ਟੈਕਸਟਾਈਲ ਮੰਤਰਾਲਾ

ਆਲਮੀ ਕੱਪੜਾ ਉਦਯੋਗ ਦੇ ਲਈ ਤਰਜੀਹੀ ਪ੍ਰਾਪਤ ਸੋਰਸਿੰਗ ਸਾਂਝੇਦਾਰੀ ਬਣਨ ਦੇ ਲਈ ਭਾਰਤ ਐਕਸਪੋ 2020 ਵਿੱਚ ਨਵੀਆਂ ਸਾਂਝੇਦਾਰੀਆਂ ਦੀ ਤਲਾਸ਼ ਕਰੇਗਾ


ਕੱਪੜਾ ਰਾਜ ਮੰਤਰੀ ਸ਼੍ਰੀਮਤੀ ਦਰਸ਼ਨ ਜਰਦੋਸ਼ ਐਕਸਪੋ 2020 ਵਿੱਚ ਇੰਡੀਆ ਪਵੇਲੀਅਨ ਤੋਂ ਆਲਮੀ ਨਿਵੇਸ਼ ਦਾ ਸੱਦਾ ਦੇਣਗੇ ਐਕਸਪੋ 2020 ਵਿੱਚ ਇੰਡੀਆ ਪਵੇਲੀਅਨ ਵਿੱਚ ਕੱਪੜਾ ਸਪਤਾਹ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ

Posted On: 24 NOV 2021 8:23PM by PIB Chandigarh

ਭਾਰਤ 26 ਨਵੰਬਰ, 2021, ਸ਼ੁੱਕਰਵਾਰ ਤੋਂ ਦੁਬਈ ਤੋਂ ਸ਼ੁਰੂ ਹੋਣ ਵਾਲੇ ਐਕਸਪੋ 2020 ਵਿੱਚ ਇੰਡੀਆ ਪਵੇਲੀਅਨ ਵਿੱਚ ਕੱਪੜਾ ਸਪਤਾਹ ਦੌਰਾਨ ਆਲਮੀ ਕੱਪੜਾ ਉਦਯੋਗ ਨੂੰ ਆਪਣਾ ਪਸੰਦੀਦਾ ਸੋਰਸਿੰਗ ਸਾਂਝੇਦਾਰ ਬਣਨ ‘ਤੇ ਜ਼ੋਰ ਦੇਵੇਗਾ। ਕੱਪੜਾ ਅਤੇ ਰੇਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨ ਵੀ ਜਰਦੋਸ਼ ਵਰਚੁਅਲ ਰੂਪ ਨਾਲ ‘ਟੈਕਸਟਾਈਲ ਵੀਕ’ ਦਾ ਉਦਘਾਟਨ ਕਰਨਗੇ ਅਤੇ ਆਲਮੀ ਨਿਵੇਸ਼ਕਾਂ ਨੂੰ ਭਾਰਤੀ ਕੱਪੜਾ ਵੈਲਿਊ ਚੇਨ ਵਿੱਚ ਨਿਵੇਸ਼ ਕਰਨ ਅਤੇ ਉਨ੍ਹਾਂ ਨੂੰ ਇੱਕ ਪਸੰਦੀਦਾ ਸੋਰਸਿੰਗ ਸਾਂਝੇਦਾਰ ਬਣਨ ਦੇ ਲਈ ਸੱਦਾ ਦੇਣਗੇ। ਆਗਾਮੀ ਟੈਕਸਟਾਈ ਵੀਕ (26 ਨਵੰਬਰ-2 ਦਸੰਬਰ) ਦੇ ਸੰਬੰਧ ਵਿੱਚ ਆਪਣੇ ਵਿਚਾਰ ਵਿਅਕਤ ਕਰਦੇ ਹੋਏ, ਸ਼੍ਰੀਮਤੀ ਜਰਦੋਸ਼ ਨੇ ਕਿਹਾ, “ਭਾਰਤੀ ਕੱਪੜਾ ਵਿਸ਼ਵ ਪ੍ਰਸਿੱਧ ਹੈ ਕਿਉਂਕਿ ਇਹ ਨਾ ਕੇਵਲ ਦੇਸ਼ ਦੇ ਸ਼ਾਨਦਾਰ ਅਤੀਤ ਦਾ ਪ੍ਰਤਿਨਿਧੀਤਵ ਕਰਦਾ ਹੈ ਬਲਕਿ ਆਧੁਨਿਕ ਸਮੇਂ ਦੀਆਂ ਮੰਗਾਂ ਤੋਂ ਮੇਲ ਵੀ ਖਾਂਦਾ ਹੈ। ਭਾਰਤ ਕੱਪੜੇ ਦਾ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਨਿਰਯਾਤਕ ਹੈ ਅਤੇ ਆਲਮੀ ਮੁੜ-ਨਿਰਮਾਣ ਕੇਂਦਰ ਬਣਨ ਦੇ ਲਈ ਗੁਣਵੱਤਾ ਅਤੇ ਉਤਪਾਦਨ ਦੇ ਪੈਮਾਨੇ ਦੋਵਾਂ ‘ਤੇ ਕੇਂਦ੍ਰਿਤ ਕਰਨ ਦੇ ਨਾਲ-ਨਾਲ ਆਲਮੀ ਨਿਵੇਸ਼ਕਾਂ ਅਤੇ ਖਰੀਦਦਾਰਾਂ ਦੇ ਲਈ ਅਪਾਰ ਅਵਸਰਾਂ ਦਾ ਪ੍ਰਤੀਨਿਧੀਤਵ ਵੀ ਕਰਦਾ ਹੈ।”

ਇੰਡੀਆ ਪਵੇਲੀਅਨ ਵਿੱਚ ‘ਟੈਕਸਟਾਈਲ ਵੀਕ’ ਵਿੱਚ ਪ੍ਰੋਡਕਸ਼ਨ ਲਿੰਕਡ ਇੰਸੈਟਿਵ (ਪੀਐੱਲਆਈ) ਸਕੀਮ ਦੇ ਨਾਲ-ਨਾਲ ਟੈਕਸਟਾਈਲ ਦੇ ਲਈ ਸੋਰਸਿੰਗ ਅਤੇ ਨਿਵੇਸ਼ ਮੰਜ਼ਿਲ ਦੇ ਰੂਪ ਵਿੱਚ ਭਾਰਤ ‘ਤੇ ਗੋਲਮੇਜ ਚਰਚਾ ਸਹਿਤ ਕਈ ਗਤੀਵਿਧੀਆਂ ਸਾਮਲ ਹੋਣਗੀਆਂ।

 

 

ਦਿਲਚਸਪ ਗੱਲ ਇਹ ਹੈ ਕਿ ਭਾਰਤ ਨੂੰ ਕੱਪੜਿਆਂ, ਟੈਕਸਟਾਈਲ ਅਤੇ ਇਸ ਨਾਲ ਸੰਬੰਧਿਤ ਮਾਲ ਦੇ ਲਈ ਸਭ ਤੋਂ ਚੰਗੀਆਂ ਸੋਰਸਿੰਗ ਮੰਜ਼ਿਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਭਾਰਤ ਦੇ ਸਕਲ ਘਰੇਲੂ ਉਤਪਾਦ ਵਿੱਚ ਕੱਪੜੇ ਦੀ ਹਿੱਸੇਦਾਰੀ ਲਗਭਗ 2.3 ਪ੍ਰਤੀਸ਼ਤ ਹੈ ਅਤੇ ਇਹ ਲਗਭਗ 45 ਮਿਲੀਅਨ ਕਾਮਿਆਂ ਨੂੰ ਰੋਜ਼ਗਾਰ ਦੇਣ ਵਾਲਾ ਸਭ ਤੋਂ ਵੱਡਾ ਨਿਯੋਕਤਾ ਹੈ। ਭਾਰਤ ਦੀ ਐੱਫਡੀਆਈ ਨੀਤੀ ਨੂੰ ਉਭਰਦੀਆਂ ਅਰਥਵਿਵਸਥਾਵਾਂ ਵਿੱਚ ਸਭ ਤੋਂ ਉਦਾਰ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ, ਜੋ ਸੰਪੂਰਨ ਕੱਪੜਾ ਮੁੱਲ ਲੜੀ ਵਿੱਚ ਮਾਰਗ ਤੇ ਤਹਿਤ 100 ਪ੍ਰਤੀਸ਼ਤ ਨਿਵੇਸ਼ ਦੀ ਅਨੁਮਤੀ ਦਿੰਦੀ ਹੈ। ਕੇਂਦਰੀ ਵਣਜ ਤੇ ਉਦਯੋਗ, ਕੱਪੜਾ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਕੱਪੜਾ ਉਦਯੋਗ ਨਾਲ ‘ਗਤੀ, ਕੌਸ਼ਲ ਅਤੇ ਪੈਮਾਨੇ’ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਇਨੋਵੇਟਿਵ ਸਾਂਝੇਦਾਰੀ ਵਿੱਚ ਸ਼ਾਮਲ ਹੋਣ’ ਦੀ ਤਾਕੀਦ ਕੀਤੀ ਹੈ।

ਸਰਕਾਰ ਨੇ ਹਾਲ ਹੀ ਵਿੱਚ ਘਰੇਲੂ ਤਕਨੀਕੀ ਕੱਪੜਾ ਫਰਮਾਂ ਅਤੇ ਮਾਨਵ ਨਿਰਮਿਤ ਫਾਈਬਰ ਖੰਡ ਵਿੱਚ ਕਪੜੇ ਅਤੇ ਪਰਿਧਾਨ ਦੇ ਨਿਰਮਾਤਾਵਾਂ ਦੇ ਲਈ 10,683 ਰੁਪਏ ਦੀ ਇੱਕ ਪੀਐੱਲਆਈ ਯੋਜਨਾ ਨੂੰ ਵੀ ਪ੍ਰਵਾਨਗੀ ਦਿੱਤੀ ਹੈ।

ਕੱਪੜਾ ਮੰਤਰਾਲੇ ਦੇ ਐਡੀਸ਼ਨਲ ਸਕੱਤਰ, ਸ਼੍ਰੀ ਵਿਜੇ ਕੁਮਾਰ ਸਿੰਘ ਦੀ ਅਗਵਾਈ ਵਿੱਚ ਇੱਕ ਉੱਚ-ਪੱਧਰੀ ਪ੍ਰਤੀਨਿਧੀਮੰਡਲ ‘ਟੈਕਸਟਾਈਲ ਵੀਕ’ ਦੇ ਦੌਰਾਨ ਨਿਵੇਸ਼ਕ ਸੰਪਰਕ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਸੰਭਾਵਿਤ ਵਪਾਰਕ ਸੰਬੰਧਾਂ ਨੂੰ ਵਧਾਉਣ ਅਤੇ ਇਨ੍ਹਾਂ ਦਾ ਪਤਾ ਲਗਾਉਣ ਦੇ ਲਈ ਵਿਭਿੰਨ ਉਦਯੋਗ ਮੰਡਲਾਂ ਦੇ ਨਾਲ-ਨਾਲ ਆਲਮੀ ਵਪਾਰ ਸੰਘਾਂ ਨਾਲ ਮੁਲਾਕਾਤ ਕਰੇਗਾ।

ਇਨ੍ਹਾਂ ਬੈਠਕਾਂ ਵਿੱਚ ਕੱਪੜਾ ਮੰਤਰਾਲੇ ਦੇ ਵਪਾਰ ਸਲਾਹਕਾਰ ਸ਼੍ਰੀ ਜੈ ਕਰਨ ਸਿੰਘ, ਅਪੈਰਲ ਐਕਸਪੋਰਟ ਪ੍ਰਮੋਸ਼ਨ ਕਾਉਂਸਿਲ ਦੇ ਚੇਅਰਮੈਨ ਡਾ. ਏ ਸ਼ਕਤੀਵੇਲ, ਹੈਂਡਲੂਮ ਐਕਸਪੋਰਟ ਪ੍ਰਮੋਸ਼ਨ ਕਾਉਂਸਿਲ ਦੇ ਚੇਅਰਮੈਨ, ਸ਼੍ਰੀ ਚੰਦ੍ਰਸ਼ੇਖਰਨ ਥੁਵਰਪਾਲਯਮ ਵਿਸ਼ਵਨਾਥਨ, ਸਿੰਥੇਟਿਕ ਅਤੇ ਰੇਯਨ ਟੈਕਸਟਾਈਲ ਐਕਸਪੋਰਟ ਪ੍ਰਮੋਸ਼ਨ ਕਾਉਂਸਿਲ ਦੇ ਚੇਅਰਮੈਨ, ਸ਼੍ਰੀ ਧੀਰਜ ਰਾਏ ਚੰਦ ਸ਼ਾਹ, ਪਾਵਰਲੂਮ ਡਿਵੈਲਪਮੈਂਟ ਤੇ ਐਕਸਪੋਰਟ ਪ੍ਰਮੋਸ਼ਨ ਕਾਉਂਸਿਲ ਦੇ ਚੇਅਰਮੈਨ ਸ਼੍ਰੀ ਐੱਮ ਏ ਰਾਮਾਸਾਮੀ, ਕਾਲੀਨ ਐਕਸਪੋਰਟ ਪ੍ਰਮੋਸ਼ਨ ਕਾਉਂਸਿਲ ਦੇ ਚੇਅਰਮੈਨ ਸ਼੍ਰੀ ਉਮਰ ਹਮੀਦ, ਉੰਨ ਅਤੇ ਉੰਨੀ (Wool and Woollens) ਐਕਸਪੋਰਟ ਪ੍ਰਮੋਸ਼ਨ ਕਾਉਂਸਿਲ ਦੇ ਚੇਅਰਮੈਨਸ਼੍ਰੀ ਸੰਜੀਵ ਧੀਰ, ਇੰਡੀਅਨ ਸਿਲਕ  ਐਕਸਪੋਰਟ ਪ੍ਰਮੋਸ਼ਨ ਕਾਉਂਸਿਲ ਦੇ ਚੇਅਰਮੈਨ ਸ਼੍ਰੀ ਨਰੇਸ਼ ਕੁਮਾਰ ਸਾਧ, ਕਪਾਹ ਕੱਪੜਾ ਐਕਸਪੋਰਟ ਪ੍ਰਮੋਸ਼ਨ ਕਾਉਂਸਿਲ ਅਤੇ ਸੀਆਈਟੀਆਈ ਦੇ ਸਾਬਕਾ ਚੇਅਰਮੈਨ ਅਤੇ ਐੱਨਐੱਸਐੱਲ ਟੈਕਸਟਾਈਲ ਲਿਮਿਟੇਡ ਦੇ ਵਾਈਸ ਚੇਅਰਮੈਨ ਸ਼੍ਰੀ ਪ੍ਰੇਮ ਮਲਿਕ, ਸੀਆਈਟੀਆਈ ਦੇ ਚੇਅਰਮੈਨ ਸ਼੍ਰੀ ਟੀ ਰਾਜ ਕੁਮਾਰ, ਜੂਟ ਉਤਪਾਦ ਵਿਕਾਸ ਅਤੇ ਐਕਸਪੋਰਟ ਪ੍ਰਮੋਸ਼ਨ ਕਾਉਂਸਿਲ ਦੇ ਚੇਅਰਮੈਨ ਸ਼੍ਰੀ ਸਿਧਾਰਥ ਲੋਹਾਰੀਵਾਲ, ਹੈਂਡੀਕ੍ਰਾਫਟ ਅਤੇ ਹੋਰ ਉਪਯੋਗ ਦੇ ਦਿੱਗਜਾਂ ਦੇ ਲਈ ਐਕਸਪੋਰਟ ਪ੍ਰਮੋਸ਼ਨ ਕਾਉਂਸਿਲ ਦੇ ਕਾਰਜਕਾਰੀ ਡਾਇਰੈਕਟਰ, ਸ਼੍ਰੀ ਰਾਕੇਸ਼ ਕੁਮਾਰ ਵਰਮਾ ਦੇ ਇਲਾਵਾ ਕੱਪੜਾ ਉਦਯੋਗ ਦੇ ਹੋਰ ਪ੍ਰਤਿਸ਼ਠਿਤ ਪਤਵੰਤੇ ਵੀ ਸ਼ਾਮਲ ਹੋਣਗੇ।

 

 

ਐਕਸਪੋ 2020 ਦੁਬਈ ਵਿੱਚ ਇੰਡੀਆ ਪਵੇਲੀਅਨ ਬਾਰੇ ਅਧਿਕ ਜਾਣਨ ਦੇ ਲਈ ਕਿਰਪਾ ਕਰਕੇ ਦੇਖੋ:

Website - https://www.indiaexpo2020.com/

Facebook - https://www.facebook.com/indiaatexpo2020/

Instagram - https://www.instagram.com/indiaatexpo2020/

Twitter - https://twitter.com/IndiaExpo2020?s=09

LinkedIn - https://www.linkedin.com/company/india-expo-2020/?viewAsMember=true

YouTube - https://www.youtube.com/channel/UC6uOcYsc4g_JWMfS_Dz4Fhg/featured

Koo - https://www.kooapp.com/profile/IndiaExpo2020

https://www.expo2020dubai.com/en

*****

ਡੀਜੇਐੱਨ/ਟੀਐੱਫਕੇ



(Release ID: 1775180) Visitor Counter : 133


Read this release in: English , Marathi , Hindi