ਬਿਜਲੀ ਮੰਤਰਾਲਾ

ਕੇਂਦਰੀ ਊਰਜਾ ਮੰਤਰੀ ਅਤੇ ਬਿਹਾਰ ਦੇ ਮੁੱਖ ਮੰਤਰੀ ਨੇ ਐੱਨਟੀਪੀਸੀ ਦੀ ਬਰੌਨੀ ਅਤੇ ਬਾੜ੍ਹ (Barauni & Barh) ਬਿਜਲੀ ਇਕਾਈਆਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ

Posted On: 27 NOV 2021 3:39PM by PIB Chandigarh

ਕੇਂਦਰੀ ਬਿਜਲੀ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਅਤੇ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ ਨੇ ਐੱਨਟੀਪੀਸੀ ਬਰੌਨੀ ਤਾਪ ਬਿਜਲੀ ਕੇਂਦਰਾਂ (ਥਰਮਲ ਪਾਵਰ ਸਟੇਸ਼ਨ) ਦੀ ਸਟੇਜ-II 500 ਮੈਗਾਵਾਟ (2x250 ਮੈਗਾਵਾਟ) ਅਤੇ ਐੱਨਟੀਪੀਸੀ ਬਾੜ੍ਹ ਸੁਪਰ ਥਰਮਲ ਪਾਵਰ ਦੀ ਯੂਨਿਟ #1 (660 ਮੈਗਾਵਾਟ) ਪ੍ਰੋਜੈਕਟ ਨੂੰ ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ।

ਸ਼੍ਰੀ ਰਾਜੀਵ ਰੰਜਨ, ਸਾਂਸਦ (ਲੋਕਸਭਾ), ਮੁੰਗੇਰਸ਼੍ਰੀ ਰਾਮ ਰਤਨ ਸਿੰਘ, ਵਿਧਾਨ ਸਭਾ ਮੈਂਬਰ, ਤੇਘਰਾ, ਬਿਹਾਰਸ਼੍ਰੀ ਰਾਜ ਕੁਮਾਰ ਸਿੰਘ, ਵਿਧਾਨ ਸਭਾ ਮੈਂਬਰ, ਮਟਿਹਾਨੀ, ਬਿਹਾਰਸ਼੍ਰੀ ਗਿਆਨੇਂਦਰ ਕੁਮਾਰ ਸਿੰਘ, ਵਿਧਾਨ ਸਭਾ ਮੈਂਬਰ, ਬਾੜ੍ਹ ਅਤੇ ਬਰਹ ਤੇ ਬਰੌਨੀ ਖੇਤਰੀ ਦੇ ਹੋਰ ਸੀਨੀਅਰ ਨੇਤਾਵਾਂ ਨੇ ਆਪਣੀ ਮੌਜੂਦਗੀ ਦੇ ਨਾਲ ਸਮਾਰੋਹ ਵਿੱਚ ਹਿੱਸਾ ਲਿਆ। ਇਸ ਸਮਾਰੋਹ ਵਿੱਚ ਬਿਹਾਰ ਸਰਕਾਰ ਦੇ ਸੀਨੀਅਰ ਅਧਿਕਾਰੀ, ਭਾਰਤ ਸਰਕਾਰ ਦੇ ਅਧਿਕਾਰੀ ਅਤੇ ਬਿਹਾਰ ਦੀਆਂ ਪ੍ਰਤਿਸ਼ਠਿਤ ਹਸਤੀਆਂ ਵੀ ਸ਼ਾਮਲ ਹੋਈਆਂ।

 ਕੇਂਦਰੀ ਸਕੱਤਰ ਬਿਜਲੀ ਸ਼੍ਰੀ ਆਲੋਕ ਕੁਮਾਰ, ਅਤੇ ਐੱਨਟੀਪੀਸੀ ਦੇ ਮੁੱਖ ਪ੍ਰਬੰਧ ਡਾਇਰੈਕਟਰ ਸ਼੍ਰੀ ਗੁਰਦੀਪ ਸਿੰਘ, ਐੱਨਟੀਪੀਸੀ ਦੇ ਡਾਇਰੈਕਟਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਇਨ੍ਹਾਂ ਪ੍ਰੋਗਰਾਮਾਂ ਵਿੱਚ ਮੌਜੂਦ ਸਨ।

ਐੱਨਟੀਪੀਸੀ ਸਮੂਹ ਦੀ ਬਿਹਾਰ ਰਾਜ ਵਿੱਚ 7970 ਮੈਗਾਵਾਟ ਦੀ ਸਥਾਪਿਤ ਸਮਰੱਥਾ ਹੈ ਅਤੇ ਇਸ ਦੇ ਇਲਾਵਾ ਹੋਰ 1980 ਮੈਗਾਵਾਟ ਸਮਰੱਥਾ ਨਿਰਮਾਣ ਅਧੀਨ ਹੈ।

ਬਾੜ੍ਹ ਦੀ ਕੁੱਲ ਸਥਾਪਿਤ ਸਮਰੱਥਾ 3300 ਮੈਗਾਵਾਟ ਹੈ, ਜਿਸ ਵਿੱਚੋਂ 1320 ਮੈਗਾਵਾਟ ਪਹਿਲਾਂ ਤੋਂ ਹੀ 16 ਮਾਰਚ ਤੋਂ ਵਣਜਕ ਸੰਚਾਲਨ ਦੇ ਅਧੀਨ ਹੈ।

ਬਿਜਲੀ ਖੇਤਰ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਅਤੇ ਬਿਹਾਰ ਰਾਜ ਵਿੱਚ ਲੋਕਾਂ ਦੇ ਵਿਆਪਕ ਲਾਭ ਦੇ ਲਈ ਬਿਜਲੀ ਦੀ ਉਪਲੱਬਧਤਾ ਅਤੇ ਲਾਗਤ ਕੁਸ਼ਲਤਾ ਵਧਾਉਣ ਦੇ ਲਈ, ਰਾਜ ਸਰਕਾਰ ਨੇ 15 ਸਤੰਬਰ, 2018 ਨੂੰ ਬਰੌਨੀ ਥਰਮਲ ਪਾਵਰ ਸਟੇਸ਼ਨ ਨੂੰ ਐੱਨਟੀਪੀਸੀ ਲਿਮਿਟੇਡ ਨੂੰ ਟਰਾਂਸਫਰ ਕਰ ਦਿੱਤਾ ਸੀ।

ਆਪਣੀ ਕਾਰਪੋਰੇਟ ਸੋਸ਼ਲ ਰਿਸਪੋਂਸੇਬੀਲਿਟੀ (ਸੀਐੱਸਆਰ) ਪਹਿਲ ਦੇ ਇੱਕ ਹਿੱਸੇ ਦੇ ਰੂਪ ਵਿੱਚ, ਐੱਨਟੀਪੀਸੀ ਨੇ ਬਿਹਾਰ ਰਾਜ ਵਿੱਚ ਕਈ ਸਮੁਦਾਇਕ ਵਿਕਾਸ (ਸੀਡੀ) ਗਤੀਵਿਧੀਆਂ ਸ਼ੁਰੂ ਕੀਤੀਆਂ ਹਨ। ਇਹ ਗਤੀਵਿਧੀਆਂ ਮੁੱਖ ਤੌਰ ‘ਤੇ ਸਿੱਖਿਆ, ਸਿਹਤ, ਬੁਨਿਆਦੀ ਢਾਂਚੇ ਦੇ ਵਿਕਾਸ, ਪੇਅਜਲ,  ਸਵੱਛਤਾ, ਕੌਸ਼ਲ ਵਿਕਾਸ/ਵੋਕੇਸ਼ਨ ਟਰੇਨਿੰਗ ਪ੍ਰੋਗਰਾਮਾਂ, ਦਿਵਯਾਂਗਜਨਾਂ ਨੂੰ ਸਹਾਇਤਾ ਆਦਿ ਦੇ ਖੇਤਰ ਵਿੱਚ ਕੇਂਦ੍ਰਿਤ ਹਨ। ਇਸ ਦੇ ਇਲਾਵਾ, ਵਿਭਿੰਨ ਸਮੁਦਾਇਕ ਵਿਕਾਸ ਗਤੀਵਿਧੀਆਂ ਪੜੋਸੀ ਰਾਜਾਂ ਵਿੱਚ ਲਾਗੂ ਕਰਨ ਦੇ ਵਿਭਿੰਨ ਸਟੇਜਾਂ ਵਿੱਚ ਹਨ। ਐੱਨਟੀਪੀਸੀ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ) ਪਟਨਾ ਦੇ ਵਿੱਕ ਵਿਸ਼ੇਸ਼ ਬਰਨ ਯੂਨਿਟ ਵੀ ਸਥਾਪਿਤ ਕਰ ਰਿਹਾ ਹੈ ਅਤੇ ਇਸ ਦੇ ਨਾਲ ਹੀ ਔਰੰਗਾਬਾਦ ਜ਼ਿਲ੍ਹੇ ਵਿੱਚ ਉਦਯੋਗਿਕ ਟਰੇਨਿੰਗ ਸੰਸਥਾਨ (ਆਈਟੀਆਈ) ਦਾ ਨਿਰਮਾਣ ਕਰ ਰਿਹਾ ਹੈ।

ਐੱਨਟੀਪੀਸੀ, ਭਾਰਤ ਸਰਕਾਰ ਦੀ ਇੱਕ ਮਹਾਰਤਨ ਕੰਪਨੀ ਹੈ ਜਿਸ ਦੀ ਵਰਤਮਾਨ ਵਿੱਚ 67907 ਮੈਗਾਵਾਟ (ਸੰਯੁਕਤ ਉੱਦਮ (ਜੇਵੀ)/ ਸਹਾਇਕ ਕੰਪਨੀਆਂ ਸਹਿਤ) ਦੀ ਸਥਾਪਿਤ ਸਮਰੱਥਾ ਹੈ ਅਤੇ 2032 ਤੱਕ 130 ਗੀਗਾਵਾਟ ਸਮਰੱਥਾ ਵਾਲੀ ਕੰਪਨੀ ਬਣਨ ਦੀ ਯੋਜਨਾ ਹੈ। 

 

*********

ਐੱਮਵੀ/ਆਈਜੀ



(Release ID: 1776251) Visitor Counter : 111


Read this release in: English , Urdu , Hindi , Telugu