ਇਸਪਾਤ ਮੰਤਰਾਲਾ

ਸੇਲ ਨੇ ਪੂਰਵਾਂਚਲ ਐਕਸਪ੍ਰੈੱਸ-ਵੇ ਲਈ 48,200 ਟਨ ਸਟੀਲ ਦੀ ਸਪਲਾਈ ਕੀਤੀ

Posted On: 17 NOV 2021 6:04PM by PIB Chandigarh

ਸਟੀਲ ਅਥਾਰਟੀ ਆਵ੍ ਇੰਡੀਆ ਲਿਮਿਟੇਡ (ਸੇਲ) ਨੇ ਪੂਰਵਾਂਚਲ ਐਕਸਪ੍ਰੈੱਸ-ਵੇ ਲਈ 48,200 ਟਨ ਸਟੀਲ ਦੀ ਸਪਲਾਈ ਕੀਤੀ ਹੈ, ਜਿਸਦਾ ਉਦਘਾਟਨ ਹਾਲ ਹੀ ਵਿੱਚ ਮਾਣਯੋਗ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੀਤਾ ਹੈ। ਸੇਲ ਨੇ ਇਸ ਵਿਸ਼ਾਲ ਪ੍ਰੈਜੋਕਟ ਲਈ ਟੀਐੱਮਟੀ-ਬਾਰ, ਸਟ੍ਰਕਚਰਲ ਅਤੇ ਪਲੇਟ ਜਿਹੇ ਉਤਪਾਦਾਂ ਦੀ ਸਪਲਾਈ ਕੀਤੀ ਹੈ। ਇਹ 341 ਕਿਲੋਮੀਟਰ ਲੰਮਾ ਐਕਸਪ੍ਰੈੱਸ-ਵੇ ਉੱਤਰ ਪ੍ਰਦੇਸ਼ ਦੇ ਵੱਖ-ਵੱਖਜ਼ਿਲ੍ਹਿਆਂ ਨੂੰ ਆਪਸ ਵਿੱਚ ਜੋੜ ਰਿਹਾ ਹੈ, ਜਿਸ ਨਾਲ ਪ੍ਰਦੇਸ਼ ਦੀ ਰੋਡ ਕਨੈਕਟੀਵਿਟੀ ਹੋਰਜ਼ਿਆਦਾ ਬਿਹਤਰ ਹੋ ਗਈ ਹੈ।

 

https://ci4.googleusercontent.com/proxy/ja_P202TAs2kOesdWsabgRWAWlQzQtlZNu4ymtfAcEX1dhdVE7PY8AFMOtubYylF7eUh1dK9ZibwWoZxPEVRbB3-r8zAl6xi3mTtNm1THqUJCsWBAQ=s0-d-e1-ft#https://static.pib.gov.in/WriteReadData/userfiles/image/56JX2N.jpg

ਸੇਲ ਨੇ ਹਮੇਸ਼ਾ ਦੇਸ਼ ਦੀਆਂ ਘਰੇਲੂ ਸਟੀਲ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ ਅਤੇ ਦੇਸ਼ ਦੀ ਉੱਨਤੀ ਅਤੇ ਵਿਕਾਸ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸਤੋਂ ਪਹਿਲਾਂ, ਰਾਸ਼ਟਰੀ ਮਹੱਤਵ ਦੇ ਕਈ ਹੋਰ ਮਹੱਤਵਪੂਰਨ ਪ੍ਰੋਜੈਕਟਾਂ ਦੇ ਨਾਲ-ਨਾਲ ਈਸਟਰਨ ਐਂਡ ਵੈਸਟਰਨ ਪੇਰਿਫੇਰਲ ਐਕਸਪ੍ਰੈੱਸ- ਵੇ, ਅਟਲ ਟਨਲ, ਬੋਗੀਬਿਲ,ਢੋਲਾ-ਸਾਦਿਆ ਬ੍ਰਿਜੇਜ ਆਦਿ ਸਮੇਤ ਵੱਖ-ਵੱਖ ਬੁਨਿਆਦੀ ਢਾਂਚਾਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਸੇਲ ਸਟੀਲ ਦਾ ਵਿਆਪਕ ਰੂਪ ਨਾਲ ਇਸਤੇਮਾਲ ਹੋਇਆ ਹੈ। ਇਸਦੇ ਨਾਲ ਹੀ ਸੇਲ ਆਪਣੇ ਪ੍ਰੋਡਕਟ ਬਾਸਕੇਟ ਵਿੱਚ ਵੈਲਿਊ-ਏਡਿਡ-ਪ੍ਰੋਡਕਟ ਦੇ ਅਨੁਪਾਤ ਵਿੱਚ ਲਗਾਤਾਰ ਵਾਧੇ ਦੇ ਨਾਲ ਹੀ ਆਪਣੇ ਉਤਪਾਦਨ ਵਿੱਚ ਵੀ ਲਗਾਤਾਰ ਵਾਧਾ ਕਰ ਰਿਹਾ ਹੈ।

 

https://ci6.googleusercontent.com/proxy/Bw9noFRPeDhwHjvFImTVXNhOHykMfg2HVjUy_ngU157BN8faDblE4Od_0onLFoQPvpGeAaOK_uKUO4b3p3qcACEaBErfyT3DIuZ4cv8coFm3nRahdg=s0-d-e1-ft#https://static.pib.gov.in/WriteReadData/userfiles/image/40JKMN.jpg

 

******

ਐੱਮਵੀ/ਐੱਸਕੇ



(Release ID: 1773356) Visitor Counter : 130


Read this release in: English , Urdu , Hindi