ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਲੋਕਤੰਤਰ ਨੂੰ ਬਾਹਰੀ ਏਜੰਸੀਆਂ ਤੋਂ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ
ਭਾਰਤੀ ਨਾਗਰਿਕ ਹੋਣ ਲਈ ਦੇਸ਼ ਦੇ ਸੰਵਿਧਾਨ ਵਿੱਚ ਮਜ਼ਬੂਤ ਵਿਸ਼ਵਾਸ ਹੀ ਕਾਫੀ : ਸ਼੍ਰੀ ਵੈਂਕਈਆ ਨਾਇਡੂ
ਪੱਤਰਕਾਰੀ ਨੂੰ ਖੋਜ, ਉਦੇਸ਼ ਅਤੇ ਲਗਨ ਨਾਲ ਸਮਰਥਿਤ ਕੀਤਾ ਜਾਣਾ ਚਾਹੀਦਾ ਹੈ
ਡਾ. ਏ ਸੂਰਯਾ ਪ੍ਰਕਾਸ਼ ਦੁਆਰਾ 'ਡੈਮੋਕਰੇਸੀ, ਪਾਲੀਟਿਕਸ ਐਂਡ ਗਵਰਨੈਂਸ' 'ਤੇ ਲਿਖੀਆਂ ਪੁਸਤਕਾਂ ਰਿਲੀਜ਼ ਕੀਤੀਆਂ
प्रविष्टि तिथि:
26 NOV 2021 7:34PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਦਾ ਕੰਮਕਾਜ ਸਾਰੇ ਨਾਗਰਿਕਾਂ ਲਈ ਬਰਾਬਰ ਦੇ ਅਧਿਕਾਰਾਂ ਅਤੇ ਨਿਆਂ ਨੂੰ ਯਕੀਨੀ ਬਣਾਉਣ ਦੇ ਸੰਵਿਧਾਨਕ ਸਿਧਾਂਤਾਂ ਦੇ ਅਨੁਕੂਲ ਹੈ ਅਤੇ ਇਸ ਨੂੰ ਕਿਸੇ ਬਾਹਰੀ ਏਜੰਸੀਆਂ ਤੋਂ ਪ੍ਰਮਾਣਿਤ ਕਰਨ ਦੀ ਜ਼ਰੂਰਤ ਨਹੀਂ ਹੈ। ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਦੀ ਕਾਰਜਕਾਰੀ ਕੌਂਸਲ ਦੇ ਉਪ ਚੇਅਰਮੈਨ ਅਤੇ ਸੰਸਦੀ ਅਤੇ ਸੰਵਿਧਾਨਕ ਮੁੱਦਿਆਂ 'ਤੇ ਪ੍ਰਮੁੱਖ ਟਿੱਪਣੀਕਾਰ ਅਤੇ ਇੱਕ ਅਨੁਭਵੀ ਪੱਤਰਕਾਰ ਡਾ. ਏ ਸੂਰਿਆ ਪ੍ਰਕਾਸ਼ ਦੁਆਰਾ ਲਿਖੀਆਂ "ਡੈਮੋਕਰੇਸੀ, ਪਾਲੀਟਿਕਸ ਐਂਡ ਗਵਰਨੈਂਸ" ਨਾਮੀ ਕਿਤਾਬਾਂ ਦੇ ਅੰਗਰੇਜ਼ੀ ਅਤੇ ਹਿੰਦੀ ਸੰਸਕਰਣ ਨੂੰ ਰਿਲੀਜ਼ ਕਰਨ ਮੌਕੇ ਉਨ੍ਹਾਂ ਇਹ ਦਾਅਵਾ ਕੀਤਾ।
ਸ਼੍ਰੀ ਨਾਇਡੂ ਦਾ ਭਾਰਤੀ ਲੋਕਤੰਤਰ ਦਾ ਬਚਾਅ ਕੁਝ ਪੱਛਮੀ ਅਤੇ ਅਮਰੀਕੀ ਏਜੰਸੀਆਂ ਦੁਆਰਾ ਇਸ ਦੇ ਕੰਮਕਾਜ 'ਤੇ ਹਾਲ ਹੀ ਦੀਆਂ ਕੁਝ ਪ੍ਰਤੀਕੂਲ ਰਿਪੋਰਟਾਂ ਦੇ ਪਿਛੋਕੜ ਵਿੱਚ ਆਇਆ ਹੈ। ਉਨ੍ਹਾਂ ਇਸ ਸਬੰਧ ਵਿੱਚ ਪ੍ਰਭਾਵੀ ਸਬੂਤ ਅਧਾਰਿਤ ਜਵਾਬੀ ਬਿਰਤਾਂਤ ਦੇ ਨਾਲ ਸਾਹਮਣੇ ਆਉਣ ਲਈ ਸ਼੍ਰੀ ਸੂਰਯਾ ਪ੍ਰਕਾਸ਼ ਦੀ ਤਾਰੀਫ਼ ਕੀਤੀ।
ਉਪ ਰਾਸ਼ਟਰਪਤੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਇੱਕ ਭਾਰਤੀ ਨਾਗਰਿਕ ਹੋਣ ਦਾ ਮਤਲਬ ਸੰਵਿਧਾਨ ਦੀ ਭਾਵਨਾ ਅਤੇ ਦਰਸ਼ਨ ਦੀ ਪਾਲਣਾ ਕਰਨਾ ਹੈ ਜਿਸਦਾ ਉਦੇਸ਼ ਸਾਰੇ ਨਾਗਰਿਕਾਂ ਵਿੱਚ ਬਰਾਬਰੀ ਦੇ ਤੌਰ 'ਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਕਿਹਾ ਕਿ “ਹਰੇਕ ਨਾਗਰਿਕ ਨੂੰ ਜਾਤ, ਨਸਲ, ਰੰਗ, ਖੇਤਰ ਅਤੇ ਧਰਮ ਦੀਆਂ ਵੰਡੀਆਂ ਤੋਂ ਉੱਪਰ ਉੱਠਣ ਦੀ ਜ਼ਰੂਰਤ ਹੈ।“ ਉਨ੍ਹਾਂ ਪਿਛਲੇ 30 ਵਰ੍ਹਿਆਂ ਵਿੱਚ ਆਪਣੀ ਲੇਖਣੀ ਦੁਆਰਾ ਇਸ ਕਾਰਜ ਨੂੰ ਅੱਗੇ ਵਧਾਉਣ ਲਈ ਸ਼੍ਰੀ ਪ੍ਰਕਾਸ਼ ਦੀ ਤਾਰੀਫ਼ ਕੀਤੀ।
ਸ਼੍ਰੀ ਨਾਇਡੂ ਨੇ ਪੱਤਰਕਾਰਾਂ ਦੁਆਰਾ ਵਿਆਪਕ ਖੋਜ ਅਤੇ ਖ਼ਬਰਾਂ ਅਤੇ ਵਿਚਾਰਾਂ ਨੂੰ ਵੱਖ-ਵੱਖ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਪੱਤਰਕਾਰਾਂ ਅਤੇ ਟਿੱਪਣੀਕਾਰਾਂ ਨੂੰ 'ਜਨੂੰਨ, ਉਦੇਸ਼, ਦ੍ਰਿਸ਼ਟੀਕੋਣ ਅਤੇ ਲਗਨ' ਨਾਲ ਰੰਗਿਆ ਜਾਣਾ ਚਾਹੀਦਾ ਹੈ। ਉਨ੍ਹਾਂ ਮੀਡੀਆ ਵਿੱਚ ਆਪਣੇ 50 ਵਰ੍ਹਿਆਂ ਦੇ ਕਰੀਅਰ ਅਤੇ ਇੱਕ ਟਿੱਪਣੀਕਾਰ ਵਜੋਂ ਇਹਨਾਂ ਕਦਰਾਂ ਨੂੰ ਕਾਇਮ ਰੱਖਣ ਲਈ ਸ਼੍ਰੀ ਪ੍ਰਕਾਸ਼ ਦੀ ਤਾਰੀਫ਼ ਕੀਤੀ।
ਇਸ ਮੌਕੇ ਕੇਂਦਰੀ ਮੰਤਰੀ, ਸ਼੍ਰੀ ਪ੍ਰਹਲਾਦ ਜੋਸ਼ੀ, ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ, ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ, ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ, ਤੁਗਲਕ ਦੇ ਸੰਪਾਦਕ ਸ਼੍ਰੀ ਐੱਸ ਗੁਰੂਮੂਰਤੀ ਅਤੇ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਸੂਰਯਾ ਪ੍ਰਕਾਸ਼ ਅਤੇ ਸੀਨੀਅਰ ਮੀਡੀਆ ਕਰਮੀ ਹਾਜ਼ਰ ਸਨ।
**********
ਐੱਮਐੱਸ/ਆਰਕੇ
(रिलीज़ आईडी: 1775508)
आगंतुक पटल : 218