ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਜਾਤੀ ਵਿਤਕਰਾ
Posted On:
30 NOV 2021 4:49PM by PIB Chandigarh
ਜਾਤ ਅਧਾਰਿਤ ਵਿਤਕਰਾ ਇੱਕ ਸਮਾਜਿਕ ਬੁਰਾਈ ਹੈ ਜੋ ਦੇਸ਼ ਵਿੱਚ ਅਜੇ ਵੀ ਮੌਜੂਦ ਹੈ ਅਤੇ ਇਸ ਨੂੰ ਸਮਾਜਿਕ ਮੁਹਿੰਮਾਂ ਦੁਆਰਾ ਖ਼ਤਮ ਕੀਤਾ ਜਾ ਸਕਦਾ ਹੈ। ਇਹ ਮੰਤਰਾਲਾ ਛੂਆ-ਛੂਤ ਦੇ ਖਾਤਮੇ ਲਈ ਕਦਮ ਚੁੱਕ ਕੇ, ਸਾਰਿਆਂ ਨੂੰ ਪ੍ਰਗਤੀ ਲਈ ਬਰਾਬਰ ਦੇ ਅਵਸਰ ਪ੍ਰਦਾਨ ਕਰਕੇ ਅਤੇ ਸਾਰਿਆਂ ਲਈ ਬਰਾਬਰ ਆਰਥਿਕ ਅਤੇ ਵਿਦਿਅਕ ਮੌਕੇ ਪ੍ਰਦਾਨ ਕਰਕੇ ਇਸ ਪ੍ਰਯਤਨ ਵਿੱਚ ਯੋਗਦਾਨ ਪਾਉਂਦਾ ਹੈ। ਇਹ ਮੰਤਰਾਲਾ ਅੰਤਰ-ਜਾਤੀ ਵਿਆਹਾਂ ਨੂੰ ਵੀ ਪ੍ਰੋਤਸਾਹਿਤ ਕਰਦਾ ਹੈ, ਜਿੱਥੇ ਪਤੀ-ਪਤਨੀ ਵਿੱਚੋਂ ਇੱਕ ਅਨੁਸੂਚਿਤ ਜਾਤੀ ਦਾ ਮੈਂਬਰ ਹੁੰਦਾ ਹੈ।
ਇਸ ਤੋਂ ਇਲਾਵਾ, ਸੰਸਦ ਦਾ ਇੱਕ ਐਕਟ ਯਾਨੀ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਐਕਟ, 1955 ਛੂਆ-ਛੂਤ ਦੇ ਪ੍ਰਚਾਰ ਅਤੇ ਪ੍ਰੈਕਟਿਸ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਅਪਾਹਜਤਾ ਨੂੰ ਲਾਗੂ ਕਰਨ ਲਈ ਸਜ਼ਾ ਨਿਰਧਾਰਿਤ ਕਰਦਾ ਹੈ, ਜੋ ਆਮ ਤੌਰ 'ਤੇ ਜਾਤ-ਅਧਾਰਿਤ ਵਿਤਕਰੇ ਤੋਂ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰਾਂ ਦੀ ਰੋਕਥਾਮ) ਐਕਟ, 1989 ਵੀ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਮੈਂਬਰਾਂ ਵਿਰੁੱਧ ਅੱਤਿਆਚਾਰ ਦੇ ਅਪਰਾਧਾਂ ਨੂੰ ਰੋਕਣ ਲਈ ਲਾਗੂ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ, ਗ੍ਰਹਿ ਮੰਤਰਾਲੇ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਅਨੁਸਾਰ, ਪਿਛਲੇ ਦੋ ਵਰ੍ਹਿਆਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਮੈਂਬਰਾਂ ਵਿਰੁੱਧ ਅਪਰਾਧ/ਅੱਤਿਆਚਾਰ ਲਈ ਇਨ੍ਹਾਂ ਐਕਟਾਂ ਦੇ ਤਹਿਤ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਸੰਖਿਆ ਹੇਠ ਲਿਖੇ ਅਨੁਸਾਰ ਹੈ:-
ਸਾਲ
|
ਪੀਸੀਆਰ ਐਕਟ, 1955 ਅਧੀਨ ਦਰਜ ਕੇਸ
|
ਐੱਸਸੀ/ਐੱਸਟੀ (ਪੀਓਏ) ਐਕਟ, 1989 (ਆਈਪੀਸੀ ਦੇ ਨਾਲ) ਅਧੀਨ ਦਰਜ ਕੀਤੇ ਗਏ ਕੇਸ
|
2019
|
16
|
49608
|
2020
|
25
|
53886
|
ਇਹ ਜਾਣਕਾਰੀ ਸਮਾਜਿਕ ਨਿਆਂ ਅਤੇ
ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
************
ਐੱਮਜੀ/ਆਰਐੱਨਐੱਮ
(Release ID: 1776871)
Visitor Counter : 397