ਨੀਤੀ ਆਯੋਗ
azadi ka amrit mahotsav

ਸਵੱਛ ਭਾਰਤ 2.0: ਨੀਤੀ ਆਯੋਗ-ਯੂਐੱਨਡੀਪੀ ਦੁਆਰਾ ਪਲਾਸਟਿਕ ਵੇਸਟ ਪ੍ਰਬੰਧਨ ਦੇ ਟਿਕਾਊ ਪ੍ਰਬੰਧਨ ‘ਤੇ ਮਹਾਰਾਸ਼ਟਰ ਅਤੇ ਗੋਆ ਵਿੱਚ ਸ਼ਹਿਰੀ ਸਥਾਨਕ ਸੰਸਥਾ ਲਈ ਪਹਿਲੀ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ

Posted On: 20 NOV 2021 8:06PM by PIB Chandigarh

ਨੀਤੀ ਆਯੋਗ ਅਤੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ),  ਭਾਰਤ ਨੇ ਅੱਜ ਮੁੰਬਈ ਵਿੱਚ ਸਥਾਈ ਪਲਾਸਟਿਕ ਕਚਰਾ ਪ੍ਰਬੰਧਨ ਤੇ ਸ਼ਹਿਰੀ ਸਥਾਨਕ ਸੰਸਥਾ (ਯੂਐੱਲਬੀ) ਲਈ ਪਹਿਲੀ ਖੇਤਰੀ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਕੀਤਾ ।

ਸਮਰੱਥਾ ਨਿਰਮਾਣ ਵਰਕਸ਼ਾਪ ਦੀ ਸ਼ੁਰੂਆਤ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ ਦੁਆਰਾ ਟਿਕਾਊ ਸ਼ਹਿਰੀ ਪਲਾਸਟਿਕ ਵੇਸਟ ਪ੍ਰਬੰਧਨ ਤੇ ਨੀਤੀ ਆਯੋਗ-ਯੂਐੱਨਡੀਪੀ ਹੈਂਡਬੁੱਕ ਦੇ ਲੋਕਅਰਪਣ ਦੇ ਬਾਅਦ ਹੋਈ। ਇਸ ਹੈਂਡਬੁੱਕ ਨੂੰ ਪਿਛਲੇ ਮਹੀਨੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ,  ਵਾਤਾਵਰਣ ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਰਾਮੇਸ਼ਵਰ ਪ੍ਰਸਾਦ ਗੁਪਤਾ,  ਵਿਸ਼ੇਸ਼ ਸਕੱਤਰ ਡਾ. ਕੇ. ਰਾਜੇਸ਼ਵਰ ਰਾਓ,  ਅਤੇ ਯੂਐੱਨਡੀਪੀ ਇੰਡੀਆ ਦੀ ਭਾਰਤ ਵਿੱਚ ਨਿਵਾਸੀ ਪ੍ਰਤੀਨਿਧੀ ਸੁਸ਼੍ਰੀ ਸ਼ੋਕੋ ਨੋਡਾ ਨੇ ਪਿਛਲੇ ਮਹੀਨੇ ਜਾਰੀ ਕੀਤਾ ਸੀ ।

ਨੀਤੀ ਆਯੋਗ ਵਿੱਚ ਵਿਸ਼ੇਸ਼ ਸਕੱਤਰ ਡਾ. ਕੇ ਰਾਜੇਸ਼ਵਰ ਰਾਓ ਅਤੇ ਯੂਐੱਨਡੀਪੀ ਦੀ ਡਿਪਟੀ ਰੈਜੀਡੇਂਟ ਪ੍ਰਤੀਨਿਧੀ ਸ਼੍ਰੀ ਨਾਦੀਆ ਰਸ਼ੀਦ ਨੇ ਇਸ ਵਰਕਸ਼ਾਪ ਦਾ ਉਦਘਾਟਨ ਕੀਤਾ,  ਜਿਸ ਵਿੱਚ ਸ਼ਹਿਰੀ ਸਥਾਨਕ ਸੰਸਥਾ,  ਸ਼ਹਿਰੀ ਵਿਕਾਸ ਵਿਭਾਗਾਂ ਅਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡਾਂ  ਦੇ 40 ਸਰਕਾਰੀ ਅਧਿਕਾਰੀਆਂ ਅਤੇ 100+  ਤੋਂ ਅਧਿਕ ਅਧਿਕਾਰੀਆਂ ਨੇ ਔਨਲਾਈਨ ਭਾਗ ਲਿਆ ।

ਇਸ ਮੌਕੇ ਤੇ ਡਾ. ਰਾਓ ਨੇ ਕਿਹਾ ਕਿ ਸਵੱਛ ਭਾਰਤ 2.0 ਦੇ ਸ਼ੁਭਾਰੰਭ ਦੇ ਬਾਅਦ ਭਾਰਤ ਸਰਕਾਰ ਹੁਣ ਸ਼ਹਿਰਾਂ ਨੂੰ ਕਚਰਾ ਮੁਕਤ ਬਣਾਉਣ ਲਈ ਤਿਆਰ ਹੈ।  ਸਵੱਛ ਭਾਰਤ ਦੇ ਟੀਚਿਆਂ ਨੂੰ ਸਾਕਾਰ ਕਰਨ ਲਈ ਪਲਾਸਟਿਕ ਕਚਰੇ ਦਾ ਬਿਹਤਰ ਪ੍ਰਬੰਧਨ ਕਰਨਾ ਮਹੱਤਵਪੂਰਣ ਹੈ। ਵਰਕਸ਼ਾਪ ਦੇ ਮਾਧਿਅਮ ਰਾਹੀਂ ਸਾਡਾ ਉਦੇਸ਼ ਪਲਾਸਟਿਕ ਕਚਰੇ ਨੂੰ ਅਧਿਕ ਕੁਸ਼ਲਤਾ ਨਾਲ ਪ੍ਰਬੰਧਿਤ ਕਰਨ ਲਈ ਸ਼ਹਿਰੀ ਸਥਾਨਕ ਸੰਸਥਾ ਨੂੰ ਵਿਵਹਾਰਿਕ ਸਮਾਧਾਨ ਪ੍ਰਦਾਨ ਕਰਨਾ ਹੈ।  ਇਸ ਹੈਂਡਬੁੱਕ ਵਿੱਚ ਵਿਸਤ੍ਰਿਤ ਪਲਾਸਟਿਕ ਵੇਸਟ ਪ੍ਰਬੰਧਨ ਲਈ ਵਿਕੇਂਦ੍ਰੀਕ੍ਰਿਤ ਮੌਡਲ ਨੂੰ ਵਿਸ਼ਵ ਪੱਧਰ ਤੇ ਅਨੁਕੂਲਿਤ ਕੀਤਾ ਗਿਆ ਹੈ ਅਤੇ ਇਸ ਨੇ ਪਲਾਸਟਿਕ ਰੀਸਾਇਕਲਿੰਗ ਦੀ ਸਮਰੱਥਾ ਵਿਖਾਈ ਹੈ,”

ਉਨ੍ਹਾਂ ਨੇ ਅੱਗੇ ਕਿਹਾ ਕਿ ਮਹਾਰਾਸ਼ਟਰ ਅਤੇ ਗੋਆ ਪਲਾਸਟਿਕ ਕਚਰੇ ਦੇ ਪ੍ਰਬੰਧਨ ਲਈ ਸਾਡੇ ਸਾਹਮਣੇ ਕਈ ਬਿਹਤਰੀਨ ਉਦਾਹਰਣ ਪੇਸ਼ ਕਰਦੇ ਹਨ ਅਤੇ ਸਾਨੂੰ ਇੱਥੇ ਆਪਣੀ ਪਹਿਲੀ ਵਰਕਸ਼ਾਪ ਸ਼ੁਰੂ ਕਰਨ ਦੀ ਖੁਸ਼ੀ ਹੈ। ਇਸ ਵਰਕਸ਼ਾਪ ਤੋਂ ਮਿਲੀ ਸਿੱਖਿਆ ਅਤੇ ਪ੍ਰਾਪਤ ਸਮਾਧਾਨ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਰਾਜਾਂ ਵਿੱਚ ਅਜਿਹੀਆਂ ਵਰਕਸ਼ਾਪਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨਗੇ

ਇਸ ਹੈਂਡਬੁੱਕ ਨੂੰ ਸੰਯੁਕਤ ਰੂਪ ਨਾਲ ਯੂਐੱਨਡੀਪੀ ਇੰਡੀਆ ਅਤੇ ਨੀਤੀ ਆਯੋਗ ਦੁਆਰਾ ਪਲਾਸਟਿਕ ਕਚਰੇ ਦੇ ਖੇਤਰ ਵਿੱਚ ਪ੍ਰਤਿਸ਼ਠ ਮਾਹਰਾਂ ਅਤੇ ਪ੍ਰਮੁੱਖ ਮੋਹਰੀ ਸੰਗਠਨਾਂ ਦੇ ਮਸ਼ਵਰੇ ਨਾਲ ਵਿਕਸਿਤ ਕੀਤਾ ਗਿਆ ਹੈ। ਹੈਂਡਬੁੱਕ ਲਈ ਵਿਚਾਰ-ਵਟਾਂਦਰਾ ਫਰਵਰੀ 2021 ਵਿੱਚ ਸ਼ੁਰੂ ਹੋ ਗਏ ਸਨ। ਇਸ ਦੇ ਬਾਅਦ ਸ਼ਹਿਰੀ ਸਥਾਨਕ ਸੰਸਥਾਰੀਸਾਈਕਲਰਸਕਾਰਪੋਰੇਟਸਸਿਵਲ ਸੁਸਾਇਟੀ ਸੰਗਠਨਾਂਵਿਦਵਾਨਾਂ ਸਹਿਤ 20 ਤੋਂ ਅਧਿਕ ਆਭਾਸੀ ਹਿਤਧਾਰਕ ਮਸ਼ਵਰੇ ਹੋਏ। ਇਸ ਦੇ ਪ੍ਰਾਰੂਪ ਵਿੱਚ 14 ਭਾਰਤੀ ਸ਼ਹਿਰਾਂ ਅਤੇ 4 ਦੱਖਣ ਪੂਰਵ ਏਸ਼ੀਆਈ ਸ਼ਹਿਰਾਂ ਨੂੰ ਸ਼ਾਮਿਲ ਕਰਦੇ ਹੋਏ ਮਾਹਰ ਇੰਟਰਵਿਊਕੇਂਦ੍ਰਿਤ ਸਮੂਹ ਚਰਚਾ ਅਤੇ ਤਕਨੀਕੀ ਵਰਕਸ਼ਾਪਾਂ ਦੇ ਵੇਰਵੇ ਸ਼ਾਮਿਲ ਕੀਤੇ ਗਏ ਸਨ। ਇਹ ਹੈਂਡਬੁੱਕ ਭਾਰਤ ਅਤੇ ਦੱਖਣ ਪੂਰਵ ਏਸ਼ੀਆ ਦੇ ਉਨ੍ਹਾਂ ਸ਼ਹਿਰਾਂ ਤੋਂ ਸਰਵਉੱਤਮ ਪ੍ਰਥਾਵਾਂ ਅਤੇ ਉਦਾਹਰਣਾਂ ਨੂੰ ਪੇਸ਼ ਕਰਦੀ ਹੈ ਜੋ ਅਨੁਰੂਪ ਬੁਨਿਆਦੀ ਢਾਂਚੇ ਅਤੇ ਪਲਾਸਟਿਕ ਕਚਰੇ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ।

ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਯੂਐੱਨਡੀਪੀ ਇੰਡੀਆ ਦੀ ਉਪ ਨਿਵਾਸੀ ਪ੍ਰਤੀਨਿਧੀ ਨਾਦੀਆ ਰਸ਼ੀਦ ਨੇ ਕਿਹਾ ਕਿ "ਯੂਐੱਨਡੀਪੀ ਦੀ ਪਲਾਸਟਿਕ ਕਚਰਾ ਪ੍ਰਬੰਧਨ ਪਹਿਲ ਸਾਰੇ ਪ੍ਰਕਾਰ ਦੇ ਪਲਾਸਟਿਕ ਕਚਰੇ ਨੂੰ ਇਕੱਠਾਅਲੱਗ ਅਤੇ ਰੀਸਾਇਕਲਿੰਗ ਕਰਕੇ ਇੱਕ ਸਥਾਈ ਮੌਡਲ ਨੂੰ ਹੁਲਾਰਾ ਦਿੰਦੀ ਹੈ। ਇਸ ਤੋਂ ਇਹ ਵੀ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਸਫਾਈ ਸਾਥੀਆਂ ਉਨ੍ਹਾਂ ਦੇ  ਕੰਮ ਲਈ ਪਹਿਚਾਣ ਕਰਕੇ ਉੱਚਿਤ ਮਿਹਨਤਾਨਾ ਵੀ ਦਿੱਤਾ ਜਾਵੇ। ਇਹ ਵਰਕਸ਼ਾਪਾਂ ਸਵੱਛ ਭਾਰਤ ਮਿਸ਼ਨ 2.0  ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸ਼ਹਿਰਾਂ ਵਿੱਚ ਵੇਸਟ ਪ੍ਰਬੰਧਨ ਲਈ ਇੱਕ ਸਥਾਈ ਮੌਡਲ ਨੂੰ ਦੁਹਰਾਉਣ ਅਤੇ ਉਸ ਨੂੰ ਹੁਲਾਰਾ ਦੇਣ ਲਈ ਵੱਡੇ ਪੈਮਾਨੇ ਤੇ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਦੀਂ ਹਨ। ਸਾਨੂੰ ਇਸ ਯਤਨ ਵਿੱਚ ਭਾਰਤ ਸਰਕਾਰਨੀਤੀ ਆਯੋਗ ਅਤੇ ਸ਼ਹਿਰੀ ਸਥਾਨਕ ਸੰਸਥਾ ਦੇ ਨਾਲ ਮਿਲ ਕੇ ਕੰਮ ਕਰਨ ਤੇ ਗਰਵ ਹੈ

ਇਹ ਹੈਂਡਬੁੱਕ ਵਿਕੇਂਦ੍ਰੀਕ੍ਰਿਤ ਸੁੱਕੇ ਵੇਸਟ ਪ੍ਰਬੰਧਨ ਦੇ ਮਾਧਿਅਮ ਰਾਹੀਂ ਪਲਾਸਟਿਕ ਵੇਸਟ ਪ੍ਰਬੰਧਨ ਦਾ ਵੇਰਵਾ ਦਿੰਦੀ ਹੈ ।  ਦੇਸ਼ ਵਿੱਚ ਕਈ ਵੇਸਟ ਪ੍ਰਬੰਧਨ ਮੌਡਲ ਹਨਅਤੇ ਉਨ੍ਹਾਂ ਵਿੱਚੋਂ ਯੂਐੱਨਡੀਪੀ ਪਲਾਸਟਿਕ ਵੇਸਟ ਪ੍ਰਬੰਧਨ ਪ੍ਰੋਗਰਾਮ ,  ਯੂਐੱਲਬੀ  ਵਰਗੇ ਕੁਝ  ਮਹੱਤਵਪੂਰਣ ਨਮੂਨਿਆਂ ਨੂੰ ਪੜਾਅ - ਦਰ - ਪੜਾਅ ਤਰੀਕੇ ਨਾਲ ਪ੍ਰਕਿਰਿਆ ਨੂੰ ਸਮਝਣ ਵਿੱਚ ਮਦਦ ਕਰਨ ਲਈ ਇੱਥੇ ਕੈਪਚਰ ਕਰ ਲਿਆ ਗਿਆ ਹੈ ।  ਹੈਂਡਬੁੱਕ ਵਿੱਚ ਕਈ ਵਿੱਤੀ ਮਾਡਲਾਂ ਦਾ ਵੀ ਵੇਰਵਾ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਆਰਥਿਕ ਸਮਾਵੇਸ਼ਨ ਅਤੇ ਕਚਰਾ ਬੀਨਨ ਵਾਲਿਆਂ ਦੀ ਆਜੀਵਿਕਾ ਵਧਾਉਣ ਲਈ ਅਪਣਾਇਆ ਜਾ ਸਕਦਾ ਹੈ ।

ਵਰਕਸ਼ਾਪ ਵਿੱਚ ਆਪਣੇ ਸੰਬੋਧਨ ਵਿੱਚ ਬ੍ਰਹਿਨਮੁੰਬਈ ਨਗਰ ਨਿਗਮ ਦੇ ਅਤਿਰਿਕਤ ਨਗਰ ਕਮਿਸ਼ਨਰ ਸ਼੍ਰੀ ਸੁਰੇਸ਼ ਕਾਕਾਨੀ ਨੇ ਕਿਹਾ ਕਿ "ਮੁੰਬਈ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਦੇ ਪ੍ਰਤੀ ਸੰਵੇਦਨਸ਼ੀਲ ਖੇਤਰਾਂ ਦੀ ਸੂਚੀ ਵਿੱਚ ਉੱਚ ਸਥਾਨ ਤੇ ਹੈ। ਟਿਕਾਊ ਪਲਾਸਟਿਕ ਵੇਸਟ ਪ੍ਰਬੰਧਨ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਦੇ ਪ੍ਰਬੰਧਨ ਲਈ ਮਹੱਤਵਪੂਰਣ ਹੈ। ਮੁੰਬਈ ਜਲਵਾਯੂ ਕਾਰਜ ਯੋਜਨਾ ਜਲਵਾਯੂ-ਅਨੁਰੂਪ ਸ਼ਮਨ ਅਤੇ ਅਨੁਕੂਲ ਵਿਕਸਿਤ ਕਰਨ ਲਈ ਪਹਿਲਾਂ ਤੋਂ ਹੀ ਵੇਸਟ ਪ੍ਰਬੰਧਨ ਨੂੰ ਪ੍ਰਾਥਮਿਕਤਾ ਦੇ ਰਹੀ ਹੈ। ਅਸੀਂ ਲੋਕ ਪਲਾਸਟਿਕ ਕਚਰੇ ਦੇ ਪ੍ਰਬੰਧਨ ਅਤੇ ਇਨੋਵੇਸ਼ਨਾਂ ਨੂੰ ਹੁਲਾਰਾ ਦੇਣ ਲਈ ਯੂਐੱਨਡੀਪੀ ਜਿਵੇਂ ਭਾਗੀਦਾਰਾਂ ਦੇ ਨਾਲ ਪਹਿਲਾਂ ਤੋਂ ਹੀ ਅਜਿਹੇ ਕੰਮ ਕਰ ਰਹੇ ਹਨ ਜੋ ਕਚਰੇ ਦੇ ਸਥਾਈ ਨਿਪਟਾਰੇ ਵਿੱਚ ਮਦਦ ਕਰਨ ਦੇ ਨਾਲ ਹੀ ਨਵੇਂ ਨਮੂਨੇ ਘੜਣਗੇ ਅਤੇਅਤੇ ਜਲਵਾਯੂ ਪਰਿਵਰਤਨ ਦੇ ਬੁਰੇ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਸਹਾਇਕ ਬਣਨਗੇ। ਅਸੀਂ ਇਸ ਵਰਕਸ਼ਾਪ ਮਹਾਰਾਸ਼ਟਰ ਦੇ ਸ਼ਹਿਰੀ ਸਥਾਨਕ ਸੰਸਥਾ ਨੂੰ ਸਰਵਉੱਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਲਈ ਅਤੇ ਇੱਕ ਮੰਚ ਪ੍ਰਦਾਨ ਕਰਨ ਲਈ ਨੀਤੀ ਆਯੋਗ  ਦੇ ਆਭਾਰੀ ਹਾਂ” 

ਰੀਸਾਇਕਲਿੰਗ

****

ਡੀਐੱਸ/ਏਕੇਜੇ


(Release ID: 1774076) Visitor Counter : 162


Read this release in: English , Urdu , Hindi , Telugu