ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਥੀਏਟਰ ਦੀ ਪੁਨਰ ਸੁਰਜੀਤੀ ਅਤੇ ਸਮਾਜਿਕ ਤਬਦੀਲੀ ਦੀ ਨੁਮਾਇੰਦਗੀ ਕਰਨ ਦਾ ਸੱਦਾ ਦਿੱਤਾ


ਥੀਏਟਰ ਨੂੰ ਸਰਪ੍ਰਸਤੀ ਦੇਣ ਅਤੇ ਮਕਬੂਲ ਬਣਾਉਣ ਦੀ ਜ਼ਰੂਰਤ: ਉਪ ਰਾਸ਼ਟਰਪਤੀ



ਸ਼੍ਰੀ ਨਾਇਡੂ ਨੇ ਹੈਦਰਾਬਾਦ ਵਿੱਚ 'ਨਾਟਕ ਸਾਹਿਤਯੋਸਵਮ' ਵਿੱਚ ਹਿੱਸਾ ਲਿਆ, 'ਤੇਲੁਗੂ ਪ੍ਰਸਿਧਾ ਨਾਟਕਲੂ' ਦੀਆਂ ਛੇ ਜਿਲਦਾਂ ਰਿਲੀਜ਼ ਕੀਤੀਆਂ

Posted On: 19 NOV 2021 6:34PM by PIB Chandigarh

ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਨਾਟਕਰੰਗਮੰਚ ਅਤੇ ਥੀਏਟਰ ਨੂੰ ਪੁਨਰ ਸੁਰਜੀਤ ਕਰਨ ਅਤੇ ਸਿਨੇਮਾ ਵਾਂਗ ਹੀ ਮਕਬੂਲ ਬਣਾਉਣ ਦਾ ਸੱਦਾ ਦਿੱਤਾ। ਇਹ ਦੇਖਦਿਆਂ ਕਿ ਰੰਗਮੰਚ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਸਚਾਈ ਨਾਲ ਦਰਸਾਉਂਦਾ ਹੈਉਨ੍ਹਾਂ ਨੇ ਲੋਕਾਂ ਨੂੰ ਇਸ ਕਲਾ ਨੂੰ ਸੰਭਾਲਣ ਅਤੇ ਪ੍ਰਫੁੱਲਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

 

ਦਾਜ ਜਿਹੀਆਂ ਸਮਾਜਿਕ ਬੁਰਾਈਆਂ 'ਤੇ ਸਮਾਜਿਕ ਜਾਗਰੂਕਤਾ ਲਿਆਉਣ ਲਈ ਥੀਏਟਰ ਦੁਆਰਾ ਨਿਭਾਈ ਗਈ ਇਤਿਹਾਸਿਕ ਭੂਮਿਕਾ ਦਾ ਹਵਾਲਾ ਦਿੰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਵਿੱਚ ਅਜੇ ਵੀ ਸਮਾਜ ਵਿੱਚ ਬਹੁਤ ਸਾਰੀਆਂ ਵਿਤਕਰੇ ਵਾਲੀਆਂ ਪ੍ਰਥਾਵਾਂ ਨੂੰ ਖਤਮ ਕਰਨ ਦੀ ਸਮਰੱਥਾ ਹੈ ਅਤੇ ਸੁਝਾਅ ਦਿੱਤਾ ਕਿ ਇਸ ਨੂੰ ਸਮਾਜਿਕ ਤਬਦੀਲੀ ਦੇ ਏਜੰਟ ਵਜੋਂ ਵਰਤਿਆ ਜਾ ਸਕਦਾ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਸਵੱਛ ਭਾਰਤ ਜਿਹੀਆਂ ਮੁਹਿੰਮਾਂ ਨੂੰ ਲੋਕਾਂ ਦੇ ਨਜ਼ਦੀਕ ਲਿਆਉਣ ਲਈ ਨਾਟਕ ਅਤੇ ਲੋਕ ਕਲਾਕਾਰ ਅਹਿਮ ਭੂਮਿਕਾ ਨਿਭਾ ਸਕਦੇ ਹਨ।

 

ਉਪ ਰਾਸ਼ਟਰਪਤੀ ਨੇ ਹੈਦਰਾਬਾਦ ਵਿੱਚ ਨਾਟਕ ਸਾਹਿਤਯੋਸਵਮ’ ਸਮਾਗਮ ਵਿੱਚ ਹਿੱਸਾ ਲਿਆ ਅਤੇ ਤੇਲੁਗੂ ਪ੍ਰਸਿਧਾ ਨਟਕਲੂ’ ਨਾਮਕ ਪ੍ਰਸਿੱਧ ਤੇਲੁਗੂ ਨਾਟਕਾਂ ਵਾਲੀ ਇੱਕ ਕਿਤਾਬ ਦੀਆਂ ਛੇ ਜਿਲਦਾਂ ਰਿਲੀਜ਼ ਕੀਤੀਆਂ।

 

ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਨਾਇਡੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦਰਸ਼ਕਾਂ ਖ਼ਾਸ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਆਕਰਸ਼ਿਤ ਕਰਨ ਲਈ ਥੀਏਟਰ ਕਲਾ ਦੇ ਰੂਪ ਨੂੰ ਨਵੇਂ ਅੰਦਾਜ਼ ਵਿੱਚ ਪ੍ਰਸਤੁਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਸੁਤੰਤਰਤਾ ਸੰਗਰਾਮ ਦੌਰਾਨ ਲੋਕਾਂ ਵਿੱਚ ਰਾਜਨੀਤਕ ਅਤੇ ਸਮਾਜਿਕ ਚੇਤਨਾ ਲਿਆਉਣ ਵਿੱਚ ਸਟੇਜ ਨਾਟਕਾਂ ਦੁਆਰਾ ਨਿਭਾਈ ਗਈ ਪ੍ਰਮੁੱਖ ਭੂਮਿਕਾ ਨੂੰ ਯਾਦ ਕੀਤਾਜਿਸ ਵਿੱਚ ਗਾਂਧੀ ਜੀ ਵਰਗੇ ਨੇਤਾ ਸ਼ਾਮਲ ਸਨ ਜੋ ਬਚਪਨ ਵਿੱਚ 'ਸੱਤਯਾ ਹਰੀਸ਼ਚੰਦਰਤੋਂ ਪ੍ਰੇਰਿਤ ਹੋਏ ਸਨ।

 

ਉਪ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਸਰਕਾਰੀ ਸਰਪ੍ਰਸਤੀ ਤੋਂ ਇਲਾਵਾ ਨਿਜੀ ਸੰਸਥਾਵਾਂਸਿਵਲ ਸੁਸਾਇਟੀ ਅਤੇ ਖ਼ਾਸ ਕਰਕੇ ਪ੍ਰਾਈਵੇਟ ਟੀਵੀ ਚੈਨਲਾਂ ਨੂੰ ਰੰਗਮੰਚ ਨੂੰ ਉਤਸ਼ਾਹਿਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਸਕੂਲਾਂ ਅਤੇ ਕਾਲਜਾਂ ਨੂੰ ਸੱਦਾ ਦਿੱਤਾ ਕਿ ਉਹ ਬੱਚਿਆਂ ਨੂੰ ਵਿਭਿੰਨ ਕਲਾਵਾਂ ਨਾਲ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਆਪਣੇ ਪਾਠਕ੍ਰਮ ਦੇ ਹਿੱਸੇ ਵਜੋਂ ਇਨ੍ਹਾਂ ਗਤੀਵਿਧੀਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ। ਸ਼੍ਰੀ ਨਾਇਡੂ ਨੇ ਅੱਗੇ ਕਿਹਾ, 'ਇਹ ਬੱਚਿਆਂ ਵਿੱਚ ਸਮਾਜਿਕ ਜਾਗਰੂਕਤਾ ਲਿਆਏਗਾ ਅਤੇ ਉਨ੍ਹਾਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰੇਗਾ।

 

ਸ਼੍ਰੀ ਨਾਇਡੂ ਨੇ ਕਿਤਾਬ ਦੀਆਂ ਛੇ ਜਿਲਦਾਂ ਜ਼ਰੀਏ 1880 ਤੋਂ 2020 ਦਰਮਿਆਨ 100 ਪ੍ਰਸਿੱਧ ਤੇਲੁਗੂ ਨਾਟਕਾਂ ਦਾ ਸੰਗ੍ਰਹਿ ਪ੍ਰਕਾਸ਼ਿਤ ਕਰਨ ਲਈ ਅਰਵਿੰਦਾ ਆਰਟਸ ਅਤੇ ਤਾਨਾ (TANA)  ਪਬਲਿਸ਼ਰਜ਼ ਦੀ ਪਹਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਭਾਰਤ ਵਿੱਚ ਥੀਏਟਰ ਨੂੰ ਮਕਬੂਲ ਬਣਾਉਣ ਲਈ ਅਜਿਹੇ ਹੋਰ ਪ੍ਰਯਤਨ ਕਰਨ ਦਾ ਸੱਦਾ ਦਿੱਤਾ।

 

ਸ ਈਵੈਂਟ ਵਿੱਚ ਤੇਲੰਗਾਨਾ ਰਾਜ ਸਰਕਾਰ ਦੇ ਸਲਾਹਕਾਰ ਡਾ. ਕੇ ਵੀ ਰਾਮਨਾਚਾਰੀਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ਼੍ਰੀ ਮੰਡਲੀ ਬੁੱਧ ਪ੍ਰਸਾਦਆਂਧਰਾ ਨਾਟਕ ਕਲਾ ਪ੍ਰੀਸ਼ਦ ਦੇ ਪ੍ਰਧਾਨ ਸ਼੍ਰੀ ਬੋਲਿਨੇਨੀ ਕ੍ਰਿਸ਼ਨਾਯਾਹਤਾਨਾ ਦੇ ਮੈਨੇਜਿੰਗ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸ਼੍ਰੀਂਗਾਵਰਪੂ ਨਿਰੰਜਨਪੁਸਤਕ ਦੇ ਸੰਪਾਦਕ ਸ਼੍ਰੀ ਵਲੁਰੀ ਸ਼ਿਵਪ੍ਰਸਾਦ ਅਤੇ ਸ਼੍ਰੀ ਗੰਗੋਤਰੀ ਸਾਈਂ ਅਤੇ ਹੋਰ ਪਤਵੰਤਿਆਂ ਨੇ ਭਾਗ ਲਿਆ।

 

 

 *********

 

ਐੱਮਐੱਸ/ਆਰਕੇ/ਐੱਨਐੱਸ


(Release ID: 1773444) Visitor Counter : 152