ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਭਾਰਤ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਇੱਕ ਹਿੱਸੇ ਦੇ ਰੂਪ ਵਿੱਚ 6 ਦਸੰਬਰ ਨੂੰ ਮਹਾਪਰਿਨਿਰਵਾਣ ਦਿਵਸ ਮਨਾਉਣ ਦੀ ਤਿਆਰੀ ਕਰ ਰਿਹਾ ਹੈ


ਸੰਸਦ ਭਵਨ, ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਅਤੇ ਬਾਬਾਸਾਹੇਬ ਨਾਲ ਜੁੜੇ ਪੰਜਤੀਰਥ ਸਥਲਾਂ ਤੇ ਹੋਰ ਸਥਾਨਾਂ ‘ਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸੰਸਦ ਭਵਨ ਵਿੱਚ ਬਾਬਾ ਸਾਹੇਬ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰਨਗੇ

ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਦੁਆਰਾ ਪ੍ਰਕਾਸ਼ਿਤ ਵਿਸ਼ੇਸ਼ ਪੁਸਤਕ “ਸੋਸ਼ਲ ਜਸਟਿਸ ਐਂਡ ਐਂਪਾਵਰਮੈਂਟ: ਰਿਫਲੈਕਸ਼ੰਸ ਫ੍ਰੋਮ ਡਾ. ਅੰਬੇਡਕਰ ਚੇਅਰਸ” ਨੂੰ ਵੀ ਲਾਂਚ ਕੀਤਾ ਜਾਵੇਗਾ

Posted On: 02 DEC 2021 3:35PM by PIB Chandigarh

ਭਾਰਤ ਸਰਕਾਰ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਪ੍ਰਮੁੱਖ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ 6 ਦਸੰਬਰ, 2021 ਨੂੰ ਮਹਾਪਰਿਨਿਰਵਾਣ ਦਿਵਸ ਮਨਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਡਾ. ਭੀਮ ਰਾਓ ਅੰਬੇਡਕਰ ਦੀ 66ਵੀਂ ਬਰਸੀ ਦੇ ਅਵਸਰ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਪ੍ਰਤੀਬੱਧ ਨਾਅਰੇ ‘ਬਾਬਾ ਸਾਹੇਬ ਅਮਰ ਰਹੇ’ ਦੀ ਮੂਲ ਭਾਵਨਾ ਦੇ ਅਨੁਰੂਪ ਸਸੰਦ ਭਵਨ, ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ, ਬਾਬਾ ਸਾਹੇਬ ਨਾਲ ਜੁੜੇ ਪੰਜਤੀਰਥ ਸਥਲਾਂ ਅਤੇ ਅੰਬਾਵੜੇ, ਸਿੰਬਾਯੋਸਿਸ ਇੰਟਰਨੈਸ਼ਨਲ ਯੂਨੀਵਰਸਿਟੀ, ਪੁਣੇ, ਅੰਬੇਡਕਰ ਭਵਨ ਅਤੇ ਅੰਬੇਡਕਰ ਪਾਰਕਾਂ ਜਿਹੇ ਹੋਰ ਥਾਵਾਂ ‘ਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।

ਛੂਆਛੂਤ ਦੀ ਸਮਾਜਿਕ ਬੁਰਾਈ ਨੂੰ ਸਮਾਪਤ ਕਰਨ ਦੇ ਲਈ ਭਾਰਤ ਵਿੱਚ ਆਪਣੇ ਮਹਾਨ ਪ੍ਰਭਾਵ ਦੇ ਕਾਰਨ ਬਾਬਾਸਾਹੇਬ ਨੂੰ ਬੁਧਿਸਟ ਗੁਰੂ ਮੰਨਿਆ ਜਾਂਦਾ ਸੀ। ਅੰਬੇਡਕਰ ਦੇ ਪ੍ਰਸ਼ੰਸਕਾਂ ਅਤੇ ਪੈਰੋਕਾਰਾਂ ਦਾ ਇਹ ਵਿਸ਼ਵਾਸ ਹੈ ਕਿ ਇਹ ਭਗਵਾਨ ਬੁਧ ਦੇ ਵਾਂਗ ਪ੍ਰਭਾਵਸ਼ਾਲੀ ਸਨ, ਇਸੇ ਕਾਰਨ ਉਨ੍ਹਾਂ ਦੀ ਬਰਸੀ ਨੂੰ ਮਹਾਪਰਿਨਿਰਵਾਣ ਦਿਸਵ ਦੇ ਰੂਪ ਵਿੱਚ ਮਨਾਇਆ  ਜਾਂਦਾ ਹੈ।

 

ਇਸ ਬਾਰੇ ਪ੍ਰੋਗਰਾਮ ਸੰਸਦ ਭਵਨ ਵਿੱਚ ਸ਼ੁਰੂ ਹੋਣਗੇ, ਜਿੱਥੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਬਾਬਾ ਸਾਹੇਬ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰਨਗੇ, ਇਸ ਦੇ ਬਾਅਦ ਬੁਧ ਭਿਕਸ਼ੁ ਧੰਮ ਪੂਜਾ ਦਾ ਪਾਠ ਕਰਨਗੇ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਗੀਤ ਅਤੇ ਨਾਟਕ ਪ੍ਰਭਾਗ ਦੁਆਰਾ ਸੰਸਦ ਵਿੱਚ ਡਾ. ਅੰਬੇਡਕਰ ਨੂੰ ਸਮਰਪਿਤ ਵਿਸ਼ੇਸ਼ ਗੀਤਾਂ ਨੂੰ ਪੇਸ਼ ਕੀਤਾ ਜਾਵੇਗਾ।

ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਵਿੱਚ ਮਹਾਪਰਿਨਿਰਵਾਣ ਦਿਵਸ ਪ੍ਰੋਗਰਾਮ ਦੇ ਲਈ ਆਯੋਜਿਤ ਪ੍ਰੈੱਸ ਕਾਨਫਰੰਸ ਵਿੱਚ ਬਾਬਾ ਸਾਹੇਬ ਨੂੰ ਯਾਦ ਕਰਦੇ ਹੋਏ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਬਾ ਸਾਹੇਬ ਦੇ ਜੀਵਨ ਨਾਲ ਸੰਬੰਧਿਤ ਪੰਜ ਮੁੱਖ ਸਥਲਾਂ ਨੂੰ ਪੰਜਤੀਰਥ ਦੇ ਰੂਪ ਵਿੱਚ ਐਲਾਨ ਕੀਤਾ ਹੈ। ਇਨ੍ਹਾਂ ਪੰਜ ਸਥਾਨਾਂ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ, ਡਾ. ਅੰਬੇਡਕਰ ਪ੍ਰਤਿਸ਼ਠਾਨ ਦੁਆਰਾ ਇੱਕ ਦਸਤਾਵੇਜ਼ੀ ਫਿਲਮ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਨੂੰ ਮਹਾਪਰਿਨਿਰਵਾਣ ਦਿਵਸ ਦੇ ਅਵਸਰ ‘ਤੇ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਦੇ ਨਾਲ-ਨਾਲ ਹੋਰ ਥਾਵਾਂ ‘ਤੇ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।

 

ਇਸ ਪ੍ਰੋਗਰਾਮ ਦੇ ਆਯੋਜਕ ਅਤੇ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਤੇ ਪ੍ਰਤਿਸ਼ਠਾਨ ਦੇ ਡਾਇਰੈਕਟਰ ਸ਼੍ਰੀ ਵਿਕਾਸ ਤ੍ਰਿਵੇਦੀ ਨੇ ਕਿਹਾ ਕਿ ਮਹਾਪਰਿਨਿਰਵਾਣ ਦਿਵਸ ਦੇ ਲਈ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਦੇ ਨਾਲ ਸਨਮਾਨਤ ਮਹਿਮਾਨ ਦੇ ਰੂਪ ਵਿੱਚ ਕਾਨੂੰਨ ਅਤੇ ਨਿਆਂ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਤੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ, ਸ਼੍ਰੀ ਕੌਸ਼ਲ ਕਿਸ਼ੋਰ ਨੂੰ ਸੱਦਾ ਦਿੱਤਾ ਗਿਆ ਹੈ, ਜੋ ਮੰਤਰਾਲੇ ਦੇ ਸਕੱਤਰ ਸ਼੍ਰੀ ਆਰ. ਸੁਬ੍ਰਮਣਿਅਮ ਦੀ ਮੌਜੂਦਗੀ ਵਿੱਚ ਡਾ. ਅੰਬੇਡਕਰ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰਕੇ ਮਹਾਪਰਿਨਿਰਵਾਣ ਦਿਵਸ ਦੇ ਪ੍ਰੋਗਰਾਮ ਦਾ ਉਦਘਾਟਨ ਕਰਨਗੇ।

ਜਾਣਕਾਰੀ ਸਾਂਝਾ ਕਰਦੇ ਹੋਏ ਸ਼੍ਰੀ ਵਿਕਾਸ ਤ੍ਰਿਵੇਦੀ ਨੇ ਕਿਹਾ ਕਿ ਬਾਬਾ ਸਾਹੇਬ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰਨ ਦੇ ਬਾਅਦ ਬੋਧ ਭਿਕਸ਼ੁ ਧੰਮ ਪੂਜਾ ਦਾ ਪਾਠ ਕਰਨਗੇ ਅਤੇ ਉਸ ਦੇ ਬਾਅਦ ਸਾਡੇ ਮੁੱਖ ਮਹਿਮਾਨ ਡਾ. ਵੀਰੇਂਦਰ ਕੁਮਾਰ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਦੁਆਰਾ ਪ੍ਰਕਾਸ਼ਿਤ “ਸੋਸ਼ਲ ਜਸਟਿਸ ਐਂਡ ਐਂਪਾਵਰਮੈਂਟਰਿਫਲੈਕਸ਼ੰਸ ਫ੍ਰੋਮ ਡਾ. ਅੰਬੇਡਕਰ ਚੇਅਰਸ” ਨਾਮਕ ਸਿਰਲੇਖ ਪੁਸਤਕ ਨੂੰ ਲਾਂਚ ਕਰਨਗੇ। ਉਹ ਡਾ. ਅੰਬੇਡਕਰ ਦੇ ਪੰਜਤੀਰਥ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੁਆਰਾ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਲਈ ਯੋਜਨਾਵਾਂ ਅਤੇ ਵਜ਼ੀਫਿਆਂ ‘ਤੇ ਅਧਾਰਿਤ ਬ੍ਰੋਸ਼ਰ ਵੀ ਜਾਰੀ ਕਰਨਗੇ।

ਮਹਾਪਰਿਨਿਰਵਾਣ ਦਿਵਸ ਨਾਲ ਸੰਬੰਧਿਤ ਪ੍ਰੋਗਰਾਮ ਅੰਬੇਡਕਰ ਪੀਠ, ਅੰਬੇਡਕਰ ਭਵਨਾਂ, ਅੰਬੇਡਕਰ ਪਾਰਕਾਂ ਦੇ ਇਲਾਵਾ ਸੰਸਦ ਭਵਨ, ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ, ਡਾ. ਅੰਬੇਡਕਰ ਰਾਸ਼ਟਰੀ ਸਮਾਰਕ ਵਿੱਚ ਆਯੋਜਿਤ ਕੀਤੇ ਜਾਣਗੇ, ਜਿੱਥੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸੁਸ਼੍ਰੀ ਪ੍ਰਤਿਮਾ ਭੌਮਿਕ ਪ੍ਰਧਾਨਗੀ ਕਰਨਗੇ।

ਇਸ ਦੇ ਨਾਲ-ਨਾਲ ਹੀ ਇਸ ਮਹੱਤਵਪੂਰਨ ਦਿਵਸ ‘ਤੇ ਡਾ. ਅੰਬੇਡਕਰ ਦੇ ਦਰਸ਼ਨ, ਵਿਚਾਰਧਾਰਾ ਅਤੇ ਮਿਸ਼ਨ ਦੇ ਵਿਭਿੰਨ ਪਹਿਲੂਆਂ ‘ਤੇ ਪੂਰੇ ਦੇਸ਼ ਵਿੱਚ ਵਿਭਿੰਨ ਯੂਨੀਵਰਸਿਟੀਆਂ ਅਤੇ ਸੰਸਥਾਨਾਂ ਵਿੱਚ ਪੈਨਲ ਚਰਚਾਵਾਂ/ਸਮਾਰਕ ਲੈਕਚਰਾਂ ਦਾ ਆਯੋਜਨ ਕੀਤਾ ਜਾਵੇਗਾ।

ਵਿਦੇਸ਼ ਮੰਤਰਾਲੇ ਦੁਆਰਾ ਡਾ. ਅੰਬੇਡਕਰ ਸਮਾਰਕ ਲੰਡਨ ਵਿੱਚ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਦੇਸ਼ ਵਿੱਚ ਜ਼ਿਲ੍ਹਾਂ ਪੱਧਰੀ ਪ੍ਰੋਗਰਾਮ ਵੀ ਮੁੱਖ ਸਕੱਤਰਾਂ/ਪ੍ਰਿੰਸੀਪਲਾਂ/ਸਕੱਤਰ/ਡੀਐੱਮ/ਡੀਸੀ ਨੂੰ ਭੇਜੇ ਗਏ ਸੰਦੇਸ਼ ਦੇ ਅਨੁਸਾਰ ਆਯੋਜਿਤ ਕੀਤੇ ਜਾਣਗੇ। ਪੰਜਤੀਰਥ ‘ਤੇ ਅਧਾਰਿਤ ਦਸਤਾਵੇਜ਼ੀ ਫਿਲਮ ਦਾ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਦੁਆਰਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ।

  *********

             

ਐੱਮਜੀ/ਡੀਕੇਪੀ


(Release ID: 1777781) Visitor Counter : 134


Read this release in: English , Urdu , Hindi , Bengali