ਸੈਰ ਸਪਾਟਾ ਮੰਤਰਾਲਾ
azadi ka amrit mahotsav

ਟੂਰਿਜ਼ਮ ਮੰਤਰਾਲੇ ਨੇ ਗ੍ਰਾਮੀਣ ਸਰਕਿਟ ਨੂੰ ‘ਸਵਦੇਸ਼ ਦਰਸ਼ਨ’ ਦੀ ਆਪਣੀ ਯੋਜਨਾ ਦੇ ਤਹਿਤ 15 ਥੀਮੈਟਿਕ (thematic) ਸਰਕਿਟਾਂ ਵਿੱਚੋਂ ਇੱਕ ਦੇ ਰੂਪ ਵਿੱਚ ਪਛਾਣਿਆ: ਸ਼੍ਰੀ ਜੀ ਕਿਸ਼ਨ ਰੇੱਡੀ

Posted On: 02 DEC 2021 5:12PM by PIB Chandigarh

ਟੂਰਿਜ਼ਮ ਮੰਤਰਾਲੇ ਨੇ ਗ੍ਰਾਮੀਣ ਸਰਕਿਟ ਨੂੰ ‘ਸਵਦੇਸ਼ ਦਰਸ਼ਨ’ ਦੀ ਆਪਣੀ ਯੋਜਨਾ ਦੇ ਤਹਿਤ 15 ਥੀਮੈਟਿਕ ਸਰਕਿਟਾਂ ਵਿੱਚੋਂ ਇੱਕ ਦੇ ਰੂਪ ਵਿੱਚ ਪਛਾਣਿਆ ਹੈ, ਜਿਸ ਦਾ ਪ੍ਰਾਥਮਿਕ ਉਦੇਸ਼ ਚੁਣੇ ਹੋਏ ਸਥਲਾਂ/ਮੰਜ਼ਿਲਾਂ ‘ਤੇ ਟੂਰਿਜ਼ਮ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕਰਨਾ ਅਤੇ ਯਾਤਰੀਆਂ ਦੇ ਅਨੁਭਵ/ਸੰਤੁਸ਼ਟੀ ਨੂੰ ਵਧਾਉਣਾ ਹੈ।

 

ਸਵਦੇਸ਼ ਦਰਸ਼ਨ ਯੋਜਨਾ ਦੇ ਗ੍ਰਾਮੀਣ ਸਰਕਿਟ ਦੇ ਤਹਿਤ ਪ੍ਰਵਾਨ ਯੋਜਨਾਵਾਂ ਦਾ ਵੇਰਵਾ ਹੇਠਾਂ ਹੈ। ਸਵਦੇਸ਼ ਦਰਸ਼ਨ ਯੋਜਨਾ ਦੇ ਲਈ ਬਜਟ ਅਲਾਟ ਕੀਤਾ ਗਿਆ ਹੈ ਅਤੇ 2021-22 ਵਿੱਚ ਗ੍ਰਾਮੀਣ ਸਰਕਿਟ ਦੇ ਲਈ ਅਲੱਗ ਤੋਂ ਕੋਈ ਐਲੋਕੇਸ਼ਨ ਨਹੀਂ ਕੀਤੀ ਗਈ ਹੈ।

ਸਵਦੇਸ਼ ਦਰਸ਼ਨ ਯੋਜਨਾ ਦੇ ਗ੍ਰਾਮੀਣ ਸਰਕਿਟਾਂ ਦੇ ਤਹਿਤ ਪ੍ਰਵਾਨ ਪ੍ਰੋਜੈਕਟਾਂ ਦਾ ਵੇਰਵਾ।

(ਰਕਮ ਕਰੋੜ ਰੁਪਏ ਵਿੱਚ)

 

ਸੰਖਿਆ ਨੰਬਰ

ਰਾਜ ਦਾ ਨਾਮ

ਸਰਕਿਟ ਦਾ ਨਾਮ ਅਤੇ ਸਾਲ

ਪ੍ਰੋਜੈਕਟ ਦਾ ਨਾਮ

ਪ੍ਰਵਾਨ ਰਕਮ

ਵੰਡੀ ਗਈ ਰਕਮ

ਕਾਰਜ ਸਮਾਪਤੀ ਦੀ ਸਮੇਂ ਸੀਮਾ

1.

ਬਿਹਾਰ

ਗ੍ਰਾਮੀਣ ਸਰਕਿਟ (2017-18)

ਗਾਂਧੀ ਸਰਕਿਟ ਦਾ ਵਿਕਾਸਭਿਤਿਹਾਰਵਾ-ਚੰਦ੍ਰਹਿਯਾ-ਤੁਕੌਲਿਆ

44.65

35.72

 

31.03.2022

2.

ਕੇਰਲ

ਗ੍ਰਾਮੀਣ ਸਰਕਿਟ (2018-19)

ਮਾਲਾਨਾਡ ਮਾਲਾਬਾਰ ਕ੍ਰੂਜ਼ ਟੂਰਿਜ਼ਮ ਪ੍ਰੋਜੈਕਟ ਦਾ ਵਿਕਾਸ

80.37

23.77

 

31.12.2022

ਕੁੱਲ

125.02

59.49

 

 

ਇਹ ਜਾਣਕਾਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੇੱਡੀ ਨੇ ਰਾਜ ਸਭਾ ਵਿੱਚ ਅੱਜ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

*******

ਐੱਨਬੀ/ਓਏ


(Release ID: 1777786) Visitor Counter : 132


Read this release in: English , Hindi