ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਕੱਲ ਜੰਮੂ ਵਿੱਚ 11,721 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਨ ਵਾਲੀ ਕੁੱਲ 257 ਕਿਲੋਮੀਟਰ ਲੰਬਾਈ ਦੇ 25 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ

Posted On: 23 NOV 2021 7:38PM by PIB Chandigarh

 

ਕੇਂਦਰੀ ਸੜਕ ਪਰਿਵਹਨ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਕੱਲ ਜੰਮੂ ਵਿੱਚ 11,721 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਨ ਵਾਲੀ ਕੁੱਲ 257 ਕਿਲੋਮੀਟਰ ਲੰਬਾਈ ਦੇ 25 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ

ਇਹ ਪ੍ਰੋਜੈਕਟ ਜੰਮੂ ਅਤੇ ਕਸ਼ਮੀਰ ਘਾਟੀ ਦੇ ਵਿੱਚ ਹਰ ਮੌਸਮ ਵਿੱਚ ਸੰਪਰਕ (ਕਨੈਕਟੀਵਿਟੀ) ਉਪਲਬਧ ਕਰਵਾਉਣਗੀਆਂ। ਇਹ ਖੇਤਰ ਦੀ ਖੇਤੀਬਾੜੀ, ਉਦਯੋਗਿਕ ਅਤੇ ਸਮਾਜਿਕ-ਆਰਥਿਕ ਪ੍ਰਗਤੀ ਦੇ ਨਾਲ-ਨਾਲ ਡਿਫੈਂਸ ਫੋਰਸਿਜ਼ ਦੀ ਤੇਜ਼ ਆਵਾਜਾਈ ਦੇ ਲਈ ਸਾਮਰਿਕ ਤੌਰ ‘ਤੇ ਮਹੱਤਵਪੂਰਨ ਹਨ।

ਪ੍ਰੋਜੈਕਟ ਵਿਭਿੰਨ ਜ਼ਿਲ੍ਹਾ ਹੈੱਡਕੁਆਰਟਰਾਂ ਨੂੰ ਜਾਣ ਵਾਲੀਆਂ ਸਾਰੀਆਂ ਪ੍ਰਮੁੱਖ ਸੜਕਾਂ ਨੂੰ ਜੋੜਣਗੀਆਂ ਅਤੇ ਰੋਜ਼ਗਾਰ ਸਿਰਜਣ ਤੇ ਸਵਰੋਜ਼ਗਾਰ ਦੇ ਅਵਸਰਾਂ ਨੂੰ ਪੈਦਾ ਕਰਨ ਵਿੱਚ ਸਹਾਇਕ ਹੋਣਗੀਆਂ। ਇਨ੍ਹਾਂ ਪ੍ਰੋਜੈਕਟਾਂ ਵਿੱਚ ਕੁਝ ਖੰਡਾਂ ਦਾ ਪੁਨਰਵਾਸ ਅਤੇ ਅਪਗ੍ਰੇਡੇਸ਼ਨ, ਵਾਇਆਡਕਟ ਅਤੇ ਸੁਰੰਗਾਂ ਦਾ ਨਿਰਮਾਣ ਅਤੇ ਬਲੈਕ ਸਪੌਟਸ ਦਾ ਸੁਧਾਰ ਸ਼ਾਮਿਲ ਹੋਵੇਗਾ।

********

 

ਐੱਮਜੇਪੀਐੱਸ



(Release ID: 1774571) Visitor Counter : 108


Read this release in: English , Marathi , Hindi