ਉਪ ਰਾਸ਼ਟਰਪਤੀ ਸਕੱਤਰੇਤ
ਰਾਮਾਇਣ ਸਾਨੂੰ ਯਾਦ ਦਿਵਾਉਂਦੀ ਹੈ ਕਿ ਕਰਤੱਵਾਂ ਨੂੰ ਨਿਭਾਉਣਾ ਆਪਣੇ ਅਧਿਕਾਰਾਂ ਦਾ ਦਾਅਵਾ ਕਰਨ ਜਿੰਨਾ ਹੀ ਮਹੱਤਵਪੂਰਨ ਹੈ: ਉਪ ਰਾਸ਼ਟਰਪਤੀ
ਭਗਵਾਨ ਰਾਮ ਇੱਕ ਸ਼ਾਸਕ ਵਜੋਂ ਅਗਵਾਈ, ਚੰਗੇ ਸ਼ਾਸਨ ਅਤੇ ਕਾਨੂੰਨ ਦੇ ਰਾਜ ਦੇ ਉੱਚਤਮ ਗੁਣਾਂ ਦੇ ਪ੍ਰਤੀਕ ਸਨ: ਸ਼੍ਰੀ ਨਾਇਡੂ
ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਮਾਤ ਭੂਮੀ ਪ੍ਰਤੀ ਆਪਣਾ ਫਰਜ਼ ਨਿਭਾਉਣ ਲਈ ਭਗਵਾਨ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ
ਉਪ ਰਾਸ਼ਟਰਪਤੀ ਨੇ ਮਾਤ ਭਾਸ਼ਾ ਦੀ ਰਾਖੀ ਅਤੇ ਪ੍ਰਸਾਰ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
ਹੈਦਰਾਬਾਦ ਵਿੱਚ ਸ਼੍ਰੀ ਸ਼ਸੀ ਕਿਰਨ ਦੁਆਰਾ ਲਿਖੀ ਗਈ ‘ਸ੍ਰੀਮਦਰਮਾਇਣਮ’ ਨਾਮਕ ਪੁਸਤਕ ਰਿਲੀਜ਼ ਕੀਤੀ
Posted On:
18 NOV 2021 6:47PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਰਾਮਾਇਣ ਦੀ ਇੱਕ ਸਦੀਵੀ ਮਹਾਕਾਵਿ ਦੇ ਤੌਰ 'ਤੇ ਪ੍ਰਸ਼ੰਸਾ ਕੀਤੀ, ਜਿਸ ਵਿੱਚ ਦੱਸਿਆ ਗਿਆ ਹੈ ਕਿ ਆਪਣੇ ਕਰਤੱਵ ਨੂੰ ਨਿਭਾਉਣਾ ਅਧਿਕਾਰਾਂ ਦਾ ਦਾਅਵਾ ਕਰਨ ਦੇ ਸਮਾਨ ਹੈ। ਸ਼੍ਰੀ ਨਾਇਡੂ ਨੇ ਮਹਿਸੂਸ ਕੀਤਾ ਕਿ ਆਪਣੇ ਪਰਿਵਾਰ, ਲੋਕਾਂ ਅਤੇ ਰਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ, ਭਗਵਾਨ ਰਾਮ ਸਾਰੀ ਮਨੁੱਖਤਾ ਲਈ ਇੱਕ ਆਦਰਸ਼ ਬਣੇ ਹੋਏ ਹਨ।
ਹੈਦਰਾਬਾਦ ਵਿੱਚ ਸ਼੍ਰੀ ਸ਼ਸੀ ਕਿਰਨ ਦੁਆਰਾ ਲਿਖੀ ਗਈ ਕਿਤਾਬ ‘ਸ੍ਰੀਮਦਰਮਾਇਣਮ’ ਨੂੰ ਰਿਲੀਜ਼ ਕਰਦੇ ਹੋਏ, ਸ਼੍ਰੀ ਨਾਇਡੂ ਨੇ ਭਗਵਾਨ ਰਾਮ ਦੇ ਜੀਵਨ ਨੂੰ ਪ੍ਰਤੀਬਿੰਬਤ ਕੀਤਾ ਅਤੇ ਕਿਹਾ ਕਿ ਇੱਕ ਸ਼ਾਸਕ ਦੇ ਰੂਪ ਵਿੱਚ, ਉਹ ਅਗਵਾਈ, ਚੰਗੇ ਸ਼ਾਸਨ ਅਤੇ ਕਾਨੂੰਨ ਦੇ ਸ਼ਾਸਨ ਦੀ ਪਾਲਣਾ ਦੇ ਉੱਚਤਮ ਗੁਣਾਂ ਨੂੰ ਦਰਸਾਉਂਦੇ ਹਨ।
ਇਹ ਦੱਸਦੇ ਹੋਏ ਕਿ ਭਗਵਾਨ ਰਾਮ ਨੇ ਸਮਾਜ ਦੇ ਭਲੇ ਲਈ ਨਿਰਸੁਆਰਥ ਜੀਵਨ ਬਤੀਤ ਕੀਤਾ, ਸ਼੍ਰੀ ਨਾਇਡੂ ਚਾਹੁੰਦੇ ਸਨ ਕਿ ਦੇਸ਼ ਦੇ ਨੌਜਵਾਨ ਉਨ੍ਹਾਂ ਦੇ ਜੀਵਨ ਸੰਦੇਸ਼ ਤੋਂ ਪ੍ਰੇਰਿਤ ਹੋਣ। ਰਾਮਾਇਣ ਦੇ ਇੱਕ ਪ੍ਰਸੰਗ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਭਗਵਾਨ ਰਾਮ ਦੇ ਆਪਣੀ ਮਾਤ ਭੂਮੀ ਲਈ ਪਿਆਰ ਨੂੰ ਉਜਾਗਰ ਕੀਤਾ ਅਤੇ ਭਾਵੇਂ ਉਹ ਰੋਜ਼ਗਾਰ ਦੇ ਮੌਕਿਆਂ ਦੀ ਭਾਲ ਵਿੱਚ ਕਿਤੇ ਵੀ ਜਾਣ, ਨੌਜਵਾਨਾਂ ਨੂੰ ਹਮੇਸ਼ਾ ਯਾਦ ਰੱਖਣ ਅਤੇ ਆਪਣੇ ਦੇਸ਼ ਦੀ ਬਿਹਤਰੀ ਲਈ ਕੰਮ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸ਼੍ਰੀ ਨਾਇਡੂ ਨੇ ਲੇਖਕ ਸ਼੍ਰੀ ਸ਼ਸੀ ਕਿਰਨ ਅਤੇ ਪ੍ਰਕਾਸ਼ਕਾਂ ਨੂੰ ਕਿਤਾਬ ਪ੍ਰਕਾਸ਼ਿਤ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ਬਿਹਤਰੀਨ ਸਾਹਿਤਕ ਅਤੇ ਕਾਵਿ ਰਚਨਾਵਾਂ ਨੂੰ ਖਾਸ ਕਰਕੇ ਨੌਜਵਾਨਾਂ ਵਿੱਚ ਮਕਬੂਲ ਬਣਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਸਾਰਿਆਂ ਨੂੰ ਭਾਰਤੀ ਭਾਸ਼ਾਵਾਂ ਦੀ ਰਾਖੀ ਅਤੇ ਪ੍ਰਸਾਰ ਲਈ ਯਤਨ ਕਰਨ ਦੀ ਅਪੀਲ ਕੀਤੀ।
ਇਸ ਸਮਾਗਮ ਵਿੱਚ ਪੁਸਤਕ ਦੇ ਲੇਖਕ ਸ਼੍ਰੀ ਸ਼ਸ਼ੀ ਕਿਰਨ, ਪ੍ਰਕਾਸ਼ਕ ਐਮਸਕੋ ਵਿਜੈ ਕੁਮਾਰ ਅਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ।
**********
ਐੱਮਐੱਸ/ਆਰਕੇ/ਐੱਨਐੱਸ
(Release ID: 1773354)
Visitor Counter : 131