ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav

ਟ੍ਰਾਈਬਸ ਇੰਡੀਆ ਦੇ ਆਦਿ ਮਤੋਸਵ ਨੇ ਦਿੱਲੀਵਾਸੀਆਂ ਦਾ ਦਿਲ ਜਿੱਤਿਆ


ਆਦਿ ਮਹੋਤਸਵ ਵਿੱਚ 60 ਲੱਖ ਰੁਪਏ ਤੋਂ ਵੱਧ ਦਾ ਰਿਕਾਰਡ ਦਰਜ ਕੀਤਾ ਗਿਆ, ਜੋ 21 ਨਵੰਬਰ ਨੂੰ ਹੋਈ ਅਤੇ ਇਹ ਆਦਿ ਮਹੋਤਸਵ ਦੇ ਕਿਸੇ ਵੀ ਐਡੀਸ਼ਨ (ਸੰਸਕਰਣ) ਵਿੱਚ ਸਭ ਤੋਂ ਵੱਧ ਵਿਕਰੀ ਹੈ

Posted On: 26 NOV 2021 5:39PM by PIB Chandigarh

 

ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਣਾ ਰਿਹਾ ਹੈ ਅਤੇ ਆਦਿ ਮਹੋਤਸਵ ਨੇ ਦਿੱਲੀ ਵਾਸੀਆਂ ਦੇ ਕਈ ਦਿਲ ਜਿੱਤੇ ਹਨ, ਇਹ ਉਸ ਭੀੜ ਤੋਂ ਸਪਸ਼ਟ ਸੀ ਜੋ 16 ਨਵੰਬਰ 2021 ਤੋਂ ਰਾਸ਼ਟਰੀ ਜਨਜਾਤੀਯ ਮਹੋਤਸਵ ਵਿੱਚ ਉਮੜ ਰਹੀ ਹੈ। ਪ੍ਰਤੀਦਿਨ ਸੈਲਾਨੀਆਂ ਦੀ ਸੰਖਿਆ 10,000 ਤੋਂ ਵੱਧ ਅਤੇ 20,000 ਤੱਕ ਪਹੁੰਚਣ ਦਾ ਰਿਕਾਰਡ ਦਰਜ ਕੀਤਾ ਗਿਆ ਹੈ। ਮੌਸਮ ਵਿੱਚ ਥੋੜੀ ਠੰਡਕ ਆਉਣ ਦੇ ਨਾਲ ਹੀ, ਦਿੱਲੀਵਾਸੀ ਵੱਡੀ ਸੰਖਿਆ ਵਿੱਚ ਇਸ ਓਪਨ-ਏਅਰ ਫੈਸਟੀਵਲ ਵਿੱਚ ਪਹੁੰਚ ਰਹੇ ਹਨ ਅਤੇ ਇੱਥੇ ਪ੍ਰਦਰਸ਼ਿਤ ਕੀਤੇ ਗਏ ਅਦਭੁਤ ਉਤਪਾਦਾਂ ਨੂੰ ਦੇਖ ਰਹੇ ਹਨ ਤੇ ਆਦਿਵਾਸੀ ਖੁਰਾਕ ਉਤਪਾਦਾਂ ਦਾ ਸਵਾਦ ਚਖ ਰਹੇ ਹਨ।

ਐਤਵਾਰ 21 ਨਵੰਬਰ, 2021 ਨੂੰ ਆਦਿ ਮਹੋਤਸਵ ਵਿੱਚ 60 ਲੱਖ ਰੁਪਏ ਤੋਂ ਵੱਧ ਦਾ ਰਿਕਾਰਡ ਦਰਜ ਕੀਤਾ ਗਿਆ, ਜੋ ਆਦਿ ਮਹੋਤਸਵ ਦੇ ਕਿਸੇ ਵੀ ਸੰਸਕਰਣ ਵਿੱਚ ਹੋਏ ਸਭ ਤੋਂ ਵੱਧ ਵਿਕਰੀ ਹੈ।

ਦੇਸ਼ ਭਰ ਦੇ 200 ਤੋਂ ਵੱਧ ਸਟਾਲਾਂ ਅਤੇ ਲਗਭਗ 1000 ਕਾਰੀਗਰਾਂ ਤੇ ਕਲਾਕਾਰਾਂ ਨੇ ਆਪਣੇ ਅਨੂਠੇ ਅਨੁਭਵਾਂ ਦੇ ਨਾਲ ਇਸ ਵਿੱਚ ਹਿੱਸਾ ਲਿਆ ਹੈ ਅਤੇ ਇਹ ਜਨਜਾਤੀਯ ਮਹੋਤਸਵ ਆਦਿਵਾਸੀਆਂ ਨੂੰ ਮੁੱਖਧਾਰਾ ਵਿੱਚ ਲਿਆਉਣ ਦਾ ਇੱਕ ਤਰੀਕਾ ਹੈ। ਦੇਸ਼ ਦੀ ਪਾਰੰਪਰਿਕ ਕਲਾ ਅਤੇ ਹੈਂਡੀਕ੍ਰਾਫਟ ਅਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੇ ਹੋਏ, ਇਹ ਮਹੋਤਸਵ ਆਦਿਵਾਸੀ ਕਾਰੀਗਰਾਂ ਨੂੰ ਵੱਡੇ ਬਜ਼ਾਰਾਂ ਨਾਲ ਜੋੜਦਾ ਹੈ ਅਤੇ ਭਾਰਤੀ ਜਨਜਾਤੀਆਂ ਦੀ ਵਿਵਿਧਤਾ ਤੇ ਸਮ੍ਰਿੱਧ ‘ਤੇ ਧਿਆਨ ਕੇਂਦ੍ਰਿਤ ਕਰਦਾ ਹੈ।

ਕਬਾਇਲੀ ਜੀਵਨ ਦੇ ਮੂਲ ਲੋਕਾਚਾਰ ਦਾ ਪ੍ਰਤੀਨਿਧੀਤਵ ਕਰਦੇ ਹੋਏ ਨਵੀਂ ਦਿੱਲੀ ਦੇ ਦਿੱਲੀ ਹਾਟ ਵਿੱਚ ਵਰਤਮਾਨ ਵਿੱਚ ਚਲ ਰਹੇ ਇਸ ਪੰਦਰਵਾੜਾ ਉਤਸਵ ਵਿੱਚ ਦੇਸ਼ ਦੇ 28 ਰਾਜਾਂ ਦੇ ਆਦਿਵਾਸੀ ਹੈਂਡੀਕ੍ਰਾਫਟ, ਕਲਾ, ਚਿਤ੍ਰਕਾਰੀ, ਕਪੜੇ ਤੇ ਆਭੂਸ਼ਣਾਂ ਦੀ ਪ੍ਰਦਰਸ਼ਨੀ-ਸਹਿ-ਵਿਕਰੀ ਹੁੰਦੀ ਹੈ ਅਤੇ ਇਹ ਉਨ੍ਹਾਂ ਦੇ ਸਮ੍ਰਿੱਧ ਕਬਾਇਲੀ ਵਿਅੰਜਨਾਂ ਵਿੱਚ ਇੱਕ ਰਿੰਗਸਾਈਡ ਦ੍ਰਿਸ਼ ਪੇਸ਼ ਕਰਦਾ ਹੈ।

ਟ੍ਰਾਈਬਸ ਇੰਡੀਆ ਆਦਿ ਮਹੋਤਸਵ ਦੇ ਇਸ ਸੰਸਕਰਣ ਦੇ ਸਮਾਪਤ ਹੋਣ ਵਿੱਚ ਹਲੇ ਚਾਰ ਦਿਨ ਬਾਕੀ ਹਨ, ਇਹ ਸਪਸ਼ਟ ਹੈ ਕਿ ਇਸ ਮਹੋਤਸਵ ਨੇ ਦਿੱਲੀ ਵਾਸੀਆਂ ਦੇ ਕਈ ਦਿਲ ਜਿੱਤੇ ਹਨ। ਹੁਣ ਆਖਰੀ ਸਪਤਾਹ ਚਲ ਰਿਹਾ ਹੈ ਅਤੇ ਇਸ ਮਹੋਤਸਵ ਦੇ ਕਈ ਲੋਕਾਂ ਦੀ ਸੰਖਿਆ ਵਿੱਚ ਬਹੁਤ ਵਾਧਾ ਹੋਣ ਦੀ ਉਮੀਦ ਹੈ, ਨਾਲ ਹੀ ਲੋਕਾਂ ਦੇ ਸਮ੍ਰਿੱਧ ਕਬਾਇਲੀ ਸ਼ਿਲਪ, ਸੱਭਿਆਚਾਰ ਤੇ ਵਿਅੰਜਨਾਂ ਨਾਲ ਭਰੇ ਦਿਨ ਦਾ ਆਨੰਦ ਲੈਣ ਦੇ ਲਈ ਦਿੱਲੀ ਹਾਟ ਜਾਣ ਦੀ ਉਮੀਦ ਹੈ। ਜਨਜਾਤੀ ਸ਼ਿਲਪ, ਸੱਭਿਆਚਾਰ ਤੇ ਵਿਅੰਜਨਾਂ ਦੇ ਸਵਾਦ ਦਾ ਜਸ਼ਨ ਮਨਾਉਣ ਵਾਲੇ ਅਤੇ ਇੱਕ ਪਖਵਾੜੇ ਤੱਕ ਚਲਣ ਵਾਲੇ ਉਤਸਵ ਵਿੱਚ ਮੁੱਖ ਰੂਪ ਨਾਲ ਜਨਜਾਤੀ ਕਲਾਵਾਂ ਤੇ ਹਸਤ ਸ਼ਿਲਪ ਦੀ ਵਿਸਤ੍ਰਿਤ ਵਿਵਿਧਤਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਆਦਿ ਮਹੋਤਸਵ ਇੱਕ ਮਿੰਨੀ-ਇੰਡੀਆ ਹੈ, ਜਿੱਥੇ ਆਦਿਵਾਸੀ ਕਾਰੀਗਰਾਂ ਦੀ ਉਤਕ੍ਰਿਸ਼ਟ ਸ਼ਿਲਪ ਪਰੰਪਰਾਵਾਂ – ਜੁਲਾਹੇ, ਘੁਮਿਆਰ, ਕਠਪੁਤਲੀ ਅਤੇ ਕਢਾਈ ਕਰਨ ਵਾਲੇ – ਸਾਰੇ ਇੱਕ ਹੀ ਸਥਾਨ ‘ਤੇ ਉਪਲਬਧ ਹਨ। ਆਦਿ ਮਹੋਤਸਵ ਵਿੱਚ ਕਲਾ ਕ੍ਰਿਤੀਆਂ ਦੀ ਇੱਕ ਵਿਸਤ੍ਰਿਤ ਲੜੀ ਹੈ – ਜਿਵੇਂ ਵਾਰਲੀ ਸ਼ੈਲੀ ਜਾਂ ਪੱਟਾਚਿਤ੍ਰ ਚਿਤ੍ਰਕਾਰੀ ਵਿੱਚ ਹੋਵੇ; ਦੱਖਣ ਤੋਂ ਪ੍ਰਸਿੱਧ ਟੋਡਾ ਕਢਾਈ ਦੇ ਲਈ ਵਾਂਚੋ ਅਤੇ ਕੋਨਿਆਕ ਕਬਾਇਲੀਆਂ ਤੋਂ ਮਣਕੇ ਹਾਰ ਦੇ ਲਈ ਡੋਕਰਾ ਸ਼ੈਲੀ ਵਿੱਚ ਦਸਤਕਾਰੀ ਦੇ ਆਭੂਸ਼ਣ; ਨਿਕੋਬਾਰ ਦ੍ਵੀਪ ਸਮੂਹ ਦੇ ਸ਼ੁੱਧ ਨਾਰੀਅਨ ਦੇ ਤੇਲ ਤੋਂ ਲੈ ਕੇ ਉੱਤਰ-ਪੂਰਬੀ ਦੇ ਬਹੁਤ ਸਵਾਦ ਵਾਲੇ ਨਿਊਟ੍ਰੀ-ਪੇਅ ਪਦਾਰਥਾਂ ਤੱਕ; ਰੰਗੀਨ ਕਠਪੁਤਲੀਆਂ ਅਤੇ ਬੱਚਿਆਂ ਦੇ ਖਿਡੌਣਿਆਂ ਤੋਂ ਲੈ ਕੇ ਪਾਰੰਪਰਿਕ ਬੁਣਾਈ ਜਿਵੇਂ ਡੋਂਗਰੀ ਸ਼ੌਲ, ਬੋਡੋ ਬੁਣਾਈ, ਰਾਜਸਥਾਨ ਤੋਂ ਕੋਟਾ ਡੋਰੀਆ; ਬਸਤਰ ਤੋਂ ਆਇਰਨ ਦੇ ਸ਼ਿਲਪ ਤੋਂ ਲੈ ਕੇ ਬਾਂਸ ਦੇ ਸ਼ਿਲਪ ਅਤੇ ਬਾਂਸ ਦੇ ਫਰਨੀਚਰ ਤੱਕ; ਮਣੀਪੁਰ ਦੀ ਨੀਲੀ ਮਿੱਟੀ ਦੇ ਬਰਤਨ ਅਤੇ ਲੋਂਗਪੀ ਮਿੱਟੀ ਦੇ ਬਰਤਨ; ਇੰਨਾ ਸਭ ਕੁਝ ਇੱਥੇ ਉਪਲੱਬਧ ਹੈ ਅਤੇ ਇਹ ਮਹੋਤਸਵ ਮਾਨਸਿਕ ਪ੍ਰਸੰਨਤਾ ਦਾ ਪੁਰਵ ਹੈ।

ਇਸ ਮਹੋਤਸਵ ਦਾ ਇੱਕ ਆਕਰਸ਼ਣ ਇਸ ਦੇ ਵਿਸ਼ੇਸ਼ ਸਮਾਰੋਹ ਅਤੇ ਪ੍ਰਦਰਸ਼ਨ ਰਹੇ ਹਨ, ਜੋ ਕਈ ਦਿਨਾਂ ਤੋਂ ਆਯੋਜਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਖੇਡ ਵਿਅਕਤੀਤਵ ਦਿਵਸ, ਰੱਖਿਆ ਦਿਵਸ, ਟੂਰਿਜ਼ਮ ਅਤੇ ਮੀਡੀਆ ਦਿਵਸ ਸ਼ਾਮਲ ਹਨ। ਇਸ ਦੇ ਇਲਾਵਾ, ਉਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ, ਗ੍ਰਾਮੀਣ ਵਿਕਾਸ ਚੇਤਨਾ ਸੰਸਥਾਨ, ਬਾੜਮੇਰ ਦੁਆਰਾ ਇੱਕ ਸ਼ਾਨਦਾਰ ਫੈਸ਼ਨ ਸ਼ੋ ਆਯੋਜਿਤ ਕਰਨ ਦੀ ਯੋਜਨਾ 28 ਨਵੰਬਰ ਨੂੰ ਨਿਰਧਾਰਿਤ ਕੀਤੀ ਗਈ ਹੈ।

ਹੈਂਡਲੂਮ ਅਤੇ ਹੈਂਡੀਕ੍ਰਾਫਟ ਤੇ ਕੁਦਰਤੀ ਉਤਪਾਦਾਂ ਦੀ ਖਰੀਦਦਾਰੀ ਦੇ ਇਲਾਵਾ, ਇੱਥੇ ਆਦਿਵਾਸੀ ਵਿਅੰਜਨਾਂ ਦਾ ਬਿਹਤਰੀਨ ਸਵਾਦ ਵੀ ਚਖਿਆ ਜਾ ਸਕਦਾ ਹੈ ਅਤੇ ਇਸ ਮਹੋਤਸਵ ਵਿੱਚ ਆਦਿਵਾਸੀ ਕਲਾਕਾਰਾਂ ਦੇ ਪ੍ਰਦਰਸ਼ਨ ਦਾ ਆਨੰਦ ਲਿਆ ਜਾ ਸਕਦਾ ਹੈ।

 ਆਦਿ ਮਹੋਤਸਵ- ਜਨਜਾਤੀ ਸ਼ਿਲਪ, ਸੱਭਿਆਚਾਰ ਅਤੇ ਵਣਜ ਦੀ ਭਾਵਨਾ ਦਾ ਉਤਸਵ ਹੈ ਅਤੇ ਨਵੀਂ ਦਿੱਲੀ ਦੇ ਦਿੱਲੀ ਹਾਟ ਆਈਐੱਨਏ ਵਿੱਚ 30 ਨਵੰਬਰ, 2021 ਤੱਕ ਸਵੇਰੇ 11 ਵਜੇ ਤੋਂ ਰਾਤ 9 ਵਜੇ ਤੱਕ ਜਾਰੀ ਰਹੇਗਾ।

******

ਐੱਨਬੀ/ਐੱਸਕੇ


(Release ID: 1776256) Visitor Counter : 200


Read this release in: English , Urdu , Hindi