ਸੈਰ ਸਪਾਟਾ ਮੰਤਰਾਲਾ
ਸੰਯੁਕਤ ਰਾਸ਼ਟਰ ਵਿਸ਼ਵ ਟੂਰਿਜ਼ਮ ਸੰਗਠਨ ਦੁਆਰਾ ਤੇਲੰਗਾਨਾ ਦੇ ਪੋਚਮਪੱਲੀ ਪਿੰਡ ਨੂੰ ਸਭ ਤੋਂ ਉੱਤਮ ਟੂਰਿਜ਼ਮ ਪਿੰਡਾਂ ਦੇ ਰੂਪ ਵਿੱਚ ਚੁਣਿਆ ਗਿਆ ਹੈ
ਪੋਚਮਪੱਲੀ ਦੀ ਅਨੋਖੀਆਂ ਬੁਣਾਈ ਸ਼ੈਲੀਆਂ ਅਤੇ ਪੈਟਰਨ ਨੂੰ ਪ੍ਰਧਾਨ ਮੰਤਰੀ ਦੇ ਵੋਕਲ ਫਾਰ ਲੋਕਲ ਦੇ ਮੰਤਰ ਤੋਂ ਆਤਮਨਿਰਭਰ ਭਾਰਤ ਦੀ ਪਰਿਕਲਪਨਾ ਦੇ ਇੱਕ ਭਾਗ ਦੇ ਰੂਪ ਵਿੱਚ ਵਿਸ਼ੇਸ਼ ਰੂਪ ਤੋਂ ਪਹਿਚਾਣ ਮਿਲੀ : ਸ਼੍ਰੀ ਜੀ. ਕਿਸ਼ਨ ਰੈੱਡੀ
ਮੈਂ ਵਿਸ਼ੇਸ਼ ਰੂਪ ਤੋਂ ਪੋਚਮਪੱਲੀ ਦੇ ਲੋਕਾਂ ਅਤੇ ਤੇਲੰਗਾਨਾ ਦੇ ਲੋਕਾਂ ਵੱਲੋਂ ਆਭਾਰੀ ਹਾਂ ਕਿ ਇਹ ਪੁਰਸਕਾਰ ਪੋਚਮਪੱਲੀ ਪਿੰਡ ਨੂੰ ਦਿੱਤਾ ਗਿਆ ਹੈ : ਸ਼੍ਰੀ ਜੀ. ਕਿਸ਼ਨ ਰੈੱਡੀ
Posted On:
16 NOV 2021 4:50PM by PIB Chandigarh
ਪ੍ਰਮੁੱਖ ਆਕਰਸ਼ਣ
-
ਪੁਰਸਕਾਰ 2 ਦਸੰਬਰ 2021 ਨੂੰ ਸਪੇਨ ਦੇ ਮੈਡ੍ਰਿਡ ਵਿੱਚ ਸੰਯੁਕਤ ਰਾਸ਼ਟਰ ਵਿਸ਼ਵ ਟੂਰਿਜ਼ਮ ਸੰਗਠਨ-ਯੂਐੱਨਡਬਲਿਊਟੀਓ ਮਹਾਸਭਾ ਦੇ 24ਵੇਂ ਸੈਸ਼ਨ ਦੇ ਅਵਸਰ ’ਤੇ ਪ੍ਰਦਾਨ ਕੀਤਾ ਜਾਵੇਗਾ।
-
ਪੋਚਮਪੱਲੀ ਅਤੇ ਹੋਰ ਐਂਟਰੀਆਂ ਨੂੰ ਪ੍ਰਭਾਵੀ ਢੰਗ ਨਾਲ ਪ੍ਰਸਤੁਤ ਕਰਨ ਲਈ ਮੈਂ ਮੰਤਰਾਲਾ ਦੇ ਅਧਿਕਾਰੀਆਂ ਦਾ ਆਭਾਰੀ ਹਾਂ : ਸ਼੍ਰੀ ਜੀ. ਕਿਸ਼ਨ ਰੈੱਡੀ
ਸੰਯੁਕਤ ਰਾਸ਼ਟਰ ਵਿਸ਼ਵ ਟੂਰਿਜ਼ਮ ਸੰਗਠਨ (ਯੂਐੱਨਡਬਲਿਊਟੀਓ) ਦੁਆਰਾ ਤੇਲੰਗਾਨਾ ਰਾਜ ਦੇ ਪੋਚਮਪੱਲੀ ਪਿੰਡ ਨੂੰ ਸਭ ਤੋਂ ਉੱਤਮ ਟੂਰਿਜ਼ਮ ਪਿੰਡਾਂ ਵਿੱਚੋਂ ਇੱਕ ਦੇ ਰੂਪ ਵਿੱਚ ਚੁਣਿਆ ਗਿਆ ਹੈ। ਇਹ ਪ੍ਰਤਿਸ਼ਠਿਤ ਪੁਰਸਕਾਰ 2 ਦਸੰਬਰ 2021 ਨੂੰ ਸਪੇਨ ਦੇ ਮੈਡ੍ਰਿਡ ਵਿੱਚ ਯੂਐੱਨਡਬਲਿਊਟੀਓ ਮਹਾਸਭਾ ਦੇ 24ਵੇਂ ਸੈਸ਼ਨ ਦੇ ਅਵਸਰ ’ਤੇ ਪ੍ਰਦਾਨ ਕੀਤਾ ਜਾਵੇਗਾ।
ਕੇਂਦਰੀ ਸੱਭਿਆਚਾਰ, ਸੈਰ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ (ਡੀਓਐੱਨਈਆਰ) ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਪਿੰਡ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ, “ਪੋਚਮਪੱਲੀ ਦੀਆਂ ਅਨੂਠੀਆਂ ਬੁਣਾਈ ਸ਼ੈਲੀਆਂ ਅਤੇ ਪੈਟਰਨ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵੋਕਲ ਫਾਰ ਲੋਕਲ ਦੇ ਮੰਤਰ ਦੇ ਮਾਧਿਅਮ ਰਾਹੀਂ ਆਤਮਨਿਰਭਰ ਭਾਰਤ ਦੇ ਹਿੱਸੇ ਦੇ ਰੂਪ ਵਿੱਚ ਵਿਸ਼ੇਸ਼ ਪਹਿਚਾਣ ਮਿਲੀ ਹੈ।” ਸ਼੍ਰੀ ਰੈੱਡੀ ਨੇ ਕਿਹਾ, “ਵਿਸ਼ੇਸ਼ ਰੂਪ ਤੋਂ ਪੋਚਮਪੱਲੀ ਦੇ ਲੋਕਾਂ ਅਤੇ ਤੇਲੰਗਾਨਾ ਦੇ ਲੋਕਾਂ ਵੱਲੋਂ , ਮੈਂ ਆਭਾਰੀ ਹਾਂ ਕਿ ਇਹ ਇਨਾਮ ਪੋਚਮਪੱਲੀ ਪਿੰਡ ਨੂੰ ਦਿੱਤਾ ਗਿਆ ਹੈ। ਪੋਚਮਪੱਲੀ ਅਤੇ ਹੋਰ ਐਂਟਰੀਆਂ ਦੇ ਮਾਮਲੇ ਨੂੰ ਪ੍ਰਭਾਵੀ ਢੰਗ ਨਾਲ ਪੇਸ਼ ਕਰਨ ਲਈ ਮੈਂ ਮੰਤਰਾਲਾ ਦੇ ਅਧਿਕਾਰੀਆਂ ਦਾ ਵੀ ਆਭਾਰੀ ਹਾਂ।”
ਯੂਐੱਨਡਬਲਿਊਟੀਓ ਦੁਆਰਾ ਸਭ ਤੋਂ ਉੱਤਮ ਟੂਰਿਜ਼ਮ ਪਿੰਡਾਂ ਦੇ ਪ੍ਰਮੁੱਖ ਪਹਿਲ ਦਾ ਉਦੇਸ਼ ਉਨ੍ਹਾਂ ਪਿੰਡਾਂ ਨੂੰ ਪੁਰਸਕ੍ਰਿਤ ਕਰਨਾ ਹੈ ਜੋ ਗ੍ਰਾਮੀਣ ਸਥਲਾਂ ਦੇ ਉੱਤਮ ਉਦਾਹਰਣ ਹਨ ਅਤੇ ਇਸ ਦੇ ਨਿਰਧਾਰਿਤ ਨੌਂ ਮੁਲਾਂਕਣ ਖੇਤਰਾਂ ਦੇ ਸਮਾਨ ਚੰਗੀਆਂ ਪ੍ਰਥਾਵਾਂ ਦਾ ਪ੍ਰਦਰਸ਼ਨ ਕਰਦੇ ਹਨ। ਇਸ ਦਾ ਉਦੇਸ਼ ਪਿੰਡਾਂ ਨੂੰ ਸਿੱਖਿਅਤ ਅਤੇ ਸੁਧਾਰ ਦੇ ਅਵਸਰਾਂ ਤੱਕ ਪਹੁੰਚ ਦੇ ਮਾਧਿਅਮ ਰਾਹੀਂ ਆਪਣੀ ਗ੍ਰਾਮੀਣ ਟੂਰਿਜ਼ਮ ਸਮਰੱਥਾ ਨੂੰ ਵਧਾਉਣ ਵਿੱਚ ਸਹਾਇਤਾ ਕਰਨਾ ਹੈ। ਟੂਰਿਜ਼ਮ ਮੰਤਰਾਲਾ ਨੇ ਭਾਰਤ ਤੋਂ ਯੂਐੱਨਡਬਲਿਊਟੀਓ ਸਭ ਤੋਂ ਉੱਤਮ ਟੂਰਿਜ਼ਮ ਪਿੰਡ ਦੀ ਐਂਟਰੀ ਲਈ ਤਿੰਨ ਪਿੰਡਾਂ ਦੀ ਸਿਫ਼ਾਰਿਸ਼ ਕੀਤੀ ਸੀ। ਇਹ ਮੇਘਾਲਯ ਵਿੱਚ ਕੋਂਗਥੋਂਗ, ਮੱਧ ਪ੍ਰਦੇਸ਼ ਵਿੱਚ ਲਧਪੁਰਾ ਖਾਸ ਅਤੇ ਤੇਲੰਗਾਨਾ ਵਿੱਚ ਪੋਚਮਪੱਲੀ ਸੀ। ਪੋਚਮਪੱਲੀ ਨੂੰ ਯੂਐੱਨਡਬਲਿਊਟੀਓ ਦੁਆਰਾ ਪੁਰਸਕ੍ਰਿਤ ਕੀਤਾ ਗਿਆ ਹੈ।
ਹੈਦਰਾਬਾਦ ਤੋਂ 50 ਕਿਲੋਮੀਟਰ ਦੂਰ, ਪੋਚਮਪੱਲੀ, ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਦਾ ਇੱਕ ਕਸਬਾ ਹੈ ਅਤੇ ਇਸ ਨੂੰ ਅਕਸਰ ਉੱਤਮ ਸਾੜੀਆਂ ਲਈ ਭਾਰਤ ਦੇ ਸਿਲਕ ਸਿਟੀ ਦੇ ਰੂਪ ਵਿੱਚ ਪਹਿਚਾਣਿਆ ਜਾਂਦਾ ਹੈ, ਜਿਸ ਨੂੰ ਇਕਤ ਨਾਮਕ ਇੱਕ ਅਨੂਠੀ ਸ਼ੈਲੀ ਦੇ ਮਾਧਿਅਮ ਰਾਹੀਂ ਬੁਣਿਆ ਜਾਂਦਾ ਹੈ। ਪੋਚਮਪੱਲੀ ਦੀ ਇਕਤ ਸ਼ੈਲੀ ਨੂੰ 2004 ਵਿੱਚ ਇੱਕ ਭੂਗੋਲਿਕ ਸੰਕੇਤਕ (ਜੀਆਈ ਸਥਿਤੀ) ਪ੍ਰਦਾਨ ਕੀਤਾ ਗਿਆ ਸੀ।
ਇਕਤ ਇੱਕ ਮਲੇਸ਼ਿਆਈ, ਇੰਡੋਨੇਸ਼ਿਆਈ ਸ਼ਬਦ ਹੈ ਜਿਸ ਦਾ ਮਤਲਬ ਹੈ “ਟਾਈ ਐਂਡ ਡਾਈ”। ਇਕਤ ਵਿੱਚ ਬੁਣੇ ਜਾਣ ਤੋਂ ਪਹਿਲਾਂ ਬੰਡਲ ਵਿੱਚ ਬੰਨ੍ਹੇ ਗਏ ਧਾਗੇ ਦੇ ਭਾਗਾਂ ਨੂੰ ਪੂਰਵ ਨਿਰਧਾਰਿਤ ਰੰਗ ਦੇ ਪੈਟਰਨ ਵਿੱਚ ਲਪੇਟਣ (ਜਾਂ ਬੰਨਣ) ਅਤੇ ਰੰਗਾਈ ਦੀ ਪ੍ਰਕਿਰਿਆ ਸ਼ਾਮਲ ਹੈ। ਡਾਈ ਖੁਲ੍ਹੇ ਹਿੱਸਿਆਂ ਵਿੱਚ ਪ੍ਰਵੇਸ਼ ਕਰਦੀ ਹੈ ਜਦੋਂ ਕਿ ਲਪੇਟਿਆ ਹੋਇਆ ਭਾਗ ਬਿਨਾ ਰੰਗ ਦਾ ਰਹਿੰਦਾ ਹੈ। ਇਸ ਪ੍ਰਕਿਰਿਆ ਵਿੱਚ ਸੂਤ ਦੁਆਰਾ ਨਿਰਮਿਤ ਇਹ ਪੈਟਰਨ ਕੱਪੜੇ ਵਿੱਚ ਬੁਣਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੁਣਾਈ ਦੀਆਂ ਤਕਨੀਕਾਂ ਦੀ ਵਿਵਿਧਤਾ ਅਤੇ ਸਾਡੀ ਸਮ੍ਰਿੱਧ ਹੈਂਡਲੂਮ ਪਰੰਪਰਾ ਨੂੰ ਪਛਾਣਨ ਦੇ ਲਈ, 7 ਅਗਸਤ 2015 ਨੂੰ ਪਹਿਲਾਂ ਰਾਸ਼ਟਰੀ ਹੈਂਡਲੂਮ ਦਿਵਸ ਦਾ ਉਦਘਾਟਨ ਸਵਦੇਸ਼ੀ ਅੰਦੋਲਨ ਦੇ ਔਪਚਾਰਿਕ ਐਲਾਨ ਲਈ ਇੱਕ ਸ਼ਰਧਾਂਜਲੀ ਦੇ ਰੂਪ ਵਿੱਚ ਕੀਤਾ ਸੀ। ਸਵਦੇਸ਼ੀ ਅੰਦੋਲਨ ਦੇ ਔਪਚਾਰਿਕ ਐਲਾਨ ਲਈ ਕਲਕੱਤਾ ਵਿੱਚ 1905 ਵਿੱਚ 7 ਅਗਸਤ ਨੂੰ ਟਾਊਨ ਹਾਲ ਦੀ ਇੱਕ ਬੈਠਕ ਵਿੱਚ ਕੀਤੀ ਗਈ ਸੀ।
ਪੋਚਮਪੱਲੀ ਨੂੰ ਭੂਦਾਨ ਪੋਚਮਪੱਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜੋ 18 ਅਪ੍ਰੈਲ, 1951 ਨੂੰ ਇਸ ਪਿੰਡ ਤੋਂ ਆਚਾਰਿਆ ਵਿਨੋਭਾ ਭਾਵੇ ਦੁਆਰਾ ਸ਼ੁਰੂ ਕੀਤੇ ਗਏ ਭੂਦਾਨ ਅੰਦੋਲਨ ਦੀ ਯਾਦ ਵਿੱਚ ਹੈ। ਵਰਤਮਾਨ ਵਿੱਚ ਪਿੰਡ ਦੇ ਅੰਦਰ ਦੋ ਕਮਰਿਆਂ ਵਾਲਾ ਇੱਕ ਵਿਨੋਭਾ ਭਾਵੇ ਮੰਦਿਰ ਮੌਜੂਦ ਹੈ, ਇਹ ਉਹ ਸਥਾਨ ਸੀ ਜਿੱਥੇ ਪਿੰਡ ਦਾ ਦੌਰਾ ਕਰਨ ਦੇ ਸਮੇਂ ਵਿਨੋਭਾ ਭਾਵੇ ਰਹਿੰਦੇ ਸਨ।
ਕੇਂਦਰੀ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਕਿਹਾ, “ਟੂਰਿਜ਼ਮ ਮੰਤਰਾਲਾ ਨੇ ਇੱਕ ਗ੍ਰਾਮੀਣ ਸੈਰ ਨੀਤੀ ਦਾ ਮਸੌਦਾ ਤਿਆਰ ਕੀਤਾ ਹੈ ਜੋ ਨਾ ਕੇਵਲ ਸਾਡੇ ਪਿੰਡਾਂ ਦੇ ਅੰਦਰ ਸੈਰ ਨੂੰ ਹੁਲਾਰਾ ਦੇਵੇਗੀ ਸਗੋਂ ਸਥਾਨਕ ਕਲਾ ਅਤੇ ਸ਼ਿਲਪ ਨੂੰ ਪੁਨਾਰ ਜੀਵਿਤ ਕਰੇਗੀ ਅਤੇ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਦੇਵੇਗੀ। ਇਹ ਸਾਡੇ ਪਿੰਡਾਂ ਅਤੇ ਗ੍ਰਾਮੀਣ ਜੀਵਨ ਦੇ ਪੁਨਰਵਿਕਾਸ ਅਤੇ ਪੁਨਰਨਿਰਮਾਣ ਵਿੱਚ ਮਦਦ ਕਰੇਗਾ ਅਤੇ ਪਿੰਡਾਂ ਦੇ ਨਿਵਾਸੀਆਂ ਨੂੰ ਵੀ ਬਾਹਰ ਦੇ ਲੋਕਾਂ ਦੇ ਨਾਲ ਜੁੜਨ ਅਤੇ ਗੱਲਬਾਤ ਕਰਨ ਦਾ ਅਵਸਰ ਪ੍ਰਦਾਨ ਕਰੇਗਾ।
ਕੇਂਦਰੀ ਟੂਰਿਜ਼ਮ ਮੰਤਰੀ ਨੇ ਭਾਰਤ ਦੇ 73ਵੇਂ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਪ੍ਰਧਾਨ ਮੰਤਰੀ ਦੀ ਤਾਕੀਦ ਦੇ ਬਾਰੇ ਵਿੱਚ ਵੀ ਦੱਸਿਆ। ਮੰਤਰੀ ਮਹੋਦਯ ਨੇ ਕਿਹਾ, “ਸਾਡੇ ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਦੇ ਨਾਗਰਿਕਾਂ ਤੋਂ ਦੇਸ਼ ਭਰ ਵਿੱਚ ਘੱਟ ਤੋਂ ਘੱਟ 15 ਟੂਰਿਜ਼ਮ ਸਥਲਾਂ ਦੀ ਯਾਤਰਾ ਕਰਨ ਦਾ ਅਨੁਰੋਧ ਕੀਤਾ। ਇਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ ਮੈਂ ਨਾਗਰਿਕਾਂ ਨੂੰ ਆਪਣੀ ਯਾਤਰਾ ਦੇ ਦੌਰਾਨ ਪੋਚਮਪੱਲੀ ਜਿਹੇ ਗ੍ਰਾਮੀਣ ਸਥਲਾਂ ਨੂੰ ਸ਼ਾਮਲ ਕਰਨ ਦੀ ਤਾਕੀਦ ਕਰਾਂਗਾ, ਜਿਸ ਦੇ ਨਾਲ ਉਨ੍ਹਾਂ ਦੇ ਯਾਤਰਾ ਪ੍ਰੋਗਰਾਮ ਵਿੱਚ ਸਮ੍ਰਿੱਧ ਸੱਭਿਆਚਾਰ ਵਿਰਾਸਤ ਸ਼ਾਮਲ ਹੋਵੇਗੀ ਅਤੇ ਸਾਡੇ ਦੇਸ਼ ਦੇ ਪਿੰਡਾਂ ਦੀ ਸੁੰਦਰਤਾ ਦੀ ਜਾਣਕਾਰੀ ਪ੍ਰਾਪਤ ਹੋਵੇਗੀ।
*******
ਐੱਨਬੀ/ਓਏ
(Release ID: 1772860)
Visitor Counter : 202