ੍ਰਿਤ ਕਰਨਾ, ਅੰਤਰਰਾਜੀ ਟ੍ਰਾਂਸਮਿਸ਼ਨ ਅਤੇ ਬਿਜਲੀ ਦੀ ਵ੍ਹੀਲਿੰਗ ਦੀ ਸੁਵਿਧਾ ਗੋਆ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪ੍ਰਦਾਨ ਕਰਨਾ ਹੈ। ਐਕਟ ਦੇ ਤਹਿਤ ਸੰਯੁਕਤ ਆਯੋਗ ਰਾਜ ਸਰਕਾਰ/ਸੰਘ ਰਾਜ ਖੇਤਰ ਪ੍ਰਸ਼ਾਸਨ ਨੂੰ ਰਾਸ਼ਟਰੀ ਬਿਜਲੀ ਨੀਤੀ ਅਤੇ ਟੈਰਿਫ ਨੀਤੀ ਬਣਾਉਣ, ਬਿਜਲੀ ਉਪਯੋਗ ਦੀਆਂ ਗਤੀਵਿਧੀਆਂ ਵਿੱਚ ਮੁਕਾਬਲਾ, ਕੁਸ਼ਲਤਾ ਅਤੇ ਸਮਰੱਥਾ ਨੂੰ ਹੁਲਾਰਾ ਅਤੇ ਬਿਜਲੀ ਉਦਯੋਗ ਵਿੱਚ ਨਿਵੇਸ਼ ਨੂੰ ਪ੍ਰੋਤਸਾਹਨ ਨੂੰ ਲੈਕੇ ਸਲਾਹ ਵੀ ਦੇਵੇਗਾ।

***

ਐੱਮਵੀ/ਆਈਜੀ


(Release ID: 1778795) Visitor Counter : 157


Read this release in: English , Hindi , Bengali , Telugu