ਸੈਰ ਸਪਾਟਾ ਮੰਤਰਾਲਾ
azadi ka amrit mahotsav

ਨਾਗਾਲੈਂਡ ਦੇ ਮੁੱਖ ਮੰਤਰੀ ਸ਼੍ਰੀ ਨੇਫਿਉ ਰੀਓ ਅਤੇ ਟੂਰਿਜ਼ਮ ਰਾਜ ਮੰਤਰੀ ਸ਼੍ਰੀ ਅਜੇ ਭੱਟ ਨੇ ਕੋਹਿਮਾ ਵਿੱਚ ਤਿੰਨ ਦਿਨਾਂ ਅਤੰਰਰਾਸ਼ਟਰੀ ਟੂਰਿਜ਼ਮ ਮਾਰਟ ਦਾ ਉਦਘਾਟਨ ਕੀਤਾ


ਟੂਰਿਜ਼ਮ ਮਾਰਟ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਉੱਤਰ-ਪੂਰਬੀ ਖੇਤਰ ਦੀ ਟੂਰਿਜ਼ਮ ਸੰਭਾਵਨਾਵਾਂ ਨੂੰ ਵਿਸ਼ੇਸ਼ ਰੂਪ ਨਾਲ ਦਰਸਾਉਣ ਵਿੱਚ ਸਫਲ ਹੋਵੇਗਾ : ਸ਼੍ਰੀ ਨੇਫਿਉ ਰੀਓ

ਟੂਰਿਜ਼ਮ ਖੇਤਰ ਵਿੱਚ ਬੋਡਰ ਟੂਰਿਜ਼ਮ ਅਤੇ ਵਾਈਲਡਲਾਇਫ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਹਨ : ਸ਼੍ਰੀ ਅਜੇ ਭੱਟ

Posted On: 27 NOV 2021 8:53PM by PIB Chandigarh

ਮੁੱਖ ਝਲਕੀਆਂ

ਅੰਤਰਰਾਸ਼ਟਰੀ ਟੂਰਿਜ਼ਮ ਮਾਰਟ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਖੇਤਰ ਦੀ ਟੂਰਿਜ਼ਮ ਸੰਭਾਵਨਾਵਾਂ ਨੂੰ ਵਿਸ਼ੇਸ਼ ਰੂਪ ਨਾਲ ਦਰਸਾਉਂਦਾ ਹੈ

ਪ੍ਰਤੀਨਿਧੀਮੰਡਲ ਵਿੱਚ ‘ਇੱਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਤਹਿਤ ਇੱਕ ਅਧਿਐਨ ਦੌਰੇ ਦੇ ਹਿੱਸੇ ਦੇ ਤਹਿਤ ਦੇਸ਼ ਭਰ ਤੋਂ ਆਏ ਵਿਦਿਆਰਥੀ ਸ਼ਾਮਲ ਹਨ

ਟੂਰਿਜ਼ਮ ਦੇ ਵਿਵਿਧ ਪਹਿਲੂਆਂ ਅਤੇ ਉੱਤਰ-ਪੂਰਬੀ ਖੇਤਰ ਵਿੱਚ ਵਿਸ਼ੇਸ਼ ਟੂਰਿਜ਼ਮ ਉਤਪਾਦਾਂ ਅਤੇ ਉਨ੍ਹਾਂ ਦੀਆਂ ਸੰਭਾਵਨਾਵਾਂ ‘ਤੇ ਰਾਜ ਸਰਕਾਰਾਂ ਦੀ ਪੇਸ਼ਕਸ਼ ਵੀ ਮਾਰਟ ਦਾ ਹਿੱਸਾ ਹੋਵੇਗੀ

ਨਾਗਾਲੈਂਡ ਦੇ ਮੁੱਖ ਮੰਤਰੀ ਸ਼੍ਰੀ ਨੇਫਿਉ ਰੀਓ, ਟੂਰਿਜ਼ਮ ਤੇ ਰੱਖਿਆ ਰਾਜ ਮੰਤਰੀ, ਭਾਰਤ ਸਰਕਾਰ ਸ਼੍ਰੀ ਅਜੇ ਭੱਟ ਅਤੇ ਵਿਧਾਇਕ ਤੇ ਨਾਗਾਲੈਂਡ ਸਰਕਾਰ ਦੇ ਟੂਰਿਜ਼ਮ ਸਲਾਹਕਾਰ ਸ਼੍ਰੀ ਐੱਚ ਖੇਹੋਵੀ ਯੇਪੁਥੋਮੀ ਨੇ ਅੱਜ ਨਾਗਾਲੈਂਡ ਦੇ ਕੋਹਿਮਾ ਵਿੱਚ ਉੱਤਰ-ਪੂਰਬ ਖੇਤਰ ਦੇ ਨੌਂਵੇ ਅੰਤਰਰਾਸ਼ਟਰੀ ਟੂਰਿਜ਼ਮ ਮਾਰਟ ਦਾ ਸੰਯੁਕਤ ਤੌਰ ‘ਤੇ ਉਦਘਾਟਨ ਕੀਤਾ। ਇਸ ਤਿੰਨ ਦਿਨਾਂ ਟੂਰਿਜ਼ਮ ਮਾਰਟ ਦੇ ਉਦਘਾਟਨ ਦੇ ਅਵਸਰ ‘ਤੇ ਟੂਰਿਜ਼ਮ ਸਕੱਤਰ, ਭਾਰਤ ਸਰਕਾਰ, ਸ਼੍ਰੀ ਅਰਵਿੰਦ ਸਿੰਘ, ਐਡੀਸ਼ਨ ਡਾਇਰੈਕਟਰ ਜਨਰਲ, ਟੂਰਿਜ਼ਮ, ਭਾਰਤ ਸਰਕਾਰ ਸ਼੍ਰੀਮਤੀ ਰੁਪਿੰਦਰ ਬਰਾੜ ਤੇ ਕੇਂਦਰ ਸਰਕਾਰ ਅਤੇ ਉੱਤਰ-ਪੂਰਬ ਰਾਜ ਸਰਕਾਰਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਇਸ ਆਯੋਜਨ ਦਾ ਉਦੇਸ਼ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਇਸ ਖੇਤਰ ਦੀ ਟੂਰਿਜ਼ਮ ਸੰਭਾਵਨਾਵਾਂ ਨੂੰ ਵਿਸ਼ੇਸ਼ ਰੂਪ ਨਾਲ ਦਰਸਾਉਂਦਾ ਹੈ। ਇਸ ਅਵਸਰ ‘ਤੇ ਨਾਗਾਲੈਂਡ ‘ਤੇ ਕੌਫੀ ਟੇਬਲ ਬੁੱਕ ਵੀ ਜਾਰੀ ਕੀਤੀ ਗਈ। ਟੂਰਿਜ਼ਮ ਵਿਭਾਗ, ਨਾਗਾਲੈਂਡ ਸਰਕਾਰ ਅਤੇ ਭਾਰਤੀ ਵਪਾਰ ਸੰਵਰਧਨ ਪਰਿਸ਼ਦ (ਟੀਪੀਸੀਆਈ) ਨੇ ਐੱਸਆਈਐੱਚਐੱਮ ਦੇ ਸੰਚਾਲਨਾਂ ਦੇ ਲਈ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ।

ਇਸ ਅਵਸਰ ਆਪਣੇ ਸੰਬੋਧਨ ਵਿੱਚ ਨਾਗਾਲੈਂਡ ਦੇ ਮੁੱਖ ਮੰਤਰੀ ਸ਼੍ਰੀ ਨੇਫਿਉ ਰੀਓ ਨੇ ਆਸ਼ਾ ਵਿਅਕਤ ਕੀਤੀ ਕਿ ਕੋਹਿਮਾ ਵਿੱਚ ਆਯੋਜਿਤ ਇਸ ਅੰਤਰਰਾਸ਼ਟਰੀ ਟੂਰਿਜ਼ਮ ਮਾਰਟ ਨਾਲ ਕੇਵਲ ਨਾਗਾਲੈਂਡ ਵਿੱਚ ਹੀ ਨਹੀਂ, ਬਲਕਿ ਪੂਰੇ ਉੱਤਰ-ਪੂਰਬ ਖੇਤਰ ਵਿੱਚ ਟੂਰਿਜ਼ਮ ਅਤੇ ਵਪਾਰ ਨੂੰ ਹੁਲਾਰਾ ਦੇਵੇਗਾ। ਉਨ੍ਹਾਂ ਨੇ ਇਹ ਵੀ ਆਸ਼ਾ ਵਿਅਕਤ ਕੀਤੀ ਕਿ ਉੱਤਰ-ਪੂਰਬ ਟੂਰਿਜ਼ਮ ਅਤੇ ਵਪਾਰ ਦੇ ਲਈ ਦੇਸ਼ ਵਿੱਚ ਪਸੰਦੀਦਾ ਮੰਜ਼ਿਲ ਬਣ ਜਾਵੇਗਾ। ਮਹਾਮਾਰੀ ਦੇ ਕਾਰਨ ਟੂਰਿਜ਼ਮ ਖੇਤਰ ‘ਤੇ ਪਏ ਬਹੁਤ ਜ਼ਿਆਦਾ ਪ੍ਰਭਾਵ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕੋਹਿਮਾ ਵਿੱਚ ਇਸ ਟੂਰਿਜ਼ਮ ਮਾਰਟ ਦਾ ਆਯੋਜਨ ਕਰਨ ਦੇ ਲਈ ਮੰਤਰਾਲੇ ਦਾ ਧੰਨਵਾਦ ਕੀਤਾ।

ਆਪਣੇ ਸੰਬੋਧਨ ਵਿੱਚ ਸ਼੍ਰੀ ਅਜੇ ਭੱਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਤੋਂ ਅਪੀਲ ਕੀਤੀ ਸੀ ਕਿ ਹਰੇਕ ਵਿਅਕਤੀ ਨੂੰ ਉੱਤਰ-ਪੂਰਬ ਖੇਤਰ ਦਾ ਦੌਰਾ ਕਰਨਾ ਚਾਹੀਦਾ ਹੈ, ਜਿੱਥੇ ਟੂਰਿਜ਼ਮ ਦੀ ਅਪਾਰ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਇੱਥੇ ਦੇ ਲੋਕਾਂ ਦਾ ਸਰਲ ਸੁਭਾਅ ਅਤੇ ਮੇਜਬਾਨੀ ਬੇਮਿਸਾਲ ਹੈ, ਜਿਸ ਨੂੰ ਮੈਂ ਖੁਦ ਅਨੁਭਵ ਕਰ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਟੂਰਿਜ਼ਮ ਅਤੇ ਸੱਭਿਆਚਾਰ ਇੱਕ-ਦੂਸਰੇ ਦੇ ਪੂਰਕ ਹਨ। ਜੇਕਰ ਸਾਡਾ ਸੱਭਿਆਚਾਰ ਸਮ੍ਰਿੱਧ ਹੈ, ਤਾਂ ਟੂਰਿਜ਼ਮ ਇਸ ਸਮ੍ਰਿੱਧੀ ਨੂੰ ਜਾਨਣ ਅਤੇ ਸਮਝਣ ਦਾ ਸਭ ਤੋਂ ਬਿਹਤਰੀਨ ਤਰੀਕਾ ਹੈ। ਸ਼੍ਰੀ ਭੱਟ ਨੇ ਕਿਹਾ ਕਿ ਇਸ ਟੂਰਿਜ਼ਮ ਮਾਰਟ ਵਿੱਚ ਅਸੀਂ ਘਰੇਲੂ ਟੂਰਿਜ਼ਮ ‘ਤੇ ਜ਼ੋਰ ਦੇ ਰਹੇ ਹਾਂ। ਉੱਤਰ-ਪੂਰਬ ਖੇਤਰ ਦੇ ਲਗਭਗ 75 ਪ੍ਰਤੀਸ਼ਤ ਵਿਕ੍ਰੇਤਾ ਅਤੇ ਦੇਸ਼ ਤੋਂ ਲਗਭਗ 50 ਖਰੀਦਦਾਰ ਇਸ ਮਾਰਟ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ, “ਟੂਰਿਸਟਾਂ ਦੇ ਦ੍ਰਿਸ਼ਟੀਕੋਣ ਨਾਲ ਇਸ ਖੇਤਰ ਦੇ ਅਨੇਕ ਹਿੱਸੇ ਅੱਜ ਵੀ ਅਣਛੁਏ ਹਨ। ਇੱਥੇ ਬਾਰਡਰ ਟੂਰਿਜ਼ਮ ਅਤੇ ਵਾਈਲਡਲਾਈਫ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਮੌਜੂਦ ਹਨ।”

ਸ਼੍ਰੀ ਭੱਟ ਨੇ ਕਿਹਾ ਕਿ ਇਸ ਸਾਲ ਦੇਸ਼ ਦੇ ਵਿਭਿੰਨ ਹਿੱਸਿਆਂ ਦੇ 50 ਵਿਦਿਆਰਥੀਆਂ ਨੂੰ ਇਸ ਆਯੋਜਨ ਦੇ ਮਾਧਿਅਮ ਨਾਲ ਉੱਤਰ-ਪੂਰਬ ਭਾਰਤ ਨੂੰ ਜਾਨਣ ਅਤੇ ਸਮਝਣ ਦਾ ਅਵਸਰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਵਿਭਿੰਨ ਦੇਸ਼ਾਂ ਦੇ ਰਾਜਦੂਤਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੇ ਦੇਸ਼ ਦੇ ਟੂਰਿਸਟਾਂ ਨੂੰ ਭਾਰਤ ਦੇ ਇਸ ਖੇਤਰ ਦਾ ਦੌਰਾ ਕਰਨ ਦੇ ਲਈ ਪ੍ਰੇਰਿਤ ਕਰਨ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਉੱਤਰ-ਪੂਰਬ ਖੇਤਰ ਵਿੱਚ ਟੂਰਿਜ਼ਮ ਦੇ ਵਿਕਾਸ ਦੀ ਦਿਸ਼ਾ ਵਿੱਚ ਕਈ ਕਦਮ ਉਠਾ ਰਹੀ ਹੈ। ਭਾਰਤ ਸਰਕਾਰ ਨੇ ਉੱਤਰ-ਪੂਰਬ ਰਾਜਾਂ ਵਿੱਚ ਇਨਫ੍ਰਾਸਟ੍ਰਕਚਰ ਢਾਂਚਾ ਤਿਆਰ ਕਰਨ ਦੇ ਲਈ ‘ਸਵਦੇਸ਼ ਦਰਸ਼ਨ’ ਅਤੇ ‘ਪ੍ਰਸਾਦ’ ਯੋਜਨਾਵਾਂ ਦੇ ਤਹਿਤ ਧਨਰਾਸ਼ੀ ਪ੍ਰਵਾਨ ਕੀਤੀ ਹੈ। ‘ਸਵਦੇਸ਼ ਦਰਸ਼ਨ’ ਯੋਜਨਾ ਦੇ ਤਹਿਤ, ਉੱਤਰ-ਪੂਰਬ ਖੇਤਰ ਵਿੱਚ 16 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਪ੍ਰੋਜੈਕਟ ਜਾਂ ਤਾਂ ਪੂਰੇ ਹੋ ਚੁੱਕੇ ਹਨ ਜਾਂ ਪੂਰੇ ਹੋਣ ਦੀ ਪ੍ਰਕਿਰਿਆ ਵਿੱਚ ਹਨ। ਉਨ੍ਹਾਂ ਰਾਜ ਸਰਕਾਰਾਂ ਤੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਉਤਸਾਹਪੂਰਵਕ ਮਨਾਉਣ ਦੀ ਅਪੀਲ ਕੀਤੀ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਅਰਵਿੰਦ ਸਿੰਘ ਨੇ ਕਿਹਾ, “ਅੰਤਰਰਾਸ਼ਟਰੀ ਟੂਰਿਜ਼ਮ ਮਾਰਟ ਦੇਸ਼ ਦੇ ਉੱਤਰ-ਪੂਰਬ ਵਿੱਚ ਯਾਤਰਾ ਅਤੇ ਟੂਰ ਨੈੱਟਵਰਕਿੰਗ ਦਾ ਸਭ ਤੋਂ ਵੱਡਾ ਆਯੋਜਨ ਹੈ। ਭਾਰਤ ਦੇ ਉੱਤਰ-ਪੂਰਬ ਦੇ ਸਮ੍ਰਿੱਧ ਕੁਦਰਤੀ ਖੂਬਸੂਰਤੀ, ਸ਼ਾਂਤੀ ਅਤੇ ਆਕਰਸ਼ਕ ਵਨਸਪਤੀਆਂ ਤੇ ਜੀਵ-ਜੰਤੂ ਟੂਰਿਜ਼ਮ ਖਾਸ ਤੌਰ ‘ਤੇ ਈਕੇ-ਟੂਰਿਜ਼ਮ ਦੇ ਵਿਕਾਸ ਦੇ ਲਈ ਬਹੁ-ਮੁੱਲ ਸੰਸਾਧਨ ਹਨ। ਟੂਰਿਸਟਾਂ ਦੇ ਠਹਿਰਣ, ਉਨ੍ਹਾਂ ਦੇ ਲਈ ਭੋਜਨ, ਖਰੀਦਦਾਰੀ ਅਤੇ ਮਨੋਰੰਜਨ ਦੀਆਂ ਸੁਵਿਧਾਵਾਂ ਵਿੱਚ ਜਬਰਦਸਤ ਸੁਧਾਰ ਹੋ ਰਿਹਾ ਹੈ।” ਸ਼੍ਰੀ ਸਿੰਘ ਨੇ ਕਿਹਾ ਕਿ ਯਾਤਰਾ ਅਤੇ ਟੂਰਿਜ਼ਮ ਦੁਨੀਆ ਦੇ ਸਭ ਤੋਂ ਵੱਡੇ ਆਰਥਿਕ ਖੇਤਰਾਂ ਵਿੱਚੋਂ ਇੱਕ ਹਨ, ਜੋ ਦੁਨੀਆ ਭਰ ਵਿੱਚ ਨਿਰਯਾਤ ਅਤੇ ਸਮ੍ਰਿੱਧੀ ਦਾ ਸਿਰਜਣ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਟੂਰਿਜ਼ਮ ਖੇਤਰ ਭਾਰਤੀ ਅਰਥਵਿਵਸਥਾ ਦੇ ਵਿਕਾਸ ਦੇ ਪ੍ਰਮੁੱਖ ਸੰਚਾਲਕਾਂ ਵਿੱਚੋਂ ਇੱਕ ਦੇ ਰੂਪ ਵਿੱਚ ਉਭਰਿਆ ਹੈ। ਸ਼੍ਰੀ ਅਰਵਿੰਦ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਉੱਤਰ-ਪੂਰਬ ਖੇਤਰ ਦੀ ਸਮ੍ਰਿੱਧ ਸੱਭਿਆਚਾਰ ਅਤੇ ਵਿਰਾਸਤ ਨਾਲ ਜਾਣੂ ਕਰਵਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ, ਇਸ ਲਈ ਅੱਜ ਦੇ ਇਸ ਆਯੋਜਨ ਵਿੱਚ ਦੇਸ਼ ਭਰ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ।

ਇਸ ਪ੍ਰੋਗਰਾਮ ਵਿੱਚ ਹੋਰ ਪਤਵੰਤਿਆਂ ਅਤੇ ਰਾਜਦੂਤਾਂ ਦੇ ਨਾਲ ਬ੍ਰੁਨੇਈ ਦਾਰਸਲਾਮ ਦੇ ਹਾਈ ਕਮਿਸ਼ਨਰ, ਮਲੇਸ਼ੀਆ ਦੇ ਹਾਈ ਕਮਿਸ਼ਨਰ, ਮਿਆਂਮਾਰ ਦੇ ਅੰਬੈਸਡਰ ਐਕਸਟ੍ਰਾ ਓਰਡੀਨਰੀ, ਵਿਯਤਨਾਮ ਦੇ ਰਾਜਦੂਤ ਮੌਜੂਦ ਸਨ। ਹਿੱਸਾ ਲੈਣ ਵਾਲੇ ਮੰਤਰਾਲਿਆਂ/ਸਰਕਾਰੀ ਉੱਦਮਾਂ ਦੇ ਹੋਰ ਉੱਚ ਪਦਅਧਿਕਾਰੀ ਵੀ ਇਸ ਆਯੋਜਨ ਦਾ ਹਿੱਸਾ ਰਹਿਣਗੇ। ਇਸ ਤਿੰਨ ਦਿਨਾਂ ਆਯੋਜਨ ਵਿੱਚ ਸਰਕਾਰੀ ਅਧਿਕਾਰੀਆਂ, ਉਦਯੋਗ ਹਿਤਧਾਰਕਾਂ ਅਤੇ ਸਥਾਨਕ ਪ੍ਰਤੀਭਾਗੀਆਂ ਸਹਿਤ 300 ਤੋਂ ਵੱਧ ਪ੍ਰਤੀਨਿਧੀ ਵੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦ੍ਰਿਸ਼ਟੀਕੋਣ ਦੇ ਅਨੁਰੂਪ ਇੱਕ ਅਧਿਐਨ ਦੌਰੇ ਦੇ ਹਿੱਸੇ ਦੇ ਤਹਿਤ ਦੇਸ਼ ਭਰ ਤੋਂ ਆਏ ਵਿਦਿਆਰਥੀ ਸਥਾਨਕ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨਗੇ ਅਤੇ ਖੇਤਰ ਦੀ ਸਮ੍ਰਿੱਧ ਵਿਰਾਸਤ ਅਤੇ ਸੱਭਿਆਚਾਰ ਨੂੰ ਸਮਝਣਗੇ।

ਇਨ੍ਹਾਂ ਦੇ ਇਲਾਵਾ, ਇਸ ਆਯੋਜਨ ਵਿੱਚ ਰਾਜ ਸਰਕਾਰਾਂ ਦੇ ਵੱਲੋਂ ਉਨ੍ਹਾਂ ਦੀਆਂ ਟੂਰਿਜ਼ਮ ਸੰਭਾਵਨਾਵਾਂ ‘ਤੇ ਪ੍ਰਿਜ਼ੈਟੇਸ਼ਨ ਅਤੇ ਉੱਤਰ-ਪੂਰਬ ਰਾਜ ਟੂਰਿਜ਼ਮ ਵਿਭਾਗਾਂ ਦੁਆਰਾ ਹਿੱਸਾ ਲੈਣ ਵਾਲੇ ਰਾਜਾਂ ਦੇ ਟੂਰਿਜ਼ਮ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਪ੍ਰਦਰਸ਼ਨੀ ਵੀ ਸ਼ਾਮਲ ਹੋਵੇਗੀ। ਉੱਤਰ-ਪੂਰਬ ਖੇਤਰ ਵਿੱਚ ਟੂਰਿਜ਼ਮ ਅਤੇ ਵਿਲੱਖਣ ਟੂਰਿਜ਼ਮ ਉਤਪਾਦਾਂ ਦੇ ਕਈ ਪਹਿਲੂਆਂ ਅਤੇ ਉਨ੍ਹਾਂ ਦੀ ਸਮਰੱਥਾਵਾਂ ‘ਤੇ ਵਿਭਿੰਨ ਚਰਚਾਵਾਂ ਵੀ ਇਸ ਆਯੋਜਨ ਦਾ ਹਿੱਸਾ ਰਹਿਣਗੀਆਂ।

ਪ੍ਰਤੀਭਾਗੀਆਂ ਦੇ ਅਨੁਭਵ ਨੂੰ ਹੋਰ ਸਮ੍ਰਿੱਧ ਕਰਨ ਦੇ ਲਈ, ਮੰਤਰਾਲੇ ਨੇ ਕਿਸਾਮਾ ਹੈਰੀਟੇਜ਼ ਵਿਲੇਜ਼, ਕਿਸਾਮਾ ਵਾਰ ਮਿਊਜ਼ੀਅਮ ਅਤੇ ਮੋਰੰਗਸ, ਖੋਨੋਮਾ ਵਿਲੇਜ਼ ਤੇ ਕੋਹਿਮਾ ਦੂਸਰੇ ਵਰਲਡ ਵਾਰ ਦੇ ਕਬ੍ਰਿਸਤਾਨ ਦਾ ਦੌਰਾ ਕਰਵਾਉਣ ਦੀ ਵੀ ਯੋਜਨਾ ਹੈ। ਆਉਣ ਵਾਲੇ ਵਫ਼ਦ ਨੂੰ ਸਥਾਨਕ ਭਾਈਚਾਰੇ, ਸਥਾਨਕ ਕਲਾ ਅਤੇ ਸੱਭਿਆਚਾਰ ਤੇ ਨਾਗਾਲੈਂਡ ਦੀ ਸਮ੍ਰਿੱਧ ਵਿਰਾਸਤ ਨਾਲ ਜਾਣੂ ਕਰਵਾਇਆ ਜਾਵੇਗਾ।

ਅੰਤਰਰਾਸ਼ਟਰੀ ਟੂਰਿਜ਼ਮ ਮਾਰਟ ਦਾ ਆਯੋਜਨ ਉੱਤਰ-ਪੂਰਬ ਰਾਜਾਂ ਵਿੱਚ ਵਾਰੀ-ਵਾਰੀ ਕੀਤਾ ਜਾਂਦਾ ਹੈ। ਨਾਗਾਲੈਂਡ ਇਸ ਮਾਰਟ ਦੀ ਮੇਜਬਾਨੀ ਪਹਿਲੀ ਬਾਰ ਕਰ ਰਿਹਾ ਹੈ। ਇਸ ਮਾਰਟ ਦੇ ਪਿਛਲੇ ਸੰਸਕਰਣ ਗੁਵਾਹਾਟੀ (ਅਸਾਮ), ਤਵਾਂਗ (ਅਰੁਣਾਚਲ ਪ੍ਰਦੇਸ਼), ਸ਼ਿਲਾਂਗ (ਮੇਘਾਲਯ), ਗੰਗਟੋਕ (ਸਿੱਕਮ), ਅਗਰਤਲਾ (ਤ੍ਰਿਪੁਰਾ), ਅਤੇ ਇੰਫਾਲ (ਮਣੀਪੁਰ) ਵਿੱਚ ਆਯੋਜਿਤ ਕੀਤੇ ਜਾ ਚੁੱਕੇ ਹਨ।

 

*******

ਐੱਨਬੀ/ਓਏ


(Release ID: 1776265) Visitor Counter : 103


Read this release in: English , Urdu , Hindi , Manipuri