ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਕੱਲ ਤੋਂ ਨਾਗਾਲੈਂਡ ਦੇ ਕੋਹਿਮਾ ਵਿੱਚ ਤਿੰਨ ਦਿਨਾਂ ਅੰਤਰਰਾਸ਼ਟਰੀ ਟੂਰਿਜ਼ਮ ਮਾਰਟ (ਆਈਐੱਮਟੀ) ਦਾ ਆਯੋਜਨ ਕਰ ਰਿਹਾ ਹੈ
ਨਾਗਾਲੈਂਡ ਦੇ ਮੁੱਖ ਮਤੰਰੀ ਸ਼੍ਰੀ ਨੇਫਿਉ ਰੀਓ, ਟੂਰਿਜ਼ਮ ਰਾਜ ਮੰਤਰੀ ਸ਼੍ਰੀ ਅਜੈ ਭੱਟ ਅੰਤਰਾਸ਼ਟਰੀ ਟੂਰਿਜ਼ਮ ਮਾਰਟ ਦਾ ਉਦਘਾਟਨ ਕਰਨਗੇ
Posted On:
26 NOV 2021 5:29PM by PIB Chandigarh
ਮੁੱਖ ਝਲਕੀਆਂ
· ਅੰਤਰਰਾਸ਼ਟਰੀ ਟੂਰਿਜ਼ਮ ਮਾਰਟ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਖੇਤਰ ਦੀ ਟੂਰਿਜ਼ਮ ਸਮਰੱਥਾ ਨੂੰ ਉਜਾਗਰ ਕਰੇਗਾ
· ਇੱਕ ਭਾਰਤ ਸ਼੍ਰੇਸ਼ਠ ਭਾਰਤ ਦੇ ਤਹਿਤ ਇੱਕ ਅਧਿਐਨ ਦੌਰੇ ਦੇ ਹਿੱਸੇ ਦੇ ਰੂਪ ਵਿੱਚ ਦੇਸ਼ ਭਰ ਦੇ ਵਿਦਿਆਰਥੀ ਵਫ਼ਦ ਸ਼ਾਮਲ ਹੋਣਗੇ
· ਰਾਜ ਸਰਕਾਰਾਂ ਦੁਆਰਾ ਪ੍ਰੈਸੇਨਟੇਸ਼ਨ ਅਤੇ ਉੱਤਰ ਪੂਰਬ ਖੇਤਰ ਵਿੱਚ ਟੂਰਿਜ਼ਮ ਤੇ ਵਿਲੱਖਣ ਟੂਰਿਜ਼ਮ ਉਤਪਾਦਾਂ ਦੇ ਕਈ ਪਹਿਲੂਆਂ ਅਤੇ ਉਨ੍ਹਾਂ ਦੀ ਸਮਰੱਥਾ ‘ਤੇ ਚਰਚਾ ਕਰਨਾ ਵੀ ਇਸ ਆਯੋਜਨ ਦਾ ਹਿੱਸਾ ਹੋਵੇਗਾ।
ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ, 27 ਨਵੰਬਰ ਤੋਂ 29 ਨਵੰਬਰ 2021 ਤੱਕ ਨਾਗਾਲੈਂਡ ਦੇ ਕੋਹਿਮਾ ਵਿੱਚ ਸਲਾਨਾ ਪ੍ਰੋਗਰਾਮ, “ਅੰਤਰਰਾਸ਼ਟਰੀ ਟੂਰਿਜ਼ਮ ਮਾਰਟ” (ਆਈਟੀਐੱਮ) ਦਾ ਆਯੋਜਨ ਕਰ ਰਿਹਾ ਹੈ। ਇਸ ਦਾ ਉਦੇਸ਼ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਇਸ ਖੇਤਰ ਦੀ ਟੂਰਿਜ਼ਮ ਸਮਰੱਥਾ ਨੂੰ ਉਜਾਗਰ ਕਰਨਾ ਹੈ। ਨਾਗਾਲੈਂਡ ਦੇ ਮੁੱਖ ਮੰਤਰੀ ਸ਼੍ਰੀ ਨੇਫਿਉ ਰੀਓ, ਭਾਰਤ ਸਰਕਾਰ ਦੇ ਟੂਰਿਜ਼ਮ ਅਤੇ ਰੱਖਿਆ ਰਾਜ ਮੰਤਰੀ, ਸ਼੍ਰੀ ਅਜੈ ਭੱਟ ਅਤੇ ਵਿਧਾਇਕ ਤੇ ਸਲਾਹਕਾਰ ਟੂਰਿਜ਼ਮ, ਨਾਗਾਲੈਂਡ ਸਰਕਾਰ ਸ਼੍ਰੀ ਐੱਚ ਖੇਹੋਵੀ ਯੇਪੁਥੋਮੀ ਸੰਯੁਕਤ ਤੌਰ ‘ਤੇ ਇਸ ਪ੍ਰੋਗਰਾਮ ਦਾ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਕੇਂਦਰੀ ਮੰਤਰਾਲਿਆਂ ਅਤੇ ਉੱਤਰ-ਪੂਰਬੀ ਰਾਜਾਂ ਦੇ ਹੋਰ ਪਤਵੰਤੇ ਵੀ ਮੌਜੂਦ ਰਹਿਣਗੇ। ਇਹ ਆਯੋਜਨ ਸਤੰਬਰ 2021 ਦੇ ਦੌਰਾਨ ਅਸਾਮ ਰਾਜ ਵਿੱਚ ਆਯੋਜਿਤ ਉੱਤਰ-ਪੂਰਬੀ ਖੇਤਰ ਦੇ ਟੂਰਿਜ਼ਮ ਅਤੇ ਸੱਭਿਆਚਾਰ ਮੰਤਰੀਆਂ ਦੇ ਸੰਮੇਲਨ ਦੇ ਕ੍ਰਮ ਵਿੱਚ ਹੈ, ਜੋ ਉੱਤਰ-ਪੂਰਬੀ ਖੇਤਰ ਵਿੱਚ ਟੂਰਿਜ਼ਮ ਦੇ ਲਈ ਅੱਗੇ ਦੀ ਰਾਹ ‘ਤੇ ਵਿਚਾਰ-ਵਟਾਂਦਰਾ ਕਰਨ ਅਤੇ ਚਰਚਾ ਕਰਨ ਦਾ ਇੱਕ ਪ੍ਰਯਤਨ ਸੀ।
ਮਾਰਟ ਦਾ ਇਹ ਸੰਸਕਰਣ “ਡੋਮੈਸਟਿਕ ਟੂਰਿਜ਼ਮ” ‘ਤੇ ਧਿਆਨ ਕੇਂਦ੍ਰਿਤ ਕਰੇਗਾ। ਆਮ ਤੌਰ ‘ਤੇ ਉੱਤਰ-ਪੂਰਬੀ ਖੇਤਰ ਨੂੰ ਹੁਲਾਰਾ ਦੇਣ ‘ਤੇ ਵਿਚਾਰ-ਵਟਾਂਦਰੇ ਦੇ ਇਲਾਵਾ, ਸੱਭਿਆਚਾਰਕ ਸੰਬੰਧਾਂ ਨੂੰ ਹੁਲਾਰਾ ਦੇਣ ਦੇ ਲਈ ਇਹ ਮਾਰਟ ਇੱਕ ਮੰਚ ਵੀ ਪ੍ਰਦਾਨ ਕਰੇਗਾ, ਜੋ ਦੇਸ਼ ਦੇ ਹੋਰ ਹਿੱਸਿਆਂ ਦੇ ਨਾਲ ਉੱਤਰ-ਪੂਰਬੀ ਖੇਤਰਾਂ ਦੇ ਰਾਜਾਂ ਨੂੰ ਬਿਹਤਰ ਸੰਪਰਕ ਪ੍ਰਦਾਨ ਕਰੇਗਾ।
ਤਿੰਨ ਦਿਨਾਂ ਪ੍ਰੋਗਰਾਮ ਵਿੱਚ ਸਰਕਾਰੀ ਅਧਿਕਾਰੀਆਂ, ਉਦਯੋਗ ਜਗਤ ਦੇ ਹਿਤਧਾਰਕਾਂ ਅਤੇ ਸਥਾਨਕ ਪ੍ਰਤੀਭਾਗੀਆਂ ਸਹਿਤ 300 ਤੋਂ ਵੱਧ ਪ੍ਰਤੀਨਿਧੀ ਹਿੱਸਾ ਲੈਣਗੇ। ਇਸ ਪ੍ਰੋਗਰਾਮ ਵਿੱਚ ਹਾਈ ਕਮਿਸ਼ਨਰ, ਬ੍ਰੁਨੇਈ ਦਾਰੂਸਲਾਮ, ਹਾਈ ਕਮਿਸ਼ਨਰ, ਮਲੇਸ਼ੀਆ, ਰਾਜਦੂਤ ਐਕਸਟ੍ਰਾ ਔਡੀਨੋਰੀ, ਮਿਆਂਮਾਰ ਸੰਘ ਗਣਰਾਜ, ਰਾਜਦੂਤ, ਦ ਸੋਸ਼ਲਿਸਟ ਰਿਪਬਲਿਕ ਆਵ੍ ਵਿਯਤਨਾਮ, ਸਹਿਤ ਹੋਰ ਪਤਵੰਤੇ ਅਤੇ ਰਾਜਨੀਕਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਹਿੱਸਾ ਲੈਣ ਵਾਲੇ ਮੰਤਰਾਲਿਆਂ/ਸਰਕਾਰੀ ਸੰਸਥਾਵਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਆਯੋਜਨ ਵਿੱਚ ਹਿੱਸਾ ਲੇ ਰਹੇ ਹਨ। ਪ੍ਰਧਾਨ ਮੰਤਰੀ ਦੇ ‘ਇੱਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਵਫ਼ਦ ਵਿੱਚ ਦੇਸ਼ ਭਰ ਦੇ ਵਿਦਿਆਰਥੀ ਵੀ ਸ਼ਾਮਲ ਹਨ, ਜੋ ਇੱਕ ਅਧਿਐਨ ਦੌਰੇ ਦੇ ਹਿੱਸੇ ਦੇ ਰੂਪ ਵਿੱਚ, ਸਥਾਨਕ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨਗੇ ਅਤੇ ਖੇਤਰ ਦੀ ਸਮ੍ਰਿੱਧ ਵਿਰਾਸਤ ਤੇ ਸੱਭਿਆਚਾਰ ਵਿੱਚ ਸ਼ਾਮਲ ਹੋਣਗੇ।
ਪ੍ਰੋਗਰਾਮ ਦੀ ਯੋਜਨਾ ਨੂੰ ਖਰੀਦਦਾਰਾਂ, ਵਿਕ੍ਰੇਤਾਵਾਂ, ਮੀਡੀਆ, ਸਰਕਾਰੀ ਏਜੰਸੀਆਂ ਅਤੇ ਹੋਰ ਹਿਤਧਾਰਕਾਂ ਦੇ ਵਿੱਚ ਗੱਲਬਾਤ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਨਿਰਧਾਰਿਤ ਕੀਤਾ ਗਿਆ ਹੈ। ਦੇਸ਼ ਦੇ ਵਿਭਿੰਨ ਖੇਤਰਾਂ ਦੇ ਲਗਭਗ 50 ਖਰੀਦਦਾਰ ਮਾਰਟ ਵਿੱਚ ਹਿੱਸਾ ਲੈਣਗੇ ਅਤੇ ਉੱਤਰ-ਪੂਰਬੀ ਖੇਤਰ ਦੇ 75 ਵਿਕ੍ਰੇਤਾਵਾਂ ਦੇ ਨਾਲ ਆਹਮਣੇ-ਸਾਹਮਣੇ ਬੈਠਕ ਕਰਨਗੇ। ਇਹ ਖੇਤਰ ਦੇ ਟੂਰਿਜ਼ਮ ਉਤਪਾਦ ਸਪਲਾਇਰਾਂ ਨੂੰ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਘਰੇਲੂ ਖਰੀਦਦਾਰਾਂ ਤੱਕ ਪਹੁੰਚਣ ਵਿੱਚ ਸਮਰੱਥ ਬਣਾਵੇਗਾ ਘਰੇਲੂ ਖਰੀਦਦਾਰ ਉੱਤਰ-ਪੂਰਬੀ ਖੇਤਰ ਦੇ ਵਿਕ੍ਰੇਤਾਵਾਂ ਦੇ ਨਾਲ ਵਪਾਰ ਬੈਠਕਾਂ ਵਿੱਚ ਵੀ ਸ਼ਾਮਲ ਹੋਣਗੇ।
ਇਨ੍ਹਾਂ ਦੇ ਇਲਾਵਾ, ਇਸ ਆਯੋਜਨ ਵਿੱਚ ਰਾਜ ਸਰਕਾਰਾਂ ਦੁਆਰਾ ਉਨ੍ਹਾਂ ਦੀ ਟੂਰਿਜ਼ਮ ਸਮਰੱਥਾ ‘ਤੇ ਪੇਸ਼ਕਾਰੀਆਂ ਅਤੇ ਹਿੱਸਾ ਲੈਣ ਵਾਲੇ ਸੰਬੰਧਿਤ ਰਾਜਾਂ ਦੇ ਟੂਰਿਜ਼ਮ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਉੱਤਰ-ਪੂਰਬੀ ਖੇਤਰ ਦੇ ਰਾਜ ਟੂਰਿਜ਼ਮ ਵਿਭਾਗਾਂ ਦੁਆਰਾ ਇੱਕ ਸਜੀਵ ਪ੍ਰਦਰਸ਼ਨੀ ਵੀ ਸ਼ਾਮਲ ਹੈ। ਉੱਤਰ-ਪੂਰਬੀ ਖੇਤਰ ਵਿੱਚ ਟੂਰਿਜ਼ਮ ਅਤੇ ਵਿਲੱਖਣ ਟੂਰਿਜ਼ਮ ਉਤਪਾਦਾਂ ਦੇ ਕਈ ਪਹਿਲੂਆਂ ਤੇ ਉਨ੍ਹਾਂ ਦੀ ਸਮਰੱਥਾ ‘ਤੇ ਵਿਭਿੰਨ ਆਕਰਸ਼ਕ ਚਰਚਾਵਾਂ ਵੀ ਇਸ ਆਯੋਜਨ ਦਾ ਇੱਕ ਹਿੱਸਾ ਹਨ।
ਪ੍ਰਤੀਭਾਗੀਆਂ ਦੇ ਅਨੁਭਵ ਨੂੰ ਹੋਰ ਸਮ੍ਰਿੱਧ ਕਰਨ ਦੇ ਲਈ, ਮੰਤਰਾਲੇ ਨੇ ਕਿਸਾਮਾ ਧਰੋਹਰ ਪਿੰਡ, ਕਿਸਾਮਾ ਵਾਰ ਮਿਊਜ਼ੀਅਮ ਅਤੇ ਮੋਰੰਗਸ, ਖੋਨੋਮਾ ਪਿੰਡ ਤੇ ਕੋਹਿਮਾ ਦੂਸਰੇ ਵਰਲਡ ਵਾਰ ਦੇ ਕਬ੍ਰਿਸਤਾਨ ਦਾ ਦੌਰਾ ਕਰਵਾਉਣ ਦੀ ਵੀ ਯੋਜਨਾ ਹੈ। ਆਉਣ ਵਾਲੇ ਵਫ਼ਦ ਨੂੰ ਸਥਾਨਕ ਭਾਈਚਾਰੇ, ਸਥਾਨਕ ਕਲਾ ਅਤੇ ਸੱਭਿਆਚਾਰ ਤੇ ਨਾਗਾਲੈਂਡ ਦੀ ਸਮ੍ਰਿੱਧ ਵਿਰਾਸਤ ਨਾਲ ਜਾਣੂ ਕਰਵਾਇਆ ਜਾਵੇਗਾ।
ਉੱਤਰ-ਪੂਰਬੀ ਰਾਜਾਂ ਵਿੱਚ ਰੋਟੇਸ਼ਨ ਦੇ ਅਧਾਰ ‘ਤੇ ਅੰਤਰਰਾਸ਼ਟਰੀ ਟੂਰਿਜ਼ਮ ਮਾਰਟ ਦਾ ਆਯੋਜਨ ਕੀਤਾ ਜਾਂਦਾ ਹੈ। ਨਾਗਾਲੈਂਡ ਪਹਿਲੀ ਬਾਰ ਇਸ ਮਾਰਟ ਦੀ ਮੇਜਬਾਨੀ ਕਰ ਰਿਹਾ ਹੈ। ਇਸ ਮਾਰਟ ਦੇ ਪਹਿਲੇ ਦੇ ਸੰਸਕਰਣ ਗੁਵਾਹਾਟੀ (ਅਸਾਮ), ਤਵਾਂਗ (ਅਰੁਣਾਚਲ ਪ੍ਰਦੇਸ਼), ਸ਼ਿਲਾਂਗ (ਮੇਘਾਲਯ), ਗੰਗਟੋਕ (ਸਿੱਕਮ), ਅਗਰਤਲਾ (ਤ੍ਰਿਪੁਰਾ), ਅਤੇ ਇੰਫਾਲ (ਮਣੀਪੁਰ) ਵਿੱਚ ਆਯੋਜਿਤ ਕੀਤੇ ਜਾ ਚੁੱਕੇ ਹਨ।
*******
ਐੱਨਬੀ/ਓਏ
(Release ID: 1776249)
Visitor Counter : 145