ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਇਨਡੋਰ ਸਥਾਨਾਂ ’ਚ ਹਵਾ ਅਤੇ ਸੂਰਜ ਦੀ ਰੋਸ਼ਨੀ ਦੀ ਬਿਹਤਰ ਆਵਾਜਾਈ ਲਈ ਭਵਨ–ਨਿਰਮਾਣ ਕਲਾ ਬਾਰੇ ਮੁੜ–ਵਿਚਾਰਨ ਦਾ ਸੱਦਾ ਦਿੱਤਾ


‘ਕੋਵਿਡ ਨੇ ਸਾਨੂੰ ਮੁੜ ਚੇਤੇ ਕਰਵਾਇਆ ਕਿ ਜਿਸ ਹਵਾ ’ਚ ਅਸੀਂ ਸਾਹ ਲੈਂਦੇ ਹਾਂ, ਉਹ ਵੀ ਸਾਡੀ ਸਿਹਤ ਤੇ ਸਲਾਮਤੀ ਨਿਰਧਾਰਿਤ ਕਰਦੀ ਹੈ’: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਕਿਹਾ ਕਿ ਹਵਾ ਦਾ ਡਿੱਗਦਾ ਮਿਆਰ ਚਿੰਤਾਜਨਕ; ‘ਟਿਕਾਊਯੋਗਤਾ ਦੇ ਪੱਖ ਤੋਂ ਵਿਕਾਸ ਦਾ ਪੁਨਰ–ਮੁੱਲਾਂਕਣ ਕਰਨ ਦੀ ਜ਼ਰੂਰਤ’



ਸ਼੍ਰੀ ਨਾਇਡੂ ਨੇ ਗ੍ਰਾਮੀਣ ਖੇਤਰਾਂ ’ਚ ਆਧੁਨਿਕ ਡਾਇਓਗਨੌਸਟਿਕ ਤੇ ਸਿਹਤ–ਸੰਭਾਲ਼ ਸੁਵਿਧਾਵਾਂ ਸਥਾਪਿਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ



ਉਪ ਰਾਸ਼ਟਰਪਤੀ ਨੇ ‘ਇੰਟਰਵੈਂਸ਼ਨਲ ਪਲਮੋਨੌਲੋਜੀ – BRONCHUS 2021’ ਦੀ ਦੂਸਰੀ ਸਲਾਨਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਵਰਚੁਅਲੀ ਉਦਘਾਟਨ ਕੀਤਾ

Posted On: 27 NOV 2021 12:38PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਇਨਡੋਰ ਸਥਾਨਾਂ ਚ ਹਵਾ ਅਤੇ ਸੂਰਜ ਦੀ ਰੋਸ਼ਨੀ ਦੀ ਵਾਜਬ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਮਕਾਨਾਂ ਦੀ ਉਸਾਰੀ ਦੀ ਯੋਜਨਾਬੰਦੀ ਬਾਰੇ ਪਹੁੰਚ ਉੱਤੇ ਮੁੜਵਿਚਾਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਨੇ ਸਮੇਂਸਿਰ ਇਹ ਚੇਤੇ ਕਰਵਾ ਦਿੱਤਾ ਕਿ ਜਿਸ ਹਵਾ ਚ ਅਸੀਂ ਸਾਹ ਲੈਂਦੇ ਹਾਂਉਹ ਵੀ ਸਾਡੀ ਸਿਹਤ ਤੇ ਸਲਾਮਤੀ ਨੂੰ ਨਿਰਧਾਰਿਤ ਕਰਦੇ ਹਨ।

ਸ਼੍ਰੀ ਨਾਇਡੂ ਨੇ ਉਨ੍ਹਾਂ ਖੋਜ ਅਧਿਐਨਾਂ ਦਾ ਹਵਾਲਾ ਦਿੱਤਾ ਜੋ ਦਰਸਾਉਂਦੇ ਹਨ ਕਿ ਆਮ ਸਾਹ ਲੈਣ ਜਾਂ ਬੋਲਣ ਨਾਲ ਪੈਦਾ ਹੋਣ ਵਾਲੇ ਵਾਇਰਸਾਂ ਦਾ ਹਵਾ ਨਾਲ ਸੰਚਾਰ ਹੋ ਸਕਦਾ ਹੈ ਕਿਉਂਕਿ ਵਾਇਰਸ ਘੰਟਿਆਂ ਤੱਕ ਹਵਾ ਵਿੱਚ ਘੁੰਮਦੇ ਰਹਿੰਦੇ ਹਨ। ਉਨ੍ਹਾਂ ਨੋਟ ਕੀਤਾ ਕਿ ਖਰਾਬ ਹਵਾਦਾਰੀ ਵਾਲੀਆਂ ਭੀੜਭੜੱਕੇ ਵਾਲੀਆਂ ਥਾਵਾਂ ਚ ਸਥਿਰ ਹਵਾ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਲਈ ਲਾਗ ਲਗਣ ਦਾ ਵਧੇਰੇ ਜੋਖਮ ਪੈਦਾ ਕਰ ਸਕਦੀਆਂ ਹਨ।

ਇਸ ਸਬੰਧ ਵਿੱਚਉਨ੍ਹਾਂ ਵਧੇਰੇ ਹਵਾਦਾਰੀ ਅਤੇ ਕੁਦਰਤੀ ਰੋਸ਼ਨੀ ਨਾਲ ਰਹਿਣ ਅਤੇ ਕੰਮ ਕਰਨ ਵਾਲੀਆਂ ਥਾਵਾਂ ਬਣਾਉਣ ਦਾ ਸੱਦਾ ਦਿੱਤਾ ਅਤੇ ਡਾਕਟਰੀ ਭਾਈਚਾਰੇ ਨੂੰ ਇਹ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ।

ਉਪ ਰਾਸ਼ਟਰਪਤੀ ਨਿਵਾਸ ਤੋਂ ਵਰਚੁਅਲ ਤੌਰ 'ਤੇ ਇੰਟਰਵੈਂਸ਼ਨਲ ਪਲਮੋਨੋਲੋਜੀ- ਬ੍ਰੌਂਚਸ 2021 (BRONCHUS 2021) ਬਾਰੇ ਦੂਜੀ ਸਲਾਨਾ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਸ਼੍ਰੀ ਨਾਇਡੂ ਨੇ ਵੇਖਿਆ ਕਿ ਲੋਕ ਮਹਾਮਾਰੀ ਤੋਂ ਬਾਅਦ ਸਾਹ ਦੀ ਸਿਹਤ ਦੇ ਮਹੱਤਵ ਬਾਰੇ ਬਹੁਤ ਜ਼ਿਆਦਾ ਜਾਗਰੂਕ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਤਮਾਕੂ ਦੀ ਵਰਤੋਂ ਨਾਲ ਹੋਣ ਵਾਲੇ ਫੇਫੜਿਆਂ ਅਤੇ ਗਲੇ ਦੇ ਕੈਂਸਰ ਬਾਰੇ - ਸਰਕਾਰ ਅਤੇ ਨਾਗਰਿਕ ਸਮਾਜ ਦੋਵਾਂ ਦੁਆਰਾ - ਵਧੇਰੇ ਜਨਤਕ ਪਹੁੰਚ ਹੋਣੀ ਚਾਹੀਦੀ ਹੈ।

ਸ਼੍ਰੀ ਨਾਇਡੂ ਨੇ ਮੁੱਖ ਸ਼ਹਿਰਾਂ ਵਿੱਚਖਾਸ ਕਰਕੇ ਸਰਦੀਆਂ ਦੇ ਮਹੀਨਿਆਂ ਵਿੱਚਬਾਹਰੀ ਹਵਾ ਦੀ ਗੁਣਵੱਤਾ ਦੇ ਵਿਗੜਨ ਬਾਰੇ ਚਿੰਤਾ ਜ਼ਾਹਰ ਕੀਤੀ। ਜਲਵਾਯੂ ਪਰਿਵਰਤਨ ਅਤੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਕਾਰਕਾਂ ਵਜੋਂ ਇਸ਼ਾਰਾ ਕਰਦਿਆਂ ੳਨ੍ਹਾਂ ਸਥਿਰਤਾ ਦੇ ਨਜ਼ਰੀਏ ਤੋਂ ਵਿਕਾਸ ਵੱਲ ਸਾਡੀ ਪਹੁੰਚ 'ਤੇ ਗੰਭੀਰਤਾ ਨਾਲ ਮੁੜ ਵਿਚਾਰ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਲੋਕਾਂ ਨੂੰ ਆਪਣੀ ਜੀਵਨਸ਼ੈਲੀ ਦਾ ਮੁੱਲਾਂਕਣ ਕਰਨ ਅਤੇ ਜਿੰਨਾ ਸੰਭਵ ਹੋ ਸਕੇ ਆਪਣੇ ਕਾਰਬਨਫੁੱਟਪ੍ਰਿੰਟ (ਕਾਰਬਨ ਦੀ ਨਿਕਾਸੀ) ਨੂੰ ਘਟਾਉਣ ਦੀ ਕੋਸ਼ਿਸ਼ ਕਰਨ ਲਈ ਕਿਹਾ।

ਰੋਬੋਟਿਕਸ ਅਤੇ ਕਨਫੋਕਲ ਮਾਈਕ੍ਰੋਸਕੋਪੀ ਵਰਗੇ ਪਲਮੋਨੋਲੋਜੀ ਦੇ ਖੇਤਰ ਵਿੱਚ ਤਰੱਕੀ ਨੂੰ ਨੋਟ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਵਿੱਚ ਬਹੁਤ ਸਾਰੇ ਉੱਨਤ ਡਾਇਗਨੌਸਟਿਕ ਅਤੇ ਇਲਾਜ ਨਾਲ ਸਬੰਧਿਤ ਪ੍ਰਕਿਰਿਆਵਾਂ ਹਨ ਅਤੇ ਇਹ ਦੇਸ਼ ਦੁਨੀਆ ਵਿੱਚ ਤੇਜ਼ੀ ਨਾਲ ਮੈਡੀਕਲ ਟੂਰਿਜ਼ਮ ਵਾਲਾ ਸਥਾਨ ਬਣ ਰਿਹਾ ਹੈ।

ਉਨ੍ਹਾਂ ਨੇ ਗ੍ਰਾਮੀਣ ਖੇਤਰਾਂ ਵਿੱਚ ਚੰਗੀਆਂ ਸਿਹਤ ਸੁਵਿਧਾਵਾਂ ਸਥਾਪਿਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਅਤੇ ਪ੍ਰਾਈਵੇਟ ਸੈਕਟਰ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਹਿਰੀ ਸੁਵਿਧਾਵਾਂ ਦੇ ਸੈਟੇਲਾਈਟ ਸੈਂਟਰ ਖੋਲ੍ਹ ਕੇ ਇਸ ਸਬੰਧ ਵਿੱਚ ਸਰਕਾਰ ਦੇ ਯਤਨਾਂ ਦੀ ਪੂਰਤੀ ਕਰਨ। ਉਨ੍ਹਾਂ ਕਿਹਾ,“ਸਾਡੇ ਪਿੰਡਾਂ ਨੂੰ ਵਿਸ਼ਵ ਪੱਧਰੀ ਟੈਲੀਮੈਡੀਸਿਨ ਸੁਵਿਧਾਵਾਂ ਪ੍ਰਦਾਨ ਕਰਨ ਲਈ ਆਈਟੀ ਅਤੇ ਦੂਰਸੰਚਾਰ ਵਿੱਚ ਭਾਰਤ ਦੀ ਰਵਾਇਤੀ ਤਾਕਤ ਦਾ ਪੂਰੀ ਤਰ੍ਹਾਂ ਲਾਭ ਉਠਾਉਣਾ ਚਾਹੀਦਾ ਹੈ।” ਉਨ੍ਹਾਂ ਨੇ ਸਿਹਤ ਸੰਭਾਲ਼ ਉਦਯੋਗ ਦੇ ਹਿੱਸੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਲਈ ਸਿਹਤ ਸੰਭਾਲ਼ 'ਤੇ ਹੋਣ ਵਾਲੇ ਖਰਚੇ ਨੂੰ ਘੱਟ ਕਰਨ ਅਤੇ ਸਿਹਤ ਸੇਵਾਵਾਂ ਨੂੰ ਕਿਫਾਇਤੀ ਅਤੇ ਸਾਰਿਆਂ ਲਈ ਪਹੁੰਚਯੋਗ ਬਣਾਉਣ।

ਇਹ ਵਿਸ਼ਵਾਸ ਪ੍ਰਗਟਾਉਂਦਿਆਂ ਕਿ ਤੇਜ਼ੀ ਨਾਲ ਟੀਕਾਕਰਣ ਚਲ ਰਿਹਾ ਹੈਭਾਰਤ ਮਹਾਮਾਰੀ ਦੁਆਰਾ ਦਰਪੇਸ਼ ਚੁਣੌਤੀਆਂ 'ਤੇ ਕਾਬੂ ਪਾ ਲਵੇਗਾਉਨ੍ਹਾਂ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਟੀਮ ਇੰਡੀਆ ਵਜੋਂ ਕੰਮ ਕਰਨ ਲਈ ਸਾਰੇ ਹਿੱਸੇਦਾਰਾਂ ਦੀ ਸ਼ਲਾਘਾ ਕੀਤੀ।

ਭਾਰਤ ਵਿੱਚ ਸਾਹ ਦੀਆਂ ਬਿਮਾਰੀਆਂ ਸਮੇਤ ਗ਼ੈਰ-ਸੰਚਾਰੀ ਬਿਮਾਰੀਆਂ ਦੀ ਵਧ ਰਹੀ ਚੁਣੌਤੀ ਨੂੰ ਵੇਖਦਿਆਂ ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਅਪਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ,"ਅਸਥਾਈ ਆਦਤਾਂਗ਼ੈਰ-ਸਿਹਤਮੰਦ ਖੁਰਾਕ ਤੋਂ ਪਰਹੇਜ਼ ਕਰੋ ਅਤੇ ਯੋਗਾ ਜਾਂ ਸਾਈਕਲਿੰਗ ਜਿਹੀਆਂ ਨਿਯਮਿਤ ਸਰੀਰਕ ਗਤੀਵਿਧੀ ਕਰੋ।"

ਡਾ. ਹਰੀ ਕਿਸ਼ਨ ਗੋਨੁਗੁੰਟਲਾਐੱਮ.ਡੀ.ਡੀ.ਐੱਮ.ਕਾਂਗਰਸ ਪ੍ਰਧਾਨ-BRONCHUS-2021, ਪ੍ਰੋ. ਮੁਹੰਮਦ ਮੁਨੱਵਰਪ੍ਰਧਾਨਯੂਰਪੀਅਨ ਐਸੋਸੀਏਸ਼ਨ ਆਵ੍ ਬ੍ਰੌਂਕੋਲੋਜੀ ਐਂਡ ਇੰਟਰਵੈਂਸ਼ਨਲ ਪਲਮੋਨੋਲੋਜੀਡਾ. ਪਵਨ ਗੋਰੂਕਾਂਤੀਡਾਇਰੈਕਟਰਯਸ਼ੋਦਾ ਗਰੁੱਪ ਆਵ੍ ਹਸਪਤਾਲਡਾਕਟਰਮੈਡੀਕਲ ਪੇਸ਼ੇਵਰ ਅਤੇ ਹੋਰਨਾਂ ਨੇ ਸਮਾਗਮ ਵਿੱਚ ਹਿੱਸਾ ਲਿਆ।

 

 

 **********

ਐੱਮਐੱਸ/ਆਰਕੇ




(Release ID: 1775681) Visitor Counter : 155