ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਗੁਰੂਗ੍ਰਾਮ ਵਿੱਚ ਭਾਰਤੀ ਖੁਰਾਕ ਨਿਗਮ ਦੀ ਪਹਿਲੀ ਅਤਿ-ਆਧੁਨਿਕ ਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ
ਕੇਂਦਰ ਜਨਤਕ ਵੰਡ ਪ੍ਰਣਾਲੀ ਦੇ ਮਾਧਿਅਮ ਤੋਂ ਇਲਾਵਾ ਖੁੱਲ੍ਹੇ ਬਜ਼ਾਰਾਂ ਵਿੱਚ ਵੀ ਫੋਰਟੀਫਾਇਡ (ਪੋਸ਼ਕ ਤੱਤਾਂ ਨਾਲ ਭਰਪੂਰ) ਚਾਵਲ ਨੂੰ ਉਪਲਬਧ ਕਰਾਉਣ ਦੇ ਯਤਨ ਕਰ ਰਿਹਾ ਹੈ: ਸ਼੍ਰੀ ਚੌਬੇ
ਗੁਣਵੱਤਾ ਕੰਟਰੋਲ ਪ੍ਰਯੋਗਸ਼ਾਲਾ ਰਸਾਇਣਿਕ ਮਾਪਦੰਡਾਂ ਦੀ ਜਾਂਚ ਲਈ ਅਨਾਜ ਦੇ ਨਮੂਨਿਆਂ ਦਾ ਪਰੀਖਣ ਕਰਦੀ ਹੈ
ਪ੍ਰਯੋਗਸ਼ਾਲਾ ਕਰਨਾਟਕ ਵਿੱਚ ਕੇਂਦਰੀ ਖੁਰਾਕ ਟੈਕਨੋਲੋਜੀ ਖੋਜ ਸੰਸਥਾਨ, ਮੈਸੂਰ ਦੇ ਮਾਰਗਦਰਸ਼ਨ ਵਿੱਚ ਸਥਾਪਿਤ ਕੀਤੀ ਗਈ ਹੈ
Posted On:
20 NOV 2021 6:38PM by PIB Chandigarh
ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ (ਡੀਐੱਫਪੀਡੀ) ਤਹਿਤ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਖੁਰਾਕ ਅਨਾਜ ਦੇ ਨਮੂਨਿਆਂ ਦੇ ਘਰੇਲੂ ਪਰੀਖਣ ਲਈ ਆਪਣੀ ਪਹਿਲੀ ਅਤਿ ਆਧੁਨਿਕ ਪ੍ਰਯੋਗਸ਼ਾਲਾ ਤਿਆਰ ਕੀਤੀ ਹੈ। ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਅਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਗੁਰੂਗ੍ਰਾਮ (ਹਰਿਆਣਾ) ਵਿੱਚ ਖੁਰਾਕ ਸੁਰੱਖਿਆ ਸੰਸਥਾਨ (ਆਈਐੱਫਐੱਸ), ਐੱਫਸੀਆਈ ਵਿੱਚ ‘ਗੁਣਵੱਤਾ ਕੰਟਰੋਲ ਪ੍ਰਯੋਗਸ਼ਾਲਾ’ ਦਾ ਉਦਘਾਟਨ ਕੀਤਾ।
ਸ਼੍ਰੀ ਚੌਬੇ ਨੇ ‘ਫੋਰਟੀਫਿਕੇਸ਼ਨ ਆਵ੍ ਰਾਈਸ’ ’ਤੇ ਇੱਕ ਲਘੂ ਫਿਲਮ ਦੀ ਸ਼ੁਰੂਆਤ ਕੀਤੀ ਅਤੇ ‘ਬ੍ਰਸਟਿੰਗ ਮਿਥ, ਰੇਡਿਓ ਜਿੰਗਲਜ਼ ਅਤੇ ਸੋਸ਼ਲ ਮੀਡੀਆ ਨੂੰ ਲੇਟਰਲ ਔਨ ਰਾਈਸ ਫੋਰਟੀਫਿਕੇਸ਼ਨ’ ’ਤੇ ਲਘੂ ਫਿਲਮਾਂ ਵੀ ਲਾਂਚ ਕੀਤੀਆਂ। ਡੀਐੱਫਪੀਡੀ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਤਹਿਤ ਵਿਸ਼ੇਸ਼ ਹਫ਼ਤਾ ਮਨਾਇਆ ਜਾ ਰਿਹਾ ਹੈ ਜੋ 15 ਨਵੰਬਰ 2021 ਨੂੰ ਸ਼ੁਰੂ ਹੋਇਆ ਅਤੇ 21 ਨਵੰਬਰ ਨੂੰ ਖਤਮ ਹੋਵੇਗਾ। ਇਸ ਵਿਚਕਾਰ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਡੀਐੱਫਪੀਡੀ ਵੱਲੋਂ ਕਈ ਹੋਰ ਪ੍ਰੋਗਰਾਮ ਕੀਤੇ ਜਾ ਰਹੇ ਹਨ।
ਸ਼੍ਰੀ ਚੌਬੇ ਨੇ ਸੰਸਥਾਨ ਵਿੱਚ ਐੱਫਸੀਆਈ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਖਪਤਕਾਰਾਂ ਨੂੰ ਸੁਰੱਖਿਅਤ ਅਤੇ ਸਵਸਥ ਅਨਾਜ ਉਪਲਬਧ ਕਰਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਡੀਐੱਫਪੀਡੀ ਅਤੇ ਇਸ ਤਹਿਤ ਆਉਣ ਵਾਲੇ ਸਾਰੇ ਸੰਗਠਨਾਂ ਜਿਵੇਂ ਐੱਸਸੀਆਈ, ਸੀਡਬਲਿਊਸੀ, ਆਈਜੀਐੱਮਆਰਆਈ, ਡਬਲਿਊਡੀਆਰਏ, ਰਾਸ਼ਟਰੀ ਸ਼ੂਗਰ ਸੰਸਥਾਨ ਅਤੇ ਹੋਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਵਿਸ਼ੇਸ਼ ਹਫ਼ਤੇ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ।
ਸ਼੍ਰੀ ਚੌਬੇ ਨੇ ਇਹ ਵੀ ਕਿਹਾ ਕਿ ਇਹ ਆਯੋਜਨ ਲੋਕਾਂ ਤੱਕ ਪਹੁੰਚਣ ਅਤੇ ਕੇਂਦਰ ਸਰਕਾਰ ਦੇ ਦ੍ਰਿਸ਼ਟੀਕੋਣ ਅਤੇ ਚੰਗੇ ਕਾਰਜਾਂ ਨੂੰ ਉਨ੍ਹਾਂ ਤੱਕ ਪਹੁੰਚਾਉਣ ਵਿੱਚ ਕਾਰਗਰ ਹੋਣਗੇ। ਉਨ੍ਹਾ ਨੇ ਸੁਰੱਖਿਅਤ ਅਤੇ ਸਵਸਥ ਭੋਜਨ ਕਰਨ ਦੇ ਮਹੱਤਵ ਪ੍ਰਤੀ ਕੇਂਦਰ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ ਅਤੇ ਸਵਸਥ ਰਾਸ਼ਟਰ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਐੱਫਸੀਆਈ ਦੇ ਸਾਰੇ ਸਮਾਵੇਸ਼ੀ ਦ੍ਰਿਸ਼ਟੀਕੋਣਾਂ ਦੀ ਸ਼ਲਾਘਾ ਕੀਤੀ। ਸ਼੍ਰੀ ਚੌਬੇ ਨੇ ਸਾਰੇ ਲੋਕਾਂ ਨੂੰ ਉਚਿਤ, ਸੁਰੱਖਿਅਤ ਅਤੇ ਪੌਸ਼ਟਿਕ ਖੁਰਾਕ ਅਨਾਜ ਉਪਲਬਧ ਕਰਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਜੋ ਪ੍ਰਮੁੱਖ ਆਲਮੀ ਚਿੰਤਾਵਾਂ ਵਿੱਚੋਂ ਇੱਕ ਹੈ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦੇ ਹਰੇਕ ਨਾਗਰਿਕ ਦੀ ਖੁਰਾਕ ਸੁਰੱਖਿਆ ਲਈ ਹਰ ਸੰਭਵ ਯਤਨ ਕਰ ਰਹੇ ਹਨ।
ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਵੱਡੇ ਪੈਮਾਨੇ ’ਤੇ ਕੁਪੋਸ਼ਣ, ਬੱਚਿਆਂ ਅਤੇ ਔਰਤਾਂ ਵਿੱਚ ਖੂਨ ਦੀ ਕਮੀ ਨੂੰ ਦੇਖਦੇ ਹੋਏ ਕੇਂਦਰ ਚਾਵਲ ਵਿੱਚ ਪੋਸ਼ਕ ਤੱਤਾਂ ਨੂੰ ਫੋਰਟੀਫਿਕੇਸ਼ਨ ਜ਼ਰੀਏ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਜਨਤਕ ਵੰਡ ਪ੍ਰਣਾਲੀ, ਦੁਪਹਿਰ ਦੇ ਭੋਜਨ ਸਮੇਤ ਵਿਭਿੰਨ ਸਰਕਾਰੀ ਯੋਜਨਾਵਾਂ ਤਹਿਤ ਪੋਸ਼ਕ ਤੱਤਾਂ ਨਾਲ ਭਰਪੂਰ ਚਾਵਲ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਇਹ ਟੀਚਾ 2024 ਤੱਕ ਪੂਰਾ ਹੋ ਜਾਵੇਗਾ।
ਸ਼੍ਰੀ ਚੌਬੇ ਨੇ ਕਿਹਾ ਕਿ ‘‘ਕੇਂਦਰ ਜਨਤਕ ਵੰਡ ਪ੍ਰਣਾਲੀ ਦੇ ਮਾਧਿਅਮ ਤੋਂ ਇਲਾਵਾ ਖੁੱਲ੍ਹੇ ਬਜ਼ਾਰ ਵਿੱਚ ਵੀ ਫੋਰਟੀਫਾਇਡ (ਪੋਸ਼ਕ ਤੱਤਾਂ ਨਾਲ ਭਰਪੂਰ) ਚਾਵਲ ਨੂੰ ਉਪਲਬਧ ਕਰਵਾਉਣ ਦਾ ਯਤਨ ਕਰ ਰਿਹਾ ਹੈ।’’
ਸ਼੍ਰੀ ਚੌਬੇ ਨੇ ਕਿਹਾ ਕਿ ਪਹਿਲੇ ਪੜਾਅ ਦੌਰਾਨ ਪੜਾਅਬੱਧ ਤਰੀਕੇ ਨਾਲ 22 ਮਾਰਚ ਤੱਕ 35 ਲੱਖ ਮੀਟਿਰਕ ਟਨ ਫੋਰਟੀਫਾਈਡ ਚਾਵਲ ਆਈਸੀਡੀਐੱਮ ਅਤੇ ਐੱਮਡੀਐੱਮ ਯੋਜਨਾਵਾਂ ਜ਼ਰੀਏ ਵੰਡਣ ਦਾ ਟੀਚਾ ਹੈ। ਦੂਜੇ ਪੜਾਅ ਵਿੱਚ ਮਾਰਚ 2023 ਤੱਕ 175 ਐੱਲਐੱਮਟੀ ਫੋਰਟੀਫਾਇਡ ਚਾਵਲ ਅਤੇ ਤੀਜੇ ਪੜਾਅ ਵਿੱਚ ਮਾਰਚ 2024 ਤੱਕ 350 ਐੱਲਐੱਮਟੀ ਫੋਰਟੀਫਾਇਡ ਚਾਵਲ ਵੰਡੇ ਜਾਣਗੇ।
ਸ਼੍ਰੀ ਚੌਬੇ ਨੇ ਰਸਾਇਣਿਕ ਮਾਪਦੰਡਾਂ ਲਈ ਖੁਰਾਕ ਅਨਾਜ ਦੇ ਨਮੂਨਿਆਂ ਦੇ ਘਰ ਵਿੱਚ ਪਰੀਖਣ ਲਈ ਆਪਣੀ ਪਹਿਲੀ ਅਤਿ ਆਧੁਨਿਕ ਪ੍ਰਯੋਗਸ਼ਾਲਾ ਤਿਆਰ ਕਰਨ ਲਈ ਐੱਫਸੀਆਈ ਦੀ ਸ਼ਲਾਘਾ ਕੀਤੀ ਜਿਸ ਨਾਲ ਖਪਤਕਾਰਾਂ ਲਈ ਸੰਤੁਸ਼ਟੀ ਦੇ ਪੱਧਰ ਵਿੱਚ ਸੁਧਾਰ ਹੋਵੇਗਾ। ਇਹ ਪ੍ਰਯੋਗਸ਼ਾਲਾ ਕਰਨਾਟਕ ਵਿੱਚ ਕੇਂਦਰੀ ਖੁਰਾਕ ਟੈਕਨੋਲੋਜੀ ਖੋਜ ਸੰਸਥਾਨ, ਮੈਸੂਰ ਦੇ ਕੁਸ਼ਲ ਮਾਰਗਦਰਸ਼ਨ ਨਾਲ ਸਥਾਪਿਤ ਕੀਤੀ ਗਈ ਹੈ।
ਸ਼੍ਰੀ ਚੌਬੇ ਨੇ ਪ੍ਰਸੰਨਪੂਰਬਕ ਦੱਸਿਆ ਕਿ ਹੁਣ ਭਾਰਤ ਸਰਕਾਰ ਦੀਆਂ ਵਿਭਿੰਨ ਕਲਿਆਣਕਾਰੀ ਯੋਜਨਾਵਾਂ ਤਹਿਤ ਖਪਤਕਾਰਾਂ ਲਈ ਐੱਫਸੀਆਈ ਡਿਪੂ ਤੋਂ ਜਾਰੀ ਕੀਤੇ ਜਾਣ ਵਾਲੇ ਖੁਰਾਕ ਅਨਾਜਾਂ ਦੀ ਕੀਟਨਾਸ਼ਕ ਅਵਸ਼ੇਸ਼ਾਂ, ਮਾਇਕੋਟੌਕਸਿਨ, ਯੂਰਿਕ ਐਸਿਡ ਅਤੇ ਵਿਟਾਮਿਨ ਦੇ ਫੋਰਟੀਫਿਕੇਸ਼ਨ ਪੱਧਰ ਦੀ ਅਨਾਜ ਸੁਰੱਖਿਆ ਤੇ ਪੋਸ਼ਣ ਸੁਨਿਸ਼ਚਿਤ ਕਰਨ ਲਈ ਇਨ-ਹਾਊਸ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਐੱਫਸੀਆਈ ਦੇਸ਼ ਵਿੱਚ ਕਿਸਾਨਾਂ ਅਤੇ ਖਪਤਕਾਰਾਂ ਵਿਚਕਾਰ ਇੱਕ ਪੁਲ ਦੇ ਰੂਪ ਵਿੱਚ ਇੱਕ ਸਰਗਰਮ ਦ੍ਰਿਸ਼ਟੀਕੋਣ ਨਾਲ ਪਾਰਦਰਸ਼ੀ ਤਰੀਕੇ ਨਾਲ ਕੰਮ ਕਰੇਗਾ ਅਤੇ ਐੱਫਸੀਆਈ ਅੰਤਰਰਾਸ਼ਟਰੀ ਮਿਆਰਾਂ ਦੀ ਤਕਨੀਕੀ ਪ੍ਰਗਤੀ ਨੂੰ ਅਪਣਾਉਣ ਲਈ ਤਿਆਰ ਹੈ।
ਇਹ ਪਰਿਵਰਤਨਕਾਰੀ ਸੁਧਾਰ ਖਪਤਕਾਰਾਂ ਨੂੰ ਸੁਰੱਖਿਅਤ ਖੁਰਾਕ ਅਨਾਜ ਦੀ ਸਮੇਂ ’ਤੇ ਸਪਲਾਈ ਸੁਨਿਸ਼ਚਿਤ ਕਰਨ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣ ਵਿੱਚ ਕਾਫ਼ੀ ਮਦਦਗਾਰ ਸਾਬਤ ਹੋਣਗੇ। ਉਨ੍ਹਾਂ ਨੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਮਨਾਏ ਗਏ ਪ੍ਰੋਗਰਾਮ ਲਈ ਸੀਐੱਮਡੀ, ਐੱਫਸੀਆਈ ਸ਼੍ਰੀ ਆਤਿਸ਼ ਚੰਦਰ ਨੂੰ ਵਧਾਈ ਦਿੱਤੀ ਅਤੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਟੀਮ ਭਾਵਨਾ ਦਿਖਾਉਣ ਵਿੱਚ ਨਿਗਮ ਦੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਸੰਸਥਾਨ ਦੇ ਡਾਇਰੈਕਟਰ ਸ਼੍ਰੀਮਤੀ ਮੋੲਤਰੇਯੀ ਮੋਹੰਤੀ ਨੇ ਪ੍ਰਯੋਗਸ਼ਾਲਾ ਦੀ ਸਥਾਪਨਾ ਦੇ ਪਿੱਛੇ ਦੇ ਯਤਨਾਂ ਬਾਰੇ ਵਿਸਤਾਰ ਨਾਲ ਦੱਸਿਆ।
***************
ਡੀਜੇਐੱਨ/ਐੱਨਐੱਸ
(Release ID: 1773729)
Visitor Counter : 229