ਸੱਭਿਆਚਾਰ ਮੰਤਰਾਲਾ

ਕਾਸ਼ੀ ਦੀ ਵੱਕਾਰੀ ਅਤੇ ਪ੍ਰਾਚੀਨ ਵਿਰਾਸਤ ਤੇ ਸੱਭਿਆਚਾਰ ਦਾ ਉਤਸਵ ਮਨਾਉਣ ਦੇ ਲਈ ਵਾਰਾਣਸੀ ਵਿੱਚ ਤਿੰਨ ਦਿਨਾ ਸਮਾਗਮ 'ਕਾਸ਼ੀ ਉਤਸਵ' ਆਯੋਜਿਤ ਕੀਤਾ ਜਾ ਰਿਹਾ ਹੈ


ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ 16 ਤੋਂ 18 ਨਵੰਬਰ ਤੱਕ ਕਾਸ਼ੀ ਉਤਸਵ ਦਾ ਆਯੋਜਨ ਹੋ ਰਿਹਾ ਹੈ

Posted On: 15 NOV 2021 9:54AM by PIB Chandigarh

ਕਾਸ਼ੀ ਦੀ ਵੱਕਾਰੀ ਅਤੇ ਪ੍ਰਾਚੀਨ ਵਿਰਾਸਤ ਅਤੇ ਸੱਭਿਆਚਾਰ ਦਾ ਉਤਸਵ ਮਨਾਉਣ ਦੇ ਲਈ ਵਾਰਾਣਸੀ ਵਿੱਚ ਤਿੰਨ ਦਿਨਾ ਪ੍ਰੋਗਰਾਮ 'ਕਾਸ਼ੀ ਉਤਸਵਦਾ ਆਯੋਜਨ ਕੀਤਾ ਜਾ ਰਿਹਾ ਹੈ। ਵਿਸ਼ੇਸ਼ ਤੌਰ 'ਤੇਸਮਾਗਮ ਵਿੱਚ ਗੋਸਵਾਮੀ ਤੁਲਸੀਦਾਸਸੰਤ ਕਬੀਰਸੰਤ ਰੈਦਾਸਭਾਰਤੇਂਦੂ ਹਰੀਸ਼ਚੰਦਰਮੁਨਸ਼ੀ ਪ੍ਰੇਮਚੰਦ ਅਤੇ ਸ਼੍ਰੀ ਜੈਸ਼ੰਕਰ ਪ੍ਰਸਾਦ ਜਿਹੇ ਸਦੀਆਂ ਪੁਰਾਣੇ ਕਵੀਆਂ ਅਤੇ ਲੇਖਕਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਇਹ ਸਮਾਗਮ 16 ਤੋਂ 18 ਨਵੰਬਰ, 2021 ਤੱਕ ਵਾਰਾਣਸੀ ਦੇ ਰੁਦਰਾਕਸ਼ ਅੰਤਰਰਾਸ਼ਟਰੀ ਸਹਿਯੋਗ ਅਤੇ ਕਨਵੈਨਸ਼ਨ ਸੈਂਟਰ ਵਿੱਚ ਆਯੋਜਿਤ ਕੀਤਾ ਜਾਵੇਗਾ।

ਭਾਰਤ ਸਰਕਾਰ ਦੀ ਪਹਿਲ 'ਤੇ ਪ੍ਰਗਤੀਸ਼ੀਲ ਭਾਰਤ ਦੇ 75 ਸਾਲ ਮਨਾਉਣ ਲਈ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵਦੇ ਤਹਿਤ ਉੱਤਰ ਪ੍ਰਦੇਸ਼ ਦੀ ਰਾਜ ਸਰਕਾਰ ਅਤੇ ਵਾਰਾਣਸੀ ਪ੍ਰਸ਼ਾਸਨ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੀ ਤਰਫੋਂ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ - ਆਈਜੀਐੱਨਸੀਏ ਇਸ ਸਮਾਗਮ ਦੀ ਮੇਜ਼ਬਾਨੀ ਕਰ ਰਿਹਾ ਹੈ।

ਵਾਰਾਣਸੀ ਜਾਂ ਕਾਸ਼ੀ ਨੂੰ ਇਸ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਸ਼ਾਨਦਾਰ ਇਤਿਹਾਸ ਅਤੇ ਸ਼ਾਨਦਾਰ ਸੁੰਦਰਤਾ ਦੇ ਕਾਰਨ ਇਸ ਉਤਸਵ ਲਈ ਚੁਣਿਆ ਗਿਆ ਹੈ। ਭਾਰਤ ਦੀ ਸਭ ਤੋਂ ਲੰਬੀ ਨਦੀ ਗੰਗਾ ਕਾਸ਼ੀ ਵਿੱਚੋਂ ਵਗਦੀ ਹੈ ਅਤੇ ਇਸ ਸਮਾਗਮ ਲਈ ਚੁਣੀਆਂ ਗਈਆਂ ਛੇ ਉੱਘੀਆਂ ਸ਼ਖਸੀਅਤਾਂ ਸਹਿਤ ਸ਼ਹਿਰ ਦੇ ਕਲਾਕਾਰਾਂਵਿਦਵਾਨਾਂ ਅਤੇ ਲੇਖਕਾਂ ਲਈ ਪ੍ਰੇਰਣਾ ਸਰੋਤ ਹੈ। ਇਹ ਉਤਸਵ ਕਾਸ਼ੀ ਦੇ ਸ਼ਾਨਦਾਰ ਗੌਰਵ ਨੂੰ ਸਾਹਮਣੇ ਲਿਆਉਣ ਵਿੱਚ ਮਦਦ ਕਰੇਗਾ ਜੋ ਹਰੇਕ ਸਮੇਂ ਕਾਲ ਦੀ ਪੌਰਾਣਿਕਤਾ ਨੂੰ ਜਨਮ ਦਿੰਦਾ ਹੈ।

ਉਤਸਵ ਦੇ ਹਰ ਦਿਨ ਲਈ ਇੱਕ ਵਿਸ਼ਾ ਨਿਰਧਾਰਤ ਕੀਤਾ ਗਿਆ ਹੈ ਅਤੇ ਇਹ ਹਨ: 'ਕਾਸ਼ੀ ਦੇ ਹਸਤਾਖ਼ਰ'; ‘ਕਬੀਰਰੈਦਾਸ ਦੀ ਬਾਣੀ ਤੇ ਨਿਰਗੁਣ ਕਾਸ਼ੀ’ ਅਤੇ ਕਵਿਤਾ ਅਤੇ ਕਹਾਣੀ - ਕਾਸ਼ੀ ਕੀ ਜੁਬਾਨੀ। ਪ੍ਰੋਗਰਾਮ ਦੇ ਪਹਿਲੇ ਦਿਨ ਉੱਘੇ ਸਾਹਿਤਕਾਰਾਂਭਾਰਤੇਂਦੂ ਹਰੀਸ਼ਚੰਦਰ ਅਤੇ ਸ਼੍ਰੀ ਜੈਸ਼ੰਕਰ ਪ੍ਰਸਾਦ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਦੂਸਰੇ ਦਿਨ ਉੱਘੇ ਕਵੀ ਸੰਤ ਰੈਦਾਸ ਅਤੇ ਸੰਤ ਕਬੀਰ ਦਾਸ 'ਤੇ ਚਾਨਣਾ ਪਾਇਆ ਜਾਵੇਗਾ ਅਤੇ ਸਮਾਗਮ ਦੇ ਆਖ਼ਰੀ ਦਿਨ ਗੋਸਵਾਮੀ ਤੁਲਸੀਦਾਸ ਅਤੇ ਮੁਨਸ਼ੀ ਪ੍ਰੇਮਚੰਦ ਕੇਂਦਰ ਬਿੰਦੂ ਦੇ ਰੂਪ ਵਿੱਚ ਹੋਣਗੇ।

ਇਹ ਆਯੋਜਨ ਪੈਨਲ ਚਰਚਾਪ੍ਰਦਰਸ਼ਨੀਆਂਫਿਲਮ ਸਕ੍ਰੀਨਿੰਗਸੰਗੀਤਨਾਟਕ ਅਤੇ ਨ੍ਰਿਤ ਪ੍ਰਦਰਸ਼ਨਾਂ ਰਾਹੀਂ ਕਾਸ਼ੀ ਦੀਆਂ ਇਨ੍ਹਾਂ ਸ਼ਖਸੀਅਤਾਂ ਨੂੰ ਪ੍ਰਮੁੱਖਤਾ ਦੇਵੇਗਾ। ਇਸ ਪ੍ਰੋਗਰਾਮ ਵਿੱਚ ਨਾਮਵਰ ਕਲਾਕਾਰ ਪੇਸ਼ਕਾਰੀ ਕਰਨਗੇ। ਡਾ. ਕੁਮਾਰ ਵਿਸ਼ਵਾਸ 16 ਨਵੰਬਰ, 2021 ਨੂੰ 'ਮੈਂ ਕਾਸ਼ੀ ਹੂੰਵਿਸ਼ੇ 'ਤੇ ਇੱਕ ਪ੍ਰੋਗਰਾਮ ਪੇਸ਼ ਕਰਨਗੇ ਜਦਕਿ ਸੰਸਦ ਮੈਂਬਰ ਸ਼੍ਰੀ ਮਨੋਜ ਤਿਵਾੜੀ ਮਹੋਤਸਵ ਦੇ ਆਖਰੀ ਦਿਨ 'ਤੁਲਸੀ ਕੀ ਕਾਸ਼ੀਵਿਸ਼ੇ 'ਤੇ ਸੰਗੀਤਕ ਪੇਸ਼ਕਾਰੀ ਦੇਣਗੇ। ਸ਼੍ਰੀਮਤੀ ਕਲਾਪਿਨੀ ਕੋਮਕਲੀਸ਼੍ਰੀ ਭੁਵਨੇਸ਼ ਕੋਮਕਲੀਪਦਮ ਸ਼੍ਰੀ ਅਵਾਰਡੀ ਸ਼੍ਰੀ ਭਾਰਤੀ ਬੰਧੂ ਅਤੇ ਸ਼੍ਰੀਮਤੀ ਮੈਥਿਲੀ ਠਾਕੁਰ ਵਰਗੇ ਕਲਾਕਾਰਾਂ ਦੁਆਰਾ ਉਤਸਵ ਦੇ ਦੌਰਾਨ ਬਹੁਤ ਸਾਰੇ ਭਗਤੀ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣੇ ਹਨ।

ਰਾਸ਼ਟਰੀ ਨਾਟ ਵਿਦਿਆਲੇ(ਐੱਨਸੀਡੀ) ਦੇ ਕਲਾਕਾਰਾਂ ਦੁਆਰਾ ਰਾਣੀ ਲਕਸ਼ਮੀ ਬਾਈ 'ਤੇ ਅਧਾਰਤ ਇੱਕ ਨਾਟਕ 'ਖੂਬ ਲਦੀ ਮਰਦਾਨੀਪੇਸ਼ ਕੀਤਾ ਜਾਵੇਗਾਜਿਸ ਨੂੰ 18 ਨਵੰਬਰ, 2021 ਨੂੰ ਐੱਨਸੀਡੀ ਦੀ ਸ੍ਰੀਮਤੀ ਭਾਰਤੀ ਸ਼ਰਮਾ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 16 ਨਵੰਬਰ, 2021 ਨੂੰ ਸ਼੍ਰੀ ਜੈਸ਼ੰਕਰ ਪ੍ਰਸਾਦ ਦੇ ਮਹਾਕਾਵਿ 'ਕਾਮਯਾਨੀ: ਡਾਂਸ ਡਰਾਮਾ' 'ਤੇ ਆਧਾਰਿਤ ਇੱਕ ਹੋਰ ਨਾਟਕ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਨਾਟਕ ਦਾ ਨਿਰਦੇਸ਼ਨ ਵਾਰਾਣਸੀ ਦੇ ਸ਼੍ਰੀ ਵਿਓਮੇਸ਼ ਸ਼ੁਕਲਾ ਨੇ ਕੀਤਾ ਹੈ।

ਮਹੋਤਸਵ ਵਿੱਚ ਵਾਰਾਣਸੀ 'ਤੇ ਆਈਜੀਐੱਨਸੀਏ ਦੀਆਂ ਫਿਲਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਫਿਲਮਾਂ ਹਨ: ਸ਼੍ਰੀ ਵੀਰੇਂਦਰ ਮਿਸ਼ਰਾ ਦੀ 'ਬਨਾਰਸ ਇੱਕ ਸੰਸਕ੍ਰਿਤਕ ਪ੍ਰਯੋਗ'; ਸ੍ਰੀ ਪੰਕਜ ਪਰਾਸ਼ਰ ਦੁਆਰਾ ਨਿਰਦੇਸ਼ਤ ਮੇਰੀ ਨਜ਼ਰ ਮੇਂ ਕਾਸ਼ੀ’; ਸ਼੍ਰੀ ਪੰਕਜ ਪਰਾਸ਼ਰ ਦੁਆਰਾ ਨਿਰਦੇਸ਼ਤ 'ਮਨਭਵਨ ਕਾਸ਼ੀ'; ਸ਼੍ਰੀ ਦੀਪਕ ਚਤੁਰਵੇਦੀ ਦੀ 'ਕਾਸ਼ੀ ਪਵਿੱਤਰ ਭੁਗੋਲ'; ਸ਼੍ਰੀ ਸੱਤਿਆਪ੍ਰਕਾਸ਼ ਉਪਾਧਿਆਇ ਦੁਆਰਾ ਬਣਾਈ ਗਈ 'ਮੇਡ ਇਨ ਬਨਾਰਸ'; ਸ਼੍ਰੀਮਤੀ ਰਾਧਿਕਾ ਚੰਦਰਸ਼ੇਖਰ ਦੁਆਰਾ ਨਿਰਦੇਸ਼ਤ 'ਕਾਸ਼ੀ ਗੰਗਾ ਵਿਸ਼ਵੇਸ਼ਵਰੈ'; ਸ਼੍ਰੀਮਤੀ ਰਾਧਿਕਾ ਚੰਦਰਸ਼ੇਖਰ ਦੀ ਹੀ 'ਮੁਕਤੀਧਾਮ'; ਸ਼੍ਰੀ ਅਰਜੁਨ ਪਾਂਡੇ ਦੁਆਰਾ ਨਿਰਦੇਸ਼ਤ 'ਕਾਸ਼ੀ ਕੀ ਇਤਿਹਾਸਕਤਾਅਤੇ ਸ਼੍ਰੀ ਅਰਜੁਨ ਪਾਂਡੇ ਦੁਆਰਾ ਨਿਰਦੇਸ਼ਤ 'ਕਾਸ਼ੀ ਕੀ ਹਸਤੀਆਂ'

 

 

 

ਇਸ ਉਤਸਵ ਵਿੱਚ ਪੁਸਤਕਾਂ ਅਤੇ ਛੇ ਸਾਹਿਤਕ ਹਸਤੀਆਂ ਦੀ ਪ੍ਰਦਰਸ਼ਨੀ ਹੋਵੇਗੀਜਿਸਦੇ ਵਿਸ਼ੇ ਆਈਜੀਐੱਨਸੀਏ ਅਤੇ ਸਾਹਿਤ ਅਕਾਦਮੀਨਵੀਂ ਦਿੱਲੀ ਦੁਆਰਾ ਤਿਆਰ ਕੀਤੇ ਗਏ ਹਨ ਅਤੇ ਨਿਰਧਾਰਤ ਕੀਤੇ ਗਏ ਹਨ।

ਕਾਸ਼ੀ ਦੇ ਛੇ ਪ੍ਰਕਾਸ਼ਕਾਂ ਬਾਰੇ ਆਯੋਜਿਤ ਪੈਨਲ ਚਰਚਾ ਵਿੱਚ ਉੱਘੇ ਬੁਲਾਰੇ ਹਿੱਸਾ ਲੈਣਗੇ ਅਤੇ ਉਹ ਇਸ ਪ੍ਰਕਾਰ ਹਨ: ਡਾ. ਸਚਿਦਾਨੰਦ ਜੋਸ਼ੀਪ੍ਰੋ. ਮਾਰੂਤੀ ਨੰਦਨ ਤਿਵਾੜੀਸ਼੍ਰੀ ਵੀਰੇਂਦਰ ਮਿਸ਼ਰਾਪ੍ਰੋ. ਨਿਰੰਜਨ ਕੁਮਾਰਸ਼੍ਰੀ ਅਨੰਤ ਵਿਜੈਪ੍ਰੋ. ਪੂਨਮ ਕੁਮਾਰੀ ਸਿੰਘਪ੍ਰੋ. ਵਿਸ਼ੰਬਰ ਨਾਥ ਮਿਸ਼ਰਾਡਾ. ਸਦਾਨੰਦ ਸ਼ਾਹੀ ਅਤੇ ਡਾ. ਉਦੈ ਪ੍ਰਤਾਪ ਸਿੰਘ।

ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਸਥਾਨਕ ਕਲਾਕਾਰਾਂਸ਼ਖਸੀਅਤਾਂ ਅਤੇ ਸੱਭਿਆਚਾਰਕ ਵਿਦਵਾਨਾਂ ਨੂੰ ਵੀ ਵੀਡੀਓ ਕਾਨਫਰੰਸ ਦੇ ਜ਼ਰੀਏ ਜਾਂ ਵਿਅਕਤੀਗਤ ਤੌਰ 'ਤੇ ਉਤਸਵ ਵਿੱਚ ਹਿੱਸਾ ਲੈਣ ਅਤੇ ਆਪਣੇ ਵਿਚਾਰ ਪੇਸ਼ ਕਰਨ ਲਈ ਸੱਦਾ ਦਿੱਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ 150 ਕਲਾਕਾਰ ਹਿੱਸਾ ਲੈ ਰਹੇ ਹਨ।

ਆਈਜੀਐੱਨਸੀਏ 'ਕਾਸ਼ੀ ਉਤਸਵਨੂੰ ਭਾਰਤ ਦੇ ਲੋਕਾਂ ਨੂੰ ਸਮਰਪਿਤ ਕਰਨਾ ਚਾਹੁੰਦਾ ਹੈਜਿਸ ਵਿੱਚ ਹਰੇਕ ਭਾਰਤੀ ਦੀ ਭੂਮਿਕਾ ਹੈ ਅਤੇ ਉਸਨੇ ਰਾਸ਼ਟਰ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈਭਾਵੇਂ ਉਹ ਸੱਭਿਆਚਾਰਕਆਰਥਿਕ ਜਾਂ ਸਮਾਜਿਕ ਤੌਰ 'ਤੇ ਸ਼ਾਮਲ ਹੋਵੇ। ਕਾਸ਼ੀ ਉਤਸਵ ਦੇ ਜ਼ਰੀਏਆਈਜੀਐੱਨਸੀਏ ਨਾ ਸਿਰਫ਼ ਰਾਸ਼ਟਰ ਦੇ ਸ਼ਾਨਦਾਰ ਅਤੀਤ ਨੂੰ ਪ੍ਰਦਰਸ਼ਿਤ ਕਰ ਰਿਹਾ ਹੈਸਗੋਂ ਇਹ ਜਾਗਰੂਕਤਾ ਵੀ ਪੈਦਾ ਕਰ ਰਿਹਾ ਹੈ ਕਿ ਭਾਰਤ ਅਤੇ ਭਾਰਤੀਆਂ ਵਿੱਚ ਆਤਮਨਿਰਭਰ ਰਾਸ਼ਟਰ ਬਣਨ ਦੀ ਅਪਾਰ ਸਮਰੱਥਾ ਹੈ।

ਪ੍ਰਸਿੱਧ ਗਾਇਕ ਡਾ. ਕੁਮਾਰ ਵਿਸ਼ਵਾਸ ਦੁਆਰਾ "ਮੈਂ ਕਾਸ਼ੀ ਹੂੰ" ਅਤੇ ਸ਼੍ਰੀ ਮਨੋਜ ਤਿਵਾਰੀ ਦੇ ਪ੍ਰੋਗਰਾਮ "ਤੁਲਸੀ ਕੀ ਕਾਸ਼ੀ" ਅਤੇ ਉੱਘੇ ਲੋਕ ਗਾਇਕਾਂ ਦੇ ਪ੍ਰੋਗਰਾਮਾਂ ਲਈ ਸੀਮਤ ਗਿਣਤੀ ਵਿੱਚ ਐਂਟਰੀ ਪਾਸ ਜਾਰੀ ਕੀਤੇ ਜਾਣਗੇਜਿਸ ਨੂੰ ਰੁਦਰਾਕਸ਼ ਅੰਤਰਰਾਸ਼ਟਰੀ ਸਹਿਯੋਗ ਅਤੇ ਕਨਵੈਨਸ਼ਨ ਸੈਂਟਰਸਿਗਰਾਵਾਰਾਣਸੀ ਵਿੱਚ ਪੰਜੀਕਰਣ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ।

 

 

 **********

ਐੱਨਬੀ/ਯੂਡੀ



(Release ID: 1772134) Visitor Counter : 188


Read this release in: Urdu , English , Hindi , Tamil , Telugu