ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਅਭਿਲਾਸ਼ੀ ਅਭਿਨੇਤਾਵਾਂ ਨੂੰ ਖੁਦ ਨੂੰ ਓਲੰਪਿਕ ਖਿਡਾਰੀਆਂ ਦੀ ਤਰ੍ਹਾਂ ਟ੍ਰੇਨ ਕਰਨਾ ਚਾਹੀਦਾ ਹੈ : ਰਿਤਿਕ ਰੋਸ਼ਨ
ਜਾਦੂ ਤਦ ਹੁੰਦਾ ਹੈ, ਜਦੋਂ ਅਭਿਨੇਤਾ ਕਿਰਦਾਰ ਦੀ ਦੀਵਾਨਗੀ ਨੂੰ ਸਮਝ ਲੈਂਦਾ ਹੈ
“ਹਰ ਕਿਰਦਾਰ ਵਿੱਚ ਕੋਈ ਨਾ ਕੋਈ ਦੀਵਾਨਗੀ ਹੁੰਦੀ ਹੈ । ਅਸਲੀ ਜਾਦੂ ਤਦ ਹੁੰਦਾ ਹੈ, ਜਦੋਂ ਅਭਿਨੇਤਾ ਇਸ ਦੀਵਾਨਗੀ ਨੂੰ ਸਮਝ ਲੈਂਦਾ ਹੈ।” ਇਹ ਗੱਲ ਬਾਲੀਵੁੱਡ ਸੁਪਰਸਟਾਰ ਰਿਤਿਕ ਰੋਸ਼ਨ ਨੇ 52ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਦੌਰਾਨ ਅੱਜ ਇਨ- ਕਨਵਰਸੈਸ਼ਨ ਦੇ ਇੱਕ ਵਰਚੁਅਲ ਸੈਸ਼ਨ ਦੇ ਦੌਰਾਨ ਕਹੀ ।
ਰਿਤਿਕ ਨੇ ਕਿਹਾ ਕਿ ਅਭਿਨੇਤਾ ਨੂੰ ਸਭ ਤੋਂ ਪਹਿਲਾਂ ਕਿਸੇ ਵੀ ਕਿਰਦਾਰ ਨੂੰ ਆਪਣੇ ਅੰਦਰ ਮਹਿਸੂਸ ਕਰਨਾ ਅਤੇ ਉਸ ਦੇ ਨਾਲ ਮਜ਼ਬੂਤ ਰਿਸ਼ਤਾ ਬਣਾਉਣਾ ਹੁੰਦਾ ਹੈ । ਉਨ੍ਹਾਂ ਨੇ ਕਿਹਾ, “ਮੈਂ ਜੋ ਭਾਵਨਾਵਾਂ ਪ੍ਰਦਰਸ਼ਿਤ ਕਰਦਾ ਹਾਂ, ਉਨ੍ਹਾਂ ਨੂੰ ਮਹਿਸੂਸ ਕਰਦਾ ਹਾਂ। ਆਮ ਤੌਰ ‘ਤੇ ਇਹ ਭਾਵਨਾਵਾਂ ਵਾਸਤਵਿਕ ਹੁੰਦੀਆਂ ਹਨ, ਕਿਉਂਕਿ ਮੈਂ ਉਨ੍ਹਾਂ ਨੂੰ ਆਪਣੇ ਜੀਵਨ ਅਤੇ ਅਨੁਭਵਾਂ ਤੋਂ ਗ੍ਰਹਿਣ ਕਰਦਾ ਹਾਂ।”
ਅਭਿਲਾਸ਼ੀ ਅਭਿਨੇਤਾਵਾਂ ਨੂੰ ਸਲਾਹ ਦਿੰਦੇ ਹੋਏ ਉਨ੍ਹਾਂ ਨੇ ਕਿਹਾ, “ਉਨ੍ਹਾਂ ਨੇ ਖੁਦ ਨੂੰ ਓਲੰਪਿਕ ਖਿਡਾਰੀਆਂ ਜਿਹਾ ਸਮਝਣਾ ਚਾਹੀਦਾ ਹੈ। ਉਨ੍ਹਾਂ ਨੂੰ ਰੋਜ਼ਾਨਾ ਸਖ਼ਤ ਟ੍ਰੇਨਿੰਗ ਅਤੇ ਅਭਿਆਸ ਕਰਨਾ ਚਾਹੀਦਾ ਹੈ ਅਤੇ ਸਿਨੇ- ਪ੍ਰੇਮੀਆਂ ਨਾਲ ਘਿਰੇ ਰਹਿਣਾ ਚਾਹੀਦਾ ਹੈ।”
ਓਟੀਟੀ ਪਲੈਟਫਾਰਮਸ ਦੇ ਮਹੱਤਵ ਬਾਰੇ ਚਰਚਾ ਕਰਦੇ ਹੋਏ ਇਸ ਸੁਪਰਸਟਾਰ ਨੇ ਕਿਹਾ, “ਸਾਡੇ ਸਮਾਜਿਕ ਵਾਤਾਵਰਣ ਦੇ ਸਾਰੇ ਤਰ੍ਹਾਂ ਦੇ ਲੋਕਾਂ ਨੂੰ ਸਿਨੇਮਾ ਵਿੱਚ ਉਚਿਤ ਰੂਪ ਵਿੱਚ ਨਿਰੂਪਿਤ ਕੀਤਾ ਜਾਣਾ ਚਾਹੀਦਾ ਹੈ। ਓਟੀਟੀ ਪਲੈਟਫਾਰਮਸ ਦੇ ਉਦੈ ਦੇ ਨਾਲ ਹੀ ਸਾਰੇ ਅਭਿਨੇਤਾਵਾਂ ਅਤੇ ਫਿਲਮਕਾਰਾਂ ਲਈ ਵਿਆਪਕ ਸੰਭਾਵਨਾਵਾਂ ਉਤਪੰਨ ਹੋ ਗਈਆਂ ਹਨ। ਇਹ ਕਿੰਨਾ ਸ਼ਾਨਦਾਰ ਹੈ ਕਿ ਹਰੇਕ ਅਭਿਨੇਤਾ ਦੇ ਪਾਸ ਸੁਪਰਸਟਾਰ ਬਣਨ ਦਾ ਅਵਸਰ ਮੌਜੂਦ ਹੈ!”
ਇੱਕ ਪ੍ਰਸ਼ਨ ਦੇ ਉੱਤਰ ਵਿੱਚ ਉਨ੍ਹਾਂ ਨੇ ਕਿਹਾ, “ਅਕਸਰ ਕਿਸੇ ਫਿਲਮ ਦੇ ਪੂਰਾ ਹੋਣ ਦੇ ਬਾਅਦ ਕੁਝ ਅਜਿਹੇ ਕਿਰਦਾਰਾਂ ਨੂੰ ਜ਼ਿਹਨ ਤੋਂ ਕੱਢਣਾ ਅਤੇ ਭੁੱਲ ਸਕਣਾ ਮੁਸ਼ਕਿਲ ਹੁੰਦਾ ਹੈ , ਜਿਨ੍ਹਾਂ ਦਾ ਤੁਹਾਡੇ ‘ਤੇ ਗਹਿਰਾ ਪ੍ਰਭਾਵ ਹੋਵੇ। ਕੋਈ ਮਿਲ ਗਿਆ ਅਤੇ ਕਾਬਿਲ ਦੇ ਕਿਰਦਾਰਾਂ ਨੂੰ ਜ਼ਿਹਨ ਤੋਂ ਕੱਢ ਸਕਣਾ ਬਹੁਤ ਹਤਾਸ਼ਾਜਨਕ ਸੀ।”
ਇਨ-ਕਨਵਰਸੈਸ਼ਨ ਸੈਸ਼ਨ ਦਾ ਸੰਚਾਲਨ ਬਾਲੀਵੁੱਡ ਟ੍ਰੇਡ ਵਿਸ਼ਲੇਸ਼ਕ ਕੋਮਲ ਨਾਹਟਾ ਨੇ ਕੀਤਾ ।
* * *
(Release ID: 1774069)