ਟੈਕਸਟਾਈਲ ਮੰਤਰਾਲਾ
azadi ka amrit mahotsav

ਭਾਰੀ ਉਦਯੋਗ ਮੰਤਰਾਲਾ (ਐੱਮਐੱਚਆਈ) ਨੇ ਉਨੰਤ ਰਸਾਇਨ ਸੈੱਲ (ਏਸੀਸੀ) ਪੀਐੱਲਆਈ ਯੋਜਨਾ ਦੇ ਲਈ ਸੰਭਾਵਿਤ ਬੋਲੀਦਾਤਾਵਾਂ ਦੇ ਲਈ ਬੋਲੀ ਪ੍ਰੀ-ਬਿਡ ਸੰਮੇਲਨ ਦਾ ਆਯੋਜਨ ਕੀਤਾ, ਵਧੀਆ ਹੁੰਗਾਰਾ ਮਿਲਿਆ


ਐੱਮਐੱਚਆਈ ਨੇ 18,100 ਕਰੋੜ ਰੁਪਏ ਦੇ ਖਰਚ ਦੇ ਨਾਲ 50 ਗੀਗਾ ਵਾਟ ਘੰਟੇ (ਜੀਡਬਲਿਊਐੱਚ) ਦੇ ਏਸੀਸੀ ਬੈਟਰੀ ਭੰਡਾਰਣ ਦੀ ਕੁੱਲ ਨਿਰਮਾਣ ਸਮਰੱਥਾ ਦੇ ਲਈ ਬੋਲੀਦਾਤਾਵਾਂ ਨੂੰ ਸੱਦਾ ਦਿੰਦੇ ਹੋਏ ਅਕਤੂਬਰ ਵਿੱਚ ਆਰਐੱਫਪੀ ਜਾਰੀ ਕੀਤਾ ਸੀ

ਗੁਣਵੱਤਾ ਅਤੇ ਲਾਗਤ ਅਧਾਰਿਤ ਸਿਲੈਕਸ਼ਨ (ਕਿਊਸੀਬੀਐੱਸ) ਤੰਤਰ ਦੇ ਅਧੀਨ ਦੋ-ਪੜਾਅ ਦੀ ਪਾਰਦਰਸ਼ੀ ਪ੍ਰਕਿਰਿਆ ਦੇ ਮਾਧਿਅਮ ਨਾਲ ਔਨਲਾਈਨ ਮਾਧਿਅਮ ਤੋਂ ਬੋਲੀ ਆਯੋਜਿਤ ਕੀਤੀ ਜਾਵੇਗੀ

Posted On: 15 NOV 2021 7:38PM by PIB Chandigarh

ਭਾਰੀ ਉਦਯੋਗ ਮੰਤਰਾਲਾ (ਐੱਮਐੱਚਆਈ) ਨੇ 12 ਨਵੰਬਰ, 2021 ਨੂੰ ਏਸੀਸੀ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀਐੱਲਆਈ) ਦੇ ਲਈ ਸੰਭਾਵਿਤ ਬੋਲੀਦਾਤਾਵਾਂ ਦੇ ਲਈ ਬੋਲੀ ਤੋਂ ਪਹਿਲਾਂ ਇੱਕ ਸੰਮੇਲਨ ਦਾ ਆਯੋਜਨ ਕੀਤਾ ਸੀ। ਐੱਮਐੱਚਆਈ ਨੇ ਇਸ ਤੋਂ ਪਹਿਲਾਂ 22 ਅਕਤੂਬਰ, 2021 ਨੂੰ ਆਰਐੱਫਪੀ ਜਾਰੀ ਕੀਤਾ ਸੀ, ਜਿਸ ਵਿੱਚ 18,100 ਕਰੋੜ ਰੁਪਏ ਦੇ ਖਰਚ ਦੇ ਨਾਲ 50 ਗੀਗਾ ਵਾਟ ਘੰਟੇ (ਜੀਡਬਲਿਊਐੱਚ) ਦੀ ਏਸੀਸੀ ਬੈਟਰੀ ਭੰਡਾਰਣ ਦੀ ਕੁੱਲ ਮੁੜ-ਨਿਰਮਾਣ ਸਮਰੱਥਾ ਦੇ ਲਈ ਬੋਲੀਦਾਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ।

ਪ੍ਰੀ-ਬਿਡ ਸੰਮੇਲਨ ਵਿੱਚ ਬੋਲੀਦਾਤਾਵਾਂ ਤੋਂ ਵਿਅਕਤੀਗਤ ਰੂਪ ਅਤੇ ਵਰਚੁਅਲ ਮਾਧਿਅਮ ਤੋਂ ਲਗਭਗ 20 ਕੰਪਨੀਆਂ ਦੇ ਲਗਭਗ 100 ਪ੍ਰਤੀਭਾਗੀਆਂ ਦੇ ਨਾਲ ਵਿਆਪਕ ਭਾਗੀਦਾਰੀ ਅਤੇ ਦਿਲਚਸਪੀ ਨਜ਼ਰ ਆਈ।

ਦੇਸ਼ ਵਿੱਚ ਏਸੀਸੀ ਬੈਟਰੀ ਨਿਰਮਾਣ ਨੂੰ ਹੁਲਾਰਾ ਦੇਣ ਦੇ ਲਈ ਨਿਯਮ ਅਤੇ ਸ਼ਰਤਾਂ, ਏਸੀਸੀ ਨਿਰਮਾਣ ਦੇ ਤਕਨੀਕੀ ਵੇਰਵੇ ਅਤੇ ਵਿਭਿੰਨ ਪ੍ਰੋਤਸਾਹਨਾਂ ਤੇ ਅਵਸਰਾਂ ‘ਤੇ ਪੇਸ਼ਕਾਰੀਆਂ ਦਿੱਤੀਆਂ ਗਈਆਂ। ਪ੍ਰੀ-ਬਿਡ ਸੰਮੇਲਨ ਵਿੱਚ ਬੋਲੀ ਦਾਤਾਵਾਂ ਦੇ ਪ੍ਰਸ਼ਨਾਂ ਦਾ ਸਮਾਧਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਈ-ਮੇਲ ਦੇ ਮਾਧਿਅਮ ਨਾਲ ਕੋਈ ਹੋਰ ਸਪਸ਼ਟੀਕਰਣ ਮੰਗਣ ਦੇ ਲਈ ਕਿਹਾ ਗਿਆ।

 

ਗੁਣਵੱਤਾ ਅਤੇ ਲਾਗਤ ਅਧਾਰਿਤ ਸਿਲੈਕਸ਼ਨ (ਕਿਊਸੀਬੀਐੱਸ) ਤੰਤਰ ਦੇ ਅਧੀਨ ਦੋ ਪੜਾਵਾਂ ਵਾਲੀ ਇੱਕ ਪਾਰਦਰਸ਼ੀ ਪ੍ਰਕਿਰਿਆ ਦੇ ਮਾਧਿਅਮ ਨਾਲ ਔਨਲਾਈਨ ਮਾਧਿਅਮ ਨਾਲ ਬੋਲੀ ਲਗਾਈ ਜਾਵੇਗੀ।

 

ਚੋਣ ਪ੍ਰਕਿਰਿਆ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਯੋਗਤਾ ਮਾਪਦੰਡ ਨੂੰ ਪੂਰਾ ਕਰਨਾ, ਪਾਰਦਰਸ਼ੀ ਬੋਲੀ ਪ੍ਰਕਿਰਿਆ, ਏਸੀਸੀ ਬੈਟਰੀ ਨਿਰਮਾਣ ਦੇ ਲਈ ਇਨੋਵੇਸ਼ਨ ਵਿੱਚ ਪੂਰਨ ਲਚੀਲਾਪਨ , ਅਨੁਕੂਲਿਤ ਭੁਗਤਾਨ ਸੰਰਚਨਾਵਾਂ, ਡੋਮੈਸਟਿਕ ਵੈਲਿਊ ਐਡੀਸ਼ਨ ਦੇ ਮਾਧਿਅਮ ਨਾਲ ਆਤਮਨਿਰਭਰ ਭਾਰਤ ਨੂੰ ਹੁਲਾਰਾ ਦੇਣਾ ਅਤੇ ਏਸੀਸੀ ਨਿਰਮਾਣ ਸੁਵਿਧਾਵਾਂ ਦੀ ਸਥਾਪਨਾ ਸ਼ਾਮਲ ਹੈ।

 

ਏਸੀਸੀ ਨਵੀਂ ਪੀੜ੍ਹੀ ਦੀਆਂ ਆਧੁਨਿਕ ਭੰਡਾਰਣ ਟੈਕਨੋਲੋਜੀਆਂ ਹਨ ਜੋ ਬਿਜਲੀ ਊਰਜਾ ਨੂੰ ਜਾਂ ਤਾਂ ਬਿਜਲੀ ਰਸਾਇਣਕ ਜਾਂ ਰਸਾਇਣਕ ਊਰਜਾ ਦੇ ਰੂਪ ਵਿੱਚ ਸੰਗ੍ਰਹਿਤ ਕਰ ਸਕਦੀਆਂ ਹਨ ਅਤੇ ਜ਼ਰੂਰਤ ਪੈਣ ‘ਤੇ ਇਸ ਨੂੰ ਵਾਪਸ ਬਿਜਲੀ ਊਰਜਾ ਵਿੱਚ ਟਰਾਂਸਫਰ ਕਰ ਸਕਦੀਆਂ ਹਨ। ਆਉਣ ਵਾਲੇ ਵਰ੍ਹਿਆਂ ਵਿੱਚ ਪ੍ਰਮੁੱਖ ਬੈਟਰੀ ਖਪਤ ਵਾਲੇ ਖੇਤਰਾਂ, ਜਿਵੇਂ ਉਪਭੋਗਤਾ ਇਲੈਕਟ੍ਰੌਨਿਕਸ, ਇਲੈਕਟ੍ਰਿਕ ਵਾਹਨ, ਉਨੰਤ ਬਿਜਲੀ ਗ੍ਰਿਡ, ਸੋਲਰ ਰੂਫ ਟੌਪ ਆਦਿ, ਵਿੱਚ ਵਿਕਰੀ ਦੀ ਮਾਤਰਾ ਵਿੱਚ ਮਜ਼ਬੂਤ ਵਾਧਾ ਹਾਸਲ ਕਰਨ ਦੀ ਉਮੀਦ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਪ੍ਰਮੁੱਖ ਬੈਟਰੀ ਟੈਕਨੋਲੋਜੀਆਂ ਦੁਨੀਆ ਦੇ ਕੁਝ ਸਭ ਤੋਂ ਵੱਡੇ ਵਿਕਾਸ ਖੇਤਰਾਂ ਨੂੰ ਕੰਟਰੋਲ ਕਰਨਗੀਆਂ।

 

ਜਦਕਿ ਕਈ ਕੰਪਨੀਆਂ ਨੇ ਪਹਿਲਾਂ ਹੀ ਬੈਟਰੀ ਪੈਕ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰਨ ਦਿੱਤਾ ਹੈ, ਹਾਲਾਂਕਿ ਆਲਮੀ ਔਸਤ ਦੀ ਤੁਲਨਾ ਵਿੱਚ ਇਨ੍ਹਾਂ ਕੰਪਨੀਆਂ ਦੀ ਸਮਰੱਥਾ ਬਹੁਤ ਘੱਟ ਹੈ, ਲੇਕਿਨ ਭਾਰਤ ਵਿੱਚ ਏਸੀਸੀ ਦੀ ਵੈਲਿਊ ਚੇਨ ਦੇ ਨਾਲ-ਨਾਲ ਨਿਰਮਾਣ ਵਿੱਚ ਨਾਮਾਤਰ ਨਿਵੇਸ਼ ਹੈ। ਏਸੀਸੀ ਦੀ ਸਾਰੀ ਮੰਗ ਵਰਤਮਾਨ ਵਿੱਚ ਭਾਰਤ ਵਿੱਚ ਆਯਾਤ ਦੇ ਮਾਧਿਅਮ ਨਾਲ ਪੂਰੀ ਕੀਤੀ ਜਾ ਰਹੀ ਹੈ। ਉਨੰਤ ਰਸਾਇਣ ਵਿਗਿਆਨ ਸੈੱਲ  (ਏਸੀਸੀ) ਬੈਟਰੀ ਭੰਡਾਰਣ ‘ਤੇ ਰਾਸ਼ਟਰੀ ਪ੍ਰੋਗਰਾਮ ਆਯਾਤ ਨਿਰਭਰਤਾ ਨੂੰ ਘੱਟ ਕਰੇਗਾ। ਇਹ ਆਤਮਨਿਰਭਰ ਭਾਰਤ ਪਹਿਲ ਦਾ ਸਮਰਥਨ ਕਰੇਗਾ।

********

ਡੀਜੇਐੱਨ/ਟੀਐੱਫਕੇ


(Release ID: 1772335) Visitor Counter : 139


Read this release in: English , Urdu , Hindi