ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਵਿਧਾਨ ਸਭਾਵਾਂ ਨੂੰ ਸਰਕਾਰਾਂ ਦੇ ਲਈ ਜਨਾਦੇਸ਼ ਦਾ ਸਨਮਾਨ ਕਰਨਾ ਚਾਹੀਦਾ ਹੈ: ਉਪ ਰਾਸ਼ਟਰਪਤੀ


ਸੰਵਿਧਾਨ ਵਿੱਚ ‘ਸੰਵਾਦ ਅਤੇ ਵਾਦ-ਵਿਵਾਦ’ ਲਾਜ਼ਮੀ ਹੈ; ਵਿਧਾਨ ਸਭਾਵਾਂ ਵਿੱਚ ਵਿਘਨ ਇਸਦੀ ਭਾਵਨਾ ਨੂੰ ਨਕਾਰਦੇ ਹਨ: ਸ਼੍ਰੀ ਵੈਂਕਈਆ ਨਾਇਡੂ



ਰਾਜਸਭਾ ਦੇ ਸਭਾਪਤੀ ਨੇ ਸਦਨ ਦੀ ਉਤਪਾਦਕਤਾ ਵਿੱਚ ਭਾਰੀ ਗਿਰਾਵਟ ’ਤੇ ਦੁਖ ਜਤਾਇਆ



ਰਾਸ਼ਟਰੀ ਏਕਤਾ ਸਥਾਪਿਤ ਕਰਨਾ ਇੱਕ ਪ੍ਰਮੁੱਖ ਸੰਵਿਧਾਨਿਕ ਮੁੱਲ ਹੈ ਅਤੇ ਇੱਕ ਭਾਰਤੀ ਸਮੁਦਾਇ ਸਮੇਂ ਦੀ ਜ਼ਰੂਰਤ ਹੈ: ਸ਼੍ਰੀ ਨਾਇਡੂ

Posted On: 26 NOV 2021 2:42PM by PIB Chandigarh

ਉਪ ਰਾਸ਼ਟਰਪਤੀ ਅਤੇ ਰਾਜ ਸਭਾ ਸਭਾਪਤੀ ਸ਼੍ਰੀ ਵੈਂਕਈਆ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਨਾਲ ਦੇਸ਼ ਨੂੰ ਇੱਕ ਲੋਕਤਾਂਤਰਿਕ ਗਣਰਾਜ ਬਣਾਉਣ ਦੀ ਜ਼ਰੂਰਤ ਹੈ, ਦੇਸ਼ ਦੀਆਂ ਵਿਧਾਨ ਸਭਾਵਾਂ ਨੂੰ ‘ਸੰਵਾਦ ਅਤੇ ਬਹਿਸ’ ਦੁਆਰਾ ਚਲਾਇਆ ਜਾਣਾ ਚਾਹੀਦਾ ਹੈ ਅਤੇ ਲਗਾਤਾਰ ਵਿਘਨਾਂ ਦੇ ਮਾਧਿਅਮ ਨਾਲ ਇਸ ਨੂੰ ਗ਼ੈਰ-ਕਾਰਜਸ਼ੀਲ ਨਹੀਂ ਰੱਖਣਾ ਚਾਹੀਦਾ। ਉਨ੍ਹਾਂ ਨੇ ਰਾਜ ਸਭਾ ਦੀ ਉਤਪਾਦਕਤਾ ਵਿੱਚ ਲਗਾਤਾਰ ਗਿਰਾਵਟ ’ਤੇ ਚਿੰਤਾ ਵਿਅਕਤ ਕੀਤੀ। ਸ਼੍ਰੀ ਨਾਇਡੂ ਨੇ ਅੱਜ ਸੰਸਦ ਦੇ ਸੈਂਟਰਲ ਹਾਲ ਵਿੱਚ ‘ਸੰਵਿਧਾਨ ਦਿਵਸ’ ਦੇ ਮੌਕੇ ’ਤੇ ਬੋਲਦੇ ਹੋਏ ਸੰਵਿਧਾਨ ਦੀ ਭਾਵਨਾ, ਪ੍ਰਾਵਧਾਨਾਂ ਅਤੇ ਇਸ ਦੇ ਅਸਲੀ ਅਭਿਆਸ ਦੇ ਵਿੱਚ ਫ਼ਰਕ ’ਤੇ ਵਿਸਤਾਰ ਨਾਲ ਗੱਲ ਕੀਤੀ

ਇਹ ਕਹਿੰਦੇ ਹੋਏ ਕਿ ਸੰਵਿਧਾਨ ਮੁੱਲਾਂ, ਵਿਚਾਰਾਂ ਅਤੇ ਆਦਰਸ਼ਾਂ ਦਾ ਇੱਕ ਕਥਨ ਹੈ ਅਤੇ ਭਾਈਚਾਰੇ ਦੀ ਸੱਚੀ ਭਾਵਨਾ ਦੇ ਨਾਲ ਸਾਰਿਆਂ ਦੇ ਲਈ ਇਨਸਾਫ਼, ਸੁਤੰਤਰਤਾ ਅਤੇ ਸਮਾਨਤਾ ਸੁਨਿਸ਼ਚਿਤ ਕਰਨ ਦੀ ਮੰਗ ਕਰਦਾ ਹੈ। ਇਹ ਦੇਸ਼ ਦੇ ਕਾਨੂੰਨ ਦੇ ਤੌਰ ’ਤੇ ਰਾਸ਼ਟਰੀ ਏਕਤਾ ਨੂੰ ਵਧਾਵਾ ਦੇਣ ਦਾ ਇੱਕ ਸਸ਼ਕਤ ਹਥਿਆਰ ਹੈ ਤਾਂਕਿ ਭਾਰਤ ਇੱਕ ਸਮੁਦਾਇ ਦੇ ਰੂਪ ਵਿੱਚ ਉੱਭਰ ਸਕੇ। ਉਨ੍ਹਾਂ ਨੇ ਸਰਦਾਰ ਪਟੇਲ ਨੂੰ ਯਾਦ ਕਰਦੇ ਹੋਏ ਕਿਹਾ ਕਿ “ਦੂਰ ਦੀ ਗੱਲ ਕਰੀਏ ਤਾਂ ਇਹ ਭੁੱਲ ਜਾਣਾ ਸਾਰਿਆਂ ਦੇ ਹਿਤ ਵਿੱਚ ਹੋਵੇਗਾ ਕਿ ਇਸ ਦੇਸ਼ ਵਿੱਚ ਘੱਟ-ਗਿਣਤੀ ਜਾਂ ਬਹੁ-ਗਿਣਤੀ ਜਿਹਾ ਕੁਝ ਵੀ ਹੈ। ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਭਾਰਤ ਇੱਕਸਮੁਦਾਇ ਹੈ” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਨਾਗਰਿਕਾਂ ਅਤੇ ਹਿਤਧਾਰਕਾਂ ਨੂੰ ਦੇਸ਼ ਦੇ ਲਈ ਜਨੂੰਨ ਦੇ ਨਾਲ ਕੰਮ ਕਰਨਾ ਚਾਹੀਦਾ ਹੈ

https://twitter.com/VPSecretariat/status/1464147888091533317

ਰਾਜਸਭਾ ਦੇ ਸਭਾਪਤੀ ਸ਼੍ਰੀ ਨਾਇਡੂ ਨੇ ਲਗਾਤਾਰ ਵਿਘਨ ਦੇ ਕਾਰਨ ਅਸਫ਼ਲ ਵਿਧਾਨ ਸਭਾਵਾਂ ’ਤੇ ਚਿੰਤਾ ਵਿਅਕਤ ਕਰਦੇ ਹੋਏ ਦੱਸਿਆ ਕਿ ਪਿਛਲੀਆਂ ਆਮ ਚੋਣਾਂ ਤੋਂ ਇੱਕ ਸਾਲ ਪਹਿਲਾਂ 2018 ਦੇ ਦੌਰਾਨ ਸਦਨ ਦੀ ਉਤਪਾਦਕਤਾ ਸਭ ਤੋਂ ਘੱਟ 35.75 ਫ਼ੀਸਦੀ ਤੱਕ ਪਹੁੰਚ ਗਈ ਸੀ, ਜੋ ਅੱਗੇ ਚਲ ਕੇ ਪਿਛਲੇ 254 ਵੇਂ ਸੈਸ਼ਨ ਵਿੱਚ 29.60 ਫ਼ੀਸਦੀ ਤੱਕ ਗਿਰ ਗਈ ਉਨ੍ਹਾਂ ਨੇ ਅੱਗੇ ਕਿਹਾ ਕਿ ਜਿੱਥੇ 1979 ਤੋਂ 1994 ਤੱਕ 16 ਸਾਲਾਂ ਵਿੱਚ ਰਾਜਸਭਾ ਦੀ ਸਲਾਨਾ ਉਤਪਾਦਕਤਾ 100 ਫ਼ੀਸਦੀ ਤੋਂ ਜ਼ਿਆਦਾ ਰਹੀ ਹੈ, ਉੱਥੇ ਅਗਲੇ 26 ਸਾਲਾਂ ਦੇ ਦੌਰਾਨ ਅਤੇ 1998 ਅਤੇ 2009 ਵਿੱਚ ਸਿਰਫ ਦੋ ਵਾਰ ਅਜਿਹਾ ਹੋਇਆ ਹੈ। ਸਭਾਪਤੀ ਨੇ ਸਾਰੇ ਸਬੰਧਿਤ ਵਿਅਕਤੀਆਂ ਨਾਲ ਵਿਧਾਨ ਸਭਾਵਾਂਨੂੰ ਇੰਨਾ ਗ਼ੈਰ-ਕਾਰਜਸ਼ੀਲ ਬਣਾਉਣ ਦੇ ਮੁੱਦੇ ’ਤੇ ਵਿਚਾਰ ਕਰਨ ਦਾ ਸੱਦਾ ਦਿੱਤਾ

ਇਹ ਤਰਕ ਦਿੰਦੇ ਹੋਏ ਕਿ ਲੋਕਤੰਤਰ ਵਿੱਚ ਲੋਕਾਂ ਦੀ ਇੱਛਾ ਉਸ ਸਮੇਂ ਦੀਆਂ ਸਰਕਾਰਾਂ ਨੂੰ ਮਿਲੇ ਜਨਾਦੇਸ਼ ਦੇ ਰੂਪ ਵਿੱਚ ਦੇਖੀ ਜਾਂਦੀ ਹੈ, ਉਪ ਰਾਸ਼ਟਰਪਤੀ ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੇ ਜਨਾਦੇਸ਼ ਦੇ ਪ੍ਰਤੀ ਸਹਿਣਸ਼ੀਲਤਾ ਹੀ ਵਿਧਾਨ ਸਭਾਵਾਂ ਦੀ ਮਾਰਗਦਰਸ਼ਕ ਭਾਵਨਾ ਹੋਣੀ ਚਾਹੀਦੀ ਹੈ

https://twitter.com/VPSecretariat/status/1464148295048073216

ਨਵੇਂ ਦ੍ਰਿਸ਼ਟੀਕੋਣਾਂ ਦੇ ਲਈ ਖੁੱਲ੍ਹੇਪਣ ਅਤੇ ਵਿਭਿੰਨ ਵਿਚਾਰਾਂ ਨੂੰ ਸੁਣਨ ਦੀ ਇੱਛਾ ਨਾਲ ਚਿੰਨ੍ਹਤ ਸੰਵਿਧਾਨ ਸਭਾ ਵਿੱਚ ਸੰਵਾਦ ਅਤੇ ਬਹਿਸ ਦਾ ਬਿਆਨ ਕਰਦੇ ਹੋਏ, ਸਭਾਪਤੀ ਸ਼੍ਰੀ ਨਾਇਡੂ ਨੇ ਚੁਣੇ ਹੋਏ  ਪ੍ਰਤੀਨਿਧੀਆਂ ਨੂੰ ਬੇਨਤੀ ਕੀਤੀ ਕਿ ਉਹ ਖ਼ਰਾਬ ਪ੍ਰਤੀਨਿਧੀ ਜਾਂ ਚੰਗੇ ਪ੍ਰਤੀਨਿਧੀ ਬਣਨ ਦੇ ਵਿੱਚ ਦੇ ਵਿਕਲਪ ਨੂੰ ਚੁਣਨ, ਜੋ ਜਾਂ ਤਾਂ ਚੰਗੇ ਸੰਵਿਧਾਨ ਨੂੰ ਵੀ ਖਰਾਬ ਕਰ ਸਕਦੇ ਹਨ ਜਾਂ ਫਿਰ ਇੱਕ ਕਮਜ਼ੋਰ ਸੰਵਿਧਾਨ ਨੂੰ ਵੀ ਅੱਛਾਈ ਦੇ ਲਈ ਇਸਤੇਮਾਲ ਕਰ ਸਕਦੇ ਹਨ ਉਨ੍ਹਾਂ ਨੇ ਬਿਲਾਂ ਦੀ ਗੈਰ-ਲੋੜੀਂਦੀ ਜਾਂਚ ਦੇ ਕਾਰਨ ਪੈਦਾ ਹੋਈਆਂ ਰੁਕਾਵਟਾਂ ’ਤੇ ਚਿੰਤਾ ਵਿਅਕਤ ਕੀਤੀ

ਉਪ ਰਾਸ਼ਟਰਪਤੀ ਸ਼੍ਰੀ ਨਾਇਡੂ ਨੇ ਮਹਿਲਾਵਾਂ ਦੇ ਸਸ਼ਕਤੀਕਰਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੰਵਿਧਾਨ ਨੇ ਉਨ੍ਹਾਂ ਨੂੰ ਇੱਕ ਝਟਕੇ ਵਿੱਚ ਵੋਟ ਦੇਣ ਦਾ ਅਧਿਕਾਰ ਦਿੱਤਾ ਹੈ, ਜਦੋਂ ਕਿ ਅਮਰੀਕਾ ਨੂੰ ਅਜਿਹਾ ਕਰਨ ਵਿੱਚ 144 ਸਾਲ ਅਤੇ ਬ੍ਰਿਟੇਨ ਨੂੰ 100 ਸਾਲ ਲੱਗ ਗਏ ਅਤੇ ਮਹਿਲਾਵਾਂ ਨੂੰ ਦੇਸ਼ ਦੇ ਭਾਗ ਨੂੰ ਆਕਾਰ ਦੇਣ ਵਿੱਚ ਭਾਗੀਦਾਰ ਦੇ ਰੂਪ ਵਿੱਚ ਸਮਰੱਥ ਬਣਾਇਆ

https://twitter.com/VPSecretariat/status/1464148597226684419

ਇਹ ਕਹਿੰਦੇ ਹੋਏ ਕਿ ‘ਸਮਾਵੇਸ਼’ ਸੰਵਿਧਾਨ ਦਾ ਇੱਕੋ-ਇੱਕ ਉਦੇਸ਼ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਭਾਵਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਵਿਆਪਕ ਦਰਸ਼ਨ ਵਿੱਚ ਦਰਸ਼ਾਉਂਦੀ ਹੈ ਜੋ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ” ਵਿੱਚ ਵਿਸ਼ਵਾਸ ਕਰਦੀ ਹੈ

ਇਹ ਕਹਿੰਦੇ ਹੋਏ ਕਿ ਭਾਰਤ ਦੇ ਸੰਵਿਧਾਨ ਨੇ ਹੁਣ ਤੱਕ ਵਿਆਪਕ ਰੂਪ ਨਾਲ ਚੰਗਾ ਕੰਮ ਕੀਤਾ ਹੈ, ਉਨ੍ਹਾਂ ਨੇ ਆਪਾਤਕਾਲ ਦੇ ਦੌਰਾਨ ਇਸ ਦੀ ਭਾਵਨਾ ਅਤੇ ਦਰਸ਼ਨ ਨੂੰ ਨਸ਼ਟ ਕਰਨ ਦੇ ਕੁਝ ਬਦਕਿਸਮਤ ਯਤਨਾਂ ਨੂੰ ਬਿਆਨ ਕੀਤਾ, ਜਿਸ ਨੂੰ ਖੁਸ਼ਕਿਸਮਤੀ ਨਾਲ ਨਸ਼ਟ ਕਰ ਦਿੱਤਾ ਗਿਆ ਸੀ ਅਤੇ ਕਿਹਾ,“ਅਸੀਂ, ਲੋਕਾਂ ਨੇ, ਵਾਰ-ਵਾਰ ਪ੍ਰਦਰਸ਼ਿਤ ਕੀਤਾ ਹੈ ਕਿ ਅਸੀਂ ਹੁਣ ਇਸ ਖ਼ੂਬਸੂਰਤ ਦਰਖਤਾਂ ਨੂੰ ਮੁਰਝਾਉਣ ਨਹੀਂ ਦੇਵਾਂਗੇ

ਸ਼੍ਰੀ ਨਾਇਡੂ ਨੇ ਭਾਰਤ ਦੇ ਸੰਵਿਧਾਨ ਦੀ ਭਾਵਨਾ ਅਤੇ ਪ੍ਰਾਵਧਾਨਾਂ ਦਾ ਸਖ਼ਤੀ ਨਾਲ ਪਾਲਨ ਕਰਨ ਦਾ ਸੱਦਾ ਦਿੱਤਾ ਤਾਕਿ ਦੇਸ਼ ਨੂੰ ਅਗਲੇ ਪੱਧਰ ਤੱਕ ਲੈ ਕੇ ਜਾਇਆ ਜਾ ਸਕੇ ਅਤੇ ਦੇਸ਼ਾਂ ਦੇ ਸਮੂਹ ਵਿੱਚ ਸੁਸਿਕਸ਼ਿਤ ਭਾਰਤ,ਸੁਰਕਸ਼ਿਤ ਭਾਰਤ, ਸਵਸਥ ਭਾਰਤ, ਆਤਮਨਿਰਭਰ ਭਾਰਤ ਅਤੇ ਅੰਤ ਨੂੰ, ਏਕ ਭਾਰਤ, ਸ਼੍ਰੇਸ਼ਠ ਭਾਰਤ ਦੇ ਰੂਪ ਵਿੱਚ ਆਪਣਾ ਸਹੀ ਸਥਾਨ ਹਾਸਲ ਕੀਤਾ ਜਾ ਸਕੇ

 

 

 **********

ਐੱਮਐੱਸ/ ਆਰਕੇ


(Release ID: 1775499) Visitor Counter : 209