ਬਿਜਲੀ ਮੰਤਰਾਲਾ
ਅਕਤੂਬਰ ਵਿੱਚ ਹੜ੍ਹ ਤੋਂ ਹੋਏ ਨੁਕਸਾਨ ਤੋਂ ਬਾਅਦ ਉੱਤਰਾਖੰਡ ਦੇ ਮੁੜ-ਨਿਰਮਾਣ ਅਤੇ ਬਹਾਲੀ ਦੇ ਲਈ ਬਿਜਲੀ ਮੰਤਰਾਲਾ ਅੱਗੇ ਆਇਆ
ਬਿਜਲੀ ਮੰਤਰੀ ਨੇ ਉੱਤਰਾਖੰਡ ਸਰਕਾਰ ਨੂੰ 22.50 ਕਰੋੜ ਰੁਪਏ ਦਾ ਚੈੱਕ ਦਿੱਤਾ
478 ਸਕੂਲ ਭਵਨਾਂ ਅਤੇ 28 ਸਿਹਤ ਕੇਂਦਰਾਂ ਦੇ ਮੁੜਨਿਰਮਾਣ ਦੇ ਲਈ ਸਹਾਇਤਾ ਪ੍ਰਦਾਨ ਕੀਤੀ ਗਈ
Posted On:
23 NOV 2021 2:01PM by PIB Chandigarh
ਕੇਂਦਰੀ ਬਿਜਲੀ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਅੱਜ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਦੀ ਵਰਚੁਅਲ ਮੌਜੂਦਗੀ ਵਿੱਚ ਉੱਤਰਾਖੰਡ ਆਪਦਾ ਪ੍ਰਬੰਧਨ ਮੰਤਰੀ ਸ਼੍ਰੀ ਡੀ ਐੱਸ ਰਾਵਤ ਨੂੰ 22.5 ਕਰੋੜ ਰੁਪਏ ਦਾ ਚੈੱਕ ਪ੍ਰਦਾਨ ਕੀਤਾ।
ਸ਼੍ਰੀ ਆਰ ਕੇ ਸਿੰਘ ਨੇ ਉੱਤਰਾਖੰਡ ਰਾਜ ਨੂੰ ਮਦਦ ਦੇਣ ਦੇ ਲਈ ਬਿਜਲੀ ਖੇਤਰ ਦੇ ਜਨਤਕ ਖੇਤਰ ਦੇ ਉਪਕ੍ਰਮ (ਸੀਪੀਐੱਸਈ) ਦੁਆਰਾ ਕੀਤੀ ਗਈ ਤੇਜ਼ ਕਾਰਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਸੰਕਟ ਦੀ ਘੜੀ ਵਿੱਚ ਵਿਸ਼ੇਸ਼ ਰੂਪ ਨਾਲ ਉੱਤਰਾਖੰਡ ਦੀ ਮਦਦ ਕਰਨ ਦੇ ਲਈ ਕੇਂਦਰ ਸਰਕਾਰ ਦੀ ਮਜ਼ਬੂਤ ਪ੍ਰਤੀਬੱਧਤਾ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਜ਼ਰੂਰਤ ਦੇ ਸਮੇਂ ਲੋਕਾਂ ਦੀ ਸਹਾਇਤਾ ਦੇ ਲਈ ਅੱਗੇ ਆਉਣ ਦੇ ਲਈ ਪਾਵਰ ਸੀਪੀਐੱਸਈ ਦੀ ਵੀ ਸ਼ਲਾਘਾ ਕੀਤੀ, ਜਿਵੇਂ ਕਿ ਕੋਵਿਡ ਸੰਕਟ ਦੇ ਦੌਰਾਨ ਵੀ ਕੀਤਾ ਗਿਆ ਸੀ।
ਸ਼੍ਰੀ ਪੁਸ਼ਕਰ ਸਿੰਘ ਧਾਮੀ ਨੇ ਬਿਜਲੀ ਮੰਤਰੀ ਨੇ ਪ੍ਰਤੀ ਹਾਰਦਿਕ ਆਭਾਰ ਵਿਅਕਤ ਕੀਤਾ ਅਤੇ ਸੰਕਟ ਦੇ ਸਮੇਂ ਵਿੱਚ ਰਾਜ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਲਈ ਸਾਰੇ ਪੀਪੀਐੱਸਈਸ ਦਾ ਧੰਨਵਾਦ ਕੀਤਾ।
ਇਸ ਅਵਸਰ ‘ਤੇ ਬਿਜਲੀ ਰਾਜ ਮੰਤਰੀ ਸ਼੍ਰੀ ਕ੍ਰਿਸ਼ਣ ਪਾਲ ਗੁਰਜਰ, ਸਕੱਤਰ ਬਿਜਲੀ ਸ਼੍ਰੀ ਆਲੋਕ ਕੁਮਾਰ ਅਤੇ ਬਿਜਲੀ ਸੀਪੀਐੱਸਯੂ ਦੇ ਸੀਐੱਮਡੀ ਵੀ ਮੌਜੂਦ ਸਨ।
ਹਾਲ ਹੀ ਵਿੱਚ ਉੱਤਰਾਖੰਡ ਨੇ 17 ਅਤੇ 18 ਅਕਤੂਬਰ, 2021 ਨੂੰ ਕੁਝ ਸਥਾਨਾਂ ‘ਤੇ ਆਮ ਤੌਰ ‘ਤੇ ਭਾਰੀ ਬਾਰਸ਼ ਦੇਖੀ, ਜਿਸ ਦੇ ਨਤੀਜੇ ਸਦਕਾ ਕਈ ਜ਼ਿਲ੍ਹਿਆਂ ਵਿੱਚ ਜਾਨਮਾਲ ਦਾ ਨੁਕਸਾਨ ਹੋਇਆ ਅਤੇ ਬੁਨਿਆਦੀ ਢਾਂਚੇ ਅਤੇ ਜਨਤਕ ਉਪਯੋਗਿਤਾਵਾਂ ਨੂੰ ਗੰਭੀਰ ਨੁਕਸਾਨ ਹੋਇਆ। ਬਿਜਲੀ ਖੇਤਰ ਦੇ ਸੀਪੀਐੱਸਈ ਨੇ ਹੜ੍ਹ ਪ੍ਰਭਾਵਿਤ ਉੱਤਰਾਖੰਡ ਵਿੱਚ ਬਹਾਲੀ ਕਾਰਜਾਂ ਦੇ ਲਈ ਇਕਜੁੱਟ ਹੋਣ ਦੀ ਆਪਣੀ ਪ੍ਰਤੀਬੱਧਤਾ ਵਿੱਚ, ਉੱਤਰ ਰਾਜ ਆਪਦਾ ਪ੍ਰਬੰਧਨ ਪ੍ਰਾਧੀਕਰਣ (ਯੂਐੱਸਡੀਐੱਸਏ) ਨੂੰ 22,50,00,000/- ਰੁਪਏ (ਬਾਈਸ ਕਰੋੜ ਪੰਜਾਹ ਲੱਖ ਰੁਪਏ) ਦੀ ਰਕਮ ਦਾ ਯੋਗਦਾਨ ਦਿੱਤਾ। ਇਹ ਪ੍ਰੋਗਰਾਮ ਬਿਜਲੀ ਸਕੱਤਰ, ਸਾਰੇ ਬਿਜਲੀ ਖੇਤਰ ਦੇ ਸੀਪੀਐੱਸਈ ਦੇ ਸੀਐੱਮਡੀ ਅਤੇ ਬਿਜਲੀ ਮੰਤਰਾਲੇ ਦੇ ਪ੍ਰਮੁੱਖ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਗਿਆ ਸੀ। ਨਿਮਨਲਿਖਿਤ ਸੀਪੀਐੱਸਈਸ ਨੇ ਉੱਤਰਾਖੰਡ ਵਿੱਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦੇ ਲਈ ਆਪਣੀ ਇਕਜੁੱਟਤਾ ਅਤੇ ਸਮਰਥਣ ਦਿਖਾਉਂਦੇ ਹੋਏ ਯੂਐੱਸਡੀਐੱਮਏ ਵਿੱਚ ਯੋਗਦਾਨ ਦਿੱਤਾ:
ਸੀਪੀਐੱਸਸੀ
|
ਮਦਦ (ਰੁਪਏ ਵਿੱਚ)
|
ਐੱਨਟੀਪੀਸੀ
|
8 ਕਰੋੜ
|
ਆਰਈਸੀ
|
5 ਕਰੋੜ
|
ਪੀਐੱਫਸੀ
|
4 ਕਰੋੜ
|
ਪੀਜੀਸੀਆਈਐੱਲ
|
3.5 ਕਰੋੜ
|
ਐੱਨਐੱਚਪੀਸੀ
|
1 ਕਰੋੜ
|
ਟੀਐੱਚਡੀਸੀ
|
50 ਲੱਖ
|
ਐੱਸਜੇਵੀਐੱਨ
|
50 ਲੱਖ
|
ਕੁੱਲ
|
22.50 ਕਰੋੜ
|
ਪ੍ਰੋਜੈਕਟ ਦੇ ਤਹਿਤ ਉੱਤਰਾਖੰਡ ਦੇ 8 ਜ਼ਿਲ੍ਹਿਆਂ (1. ਬਾਗੇਸ਼ਵਰ, 2. ਨੈਨੀਤਾਲ, 3. ਉੱਧਮ ਸਿੰਘ ਨਗਰ, 4. ਪੌੜੀ, 5. ਚਮੋਲੀ, 6. ਅਲਮੋੜਾ, 7. ਚੰਪਾਵਤ, ਅਤੇ 8. ਪਿਥੌਰਾਗੜ੍ਹ) ਵਿੱਚ ਮੁੜ-ਨਿਰਮਾਣ/ਬਹਾਲੀ ਕਾਰਜ ਗਤੀਵਿਧੀਆਂ ਹੋਣਗੀਆਂ ਅਤੇ 5 ਜ਼ਿਲ੍ਹਿਆਂ- (1. ਅਲਮੋਡਾ, 2. ਚੰਪਾਵਤ, 3. ਉੱਧਮ ਸਿੰਘ ਨਗਰ, 4. ਨੈਨੀਤਾਲ, ਅਤੇ ਪਿਥੌਰਾਗੜ੍ਹ) ਵਿੱਚ 28 ਸਿਹਤ ਕੇਂਦਰ ਤਿਆਰ ਕੀਤੇ ਜਾਣਗੇ। ਪ੍ਰੋਜੈਕਟ ਨੂੰ ਯੂਐੱਸਡੀਐੱਮਏ ਦੁਆਰਾ ਸੀਐੱਸਆਰ ਦੇ ਤਹਿਤ ਬਿਜਲੀ ਖੇਤਰ ਦੇ ਸੀਪੀਐੱਸਈ ਦੁਆਰਾ ਪ੍ਰਦਾਨ ਕੀਤੀ ਗਈ ਵਿੱਤੀ ਸਹਾਇਤਾ ਨਾਲ ਪੂਰਾ ਕੀਤਾ ਜਾਵੇਗਾ।

***************
ਐੱਮਵੀ/ਆਈਜੀ
(Release ID: 1774640)