ਸੂਚਨਾ ਤੇ ਪ੍ਰਸਾਰਣ ਮੰਤਰਾਲਾ

“ਦ ਕਿੰਗ ਆਵ੍ ਆਲ ਦ ਵਰਲਡ”12 ਸਾਲ ਬਾਅਦ ਕਾਰਲੋਸ ਸੌਰਾ ਦੀ ਫਿਕਸ਼ਨ ਦੀ ਦੁਨੀਆ ਵਿੱਚ ਵਾਪਸੀ ਕਰਾਉਣ ਵਾਲੀ ਫਿਲਮ ਹੈ: ਯੂਸੇਬਿਓ ਪਾਚਾ, 52ਵੇਂ ਇੰਟਰਨੈਸ਼ਨਲ ਫਿਲਮ ਆਵ੍ ਇੰਡੀਆ (ਇੱਫੀ) ਦੀ ਓਪਨਿੰਗ ਫਿਲਮ ਦੇ ਨਿਰਮਾਤਾ


ਯੂਸੇਬਿਓ ਪਾਚਾ ਦਾ ਮੰਨਣਾ ਹੈ ਕਿ ਭਾਰਤੀ ਫਿਲਮਾਂ ਨੂੰ ਵਿਸ਼ਵ ਪੱਧਰ ’ਤੇ ਪ੍ਰਚਾਰਿਤ ਕਰਨ ਦੇ ਲਈ ਫਿਲਮਾਂ ਦੇ ਅੰਤਰਰਾਸ਼ਟਰੀ ਸਹਿ-ਨਿਰਮਾਣ ਦੇ ਜ਼ਰੀਏ ਕਲਾਕਾਰਾਂ ਅਤੇ ਸਿਨੇਮਾ ਦਾ ਅਦਾਨ-ਪ੍ਰਦਾਨ ਅੱਜ ਸਮੇਂ ਦੀ ਮੰਗ ਹੈ

“ਦ ਕਿੰਗ ਆਵ੍ ਆਲ ਦ ਵਰਲਡ” ਵਿਸ਼ਵ ਸਿਨੇਮਾ ਦੇ ਦਿੱਗਜ, ਕਾਰਲੋਸ ਸੌਰਾ ਅਤੇ ਆਸਕਰ ਵਿਜੇਤਾ ਸਿਨਮੈਟੋਗ੍ਰਾਫਰ ਅਤੇ ਇੱਫੀ-51 ਵਿੱਚ ਲਾਈਫਟਾਇਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਵਿਟੋਰੀਓ ਸਟੋਰਾਰੋ ਦੇ ਵਿੱਚ ਸੱਤਵਾਂ ਕੁਲੈਬਰੇਸ਼ਨ ਹੈ

Posted On: 21 NOV 2021 6:05PM by PIB Chandigarh

“ਦ ਕਿੰਗ ਆਵ੍ ਆਲ ਦ ਵਰਲਡ (ਐਲ ਰੇਅ ਦੇ ਤੋਦੋ ਐਲ ਮੁੰਦੋ- (El Rey de Todo El Mundo)) ਉਹ ਫਿਲਮ ਹੈ ਜਿਸ ਨੇ 12 ਸਾਲ ਦੇ ਅੰਤਰਾਲ ਤੋਂ ਬਾਅਦ ਫਿਕਸ਼ਨ ਦੀ ਦੁਨੀਆ ਵਿੱਚ ਫਿਲਮਕਾਰ ਕਾਰਲੋਸ ਸੌਰਾ ਦੀ ਵਾਪਸੀ ਹੋ ਰਹੀ ਹੈ। ਇਨ੍ਹਾਂ 12 ਸਾਲਾਂ ਵਿੱਚ, ਸੌਰਾ ਮਿਊਜ਼ੀਕਲ ਡਾਕੂਮੈਂਟਰੀਜ਼ ਬਣਾ ਰਹੇ ਸੀ, ਉਹ ਸੰਗੀਤ ਦੀ ਦੁਨੀਆ ਵਿੱਚ ਮਗਨ ਸੀ ਜਿਸ ਨਾਲ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪਿਆਰ ਹੈ।” ਇਹ ਗੱਲਾਂ ਕਹੀਆਂ ‘ਦ ਕਿੰਗ ਆਵ੍ ਆਲਦ ਵਰਲਡ’ ਦੇ ਨਿਰਮਾਤਾ ਯੂਸੇਬਿਓ ਪਾਚਾ ਨੇ, ਜਿਨ੍ਹਾਂ ਦੀ ਇਸ ਫਿਲਮ ਨੇ 20-28 ਨਵੰਬਰ, 2021 ਦੇ ਦੌਰਾਨ ਗੋਆ ਵਿੱਚ ਆਯੋਜਿਤ ਇੰਟਰਨੈਸ਼ਨਲ ਫਿਲਮ ਆਵ੍ ਇੰਡੀਆ (ਇੱਫੀ) ਦੇ 52ਵੇਂ ਸੰਸਕਰਣ ਦੀ ਸ਼ੁਰੂਆਤ ਕੀਤੀ ਹੈ। ਯੂਸੇਬਿਓ ਪਾਚਾ ਇੱਫੀ ਦੇ ਆਯੋਜਨ ਦੇ ਦੌਰਾਨ ਅੱਜ 21 ਨਵੰਬਰ 2021 ਨੂੰ ਸਹਾਇਕ ਨਿਰਮਾਤਾ ਮਿਰਤਾ ਰੇਨੀ ਦੇ ਨਾਲ ਗੋਆ ਦੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ।

 

 

ਇਹ ਫਿਲਮ ਕਾਰਲੋਸ ਸੌਰਾ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਸੰਗੀਤਮਈ ਟਰਾਇਲੋਜੀ ਫਿਲਮਾਂ ਦੀ ਲੜੀ ਵਿੱਚ ਆਖਰੀ ਹੈ। ਇਸ ਟਰਾਇਲੋਜੀਦੀਆਂ ਪਿਛਲੀਆਂ ਦੋ ਫਿਲਮਾਂ ਫਾਇਰਮੈਨ (1983) ਅਤੇ ਟੈਂਗੋ (1998) ਹਨ। ਯੂਸੇਬਿਓ ਪਾਚਾ ਦੱਸਦੇ ਹਨ ਕਿ ਮਿਊਜ਼ੀਕਲ ਡਾਕੂਮੈਂਟਰੀਜ਼ ਨੂੰ ਲੈ ਕੇ ਉਨ੍ਹਾਂ ਦਾ ਜ਼ਬਰਦਸਤ ਰਚਨਾਤਮਕ ਜਨੂੰਨ ਹੀ ਹੈ ਜਿਸਦੇ ਕਾਰਨ ਫਿਕਸ਼ਨ ਫਿਲਮਾਂ ਨਾਲ ਉਨ੍ਹਾਂ ਦਾ 12 ਸਾਲ ਲੰਮਾ ਅੰਤਰਾਲ ਹੋ ਗਿਆ।

 

ਸੰਗੀਤ ਅਤੇ ਡਾਂਸ ਦੇ ਲਈ ਸੌਰਾ ਦੇ ਇਸੇ ਜਨੂੰਨ ਨੇ ਇਸ ਮਿਊਜ਼ੀਕਲ ਫਿਲਮ ਵਿੱਚ ਵੀ ਇੱਕ ਪ੍ਰਮੁੱਖ ਭੂਮਿਕਾ ਨਿਭਾਈ, ਇਸ ’ਤੇ ਵਿਚਾਰ ਕਰਦੇ ਹੋਏ ਯੂਸੇਬਿਓ ਪਾਚਾ ਕਹਿੰਦੇ ਹਨ:“ਦ ਕਿੰਗ ਆਫ ਆਲ ਦਾ ਵਰਲਡ ਵਿੱਚਸਭ ਤਰ੍ਹਾਂ ਦਾ ਸੰਗੀਤ ਇਕੱਠਾ ਜੋੜਿਆ ਗਿਆ ਹੈ, ਚਾਹੇ ਲੋਕ ਗੀਤ ਹੋਣ,ਪਾਰੰਪਰਿਕ ਜਾਂ ਆਧੁਨਿਕ ਸੰਗੀਤ ਹੋਵੇ - ਚਾਹੇ ਮੈਕਸਿਕੋ ਤੋਂ ਹੋਵੇ ਅਤੇ ਲੈਟਿਨ ਅਮਰੀਕਾ ਦੇ ਹੋਰ ਹਿੱਸਿਆਂ ਤੋਂ, ਤਾਂ ਕਿ ਇਸ ਫਿਲਮ ਨੂੰ ਇੱਕ ਮਜ਼ਬੂਤ ਮਿਊਜ਼ੀਕਲ ਸੰਗਮ ਬਣਾਇਆ ਜਾ ਸਕੇ।”

ਇਹ ਫਿਲਮ ਵਿਸ਼ਵ ਸਿਨੇਮਾ ਦੇ ਮਹਾਰਥੀ ਦਿੱਗਜਾਂ, ਕਾਰਲੋਸ ਸੌਰਾ ਅਤੇ ਆਸਕਰ ਵਿਜੇਤਾ ਸਿਨਮੈਟੋਗ੍ਰਾਫਰ ਵਿਟੋਰੀਆ ਸਟੋਰਾਰੋ ਦੇ ਵਿੱਚ ਸੱਤਵਾਂ ਕੁਲੈਬਰੇਸ਼ਨ ਹੈ ਜਿਨ੍ਹਾਂ ਨੂੰ ਇੱਫੀ-51 ਵਿੱਚ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਯੂਸੇਬਿਓ ਪਾਚਾਨੇ ਉਨ੍ਹਾਂ ਦੋਵਾਂਦੇ ਨਾਲ ਬਿਤਾਈ ਅਨੋਖੀ ਯਾਤਰਾ ਅਤੇ ਸ਼ਾਨਦਾਰ ਦੋਸਤੀ ਦੇ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ,“ਉਹ ਇੱਕ ਦੂਜੇ ਦੇ ਪੂਰਕ ਹਨ। ਉਨ੍ਹਾਂ ਦਾ ਰਿਸ਼ਤਾ ਇੰਨਾ ਮਜ਼ਬੂਤ ਹੈ ਕਿ ਉਹ ਬਿਨਾ ਕਹੇ ਸਮਝ ਜਾਂਦੇ ਹਨ ਕਿ ਉਹ ਇੱਕ ਦੂਜੇ ਤੋਂ ਕੀ ਚਾਹੁੰਦੇ ਹਨ।”

 

 

ਇਹ ਫਿਲਮ ਜ਼ਬਰਦਸਤ ਸੰਗੀਤ, ਬੇਜੋੜ ਡਾਂਸ ਰੂਪਾਂ ਅਤੇ ਹੈਰਾਨ ਕਰਨ ਵਾਲੇ ਦ੍ਰਿਸ਼ਾਂ ਦਾ ਇੱਕ ਕੋਲਾਜ ਹੈ, ਜੋ ਸੌਰਾ ਦੀਆਂ ਫਿਲਮਾਂ ਦੇ ਤਮਾਮ ਤੱਤਾਂ ਨੂੰ ਪੇਸ਼ ਕਰਦਾ ਹੈ, ਜਿੱਥੇ ਡਾਇਰੈਕਟਰ ਨੇ ‘ਥੋੜ੍ਹੀ’ ਜਿਹੀ ਹਿੰਸਾ ਪਾ ਕੇ ਹਕੀਕਤ ਨੂੰ ਕਲਪਨਾ ਦੇ ਨਾਲ ਜੋੜਕੇ, ਅਤੀਤ ਨੂੰ ਵਰਤਮਾਨ ਦੇ ਨਾਲ ਜੋੜ ਕੇ, ਸਮੇਂ ਦੀ ਅਭਿਵਿਅਕਤੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।

ਫਿਲਮ ਵਿੱਚ ਹੋਣ ਵਾਲੀਆਂ ਘਟਨਾਵਾਂ ਦੇ ਸੰਦਰਭ ਵਿੱਚ ਜਿੱਥੇ ਹਿੰਸਾ ਇੱਕ ਸਹਾਇਕ ਭੂਮਿਕਾ ਨਿਭਾਉਂਦੀ ਹੈ,ਉਸ ਸਿਲਸਿਲੇ ਵਿੱਚ ਸਹਾਇਕ ਨਿਰਮਾਤਾ ਮਿਰਤਾ ਰੇਨੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਫਿਲਮ ਨਾ ਤਾਂ ਰਾਜਨੀਤਕ ਹੈ ਅਤੇ ਨਾ ਹੀ ਰੂਪਕ ਹੈ। ਉਨ੍ਹਾਂ ਨੇ ਕਿਹਾ, “ਇਹ ਫਿਲਮ ਸਿਰਫ਼ ਉਸ ਹਿੰਸਾ ਦੇ ਬਾਰੇ ਵਿੱਚ ਨਹੀਂ ਹੈ ਜੋ ਮੈਕਸਿਕੋ ਵਿੱਚ ਹੁੰਦੀ ਹੈ, ਬਲਕਿ ਇਹ ਉਸ ਹਿੰਸਾ ਦੇ ਬਾਰੇ ਵਿੱਚ ਹੈ ਜਿਸਦਾ ਸਾਹਮਣਾ ਹਰ ਵਿਅਕਤੀ ਕਰ ਸਕਦਾ ਹੈ। ਇਸ ਦਾ ਕਿਸੇ ਵੀ ਰਾਜਨੀਤਕ ਵਿਚਾਰ ਨਾਲ ਕੋਈ ਸਬੰਧ ਨਹੀਂ ਹੈ। ਇੱਕ ਤਰ੍ਹਾਂ ਨਾਲ ਇਹ ਲੈਟਿਨ ਅਮਰੀਕਾ ਅਤੇ ਮੈਕਸੀਕੋ ਦੇ ਇਤਿਹਾਸ ਦੀ ਕਹਾਣੀ ਹੈ।

 

ਸਪੇਨ ਅਤੇ ਮੈਕਸਿਕੋ ਦੇ ਵਿੱਚ ਸਹਿ-ਨਿਰਮਾਣ ਦੇ ਤੌਰ ’ਤੇ ਇਹ ਫਿਲਮ ਉਨ੍ਹਾਂ ਧਾਗਿਆਂ ਨੂੰ ਟਟੋਲਣਾ ਚਾਹੁੰਦੀ ਹੈ ਜੋ ਇਨ੍ਹਾਂ ਦੋਵੇਂ ਦੇਸ਼ਾਂ ਨੂੰ ਇੱਕ-ਦੂਜੇ ਨਾਲ ਜੋੜਦੇ ਹਨ। ਇਸ ਫਿਲਮ ਵਿੱਚ ਦੋਵੇਂ ਦੇਸ਼ਾਂ ਦੇ ਅਦਾਕਾਰਾ ਅਤੇ ਡਾਂਸਰਾਂ ਦੀ ਸ਼ਾਨਦਾਰ ਕਾਸਟ ਨਜ਼ਰ ਆਉਂਦੀ ਹੈ। ਇਸ ਵਿੱਚ ਇਨਾ ਦੇ ਲਾ ਰੇਗੇਰਾ, ਮੈਨੁਅਲ ਗਾਰਸ਼ੀਆ ਰੂਲਫੋ, ਡੇਮੀਅਨ ਅਲਕਾਜ਼ਾਰ, ਐਨਰੀਕੇ ਆਰਸੋ, ਮੇਨੋਲੋ ਕਾਰਦੋਨਾ, ਇਸਾਕ ਹਰਨਾਦੇਜ਼ ਅਤੇ ਗ੍ਰੇਟਾ ਐਲੀਸੋਂਦੋ ਜਿਹੇ ਕਲਾਕਾਰਾਂ ਨੇ ਕੰਮ ਕੀਤਾ ਹੈ।

 

 

ਪਹਿਲੀ ਵਾਰ ਭਾਰਤ ਦੀ ਯਾਤਰਾ ’ਤੇ ਆਈ ਇਸ ਟੀਮ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਫਿਲਮ ਨੂੰ ਇਸ ਫਿਲਮ ਸਮਾਰੋਹ ਦਾ ਹਿੱਸਾ ਬਣਾਉਣ ਦੇ ਲਈ ਇੱਫੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਨਿਰਮਾਤਾ ਪਾਚਾ ਨੇ ਕਿਹਾ, “ਡਾਇਰੈਕਟਰ ਸੌਰਾ ਅਤੇ ਮੈਂ ਬਹੁਤ ਚੰਗੇ ਦੋਸਤ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਮੈਕਸਿਕੋ ਤੇ ਭਾਰਤ ਕਈ ਚੀਜ਼ਾਂ ਵਿੱਚ ਬਰਾਬਰ ਹਨ, ਚਾਹੇ ਉਹ ਰੰਗ ਹੋਵੇ, ਸੰਗੀਤ ਜਾਂ ਸੱਭਿਆਚਾਰ।”

 

 

ਇਨ੍ਹਾਂ ਸੰਦਰਭਾਂ ਵਿੱਚ ਭਾਰਤ ਦੇ ਨਾਲ ਹੋਰ ਜ਼ਿਆਦਾ ਸਹਿਯੋਗ ਕਰਨ ਦੀ ਇੱਛਾ ਵਿਅਕਤ ਕਰਦੇ ਹੋਏ ਯੂਸੇਬਿਓ ਪਾਚਾ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਭਾਰਤੀ ਫਿਲਮਾਂ ਬਹੁਤ ਜ਼ਿਆਦਾ ਭਾਰਤ ਦੇ ਅੰਦਰ ਹੀ ਰਹਿੰਦੀਆਂ ਹਨ ਅਤੇ ਦੁਨੀਆ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਇਹ ਫਿਲਮਾਂ ਕਿੰਨੀਆਂ ਜ਼ਬਰਦਸਤ ਹਨ। ਉਨ੍ਹਾਂ ਨੇ ਕਿਹਾ,“ਫਿਲਮਾਂ ਦੇ ਅੰਤਰਰਾਸ਼ਟਰੀ ਸਹਿ-ਨਿਰਮਾਣ ਦੇ ਲਈ ਪਹਿਲ ਕਰਨਾ ਹੁਣ ਸਮੇਂ ਦੀ ਲੋੜ ਹੈ। ਇਸ ਤਰ੍ਹਾਂ ਦੇ ਕਲਾਕਾਰਾਂ, ਸਿਨੇਮਾ ਅਤੇ ਸੱਭਿਆਚਾਰ ਦਾ ਅਦਾਨ-ਪ੍ਰਦਾਨ ਅਸਾਨੀ ਨਾਲ ਕੀਤਾ ਜਾ ਸਕਦਾਹੈ।

 

 

ਫਿਲਮ ਦੀ ਕਹਾਣੀ: ਮੈਨੂਅਲ ਆਪਣਾ ਅਗਲਾ ਸ਼ੋਅ ਤਿਆਰ ਕਰ ਰਿਹਾ ਹੈ, ਜੋ ਇੱਕ ਮਿਊਜ਼ੀਕਲ ਸ਼ੋਅ ਬਣਾਉਣ ਦੇ ਬਾਰੇ ਵਿੱਚ ਹੈ।ਉਹ ਇਸਦੇ ਨਿਰਦੇਸ਼ਨ ਦੇ ਲਈ ਆਪਣੀ ਪੁਰਾਣੀ ਪਤਨੀ ਅਤੇ ਪ੍ਰਸਿੱਧ ਕੋਰੀਓਗ੍ਰਾਫਰ ਸਾਰਾ ਦੀ ਮਦਦ ਮੰਗਦਾ ਹੈ। ਕਾਸਟਿੰਗ ਵਿੱਚ,ਮੁਟਿਆਰ ਇਨੇਸ਼ ਇੱਕ ਉੱਭਰਦੀ ਸਤਾਰਾ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ, ਨਾਲ ਹੀ ਉਹ ਆਪਣੇ ਪਿਤਾ ਦਾ ਸਾਹਮਣਾ ਵੀ ਕਰ ਰਹੀ ਹੈ ਜੋ ਸਥਾਨਕ ਮਾਫੀਆ ਹੈ। ਰਿਹਰਸਲ ਦੇ ਦੌਰਾਨ ਡਾਂਸਰਾਂ ਵਿੱਚ ਜੋਸ਼ ਅਤੇ ਤਣਾਅ ਵੱਧਦਾ ਹੈ। ਬੇਹੱਦ ਤਾਕਤਵਰ ਮੈਕਸੀਕਨ ਸੰਗੀਤ ਇਸਦਾ ਸਵਰ ਤੈਅ ਕਰਦਾ ਹੈ ਅਤੇ ਇੱਕ ਅਜਿਹਾ ਪਲੇਅ ਸਾਹਮਣੇ ਆਉਂਦਾ ਹੈ ਜਿਸ ਵਿੱਚ ਤ੍ਰਾਸਦੀ, ਕਲਪਨਾ ਅਤੇ ਹਕੀਕਤ ਆਪਸ ਵਿੱਚ ਜੁੜੀਆਂ ਹੁੰਦੀਆਂ ਹਨ।

 

*******

 

ਟੀਮ ਇੱਫੀ/ ਪੀਆਈਬੀ/ ਡੀਜੇਐੱਮ/ ਐੱਸਕੇਵਾਈ/ ਡੀਆਰ/ਇੱਫੀ



(Release ID: 1773964) Visitor Counter : 144