ਰਾਸ਼ਟਰਪਤੀ ਸਕੱਤਰੇਤ

ਮੰਗੋਲੀਆ ਦੇ ਸੰਸਦੀ ਵਫ਼ਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 01 DEC 2021 6:02PM by PIB Chandigarh

ਮੰਗੋਲੀਆ ਦੇ ਸਟੇਟ ਗ੍ਰੇਟ ਹੁਰਲ ਦੇ ਚੇਅਰਮੈਨ ਸ਼੍ਰੀ ਗੋਂਬੋਜਵ ਜਦਾਨਸ਼਼ਤਰ ਦੀ ਅਗਵਾਈ ਹੇਠ ਆਏ ਮੰਗੋਲੀਆ ਦੇ ਇੱਕ ਸੰਸਦੀ ਵਫ਼ਦ ਨੇ ਰਾਸ਼ਟਰਪਤੀ ਭਵਨ ਚ ਅੱਜ (1 ਦਸੰਬਰ, 2021) ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ।

ਭਾਰਤ ਵਿੱਚ ਵਫ਼ਦ ਦਾ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਮੰਗੋਲੀਆ ਵਿਚਾਲੇ ਸੱਭਿਅਤਾ ਦੇਇਤਿਹਾਸਿਕਅਧਿਆਤਮਕ ਅਤੇ ਸੱਭਿਆਚਾਰਕ ਸਬੰਧ ਸਾਂਝੇ ਹਨ। ਲੋਕਤੰਤਰ ਅਤੇ ਆਜ਼ਾਦੀ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਆਦਰਸ਼ ਸਾਡੇ ਬੰਧਨ ਨੂੰ ਮਜ਼ਬੂਤ ਕਰਦੇ ਹਨ। ਮੰਗੋਲੀਆ ਦੇ 'ਤੀਜੇ ਗੁਆਂਢੀਅਤੇ 'ਰੂਹਾਨੀ ਗੁਆਂਢੀਵਜੋਂਭਾਰਤ ਆਪਣੀ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਮੰਗੋਲੀਆ ਨਾਲ ਲਗਾਤਾਰ ਸਹਿਯੋਗ ਦੀ ਉਮੀਦ ਰੱਖਦਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਦੌਰਾ ਸਾਡੇ ਦੁਵੱਲੇ ਸਬੰਧਾਂ ਦੀ ਗੂੰਜ ਵਿੱਚ ਵਾਧਾ ਕਰੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਬੁੱਧ ਧਰਮ ਭਾਰਤ ਅਤੇ ਮੰਗੋਲੀਆ ਵਿਚਕਾਰ ਵਿਸ਼ੇਸ਼ ਕੜੀ ਵਜੋਂ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਨੈਸ਼ਨਲ ਮਿਸ਼ਨ ਫਾਰ ਮੈਨੂਸਕ੍ਰਿਪਟਸ ਨੇ ਮੰਗੋਲੀਆਈ ਕਾਂਜੂਰ ਹੱਥ-ਲਿਖਤਾਂ ਦੀ ਛਪਾਈ ਦਾ ਕੰਮ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਗੰਡਨ ਮੱਠ ਵਿਖੇ ਬੋਧੀ ਹੱਥ-ਲਿਖਤਾਂ ਦੇ ਡਿਜੀਟਾਈਜ਼ੇਸ਼ਨ ਲਈ ਸਹਾਇਤਾ ਪ੍ਰਦਾਨ ਕਰ ਰਿਹਾ ਹੈ।

ਜਲਵਾਯੂ ਪਰਿਵਰਤਨ ਦੇ ਵਿਸ਼ਵਵਿਆਪੀ ਮੁੱਦੇ ਬਾਰੇ ਰਾਸ਼ਟਰਪਤੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦਾ ਪ੍ਰਭਾਵ ਖਾਸ ਤੌਰ 'ਤੇ ਸਾਡੇ ਵਰਗੇ ਵਿਕਾਸਸ਼ੀਲ ਦੇਸ਼ਾਂ 'ਤੇ ਜ਼ਿਆਦਾ ਪਵੇਗਾ। ਇਹ ਜ਼ਰੂਰੀ ਹੈ ਕਿ ਅਸੀਂ ਇਸ ਸਾਂਝੀ ਚੁਣੌਤੀ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰੀਏ। ਉਹ ਇਹ ਜਾਣ ਕੇ ਖੁਸ਼ ਹੋਏ ਕਿ ਮੰਗੋਲੀਆ ਨੇ ਅੰਤਰਰਾਸ਼ਟਰੀ ਸੋਲਰ ਅਲਾਇੰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।

ਮੰਗੋਲੀਆ ਵਿੱਚ ਭਾਰਤ ਦੁਆਰਾ ਸ਼ੁਰੂ ਕੀਤੇ ਗਏ ਵਿਕਾਸ ਪ੍ਰੋਜੈਕਟਾਂ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਮੰਗੋਲੀਆ ਵਿੱਚ ਤੇਲ ਰਿਫਾਇਨਰੀ ਪ੍ਰੋਜੈਕਟ ਦੀ ਪ੍ਰਗਤੀ ਨੂੰ ਦੇਖ ਕੇ ਖੁਸ਼ੀ ਮਹਿਸੂਸ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਮਜ਼ਬੂਤ ਭਾਰਤ-ਮੰਗੋਲੀਆ ਸਹਿਯੋਗ ਅਤੇ ਰਣਨੀਤਕ ਭਾਈਵਾਲੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਨੂੰ ਸਮੇਂ ਸਿਰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿਉਂਕਿ ਇਸ ਨਾਲ ਮੰਗੋਲੀਆ ਦੀ ਊਰਜਾ ਸੁਰੱਖਿਆ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ।

ਕੋਵਿਡ-19 ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਭਾਰਤ ਅਤੇ ਮੰਗੋਲੀਆ ਦੇ ਦਰਮਿਆਨ ਸਹਿਯੋਗ ਵੱਲ ਇਸ਼ਾਰਾ ਕਰਦੇ ਹੋਏਰਾਸ਼ਟਰਪਤੀ ਨੇ ਦੂਸਰੀ ਲਹਿਰ ਵਿੱਚ ਮੰਗੋਲੀਆ ਸਰਕਾਰ ਵੱਲੋਂ ਸਮੇਂ ਸਿਰ ਅਤੇ ਵੱਡਮੁੱਲੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਵੀ ਖੁਸ਼ੀ ਜ਼ਾਹਰ ਕੀਤੀ ਕਿ ਭਾਰਤ ਵੈਕਸੀਨਾਂ ਅਤੇ ਦਵਾਈਆਂ ਦੀ ਸਪਲਾਈ ਰਾਹੀਂ ਮੰਗੋਲੀਆ ਦੀ ਮਦਦ ਕਰ ਸਕਦਾ ਹੈ।

 

 

 **********

ਡੀਐੱਸ/ਬੀਐੱਮ



(Release ID: 1777094) Visitor Counter : 113


Read this release in: English , Urdu , Hindi , Tamil