ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਲਘੂ ਫਿਲਮਾਂ ਫਿਲਮ ਡਾਇਰੈਕਟਰਾਂ ਦੀ ਪੇਸ਼ੇਵਰ ਯਾਤਰਾ ਦਾ ਇੱਕ ਮਹੱਤਵਪੂਰਨ ਹਿੱਸਾ ਹਨ: ਸੈਸਿਲ ਬਲੌਂਡਲ ਨੇ ਇੱਫੀ 52 ਦੇ ਮਾਸਟਰਕਲਾਸ ਵਿੱਚ ਕਿਉਂ ਲਘੂ ਵੀਡੀਓ ਬਣਾਈਏ ਵਿਸ਼ਾ ‘ਤੇ ਕਿਹਾ

Posted On: 24 NOV 2021 10:09PM by PIB Chandigarh

ਗੋਬੇਲਿੰਸ ਸਕੂਲ ਆਵ੍ ਈਮੇਜ਼, ਪੈਰਿਸ ਵਿੱਚ ਕਲਾ ਇਤਿਹਾਸ ਦੇ ਪ੍ਰੋਫੈਸਰ ਸੈਸਿਲ ਬਲੌਂਡਲ ਨੇ ਕਿਹਾ,  “ਗੋਬੇਲਿੰਸ ਪਿਛਲੇ 45 ਸਾਲਾਂ ਤੋਂ ਆਪਣੇ ਵਿਦਿਆਰਥੀਆਂ ਨੂੰ ਕੋਰਸ ਦੇ ਹਿੱਸੇ ਦੇ ਰੂਪ ਵਿੱਚ ਲਘੂ ਫਿਲਮ ਬਣਾਉਣ ਲਈ ਕਹਿੰਦਾ ਹੈ ਅਤੇ ਇਹ ਫਿਲਮਾਂ ਸਾਡੇ ਲਈ ਇੱਕ ਸੰਪਤੀ ਦੀ ਤਰ੍ਹਾਂ ਹਨ।”ਪ੍ਰੋਫੈਸਰ ਬਲੌਂਡਲ ਅੱਜ ਗੋਆ ਵਿੱਚ ਇੱਫੀ 52 ਦੇ ਦੌਰਾਨ ਲਘੂ ਫਿਲਮ ਕਿਉਂ ਬਣਾਈਏ ਵਿਸ਼ੇ ‘ਤੇ ਵਰਚੁਅਲ ਤਰੀਕੇ ਨਾਲ ਇੱਕ ਮਾਸਟਰਕਲਾਸ ਦਾ ਆਯੋਜਨ ਕਰ ਰਹੇ ਸਨ । 

ਪ੍ਰੋਫੈਸਰ ਬਲੌਂਡਲ ਨੇ ਕਿਹਾ, “ਸਚਾਈ ਇਹ ਹੈ ਕਿ ਯਾਤਰਾ ਕਰਦੇ ਸਮੇਂ ਜਾਂ ਫਿਰ ਆਪਣੀ ਸੁਵਿਧਾ ਅਨੁਸਾਰ ਲੋਕ ਆਪਣੇ ਫੋਨ ‘ਤੇ ਵੀ ਲਘੂ ਫਿਲਮਾਂ ਦੇਖ ਸਕਦੇ ਹਨ, ਇਹ ਸੁਵਿਧਾ ਵੀ ਲਘੂ ਫਿਲਮਾਂ ਦੇ ਆਕਰਸ਼ਣ ਨੂੰ ਵਧਾਉਂਦੀ ਹੈ।” 

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦੇਣ ਲਈ ਕਿ ਫਿਲਮ ਉਦਯੋਗ ਦੇ ਦਿੱਗਜਾਂ ਦੁਆਰਾ ਲਘੂ ਫਿਲਮ ਸੈਕਸ਼ਨ ਨੂੰ ਕਿੰਨੀ ਗੰਭੀਰਤਾ ਨਾਲ ਲਿਆ ਜਾਂਦਾ ਹੈ ,  ਦੱਸਿਆ ਕਿ “ਪਿਕਸਰ (Pixar) ਨੇ ਲਘੂ ਫਿਲਮ ਡਿਵੀਜ਼ਨ ਖੋਲ੍ਹਿਆ ਹੈ ਅਤੇ ਇਸ ਨੂੰ ਇੱਕ ਮਹੱਤਵਪੂਰਨ ਕਾਰੋਬਾਰ ਡਿਵੀਜ਼ਨ ਮੰਨਦਾ ਹੈ । 

 

https://ci3.googleusercontent.com/proxy/OXY8dca2tL-_dGZcgBQQ20_GiwWLmdwXqiDpWAh6Ejc7XIn0qj0d6Rc4YotsysCs6cPjKccy8yIXwABcn718PLh37HglAc6F_2MPHp3lv12J4jZtrAX6Lw=s0-d-e1-ft#https://static.pib.gov.in/WriteReadData/userfiles/image/12-18EMK.jpeg

ਲਘੂ ਫਿਲਮਾਂ ਦੇ ਆਕਰਸ਼ਕ ਹੋਣ ਦੀ ਵਜ੍ਹਾ ‘ਤੇ ਵਿਚਾਰ ਕਰਦੇ ਹੋਏ ਉਨ੍ਹਾਂ ਨੇ ਕਿਹਾ,  ਲਘੂ ਫਿਲਮਾਂ ਬਣਾਉਣ ਵਿੱਚ ਘੱਟ ਲਾਗਤ ਆਉਂਦੀ ਹੈ ਜਿਸ ਦਾ ਅਰਥ ਹੈ ਘੱਟ ਜੋਖਮ। ਇਸ ਦੇ ਇਲਾਵਾ ਉਹ ਤੁਹਾਨੂੰ ਖੁਦਮੁਖਤਿਆਰੀ ਦਿੰਦੀਆਂ ਹਨ ਕਿਉਂਕਿ ਲਘੂ ਫਿਲਮਾਂ ਇਕੱਲੇ ਵੀ ਬਣਾਈਆਂ ਜਾ ਸਕਦੀਆਂ ਹਨ। 

ਪ੍ਰੋਫੈਸਰ ਬਲੌਂਡਲ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਇਸ ਦੇ ਇਲਾਵਾ ਲਘੂ ਵੀਡੀਓ ਦੇ ਮਾਮਲੇ ਵਿੱਚ ਤੁਸੀਂ ਅਸਾਨੀ ਨਾਲ ਸਟੂਡੀਓ ਨੂੰ ਆਪਣਾ ਕੰਮ ਦਿਖਾ ਸਕਦੇ ਹੋ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਤੋਂ ਬਚ ਸਕਦੇ ਹੋ। 

 

https://ci5.googleusercontent.com/proxy/8UI0v9TH6yGfx-o8OqUdxvSKIPIn5_0cBHJyewYCXO1TDACjZZ4CpozSxB1OBU0MjnesAmhTzzG_S6nmHIWppZIAUB_uq49881oq9in0jSucoCbW2jr0kA=s0-d-e1-ft#https://static.pib.gov.in/WriteReadData/userfiles/image/12-25DCW.jpeg

ਉਨ੍ਹਾਂ ਨੇ ਕਿਹਾ ਕਿ ਫਿਲਮ ਨਿਰਮਾਣ ਦੀ ਕਲਾ ਵਿੱਚ ਮੁਹਾਰਤ ਹਾਸਲ ਕਰਨ ਲਈ ਲਘੂ ਵੀਡੀਓ ਇੱਕ ਬਿਹਤਰੀਨ ਸਾਧਨ ਹਨ। ਇਸ ਨੂੰ ਸਮਝਾਉਂਦੇ ਹੋਏ ਉਨ੍ਹਾਂ ਨੇ ਕਿਹਾ, “ਇਹ ਸਿੱਖਣ ਦਾ ਇੱਕ ਤੇਜ਼ ਤਰੀਕਾ ਹੈ। ਅਸੀਂ ਉਨ੍ਹਾਂ ਖੇਤਰਾਂ ਬਾਰੇ ਜਾਣ ਸਕਦੇ ਹਾਂ ਜਿਨ੍ਹਾਂ ਨੂੰ ਘੱਟ ਤਣਾਅਪੂਰਨ ਵਾਤਾਵਰਣ ਵਿੱਚ ਸੁਧਾਰ ਦੀ ਜ਼ਰੂਰਤ ਹੈ ਅਤੇ ਜੋ ਕੌਸ਼ਲ  ਅਸੀਂ ਸਿੱਖਦੇ ਹਾਂ ਉਸ ਨੂੰ ਹੋਰ ਪ੍ਰਾਰੂਪਾਂ ਵਿੱਚ ਵੀ ਬਦਲਿਆ ਜਾ ਸਕਦਾ ਹੈ । 

ਸੈਸਿਲ ਬਲੌਂਡਲ ਨੇ ਇੱਕ ਅਧਿਐਨ ਦਾ ਹਵਾਲਾ ਦਿੱਤਾ ਜਿਸ ਦੇ ਅਨੁਸਾਰ 100 ਫਿਲਮ ਡਾਇਰੈਕਟਰਾਂ ਵਿੱਚੋਂ ਇੱਕ ਤਿਹਾਈ ਡਾਇਰੈਕਟਰਾਂ ਨੇ ਆਪਣੇ ਇੰਟਰਵਿਊਡ ਵਿੱਚ ਆਪਣੀ ਪੇਸ਼ੇਵਰ ਯਾਤਰਾ ਦੇ ਇੱਕ ਮਹੱਤਵਪੂਰਨ ਹਿੱਸੇ ਦੇ ਰੂਪ ਵਿੱਚ ਲਘੂ ਫਿਲਮਾਂ ਦਾ ਉਲੇਖ ਕੀਤਾ । 

ਪ੍ਰੋਫੈਸਰ ਬਲੌਂਡਲ ਨੇ ਕਿਹਾ ਕਿ ਲਘੂ ਵੀਡੀਓ ਅਸਾਨੀ ਨਾਲ ਫੋਨ ਅਤੇ ਇੰਟਰਨੈੱਟ ਦੀ ਮਦਦ ਨਾਲ ਪੂਰੀ ਦੁਨੀਆ ਵਿੱਚ ਦਿਖਾਏਆਂ ਜਾ ਸਕਦੀਆਂ ਹਨ ਅਤੇ ਉਹ ਆਮਦਨ ਦਾ ਸਰੋਤ ਵੀ ਹੋ ਸਕਦੀਆਂ ਹਨ। 

ਸੁਸ਼੍ਰੀ ਸੈਸਿਲ ਬਲੌਂਡਲ ਨੇ ਫਰਾਂਸ ਵਿੱਚ ਕਲੇਰਮੌਂਟ ਫੇਰੈਂਡ ਲਘੂ ਫਿਲਮ ਫੈਸਟੀਵਲ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ ਗੱਲ ਮੁਕਾਈ ।  ਉਨ੍ਹਾਂ ਨੇ ਕਿਹਾ ਕਿ ਇਹ ਕਾਂਸ (Cannes) ਦੇ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਪ੍ਰਤਿਸ਼ਠਿਤ ਫਿਲਮ ਸਮਾਰੋਹ ਹੈ ਅਤੇ ਇਹ ਦੁਨੀਆ ਵਿੱਚ ਲਘੂ ਫਿਲਮਾਂ ਲਈ ਸਭ ਤੋਂ ਮਹੱਤਵਪੂਰਨ ਫਿਲਮ ਸਮਾਰੋਹ ਹੈ ਜਿੱਥੇ ਦੁਨੀਆ ਦੀਆਂ 7000 ਤੋਂ ਅਧਿਕ ਲਘੂ ਫਿਲਮਾਂ ਦਿਖਾਈਆਂ ਜਾਂਦੀਆਂ ਹਨ । 

 

ਪ੍ਰੋਫੈਸਰ ਸੈਸਿਲ ਬਲੌਂਡਲ ਨੇ ਕਲਾ ਇਤਿਹਾਸ ਦੇ ਖੇਤਰ ਵਿੱਚ ਪੜ੍ਹਾਈ ਕੀਤੀ ਅਤੇ ਇਸ ਖੇਤਰ ਵਿੱਚ ਕੰਮ ਕੀਤਾ ਹੈ। 1989 ਤੋਂ 1995 ਤੱਕ ਉਹ ਸੱਭਿਆਚਾਰਕ ਇਤਿਹਾਸ ਵਿੱਚ ਸਹਾਇਕ ਖੋਜਾਰਥੀ ਅਤੇ ਲੈਕਚਰਾਰ ਸਨ ।  ਉਨ੍ਹਾਂ ਨੇ ਲਾ ਸੋਰਬੋਨ ਅਤੇ ਸਾਇੰਸ ਪੋ ,  ਪੈਰਿਸ ਵਿੱਚ ਪੜ੍ਹਾਇਆ ।  ਉਹ 2012 ਤੋਂ ਗੋਬੇਲਿੰਸ ਵਿੱਚ ਅੰਤਰਰਾਸ਼ਟਰੀ ਸਬੰਧ ਵਿਭਾਗ ਦੇ ਪ੍ਰਮੁੱਖ ਰਹੇ ਹਨ, ਜਿੱਥੇ ਉਹ ਅੰਤਰਰਾਸ਼ਟਰੀ ਪ੍ਰੋਗਰਾਮਾਂ ਸਮਰ ਸਕੂਲ ਅਤੇ ਕੈਰੇਕਟਰ ਐਨੀਮੇਸ਼ਨ ਵਿੱਚ ਮਾਸਟਰ ਆਵ੍ ਆਰਟਸ ਦਾ ਇੰਚਾਰਜ ਹਨ । 

* * ** * ** * *

ਟੀਮ ਇੱਫੀ ਪੀਆਈਬੀ/ਡੀਜੇਐੱਮ/ਐੱਸਕੇਵਾਈ/ਡੀਆਰ/ਇੱਫੀ-77



(Release ID: 1775378) Visitor Counter : 166


Read this release in: English , Urdu , Hindi , Marathi