ਟੈਕਸਟਾਈਲ ਮੰਤਰਾਲਾ

ਦੁਬਈ ਐਕਸਪੋ, 2020 ਵਿੱਚ ਇੰਡੀਆ ਪਵੇਲੀਅਨ ਦੇ “ਟੈਕਸਟਾਈਲ ਵੀਕ” ਦੀ ਸ਼ਾਨਦਾਰ ਸ਼ੁਰੂਆਤ


ਈਪੀਸੀਐੱਚ ਦੁਬਈ ਐਕਸਪੋ, 2020 ਦੇ ਦੌਰਾਨ “ਟੈਕਸਟਾਈਲ ਵੀਕ” ਵਿੱਚ ਹੈਂਡੀਕ੍ਰਾਫਟ ਨਿਰਯਾਤਕ ਭਾਈਚਾਰੇ ਦਾ ਪ੍ਰਤੀਨਿਧੀਤਵ ਕਰਦਾ ਹੈ

Posted On: 27 NOV 2021 7:22PM by PIB Chandigarh

ਕੱਪੜਾ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ, ਸ਼੍ਰੀ ਵਿਜੇ ਕੁਮਾਰ ਸਿੰਘ ਨੇ “ਦੁਬਈ ਐਕਸਪੋ” 2020 ਵਿੱਚ ਇੰਡੀਅਨ ਪਵੇਲੀਅਨ ਦੇ ਟ੍ਰੇਡ ਐਡਵਾਈਜ਼ਰ ਸ਼੍ਰੀ ਜੈ ਕਰਨ ਸਿੰਘ ਦੇ ਨਾਲ ਨਿਰਯਾਤ ਸੰਵਰਧਨ ਪਰਿਸ਼ਦਾਂ ਦੇ ਪ੍ਰਮੁਖਾਂ ਦੀ ਮੌਜੂਦਗੀ ਵਿੱਚ ਕੱਲ੍ਹ “ਟੈਕਸਟਾਈਲ ਵੀਕ” ਦਾ ਉਦਘਾਟਨ ਕੀਤਾ। ਦੁਬਈ ਐਕਸਪੋ ਵਿੱਚ ‘ਕੱਪੜਾ ਉਦਯੋਗ ਦੇ ਲਈ ਉਤਪਾਦਨ ਸੰਬੰਧ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਦੇ ਲਈ ਸਪਲਾਈ ਅਤੇ ਨਿਵੇਸ਼ ਸਥਲ- ਇੱਕ ਗੇਮ ਚੇਂਜਰ’ ‘ਤੇ ਇੱਕ ਸੰਵਾਦ ਸੈਸ਼ਨ ਦਾ ਵੀ ਆਯੋਜਨ ਕੀਤਾ ਗਿਆ। ਇਸ ਸੰਵਾਦ ਦਾ ਉਦੇਸ਼ ਕੱਪੜਾ ਖੇਤਰ ਵਿੱਚ ਨਿਵੇਸ਼ ਲੁਭਾਉਣ ਦੀ ਦਿਸ਼ਾ ਵਿੱਚ ਭਾਰਤ ਦੀ ਪ੍ਰਤੀਬੱਧਤਾ ਨੂੰ ਅੱਗੇ ਵਧਾਉਣਾ ਹੈ, ਜਿਸ ਨਾਲ ਉਤਪਾਦਨ ਅਤੇ ਫਿਰ ਨਿਰਯਾਤ ਵਧਾਇਆ ਜਾ ਸਕੇ।

ਆਪਣੇ ਸੰਬੋਧਨ ਵਿੱਚ ਈਪੀਸੀਐੱਚ ਚੇਅਰਮੈਨ ਸ਼੍ਰੀ ਰਾਜ ਕੁਮਾਰ ਮਲਹੋਤਰਾ ਨੇ ਕਿਹਾ ਕਿ ਐਕਸਪੋ 2020 ਵਿੱਚ ਇੰਡੀਆ ਐਕਸਪੋ ਸਭ ਤੋਂ ਵੱਡੇ ਪਲੈਟਫਾਰਮਾਂ ਵਿੱਚੋਂ ਇੱਕ ਹੈ ਜੋ ਭਾਰਤ ਨੂੰ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਅਤੇ ਦੇਸ਼ ਨੂੰ ਵਿਕਾਸ ਤੇ ਇਨੋਵੇਸ਼ਨ ਦੇ ਅਗਲੇ ਹੱਬ ਦੇ ਰੂਪ ਵਿੱਚ ਪੇਸ਼ ਕਰਨ ਦਾ ਇੱਕ ਸੁਨਿਹਰਾ ਅਵਸਰ ਦਿੰਦਾ ਹੈ। ਐਕਸਪੋ ਇੱਕ ਹਫਤੇ ਵਿੱਚ ਸੱਤੋ ਦਿਨ ਸ਼ਨੀਵਾਰ ਤੋਂ ਬੁੱਧਵਾਰ ਤੱਕ ਸਵੇਰੇ 10 ਵਜੇ ਤੋਂ ਅੱਧੀ ਰਾਤ 12 ਵਜੇ ਤੱਕ ਅਤੇ ਵੀਰਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 10 ਵਜੇ ਤੋਂ ਰਾਤ ਦੇ 2 ਵਜੇ ਤੱਕ ਖੁੱਲ੍ਹਾ ਰਹੇਗਾ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਹੈਂਡੀਕ੍ਰਾਫਟ ਐਕਸਪੋਰਟ ਪਰਮੈਸ਼ਨ ਕਾਉਂਸਿਲ (ਈਪੀਸੀਐੱਚ) ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਆਰ ਕੇ ਵਰਮਾ ਨੇ ਦੱਸਿਆ ਕਿ ਹੈਂਡੀਕ੍ਰਾਫਟ ਦੇਸ਼ ਦੇ ਕੁਟੀਰ ਖੇਤਰ ਦੇ ਪ੍ਰਮੁੱਖ ਨਿਰਯਾਤਾਂ ਵਿੱਚੋਂ ਇੱਕ ਹੈ ਅਤੇ ਇਸ ਦੇ ਲਈ ਵਿਦੇਸ਼ ਵਿੱਚ ਬਹੁਤ ਸੰਭਾਵਨਾਵਾਂ ਹਨ। ਲਗਭਗ 350 ਕਰੋੜ ਡਾਲਰ ਦੇ ਨਿਰਯਾਤ ਦੇ ਨਾਲ, ਭਾਰਤ ਦਾ ਹੈਂਡੀਕ੍ਰਾਫਟ ਦੁਨੀਆ ਭਰ ਵਿੱਚ ਵੇਚਿਆ ਜਾਂਦਾ ਹੈ ਅਤੇ ਭਾਰਤ ਤੋਂ ਹੋਮ, ਲਾਈਫਸਟਾਈਲ, ਫੈਸ਼ਨ, ਫਰਨੀਚਰ ਤੇ ਕੱਪੜਿਆਂ ਦੀ ਸਪਲਾਈ ਦੇ ਉਦੇਸ਼ ਨਾਲ ਵਿਦੇਸ਼ੀ ਖਰੀਦਦਾਰਾਂ ਦੇ ਲਈ ਪਸੰਦੀਦਾ ਸਥਲਾਂ ਵਿੱਚੋਂ ਇੱਕ ਹੈ।

ਦੁਬਈ ਐਕਸਪੋ ਇੱਕ ਆਲਮੀ ਐਕਸਪੋ ਹੈ, ਜਿਸ ਦੀ 192 ਪ੍ਰਤੀਭਾਗੀਆਂ ਦੇ ਨਾਲ 1 ਅਕਤੂਬਰ, 2021 ਤੋਂ 31 ਮਾਰਚ, 2022 ਤੱਕ ਸੰਯੁਕਤ ਅਰਬ ਅਮੀਰਾਤ ਵਿੱਚ ਦੁਬਈ ਦੁਆਰਾ ਮੇਜਬਾਨੀ ਕੀਤੀ ਜਾ ਰਹੀ ਹੈ। ਕੇਂਦਰੀ ਕੱਪੜਾ, ਵਣਜ ਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਪਹਿਲੀ ਅਕਤੂਬਰ, 2021 ਵਿੱਚ ਇੰਡੀਆ ਪਵੇਲੀਅਨ ਦੀ ਸ਼ੁਰੂਆਤ ਕੀਤੀ। ਈਪੀਸੀਐੱਚ ਚੇਅਰਮੈਨ ਸ਼੍ਰੀ ਰਾਜ ਕੁਮਾਰ ਮਲਹੋਤਰਾ ਨੇ ਦੱਸਿਆ, ਐਕਸਪੋ 2020 ਵਿੱਚ ਇੰਡੀਆ ਪਵੇਲੀਅਨ ਤੋਂ लोका: समस्ता: सुखिनोभवन्तु (LokahSamastahSukhinoBhavantu) ਦੇ ਦਰਸ਼ਨ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦਾ ਪਤਾ ਚਲਦਾ ਹੈ, ਜਿਸ ਦਾ ਮਤਲਬ ਹੈ, “ਪੂਰੀ ਦੁਨੀਆ ਦਾ ਹਰ ਵਿਅਕਤੀ ਖੁਸ਼ ਰਹੇ।”

ਈਪੀਸੀਐੱਚ ਦੇਸ਼ ਤੋਂ ਦੁਨੀਆ ਦੇ ਵਿਭਿੰਨ ਸਥਾਨਾਂ ਨੂੰ ਹੈਂਡੀਕ੍ਰਾਫਟ ਦੇ ਨਿਰਯਾਤ ਨੂੰ ਪ੍ਰੋਤਸਾਹਨ ਦੇਣ ਅਤੇ ਵਿਦੇਸ਼ ਵਿੱਚ ਉੱਚ ਪੱਧਰ ਦੇ ਗੁਣਵੱਤਾਪੂਰਨ ਹੈਂਡੀਕ੍ਰਾਫਟ ਤੇ ਸੇਵਾਵਾਂ ਦੇ ਰਿਲਾਇਬਲ ਸਪਲਾਇਰ ਦੇ ਰੂਪ ਵਿੱਚ ਭਾਰਤ ਦੇ ਅਕਸ ਨੂੰ ਬਿਹਤਰ ਬਣਾਉਣ ਦੇ ਲਈ ਕੱਪੜਾ ਮੰਤਰਾਲੇ ਦੇ ਤਹਿਤ ਆਉਣ ਵਾਲੀ ਨੋਡਲ ਏਜੰਸੀ ਹੈ। ਵਰਤਮਾਨ ਵਿੱਤ ਵਰ੍ਹੇ ਦੇ ਅਪ੍ਰੈਲ ਤੋਂ ਅਕਤੂਬਰ, 2021-22 ਤੱਕ ਸੱਤ ਮਹੀਨਿਆਂ ਦੇ ਦੌਰਾਨ 19,119.48 ਕਰੋੜ ਰੁਪਏ ਦੇ ਹੈਂਡੀਕ੍ਰਾਫਟ ਦਾ ਨਿਰਯਾਤ ਰਿਹਾ, ਜੋ ਬੀਤੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ ਵਿੱਚ 50.88 ਪ੍ਰਤੀਸ਼ਤ ਜ਼ਿਆਦਾ ਹੈ।

*******

ਡੀਜੇਐੱਨ/ਟੀਐੱਫਕੇ



(Release ID: 1776248) Visitor Counter : 135


Read this release in: English , Urdu , Hindi