ਕਬਾਇਲੀ ਮਾਮਲੇ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ‘ਜਨਜਾਤੀਯ ਗੌਰਵ ਦਿਵਸ’ ਦੇ ਮੌਕੇ ‘ਤੇ 50 ਨਵੇਂ ਏਕਲਵਯ ਮੌਡਲ ਰਿਹਾਇਸ਼ੀ ਸਕੂਲਾਂ ਦਾ ਨੀਂਹ ਪੱਥਰ ਰੱਖਿਆ
Posted On:
15 NOV 2021 5:17PM by PIB Chandigarh
ਮੁੱਖ ਗੱਲਾਂ
· 7 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੇ 27 ਜ਼ਿਲ੍ਹਿਆਂ ਵਿੱਚ ਨਵੇਂ ਏਕਲਵਯ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ) ਖੋਲ੍ਹੇ ਜਾਣਗੇ ।
· ਕਬਾਇਲੀ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਪ੍ਰਦਾਨ ਕਰਨ ਲਈ ਏਕਲਵਯ ਮਾਡਲ ਰਿਹਾਇਸ਼ੀ ਸਕੂਲ ਖੋਲ੍ਹੇ ਜਾ ਰਹੇ ਹਨ , ਜਿਸ ਵਿੱਚ ਨਾ ਕੇਵਲ ਅਕਾਦਮਿਕ ਸਿੱਖਿਆ, ਬਲਕਿ ਕਬਾਇਲੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15 ਨਵੰਬਰ 2021 ਨੂੰ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ‘ਜਨਜਾਤੀਯ ਗੌਰਵ ਦਿਵਸ’ ਮਨਾਏ ਜਾਣ ਨਾਲ ਜੁੜੇ ਸਮਾਰੋਹ ਦੀ ਅਗਵਾਈ ਕੀਤੀ। ਆਰੰਭ ਵਿੱਚ ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੰਗ੍ਰਾਮ ਦੇ ਦੌਰਾਨ ਆਪਣੇ ਪ੍ਰਾਣਾਂ ਦੀ ਆਹੁਤੀ ਦੇਣ ਵਾਲੇ ਕਬਾਇਲੀ ਨਾਇਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਵਰਚੁਅਲ ਢੰਗ ਨਾਲ ਰਾਂਚੀ ਵਿੱਚ ਬਿਰਸਾ ਮੁੰਡਾ ਸੁਤੰਤਰਤਾ ਸੈਨਾਨੀ ਮਿਊਜ਼ੀਅਮ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਬਾਇਲੀ ਵਿਦਿਆਰਥੀਆਂ ਲਈ ਬਿਹਤਰੀਨ ਸਿੱਖਿਆ ਦਾ ਮਜ਼ਬੂਤ ਪਰਿਸਰ ਬਣਾਉਣ ਦੇ ਮਿਸ਼ਨ ਨੂੰ ਜਾਰੀ ਰੱਖਦੇ ਹੋਏ ਭੋਪਾਲ ਤੋਂ ਵਰਚੁਅਲ ਢੰਗ ਨਾਲ 7 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੇ 27 ਜ਼ਿਲ੍ਹਿਆਂ ਵਿੱਚ 50 ਨਵੇਂ ਏਕਲਵਯ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ) ਦੇ ਨਿਰਮਾਣ ਦੀ ਨੀਂਹ ਪੱਥਰ ਰੱਖਿਆ । ਇਸ ਸਮਾਰੋਹ ਵਿੱਚ ਮੰਨੇ-ਪ੍ਰਮੰਨੇ , ਰਾਜਨੀਤਿਕ ਨੇਤਾਵਾਂ, ਅਤੇ ਕਬਾਇਲੀ ਮਾਮਲੇ ਦੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ ।
ਏਕਲਵਯ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ ) ਪੂਰੇ ਭਾਰਤ ਵਿੱਚ ਭਾਰਤੀ ਆਦਿਵਾਸੀਆਂ (ਅਨੁਸੂਚਿਤ ਜਨਜਾਤੀਆਂ) ਲਈ ਮਾਡਲ ਰਿਹਾਇਸ਼ੀ ਸਕੂਲ ਖੋਲ੍ਹਣ ਲਈ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਇੱਕ ਮਹੱਤਵਪੂਰਣ ਯੋਜਨਾ ਹੈ। ਇਹ ਕਬਾਇਲੀ ਮਾਮਲੇ ਦੇ ਮੰਤਰਾਲੇ, ਭਾਰਤ ਸਰਕਾਰ ਦੇ ਪ੍ਰਮੁੱਖ ਕਦਮਾਂ ਵਿੱਚੋਂ ਇੱਕ ਹੈ ਅਤੇ ਇਸ ਦੀ ਸ਼ੂਰੁਆਤ ਦੂਰ-ਦੁਰਾਡੇ ਕਬਾਇਲੀ ਖੇਤਰਾਂ ਵਿੱਚ ਰਹਿਣ ਵਾਲੇ ਕਬਾਇਲੀ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਅਸਾਨ ਕਰਾਉਣ ਲਈ ਸਾਲ 1997 - 98 ਵਿੱਚ ਕੀਤੀ ਗਈ ਸੀ। ਵਿੱਤ ਵਰ੍ਹੇ 2018 - 19 ਦੇ ਕੇਂਦਰੀ ਬਜਟ ਵਿੱਚ ਘੋਸ਼ਣਾ ਕੀਤੀ ਗਈ ਸੀ ਕਿ 50 ਫ਼ੀਸਦੀ ਤੋਂ ਅਧਿਕ ਐੱਸਟੀ ਆਬਾਦੀ ਅਤੇ ਘੱਟ ਤੋਂ ਘੱਟ 20,000 ਕਬਾਇਲੀ ਲੋਕਾਂ ਵਾਲੇ ਹਰੇਕ ਬਲਾਕ ਵਿੱਚ ਏਕਲਵਯ ਮਾਡਲ ਰਿਹਾਇਸ਼ੀ ਸਕੂਲ ਖੋਲ੍ਹੇ ਜਾਣਗੇ। ਸਰਕਾਰ ਨੇ ਦੇਸ਼ ਭਰ ਵਿੱਚ 452 ਨਵੇਂ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ ।
ਕਬਾਇਲੀ ਵਿਦਿਆਰਥੀਆਂ ਦੀ ਆਦਿਵਾਸੀ ਸੰਸਕ੍ਰਿਤੀ ਅਤੇ ਭਾਸ਼ਾ ਦੀ ਸ਼ਲਾਘਾ ਅਤੇ ਸਨਮਾਨ ਕਰਦੇ ਹੋਏ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ , ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਭਾਰਤ @ 75) ਦੇ ਤਹਿਤ ਕਬਾਇਲੀ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਜ਼ਰੂਰੀ ਸਹਿਯੋਗ ਦੇਣ ਦੇ ਲਈ ਲਗਭਗ 750 ਏਕਲਵਯ ਮਾਡਲ ਰਿਹਾਇਸ਼ੀ ਸਕੂਲ ਖੋਲ੍ਹਣ ਦਾ ਸੰਕਲਪ ਲਿਆ ਗਿਆ ਹੈ । ਇਨ੍ਹਾਂ ਵਿਚੋਂ ਵੱਡੀ ਸੰਖਿਆ ਵਿੱਚ ਸਕੂਲ ਪਹਿਲਾਂ ਹੀ ਖੋਲ੍ਹੇ ਜਾ ਚੁੱਕੇ ਹਨ।’ ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਕੇਂਦਰ ਸਰਕਾਰ ਦੁਆਰਾ ਖਰਚ ਕੀਤੇ ਜਾਣ ਵਾਲੇ ਪ੍ਰਤੀ ਵਿਦਿਆਰਥੀ ਖ਼ਰਚੇ ਨੂੰ ਲਗਭਗ 40,000 ਰੁਪਏ ਤੋਂ ਵਧਾ ਕੇ 1,00,000 ਰੁਪਏ ਤੋਂ ਵੀ ਅਧਿਕ ਕਰ ਦਿੱਤਾ ਗਿਆ ਹੈ, ਜਿਸ ਦੇ ਨਾਲ ਕਬਾਇਲੀ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਪ੍ਰਾਪਤ ਕਰਨ ਦੇ ਮੌਕੇ ਮਿਲਣਗੇ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਕਿ ਰਾਸ਼ਟਰੀ ਸਿੱਖਿਆ ਨੀਤੀ-2020 ਦੀ ਭਾਵਨਾ ਨੂੰ ਜੀਵੰਤ ਜਾਂ ਬਰਕਰਾਰ ਰੱਖਦੇ ਹੋਏ ਕਬਾਇਲੀ ਵਿਦਿਆਰਥੀਆਂ ਦੀ ਖੇਤਰੀ ਭਾਸ਼ਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ।
ਏਕਲਵਯ ਮਾਡਲ ਰਿਹਾਇਸ਼ੀ ਸਕੂਲ ਨਾ ਕੇਵਲ ਅਕਾਦਮਿਕ ਸਿੱਖਿਆ, ਬਲਕਿ ਕਬਾਇਲੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ‘ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਕਬਾਇਲੀ ਵਿਦਿਆਰਥੀਆਂ ਨੂੰ ਗੁਣਵੱਤਾਪੂਰਣ ਜਾਂ ਬਿਹਤਰੀਨ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਸਕੂਲ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਦੇ ਹਨ। ਹਰੇਕ ਸਕੂਲ ਵਿੱਚ 480 ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੀ ਸਮਰੱਥਾ ਹੈ। ਵਰਤਮਾਨ ਵਿੱਚ ਦੇਸ਼ ਭਰ ਵਿੱਚ ਇਸ ਤਰ੍ਹਾਂ ਦੇ 367 ਸਕੂਲ ਵਿੱਚ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਜੋ ਨਵੋਦਿਯ ਸਕੂਲ ਵਰਗੇ ਹੀ ਹਨ ਅਤੇ ਜਿੱਥੇ ਖੇਡ ਅਤੇ ਕੌਸ਼ਲ ਵਿਕਾਸ ਵਿੱਚ ਟ੍ਰੇਨਿੰਗ ਪ੍ਰਦਾਨ ਕਰਨ ਦੇ ਇਲਾਵਾ ਸਥਾਨਕ ਕਲਾ ਅਤੇ ਸੰਸਕ੍ਰਿਤੀ ਦੀ ਸੰਭਾਲ ਲਈ ਵਿਸ਼ੇਸ਼ ਅਤਿਆਧੁਨਿਕ ਸਹੂਲਤਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ। ਇਸ ਦੇ ਇਲਾਵਾ, ਈਐੱਮਆਰਐੱਸ ਸਮੁੱਚਾ ਵਿਕਾਸ ਲਈ ਵਿਦਿਆਰਥੀਆਂ ਦੀ ਔਨ - ਕੈਂਪਸ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀਆਂ ਸਹੂਲਤਾਂ ਨਾਲ ਲੈਸ ਹਨ ਅਤੇ ਇਨ੍ਹਾਂ ਸਕੂਲਾਂ ਵਿੱਚ ਭੋਜਨ ਅਤੇ ਆਵਾਸ ਮੁਫ਼ਤ ਹੋਣ ਦੇ ਨਾਲ - ਨਾਲ ਮੁਫਤ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ।
ਜੂਨ 2021 ਤੋਂ ਨਵੰਬਰ 2021 ਤੱਕ ਮਨਾਏ ਜਾ ਰਹੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ( ਭਾਰਤ @ 75 ) ਦੇ ਤਹਿਤ ਸ਼ੁਰੂ ਕੀਤੀਆਂ ਗਈਆਂ ਗਤੀਵਿਧੀਆਂ ਦੇ ਅਨੁਸਾਰ 21 ਈਐੱਮਆਰਐੱਸ ਲਈ ਦੇ ਨੀਂਹ ਪੱਥਰ ਰੱਖਣ ਸਮਾਰੋਹ ਸ਼ੁਰੂ ਕੀਤਾ ਗਿਆ ਹੈ। ਕਬਾਇਲੀ ਮਾਮਲੇ ਮੰਤਰਾਲਾ ਕਬਾਇਲੀ ਸਮੁਦਾਏ ਦੇ ਪ੍ਰਗਤੀ ਦੀ ਦਿਸ਼ਾ ਵਿੱਚ ਨਿਰੰਤਰ ਯਤਨ ਕਰਦਾ ਰਿਹਾ ਹੈ ; ਸਿੱਖਿਆ ਇਸ ਦੇ ਵਿਸ਼ੇਸ਼ ਧਿਆਨ ਵਾਲੇ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਹੈ। ਵਰਤਮਾਨ ਵਿੱਚ ਆਯੋਜਿਤ ਸ਼ਾਨਦਾਰ ਨੀਂਹ ਪੱਥਰ ਰੱਖਣ ਪ੍ਰੋਗਰਾਮ ਇਸ ਮੰਤਰਾਲੇ ਦੀ ਅਜਿੱਤ ਭਾਵਨਾ ਦਾ ਪ੍ਰਤੀਕ ਹੈ, ਜਿਸ ਦਾ ਲਕਸ਼ ਕਬਾਇਲੀ ਵਿਦਿਆਰਥੀਆਂ ਦੀ ਭਾਵੀ ਸਫਲਤਾ ਅਤੇ ਉਪਲੱਬਧੀਆਂ ਦਾ ਮਾਰਗਦਰਸ਼ਨ ਕਰਨ ਲਈ ਇੱਕ ਪ੍ਰਭਾਵਸ਼ਾਲੀ ਸਾਧਨ ਦੇ ਰੂਪ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਜਾਂ ਬਿਹਤਰੀਨ ਸਿੱਖਿਆ ਪ੍ਰਦਾਨ ਕਰਨਾ ਹੈ ।
*******
ਐੱਨਬੀ/ਓਏ
(Release ID: 1772349)
Visitor Counter : 159