ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਨੀਰਜ ਚੋਪੜਾ ਨੇ ਅਹਿਮਦਾਬਾਦ ਦੇ ਸੰਸਕਾਰਧਾਮ ਵਿੱਚ 75 ਸਕੂਲਾਂ ਦੇ ਵਿਦਿਆਰਥੀਆਂ ਨੂੰ ਮੰਤਰਮੁਗਧ ਕਰ ਦਿੱਤਾ
Posted On:
04 DEC 2021 5:53PM by PIB Chandigarh
ਮੁੱਖ ਬਿੰਦੂ :
• ਨੀਰਜ ਚੋਪੜਾ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਆਹਾਰ, ਫਿਟਨੈੱਸ ਅਤੇ ਖੇਡ ਦੇ ਮਹੱਤਵ ਬਾਰੇ ਟਿਪਸ ਦਿੱਤੇ
• ਇਸ ਪਹਿਲ ਦਾ ਆਯੋਜਨ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਦੁਆਰਾ ਸੰਯੁਕਤ ਰੂਪ ਨਾਲ ਕੀਤਾ ਜਾ ਰਿਹਾ ਹੈ
ਓਲੰਪਿਕ ਖੇਡਾਂ ਵਿੱਚ ਜੈਵਲਿਨ ਮੁਕਾਬਲੇ ਦੇ ਚੈਂਪੀਅਨ ਨੀਰਜ ਚੋਪੜਾ ਨੇ ਇੱਕ ਮਹੱਤਵ ਅਕਾਂਖੀ ਮਿਲਾਪ-ਪ੍ਰੋਗਰਾਮ ਦਾ ਸ਼ੁਭਾਰੰਭ ਕੀਤਾ। ਇਹ ਮਿਲਾਪ-ਪ੍ਰੋਗਰਾਮ ਭਾਰਤ ਦੇ ਦਿੱਗਜ ਐਥਲੀਟਾਂ ਨੂੰ ਸਕੂਲੀ ਬੱਚਿਆਂ ਨਾਲ ਜੋੜੇਗਾ। ਨੀਰਜ ਚੋਪੜਾ ਨੇ ਇਸ ਦੀ ਸ਼ੁਰੂਆਤ ਅਹਿਮਦਾਬਾਦ ਦੇ ਸੰਸਕਾਰਧਾਮ ਵਿੱਚ 75 ਤੋਂ ਅਧਿਕ ਸਕੂਲਾਂ ਦੇ ਬੱਚਿਆਂ ਦੇ ਨਾਲ ਗੱਲਬਾਤ ਕਰਕੇ ਕੀਤੀ ।
ਨੀਰਜ ਚੋਪੜਾ ਨੇ ਵਿਦਿਆਰਥੀਆਂ ਦੇ ਨਾਲ ਕਈ ਖੇਡ ਖੇਡੇ ਅਤੇ ਉਨ੍ਹਾਂ ਨੂੰ ਜੈਵਲਿਨ ਦੇ ਗੁਰ ਦੱਸੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਆਹਾਰ, ਫਿਟਨੈੱਸ ਅਤੇ ਖੇਡਾਂ ਦੇ ਮਹੱਤਵ ਬਾਰੇ ਦੱਸਿਆ। ਵਿਦਿਆਰਥੀਆਂ ਦੇ ਜਿਗਿਆਸਾਪੂਰਨ ਸਵਾਲਾਂ ਦਾ ਝਟਪਟ ਜਵਾਬ ਦੇ ਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੰਤਰਮੁਗਧ ਕਰ ਦਿੱਤਾ। ਕਹਾਣੀ ਸੁਣਾਉਣ ਦੀ ਉਨ੍ਹਾਂ ਦੀ ਬੇਜੋੜ ਸ਼ੈਲੀ ਨੇ ਉਨ੍ਹਾਂ ਨੇ ਉਤਸੁਕ ਸਰੋਤਿਆਂ ’ਤੇ ਜਿਵੇਂ ਜਾਦੂ ਕਰ ਦਿੱਤਾ ਹੋਵੇ ।
ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਪਸੰਦੀਦਾ ਖਾਣੇ ਬਾਰੇ ਪੁੱਛਿਆ ਗਿਆ , ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਘੱਟ ਮਸਾਲੇ ਵਾਲੀ ਸ਼ਾਕਾਹਾਰੀ ਬਿਰਿਆਨੀ ਬਣਾਉਣਾ ਚੰਗਾ ਲੱਗਦਾ ਹੈ , ਅਤੇ ਨਾਲ ਦਹੀ ਹੋਵੇ , ਤਾਂ ਮਜ਼ਾ ਆ ਜਾਂਦਾ ਹੈ । ਉਨ੍ਹਾਂ ਦਾ ਜਵਾਬ ਸੁਣ ਕੇ ਸਭ ਤਾੜੀਆਂ ਵਜਾਉਣ ਲੱਗੇ । ਨੀਰਜ ਚੋਪੜਾ ਨੇ ਕਿਹਾ, “ਇਹ ਸਿਹਤਵਰਧਕ ਅਤੇ ਪੌਸ਼ਟਿਕ ਆਹਾਰ ਹੈ। ਇਸ ਵਿੱਚ ਸ਼ਬਜੀਆਂ ਅਤੇ ਕਾਰਬੋਹਾਈਡ੍ਰੇਟ ਦੇ ਸਹੀ ਮਿਸ਼ਰਣ ਦੇ ਕਾਰਨ ਭਰਪੂਰ ਖਣਿਜ ਹੁੰਦੇ ਹਨ।” ਉਨ੍ਹਾਂ ਨੇ ਕਿਹਾ, “ਇਸ ਦੇ ਇਲਾਵਾ ਲੰਬੇ ਅਭਿਆਸ ਅਤੇ ਮਿਹਨਤ ਦੇ ਬਾਅਦ ਥਕਾਵਟ ਤੋਂ ਮਨ ਹਟਾਉਣ ਵਿੱਚ ਖਾਣਾ ਪਕਾਉਣ ਤੋਂ ਮਦਦ ਮਿਲਦੀ ਹੈ।”
ਇਹ ਮਿਲਾਪ-ਪ੍ਰੋਗਰਾਮ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਮੌਲਿਕ ਵਿਚਾਰ ਹੈ, ਜਿਸ ਦੀ ਪਰਿਕਲਪਨਾ ਹੈ ਕਿ ਸਾਰੇ ਓਲੰਪੀਅਨ ਅਤੇ ਪੈਰਾਲੰਪੀਅਨ ਦੋ ਸਾਲਾਂ ਦੇ ਦੌਰਾਨ 75 ਸਕੂਲਾਂ ਦੇ ਵਿਦਿਆਰਥੀਆਂ ਨਾਲ ਗੱਲ ਕਰਨ, ਤਾਕਿ ਦੇਸ਼ ਦੇ ਨਵੇਂ ਖੂਨ ਨੂੰ ਸੰਤੁਲਿਤ ਆਹਾਰ ਅਤੇ ਫਿਟਨੈੱਸ ਗਤੀਵਿਧੀਆਂ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਪਹਿਲ ਦੀ ਸ਼ੁਰੂਆਤ ਸਿੱਖਿਆ ਮੰਤਰਾਲਾ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਸੰਯੁਕਤ ਰੂਪ ਨਾਲ ਕਰ ਰਹੇ ਹਨ ।
ਨੀਰਜ ਚੋਪੜਾ ਨੇ ਦੱਸਿਆ, “ਜਦੋਂ ਮਾਣਯੋਗ ਪ੍ਰਧਾਨ ਮੰਤਰੀ ਨੇ ਓਲੰਪਿਕਸ ਦੇ ਬਾਅਦ ਸਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਸੀ, ਉਦੋਂ ਉਨ੍ਹਾਂ ਨੇ ਨਵੇਂ, ਸਿਹਤਮੰਦ ਅਤੇ ਪਹਿਲਾਂ ਤੋਂ ਫਿਟ ਭਾਰਤ ਬਾਰੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ ਸੀ। ਮੈਨੂੰ ਖੁਸ਼ੀ ਹੈ ਕਿ ਸਕੂਲਾਂ ਦਾ ਦੌਰਾ ਕਰਕੇ ਮੈਂ ਇਸ ਵਿਸ਼ੇਸ਼ ਪਹਿਲ ਦੀ ਸ਼ੁਰੂਆਤ ਕਰ ਰਿਹਾ ਹਾਂ ਅਤੇ ਆਪਣੇ ਤਰੀਕੇ ਨਾਲ ਆਪਣੀ ਕੁਝ ਜਾਣਕਾਰੀ ਸਾਂਝੀ ਕਰ ਰਿਹਾ ਹਾਂ, ਜਿਸ ਦੇ ਨਾਲ ਵਿਦਿਆਰਥੀਆਂ ਦੀ ਸਹਾਇਤਾ ਹੋ ਸਕੇ ਅਤੇ ਦੇਸ਼ ਨੂੰ ਖੇਡਾਂ ਵਿੱਚ ਅੱਗੇ ਲਿਜਾਣ ਬਾਰੇ ਪ੍ਰਧਾਨ ਮੰਤਰੀ ਦਾ ਸੁਪਨਾ ਪੂਰਾ ਹੋ ਸਕੇ ।
ਉਨ੍ਹਾਂ ਨੇ ਠੀਕ ਚੀਜ਼ਾਂ ਖਾਣ ਅਤੇ ਫਿਟਨੈੱਸ ਲਈ ਸਹੀ ਕਸਰਤ ਦੇ ਗੁਰ ਸਾਂਝੇ ਕੀਤੇ। ਨਾਲ ਹੀ ਜੀਵਨ ਦੀਆਂ ਕੁਝ ਮਹੱਤਵਪੂਰਣ ਸਿੱਖਿਆਵਾਂ ਵੀ ਦਿੱਤੀਆਂ। ਨੀਰਜ ਚੋਪੜਾ ਨੇ ਫਿਟ ਇੰਡੀਆ ਕੁਵਿਜ਼ ਬਾਰੇ ਦੱਸਿਆ, ਜੋ ਸਭ ਤੋਂ ਵੱਡਾ ਖੇਡ ਅਤੇ ਫਿਟਨੈੱਸ ਕੁਵਿਜ਼ ਹੈ। ਉਨ੍ਹਾਂ ਨੇ ਕਿਹਾ, “ਮੈਨੂੰ ਕੁਝ ਵਿਦਿਆਰਥੀਆਂ ਦੇ ਜਵਾਬ ਸੁਣ ਕੇ ਹੈਰਾਨੀ ਹੋਈ ਅਤੇ ਮੈਂ ਉਨ੍ਹਾਂ ਦੀ ਜਾਣਕਾਰੀ ਦੀ ਕਦਰ ਕਰਦਾ ਹਾਂ। ਸਹੀ ਅਨੁਸ਼ਾਸਨ ਅਤੇ ਸਮਰਪਣ ਦੇ ਬਲ ’ਤੇ ਉਹ ਵੱਡੀਆਂ ਉਚਾਈਆਂ ਤੱਕ ਪਹੁੰਚ ਸਕਦੇ ਹਨ।”
ਇਸ ਦੇ ਪਹਿਲਾਂ, ਸੰਸਕਾਰਧਾਮ ਐਜੂਕੇਸ਼ਨਲ ਸੁਸਾਇਟੀ ਨੇ ਨੀਰਜ ਚੋਪੜਾ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸੁਸਾਇਟੀ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਲਈ ਤਿਆਰ ਕਰਨ ਲਈ ਵਿਦਿਆਰਥੀਆਂ ਨੂੰ ਸ਼ਕਤੀਸੰਪੰਨ ਬਣਾਉਣ ਵਿੱਚ ਸੰਸਥਾ ਦੀ ਪ੍ਰਤੀਬੱਧਤਾ ਅਤੇ ਸਮਰਪਣ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ ।
ਅਗਲੇ ਦੋ ਮਹੀਨਿਆਂ ਵਿੱਚ ਤਰੁਣਦੀਪ ਰਾਏ ( ਤੀਰਅੰਦਾਜ਼ੀ), ਸਾਰਥਕ ਭਾਂਭਰੀ (ਐਥਲੇਟਿਕਸ), ਸੁਸ਼ੀਲਾ ਦੇਵੀ (ਜੂਡੋ), ਕੇਸੀ ਗਣਪਤੀ ਅਤੇ ਵਰੁਣ ਠੱਕਰ (ਨੌਕਾਯਾਨ) ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਥਿਤ ਸਕੂਲਾਂ ਦਾ ਦੌਰਾ ਕਰਨਗੇ। ਪੈਰਾਲੰਪੀਅਨਾਂ ਵਿੱਚ ਅਵਨੀ ਲੇਖਰਾ (ਪੈਰਾ ਨਿਸ਼ਾਨੇਬਾਜੀ), ਭਾਵਿਨਾ ਪਟੇਲ (ਪੈਰਾ ਟੇਬਲ ਟੈਨਿਸ) ਅਤੇ ਦੇਵੇਂਦ੍ਰ ਝਾਝਰਿਆ (ਪੈਰਾ ਐਥਲੇਟਿਕਸ ) ਇਸ ਪਹਿਲ ਨੂੰ ਹੋਰ ਅੱਗੇ ਲਿਜਾਣਗੇ।
*******
ਐੱਨਬੀ/ਓਏ
(Release ID: 1778173)
Visitor Counter : 192