ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav

ਦਿੱਲੀ ਹਾਟ ਵਿੱਚ ਚਲ ਰਹੇ ਟ੍ਰਾਈਬਸ ਇੰਡੀਆ ਆਦਿ ਮਹੋਤਸਵ ਵਿੱਚ ਉੱਤਮ ਜੀਆਈ-ਟੈਗ ਉਤਪਾਦਾਂ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ


ਉੱਤਰਾਖੰਡ ਵਿੱਚ ਉਤਪਾਦਿਤ 7 ਨਵੇਂ ਜੀਆਈ ਟੈਗਾਂ ਨੂੰ ਜਾਰੀ ਕਰਨ ਦੇ ਨਾਲ ਹੀ ਟ੍ਰਾਈਫੇਡ ਦੁਆਰਾ ਸੁਰੂ ਕੀਤੇ ਟ੍ਰਾਈਬਲ ਜੀਆਈ ਉਤਪਾਦਾਂ ਦੀ ਸੰਖਿਆ ਵਧ ਕੇ 66 ਹੋ ਚੁੱਕੀ ਹੈ

Posted On: 24 NOV 2021 6:36PM by PIB Chandigarh

19 ਨਵੰਬਰ, 2021 ਤੋਂ ਆਯੋਜਿਤ ਟ੍ਰਾਈਬਸ ਇੰਡੀਆ ਆਦਿ ਮਹੋਤਸਵ ਵਿੱਚ ਜੀਆਈ ਉਤਪਾਦਾਂ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਸਲਾਹਕਾਰ ਸ਼੍ਰੀ ਭਾਸਕਰ ਖੁਲਬੇ ਦੁਆਰਾ ਆਦਿ ਮਹੋਤਸਵ ਦਾ ਦੌਰਾ ਕੀਤਾ ਗਿਆ ਅਤੇ ਕਬਾਇਲੀ  ਉਤਪਾਦਾਂ ਦੇ ਦਰਮਿਆਨ ਭੂਗੌਲਿਕ ਸੰਕੇਤ ਨੂੰ ਹੁਲਾਰਾ ਦੇਣ ਦੇ ਲਈ ਟ੍ਰਾਈਫੇਡ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਗਈ।

ਆਦਿ ਮਹੋਤਸਵ ਦੇ ਇਸ ਸੰਸਕਰਣ ਵਿੱਚ ਜੀਆਈ ਉਤਪਾਦਾਂ ਨੇ ਖੁਦ ਨੂੰ ਇੱਕ ਪ੍ਰਮੁੱਖ ਸਥਾਨ ‘ਤੇ ਸਥਾਪਿਤ ਕਰ ਲਿਆ ਹੈ ਅਤੇ 50 ਤੋਂ ਜ਼ਿਆਦਾ ਪਛਾਣੇ ਗਏ ਅਜਿਹੇ ਉਤਪਾਦਾਂ ਨੂੰ ਕਬਾਇਲੀ ਲੋਕਾਂ ਦੇ ਦੁਆਰਾ ਪੂਰੇ ਪੰਡਾਲ ਵਿੱਚ ਸਟਾਲਾਂ ਦੇ ਮਾਧਿਅਮ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ। ਕਈ ਦਰਸ਼ਕਾਂ ਦੁਆਰਾ ਇਨ੍ਹਾਂ ਸਟਾਲਾਂ ‘ਤੇ ਬਹੁਤ ਜ਼ਿਆਦਾ ਦਿਲਚਸਪੀ ਦੇ ਨਾਲ ਮੌਜੂਦ ਹਨ। ਇਸ ਦੇ ਇਲਾਵਾ, ਉੱਤਰਾਖੰਡ ਤੋਂ 7 ਨਵੇਂ ਜੀਆਈ ਟੈਗ ਕੀਤੇ ਗਏ ਉਤਪਾਦਾਂ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਏਪਨ ਕ੍ਰਾਫਟ, ਟਮਟਾ ਉਤਪਾਦ, ਰਿੰਗਲ ਕ੍ਰਾਫਟ, ਥੁਲਮਾ, ਭੁਟਿਆਦਾਨ ਕਾਲੀਨ, ਚਯੌਰਾ ਤੇਲ ਅਤੇ ਮੁੰਸ਼ਿਆਰੀ ਰਾਜਮਾ ਸ਼ਾਮਲ ਹਨ, ਜਿਨ੍ਹਾਂ ਨੂੰ ਟ੍ਰਾਈਫੇਡ ਦੁਆਰਾ ਆਦਿ ਮਹੋਤਸਵ ਵਿੱਚ ਪ੍ਰਚਾਰਿਤ ਕੀਤੇ ਗਏ ਕਬਾਇਲੀ  ਜੀਆਈ ਉਤਪਾਦਾਂ ਦੀ ਸੰਖਿਆ ਨੂੰ 66 ਤੱਕ ਲੈ ਕੇ ਜਾਂਦੇ ਹੋਏ ਜਾਰੀ ਕੀਤਾ ਗਿਆ ਹੈ।

ਸ਼੍ਰੀ ਭਾਸਕਰ ਖੁਲਬੇ ਦੁਆਰਾ ਜ਼ਿਆਦਾਤਰ ਸਟਾਲਾਂ ‘ਤੇ ਜਾ ਕੇ ਵਨ ਧਨ ਕੁਦਰਤੀ ਅਤੇ ਜੈਵਿਕ ਉਤਪਾਦ, ਟ੍ਰਾਈਬਲ ਹੈਂਡੀਕ੍ਰਾਫਟ ਅਤੇ ਹੋਰ ਕਲਾਤਮਕ ਕ੍ਰਿਤੀਆਂ ਆਦਿ ਸਮ੍ਰਿੱਧ ਕਬਾਇਲੀ ਉਤਪਾਦਾਂ ਦੀ ਸ਼ਲਾਘਾ ਕੀਤੀ ਗਈ ਅਤੇ ਕਬਾਇਲੀ ਉਤਪਾਦਾਂ ਦੇ ਦਰਮਿਆਨ ਭੂਗੌਲਿਕ ਸੰਕੇਤ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਸਮ੍ਰਿੱਧ ਕਬਾਇਲੀ ਉਤਪਾਦਾਂ ਦੀ ਵੀ ਸ਼ਲਾਘਾ ਕੀਤੀ ਗਈ।

    

 

 ਇਸ ਅਵਸਰ ‘ਤੇ ਸ਼੍ਰੀ ਖੁਲਬੇ ਨੇ ਕਿਹਾ ਕਿ “ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਟ੍ਰਾਈਫੇਡ ਨੇ ਜੀਆਈ ਟੈਗ ਉਤਪਾਦਾਂ ਨੂੰ ਹੁਲਾਰਾ ਦੇਣ ਦੇ ਲਈ ਅਤੇ ਉਸ ਨੂੰ ਇੱਕ ਬ੍ਰਾਂਡ ਵਿੱਚ ਤਬਦੀਲ ਕਰਨ ਦੇ ਲਈ ਸਰਗਰਮ ਰੂਪ ਨਾਲ ਕਦਮ ਉਠਾਇਆ ਹੈ, ਜਿਸ ਦੇ ਮਾਧਿਅਮ ਨਾਲ ਕਬਾਇਲੀ  ਕਾਰੀਗਰਾਂ ਨੂੰ ਸਸ਼ਕਤ ਬਣਾਇਆ ਜਾ ਸਕੇ। ਪੂਰੇ ਦੇਸ਼ ਦੇ ਸਾਰੇ ਕਬਾਇਲੀ  ਕਾਰੀਗਰਾਂ ਨੂੰ ਇੱਕ ਹੀ ਸਥਾਨ ‘ਤੇ ਲਿਆਉਣ ਦੀ ਦਿਸ਼ਾ ਵਿੱਚ ਆਦਿ ਮਹੋਤਸਵ ਇੱਕ ਬਿਹਤਰੀਨ ਉਪਾਅ ਹੈ। ਮੈਂ ਸਾਰੇ ਦਿੱਲੀ ਨਿਵਾਸੀਆਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਇਸ ਅਨੂਠੇ ਉਤਸਵ ਵਿੱਚ ਸ਼ਾਮਲ ਹੋਣ।”              

ਟ੍ਰਾਈਬਸ ਇੰਡੀਆ ਆਦਿ ਮਹੋਤਸਵ ਵਿੱਚ ਪ੍ਰਦਰਸ਼ਿਤ ਜੀਆਈ ਉਤਪਾਦਾਂ ਵਿੱਚ ਰਾਜਸਥਾਨ ਬਲੂ ਪੌਟਰੀ, ਦ ਕੋਟਾ ਦਰੀਆ ਫੈਬ੍ਰਿਕ, ਮੱਧ ਪ੍ਰਦੇਸ਼ ਦਾ ਚੰਦੇਰੀ ਅਤੇ ਮਾਹੇਸ਼ਵਰੀ ਸਿਲਕ, ਬਾਘ ਪ੍ਰਿੰਟ, ਓਡੀਸ਼ਾ ਦਾ ਪੱਟਾਚਿਤ੍ਰ, ਕਰਨਾਟਕ ਦਾ ਬਿਦਰੀਵੇਅਰ, ਉੱਤਰ ਪ੍ਰਦੇਸ਼ ਦਾ ਬਨਾਰਸੀ ਸਿਲਕ, ਪੱਛਮ ਬੰਗਾਲ ਦੀ ਦਾਰਜੀਲਿੰਗ ਚਾਹ, ਹਿਮਾਚਲ ਪ੍ਰਦੇਸ਼ ਦਾ ਕਾਲਾ ਜੀਰਾ, ਬਹੁਤ ਮਸਾਲੇਦਾਰ ਨਾਗਾ ਮਿਰਚ ਅਤੇ ਉੱਤਰ-ਪੂਰਬ ਦੀ ਵੱਡੀ ਇਲਾਇਚੀ ਜਿਹੀ ਪ੍ਰਸਿੱਧ ਅਤੇ ਉੱਤਮ ਵਸਤੂਆਂ ਸ਼ਾਮਲ ਹਨ।

 

ਜਦੋਂ ਤੋਂ ਭੂਗੌਲਿਕ ਸੰਕੇਤ ਟੈਗਿੰਗ ਨੇ ਜ਼ਿਆਦਾ ਮਹੱਤਵ ਪ੍ਰਾਪਤ ਕਰ ਲਿਆ ਹੈ ਤਿਦੋਂ ਤੋਂ ਇਸ ਦਾ ਧਿਆਨ ਲੋਕਲ ਫਾਰ ਵੋਕਲ ਦੇ ਵੱਲ ਤਬਦੀਲ ਹੋਇਆ ਹੈ ਅਤੇ ਇਹ ਇੱਕ ਆਤਮਨਿਰਭਰ ਭਾਰਤ ਦਾ ਨਿਰਮਾਣ ਕਰ ਰਿਹਾ ਹੈ। ਕਬਾਇਲੀ ਮਾਮਲੇ ਮੰਤਰਾਲੇ ਦੇ ਤਹਿਤ ਆਉਣ ਵਾਲੇ ਟ੍ਰਾਈਫੇਡ ਨੇ ਕਬਾਇਲੀ  ਉਤਪਾਦਾਂ ਦੇ ਨਾਲ-ਨਾਲ ਜੀਆਈ ਟੈਗ ਪ੍ਰਾਪਤ ਉਤਪਾਦਾਂ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਨੂੰ ਇੱਕ ਬਰਾਂਡ ਦੇ ਰੂਪ ਵਿੱਚ ਤਬਦੀਲ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਹੈ, ਜੋ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਉਦਾਹਰਣ ਹੈ। ਇਨ੍ਹਾਂ ਪਹਿਲਾਂ ਦਾ ਉਦੇਸ਼ ਕਬਾਇਲੀ  ਕਾਰੀਗਰਾਂ ਦਾ ਸਸ਼ਕਤੀਕਰਨ ਕਰਦੇ ਹੋਏ ਸਦੀਆਂ ਪੁਰਾਣੀਆਂ ਕਬਾਇਲੀ  ਪਰੰਪਰਾਵਾਂ ਅਤੇ ਢੰਗਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਹੁਲਾਰਾ ਦੇਣ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ ਜੋ ਸ਼ਹਿਰੀਕਰਨ ਅਤੇ ਉਦਯੋਗੀਕਰਨ ਦੇ ਕਾਰਨ ਅੱਜ ਲੁਪਤ ਹੋਣ ਦੀ ਅਵਸਥਾ ਵਿੱਚ ਹਨ।
 

ਭੂਗੌਲਿਕ ਸੰਕੇਤ, ਜਿਸ ਨੂੰ ਵਰਲਡ ਟਰੇਡ ਔਰਗੇਨਾਈਜ਼ੇਸ਼ਨ ਦੁਆਰਾ ਮਾਨਤਾ ਪ੍ਰਦਾਨ ਕੀਤੀ ਗਈ ਹੈ, ਦਾ ਉਪਯੋਗ ਭੂਗੌਲਿਕ ਖੇਤਰ ਨੂੰ ਲਕਸ਼ਿਤ ਕਰਨ ਦੇ ਲਈ ਕੀਤਾ ਜਾਂਦਾ ਹੈ ਜਿੱਥੋਂ ਇੱਕ ਉਤਪਾਦ, ਚਾਹੇ ਉਹ ਖੇਤੀਬਾੜੀ ਉਤਪਾਦ ਹੋਵੇ, ਕੁਦਰਤੀ ਉਤਪਾਦ ਹੋਵੇ ਜਾਂ ਨਿਰਮਿਤ ਉਤਪਾਦ ਹੋਵੇ ਅਤੇ ਉਨ੍ਹਾਂ ਗੁਣਾਂ ਜਾਂ ਵਿਸ਼ੇਸ਼ਤਾਵਾਂ ਦੇ ਪ੍ਰਤੀ ਆਸ਼ਵਾਸਨ ਵੀ ਪ੍ਰਦਾਨ ਕਰਦਾ ਹੈ ਜੋ ਉਸ ਵਿਸ਼ਿਸ਼ਟ ਭੂਗੌਲਿਕ ਖੇਤਰ ਦੇ ਲਈ ਆਪਣੇ ਆਪ ਵਿੱਚ ਵਿਲੱਖਣ ਮੰਨੇ ਜਾਂਦੇ ਹਨ। ਭਾਰਤ ਇਸ ਸੰਮੇਲਨ ਦਾ ਹਸਤਾਖਰਕਰਤਾ ਬਣਿਆ, ਜਦੋਂ ਡਬਲਿਊਟੀਓ ਦੇ ਮੈਂਬਰ ਦੇ ਰੂਪ ਵਿੱਚ ਉਸ ਨੇ ਭੂਗੌਲਿਕ ਸੰਕੇਤ (ਰਜਿਸਟ੍ਰੇਸ਼ਨ ਤੇ ਪ੍ਰੋਟੈਕਸ਼ਨ ਐਕਟ), 1999, ਜਿਸ ਨੂੰ 15 ਸਤੰਬਰ, 2003 ਨਾਲ ਲਾਗੂ ਕੀਤਾ ਗਿਆ।

    

ਟ੍ਰਾਈਫੇਡ ਦੁਆਰਾ ਆਦਿ ਮਹੋਤਸਵ ਦੇ ਮਾਧਿਅਮ ਨਾਲ ਕੀਤੇ ਗਏ ਪ੍ਰਯਤਨ ਪੂਰੇ ਦੇਸ਼ ਵਿੱਚ ਕਬਾਇਲੀ  ਭਾਈਚਾਰਿਆਂ ਦੇ ਸਮ੍ਰਿੱਧ ਤੇ ਵਿਵਿਧ ਸ਼ਿਲਪਾਂ, ਸੱਭਿਆਚਾਰਾਂ ਅਤੇ ਵਿਅੰਜਨਾਂ ਨਾਲ ਆਮ ਲੋਕਾਂ ਨੂੰ ਇੱਕ ਹੀ ਸਥਾਨ ‘ਤੇ ਪਰੀਚੈ ਕਰਾਉਣ ਦੇ ਲਈ ਹੈ।

ਇਨ੍ਹਾਂ ਜੀਆਈ ਉਤਪਾਦਾਂ ਦੇ ਇਲਾਵਾ, ਕੋਈ ਵੀ ਵਿਅਕਤੀ ਟ੍ਰਾਈਬਲ ਹੈਂਡੀਕ੍ਰਾਫਟ ਅਤੇ ਉਤਪਾਦਾਂ ਅਤੇ ਜੈਵਿਕ ਵਸਤੂਆਂ ਦੀ ਵੀ ਪ੍ਰਾਪਤੀ ਕਰ ਸਕਦੇ ਹਨ- ਕੁਦਰਤੀ ਅਤੇ ਇਮਿਊਨਿਟੀ ਵਧਾਉਣ ਵਾਲੇ ਕਬਾਇਲੀ  ਉਤਪਾਦ- ਜਿਵੇਂ ਵਰਜਿਨ ਨਾਰੀਅਨ ਤੇਲ, ਜੈਵਿਕ ਹਲਦੀ, ਸੁੱਕਾ ਆਂਵਲਾ, ਜੰਗਲੀ ਸ਼ਹਿਦ, ਕਾਲੀ ਮਿਰਚ, ਰਾਗੀ, ਤ੍ਰਿਫਲਾ, ਮੂੰਗ ਦਾਲ, ਉੜਦ ਦਾਲ, ਸਫੇਦ ਸੇਮ ਅਤੇ ਦਲੀਆ ਜਿਹੀ ਮਸੂਰ ਦੇ ਮਿਸ਼੍ਰਣ ਤੋਂ ਲੈ ਕੇ ਕਲਾਕ੍ਰਿਤੀਆਂ ਜਿਹੀ ਚਿਤ੍ਰਕਾਰੀ ਵਾਲੀ ਸ਼ੈਲੀ ਜਾਂ ਪਟਚਿਤ੍ਰ; ਡੋਕਰਾ ਸ਼ੈਲੀ ਵਿੱਚ ਦਸਤਕਾਰੀ ਦੇ ਆਭੂਸ਼ਣਾਂ ਤੋਂ ਲੈ ਕੇ ਉੱਤਰ-ਪੂਰਬ ਦੀ ਵਾਂਚੋ ਅਤੇ ਕੋਨਯਕ ਕਬਾਇਲੀ ਆਂ ਦੇ ਮੋਤੀਆਂ ਦੇ ਹਾਰ ਤੱਕ, ਅਰਥਾਤ ਸਮ੍ਰਿੱਧ ਅਤੇ ਜੀਵੰਤ ਕੱਪੜੇ ਅਤੇ ਰੇਸ਼ਮ: ਰੰਗੀਨ ਕਠਪੁਤਲੀਆਂ ਅਤੇ ਬੱਚਿਆਂ ਦੇ ਖਿਡੌਣਿਆਂ ਤੋਂ ਲੈ ਕੇ ਪਾਰੰਪਰਿਕ ਬੁਣਾਈ ਜਿਹੇ ਡੋਂਗਰੀਆ ਸ਼ੌਲ ਅਤੇ ਬੋਡੋ ਬੁਣਾਈ ਤੱਕ; ਬਸਤਰ ਦੇ ਲੌਹ ਸ਼ਿਲਪ ਤੋਂ ਲੈ ਕੇ ਬਾਂਸ ਦੇ ਸ਼ਿਲਪ ਅਤੇ ਬਾਂਸ ਦੇ ਫਰਨੀਚਰ ਤੱਕ। ਆਦਿ ਮਹੋਤਸਵ ਵਿੱਚ ਕੋਈ ਵੀ ਵਿਅਕਤੀ ਕਬਾਇਲੀ  ਲੋਕਾਂ ਦੇ ਕਲਾਤਮਕ ਰੂਪਾਂ ਦਾ ਨਮੂਨਾ ਪ੍ਰਾਪਤ ਕਰ ਸਕਦਾ ਹੈ ਅਤੇ ਉਨ੍ਹਾਂ ਦੇ ਵਿਅੰਜਨਾਂ ਦਾ ਆਨੰਦ ਵੀ ਪ੍ਰਾਪਤ ਕਰ ਸਕਦਾ ਹੈ।

     

 ਆਦਿ ਮਹੋਤਸਵ- ਕਬਾਇਲੀ  ਸ਼ਿਲਪ, ਸੱਭਿਆਚਾਰ ਅਤੇ ਵਣਜ ਦੀ ਭਾਵਨਾ ਦੇ ਉਤਸਵ ਦਾ ਆਯੋਜਨ ਦਿੱਲੀ ਹਾਟ, ਆਈਐੱਨਏ, ਨਵੀਂ ਦਿੱਲੀ ਵਿੱਚ 30 ਨਵੰਬਰ, 2021 ਤੱਕ ਸਵੇਰੇ 11 ਵਜੇ ਤੋਂ ਰਾਤ 9 ਵਜੇ ਤੱਕ ਕੀਤਾ ਜਾ ਰਿਹਾ ਹੈ।

ਜੀਆਈ ਉਤਪਾਦਾਂ ਦੀ ਸੂਚੀ ਦੇ ਲਈ ਇੱਥੇ ਕਲਿੱਕ ਕਰੋ

*****

ਐੱਨਬੀ/ਐੱਸਕੇ


(Release ID: 1775023) Visitor Counter : 216


Read this release in: English , Urdu , Hindi