ਵਿੱਤ ਮੰਤਰਾਲਾ
ਇਨਕਮ ਟੈਕਸ ਵਿਭਾਗ ਨੇ ਗੁਰੂਗ੍ਰਾਮ 'ਚ ਛਾਪੇਮਾਰੀ ਕੀਤੀ
Posted On:
15 NOV 2021 6:04PM by PIB Chandigarh
ਇਨਕਮ ਟੈਕਸ ਵਿਭਾਗ ਦੁਆਰਾ ਮਿਤੀ 10-11-2021 ਨੂੰ ਗੁਰੂਗ੍ਰਾਮ ਵਿੱਚ ਦੋ ਸਮੂਹਾਂ 'ਤੇ ਛਾਪੇਮਾਰੀ ਅਤੇ ਜ਼ਬਤੀ ਅਭਿਆਨ ਚਲਾਇਆ ਗਿਆ, ਜਿਸ ਵਿੱਚ ਇੱਕ ਸਮੂਹ ਰੀਅਲ ਇਸਟੇਟ ਅਤੇ ਹੌਸਪੀਟੈਲਿਟੀ ਵਿੱਚ ਜਦਕਿ ਦੂਸਰਾ ਔਜਾਰ ਅਤੇ ਉਪਕਰਣ ਨਿਰਮਾਣ ਵਿੱਚ ਸ਼ਾਮਿਲ ਹੈ।
ਛਾਪੇਮਾਰੀ ਦੌਰਾਨ ਰੀਅਲ ਇਸਟੇਟ ਵਿੱਚ ਬੇਹਿਸਾਬ ਨਿਵੇਸ਼, ਬੇਹਿਸਾਬ ਖਰੀਦ-ਵਿਕਰੀ, ਸਟਾਕ ਵਿੱਚ ਫਰਕ, ਸ਼ੈੱਲ ਕੰਪਨੀਆਂ ਦਾ ਅਧਿਗ੍ਰਹਿਣ, ਬੇਨਾਮੀ ਜਾਇਦਾਦਾਂ ਅਤੇ ਲੈਣ-ਦੇਣ, ਅਸੁਰੱਖਿਅਤ ਜਾਅਲੀ ਕਰਜ਼ਾ ਅਤੇ ਸ਼ੇਅਰ ਆਵੇਦਨ ਧਨ, ਪੂੰਜੀਗਤ ਲਾਭ ਦੀ ਚੋਰੀ ਆਦਿ ਨਾਲ ਸਬੰਧਤ ਵੱਖ-ਵੱਖ ਅਪਰਾਧਿਕ ਦਸਤਾਵੇਜ਼ ਅਤੇ ਇਲੈਕਟ੍ਰੌਨਿਕ ਡੇਟਾ ਪਾਏ ਗਏ ਅਤੇ ਜ਼ਬਤ ਕੀਤੇ। ਇਸ ਤੋਂ ਇਲਾਵਾ, ਇੰਨ੍ਹਾਂ ਸਮੂਹਾਂ ਵਿੱਚੋਂ ਇੱਕ ਸਮੂਹ ਵਿੱਚ ਪਰਿਵਾਰਕ ਮੈਂਬਰਾਂ ਦੁਆਰਾ ਬਿਨਾਂ ਕਿਸੇ ਲੋੜੀਂਦੀ ਯੋਗਤਾ ਜਾਂ ਕਾਰੋਬਾਰਾਂ ਦੇ ਪ੍ਰਬੰਧਨ ਵਿੱਚ ਭਾਗੀਦਾਰੀ ਦੇ ਬਿਨਾ ਤਨਖ਼ਾਹ ਅਤੇ ਮਿਹਨਤਾਨੇ ਦੇ ਰੂਪ ਵਿੱਚ ਵੱਡੀ ਰਕਮ ਪ੍ਰਾਪਤ ਕਰਨ ਦੇ ਸਬੂਤ ਮਿਲੇ ਅਤੇ ਜ਼ਬਤ ਕੀਤੇ ਗਏ।
ਕੁੱਲ 3.54 ਕਰੋੜ ਰੁਪਏ ਦੀ ਨਕਦੀ ਅਤੇ 5.15 ਕਰੋੜ ਰੁਪਏ ਦੇ ਗਹਿਣੇ ਜ਼ਬਤ ਕੀਤੇ ਗਏ। ਕੁੱਲ ਮਿਲਾ ਕੇ 18 ਬੈਂਕ ਲਾਕਰਾਂ 'ਤੇ ਰੋਕ ਲਗਾਈ ਗਈ ਹੈ।
ਇਨ੍ਹਾਂ ਗਰੁੱਪਾਂ 'ਤੇ ਛਾਪੇਮਾਰੀ ਦੌਰਾਨ 600 ਕਰੋੜ ਰੁਪਏ ਦੀ ਅੰਦਾਜ਼ਨ ਬੇਹਿਸਾਬੀ ਆਮਦਨ ਦਾ ਖੁਲਾਸਾ ਹੋਇਆ ਹੈ।
ਅਗਲੇਰੀ ਜਾਂਚ ਚਲ ਰਹੀ ਹੈ।
************
ਆਰਐੱਮ/ਕੇਐੱਮਐੱਨ
(Release ID: 1772133)
Visitor Counter : 159