ਬਿਜਲੀ ਮੰਤਰਾਲਾ
ਐੱਸਜੇਵੀਐੱਨ ਨੇ ਬਿਹਾਰ ਨੇ ਬਕਸਰ ਥਰਮਲ ਪਾਵਰ ਪਲਾਂਟ ਵਿੱਚ 1320 ਮੈਗਾਵਾਟ ਵਾਲੀ ਦੂਸਰੀ ਯੂਨਿਟ ਵਿੱਚ ਕੰਮ ਸ਼ੁਰੂ ਕੀਤਾ
Posted On:
23 NOV 2021 6:45PM by PIB Chandigarh
ਐੱਸਜੇਵੀਐੱਨ ਨੇ ਸੀਐੱਮਡੀ, ਸ਼੍ਰੀ ਐੱਨ ਐੱਲ ਸ਼ਰਮਾ ਨੇ 1320 ਮੈਗਾਵਾਟ (2X660) ਵਾਲੇ ਬਕਸਰ ਥਰਮਲ ਪਾਵਰ ਪਲਾਂਟ ਦੀ ਦੂਸਰੀ ਇਕਾਈ ਦੇ ਕਾਰਜਾਂ ਦਾ ਵਰਚੁਅਲ ਤੌਰ ‘ਤੇ ਉਦਘਾਟਨ ਕੀਤਾ।
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 1320 ਮੈਗਾਵਾਟ ਵਾਲੇ ਬਕਸਰ ਥਰਮਲ ਪਾਵਰ ਪਲਾਂਟ ਦਾ ਨੀਂਹ ਪੱਥਰ 9 ਮਾਰਚ 2019 ਨੂੰ ਕੀਤਾ ਗਿਆ ਸੀ। ਸ਼੍ਰੀ ਸ਼ਰਮਾ ਦੇ ਦੱਸਿਆ ਕਿ ਕੇਂਦਰੀ ਬਿਜਲੀ ਅਤੇ ਐੱਨਆਰਈ ਮੰਤਰੀ, ਸ਼੍ਰੀ ਆਰ ਕੇ ਸਿੰਘ ਦੁਆਰਾ ਪ੍ਰੋਜੈਕਟ ਦੀ ਪ੍ਰਗਤੀ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਾਰੇ ਹਿਤਧਾਰਕਾਂ ਨੂੰ ਉਤਸ਼ਾਹਿਤ ਕੀਤਾ ਕਿ ਇਹ ਨਿਰਧਾਰਿਤ ਸਮੇਂ ਸੀਮਾ ਤੋਂ ਪਹਿਲਾਂ ਹੀ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਆਪਣੇ ਉਤਸ਼ਾਹ ਨਾਲ ਪ੍ਰਯਤਨ ਨੂੰ ਜਾਰੀ ਰੱਖਣ।
ਇਸ ਪ੍ਰੋਜੈਕਟ ਵਿੱਚ ਦੋ ਇਕਾਈਆਂ ਹਨ ਅਤੇ ਪਹਿਲੀ ਇਕਾਈ ਨਾਲ ਸੰਬੰਧਿਤ 50 ਪ੍ਰਤੀਸ਼ਤ ਤੋਂ ਜ਼ਿਆਦਾ ਕਾਰਜ ਨੂੰ ਪਹਿਲਾਂ ਹੀ ਪੂਰਾ ਕੀਤਾ ਜਾ ਚੁੱਕਿਆ ਹੈ। 1320 ਮੈਗਾਵਾਟ ਵਾਲਾ ਬਕਸਰ ਥਰਮਲ ਪਾਵਰ ਪਲਾਂਟ, ਜੋ ਕਿ ਅਲਟ੍ਰਾ ਸੁਪਰ ਕ੍ਰਿਟਿਕਲ ਟੈਕਨੋਲੋਜੀ ਵਾਲਾ ਪਲਾਂਟ ਹੈ, ਐੱਸਜੇਵੀਐੱਨ ਥਰਮਲ ਪ੍ਰਾਈਵੇਟ ਲਿਮਿਟੇਡ (ਐੱਸਜੇਵੀਐੱਨ ਲਿਮਿਟੇਡ ਦੀ ਪੂਰਣ ਸਵਾਮਿਤਵ ਵਾਲੀ ਸਹਾਇਕ ਕੰਪਨੀ) ਦੁਆਰਾ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਪਲਾਂਟ ਵਿੱਚ ਲਗਭਗ 11,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਪਲਾਂਟ ਦੇ ਸ਼ੁਰੂ ਹੋਣ ‘ਤੇ 9828 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਹੋਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੁਆਰਾ ਨਿਰਧਾਰਿਤ ਕੀਤੇ ਗਏ “24X7 ਪਾਵਰ ਫੋਰ ਔਲ” ਦੇ ਟੀਚੇ ਦੀ ਪ੍ਰਾਪਤੀ ਦੀ ਦਿਸ਼ਾ ਵਿੱਚ ਯੋਗਦਾਨ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਲਾਂਟ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹਰੇਕ ਵਿਅਕਤੀ ਨੂੰ ਜੂਨ 2023 ਤੱਕ ਪਲਾਂਟ ਦੀ ਪਹਿਲੀ ਇਕਾਈ ਅਤੇ ਜਨਵਰੀ 2024 ਤੱਕ ਦੂਸਰੀ ਇਕਾਈ ਨੂੰ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਇਕੱਠੇ ਮਿਲ ਕੇ ਲਗਾਤਾਰ ਕੰਮ ਕਰਨ ਦੀ ਜ਼ਰੂਰਤ ਹੈ।
ਵਰਤਮਾਨ ਸਮੇਂ ਵਿੱਚ ਐੱਸਜੇਵੀਐੱਨ ਦੀ ਸਥਾਪਿਤ ਸਮਰੱਥਾ 2016.51 ਮੈਗਾਵਾਟ ਹੈ ਅਤੇ ਇਸ ਦੀ ਸਮਰੱਥਾ 11000 ਮੈਗਾਵਾਟ ਤੋਂ ਜ਼ਿਆਦਾ ਹੈ ਅਤੇ 2023 ਤੱਕ 5000 ਮੈਗਾਵਾਟ, 2030 ਤੱਕ 12000 ਮੈਗਾਵਾਟ ਅਤੇ 2040 ਤੱਕ 25000 ਮੈਗਾਵਾਟ ਉਤਪਾਦਨ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਐੱਸਜੇਵੀਐੱਨ ਦੇ ਬਿਜਲੀ ਉਤਪਾਦਨ ਸਮਰੱਥਾ ਵਿਭਿੰਨ ਖੇਤਰਾਂ ਵਿੱਚ ਹੈ ਜਿਸ ਵਿੱਚ ਜਲ, ਪਵਨ, ਸੌਰ ਅਤੇ ਥਰਮਲ ਸ਼ਾਮਿਲ ਹਨ। ਕੰਪਨੀ ਦੀ ਮੌਜੂਦਗੀ ਐਨਰਜੀ ਟ੍ਰਾਂਸਮਿਸ਼ਨ ਦੇ ਖੇਤਰ ਵਿੱਚ ਵੀ ਹੈ।
***
ਐੱਮਵੀ/ਆਈਜੀ
(Release ID: 1774676)