ਟੈਕਸਟਾਈਲ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਨਿਫਟ ਦੀ ਕਨਵੋਕੇਸ਼ਨ ਵਿੱਚ ਕਿਹਾ ਕਿ "ਇਹ ਇੱਕ ਅਜਿਹਾ ਭਾਰਤ ਹੈ ਜਿਸ ਦਾ ਦਿਲ ਜ਼ਿਆਦਾ ਕਰਨ ਲਈ ਧੜਕਦਾ ਹੈ
ਉਨ੍ਹਾਂ ਲੋਕਾਂ ਲਈ ਹਮਦਰਦੀ ਅਤੇ ਕਰੁਣਾ ਰੱਖਣ ਦੀ ਲੋੜ ਹੈ ਜੋ ਪਿੱਛੇ ਰਹਿ ਗਏ ਹਨ- ਸ਼੍ਰੀ ਪੀਯੂਸ਼ ਗੋਇਲ
ਸ਼੍ਰੀ ਪੀਯੂਸ਼ ਗੋਇਲ ਨੇ ਨਿਫਟ ਦੇ ਵਿਦਿਆਰਥੀਆਂ ਅਤੇ ਪੁਰਾਣੇ ਵਿਦਿਆਰਥੀਆਂ ਨੂੰ ਬੁਣਕਰਾਂ ਅਤੇ ਕਾਰੀਗਰਾਂ ਨੂੰ ਬਜ਼ਾਰ ਨਾਲ ਜੋੜ ਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਉੱਚਿਤ ਕੰਮ ਦੀ ਪ੍ਰਾਪਤੀ ਵਿੱਚ ਮਦਦ ਕਰਨ ਲਈ ਕਿਹਾ
ਭਾਰਤ ਵਿੱਚ ਸਮਰੱਥਾ ਹੈ ਕਿ ਉਹ ਦੁਨੀਆ ਦਾ ਫ਼ੈਸ਼ਨ ਹੱਬ ਬਣ ਸਕੇ – ਸ਼੍ਰੀ ਪੀਯੂਸ਼ ਗੋਇਲ
ਨਿਫਟ ਦੇ ਵਿਦਿਆਰਥੀਆਂ ਦੇ ਕੋਲ ਕੱਪੜਾ, ਡਿਜ਼ਾਇਨ, ਕਸ਼ੀਦਾਕਾਰੀ ਵਿੱਚ ਸਾਡੀ ਸਮ੍ਰਿੱਧ ਪਰੰਪਰਾ ਨੂੰ ਗਲੋਬਲ ਮੰਚ ‘ਤੇ ਲਿਆਉਣ ਅਤੇ ਦੁਨੀਆ ਨੂੰ ਭਾਰਤੀ ਰੰਗ ਵਿੱਚ ਰੰਗਣ ਦੇ ਸਾਧਨ ਉਪਲੱਬਧ ਹਨ-ਸ਼੍ਰੀ ਪੀਯੂਸ਼ ਗੋਇਲ
ਗਲੋਬਲ ਫ਼ੈਸ਼ਨ ਦੀ ਦੁਨੀਆ ਵਿੱਚ ਭਾਰਤ ਨੂੰ ਇੱਕ ਸ਼ੋਅਸਟੌਪਰ ਬਣਾਈਏ-ਸ਼੍ਰੀ ਪੀਯੂਸ਼ ਗੋਇਲ
Posted On:
12 NOV 2021 6:47PM by PIB Chandigarh
ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਨਵੀਂ ਦਿੱਲੀ ਵਿੱਚ ਨਿਫਟ ਦੀ ਕਨਵੋਕੇਸ਼ਨ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਮੈਬਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਇੱਕ ਅਜਿਹਾ ਭਾਰਤ ਹੈ ਜਿਸ ਦਾ ਦਿਲ ਜ਼ਿਆਦਾ ਕਰਨ ਲਈ ਧੜਕਦਾ ਹੈ ।
ਸ਼੍ਰੀ ਗੋਇਲ ਨੇ ਵਿਦਿਆਰਥੀਆਂ ਨੂੰ ਸੱਦਾ ਕੀਤਾ ਕਿ ਉਹ ਗਲੋਬਲ ਫ਼ੈਸ਼ਨ ਦੀ ਦੁਨੀਆ ਵਿੱਚ ਭਾਰਤ ਨੂੰ ਇੱਕ ਸ਼ੋਸਟੌਪਰ ਬਣਾਈਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲੋਕਾਂ ਦੇ ਪ੍ਰਤੀ ਹਮਦਰਦੀ ਅਤੇ ਕਰੁਣਾ ਰੱਖਣ ਦੀ ਲੋੜ ਹੈ, ਜੋ ਵਿਦਿਆਰਥੀ ਦੇ ਰੂਪ ਵਿੱਚ ਆਪਣੇ ਜੀਵਨ ਦੀ ਨਵੀਂ ਯਾਤਰਾ ਵਿੱਚ ਪਿੱਛੇ ਰਹਿ ਗਏ ਹਨ ।
ਉਨ੍ਹਾਂ ਨੇ ਕਿਹਾ ਕਿ ਇਹ ਸਾਡਾ ਸਭਨਾ ਲੋਕਾਂ ਦਾ ਫਰਜ਼ ਹੈ ਕਿ ਅਸੀਂ ਉਨ੍ਹਾਂ ਲੱਖਾਂ ਲੋਕਾਂ ਦੀ ਮਦਦ ਕਰੀਏ, ਜਿਨ੍ਹਾਂ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ ਜਾਂ ਉਹ ਪਿੱਛੇ ਰਹਿ ਗਏ।
ਸ਼੍ਰੀ ਪੀਯੂਸ਼ ਗੋਇਲ ਨੇ ਨਿਫਟ ਦੇ ਵਿਦਿਆਰਥੀਆਂ ਅਤੇ ਪੁਰਾਣੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਾਡੇ ਬੁਣਕਰਾਂ ਅਤੇ ਕਾਰੀਗਰਾਂ ਨੂੰ ਬਜ਼ਾਰ ਨਾਲ ਜੋੜ ਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ। ਉਨ੍ਹਾਂ ਨੇ ਕਿਹਾ ਕਿ ਸਾਡੇ ਬੁਣਕਰਾਂ ਅਤੇ ਕਾਰੀਗਰਾਂ ਨੂੰ ਉਨ੍ਹਾਂ ਦਾ ਉਚਿਤ ਕੰਮ ਦਿਵਾਉਣ ਵਿੱਚ ਸਹਾਇਤਾ ਪ੍ਰਦਾਨ ਕਰਕੇ ਆਤਮਨਿਰਭਰਤਾ ਦੀ ਭਾਵਨਾ ਨੂੰ ਦਿਸ਼ਾ ਪ੍ਰਦਾਨ ਕੀਤੀ ਜਾ ਸਕਦੀ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਕਾਰੀਗਰਾਂ ਦੇ ਉਤਪਾਦਾਂ ਦਾ ਡਿਜ਼ਾਇਨ, ਪੈਕੇਜਿੰਗ ਅਤੇ ਬ੍ਰਾਂਡਿੰਗ ਕਰਕੇ ਉਨ੍ਹਾਂ ਨੂੰ ਸ਼ਾਨਦਾਰ ਰਿਟਰਨ ਪ੍ਰਦਾਨ ਕੀਤਾ ਜਾ ਸਕਦਾ ਹੈ । ਨਿਫਟ ਦੇ ਵਿਦਿਆਰਥੀ ਇਸ ਦਿਸ਼ਾ ਵਿੱਚ ਕੰਮ ਕਰਨ ‘ਤੇ ਵਿਚਾਰ ਕਰ ਸਕਦੇ ਹਨ ।
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤੀ ਗੁਣਵੱਤਾ ਨੂੰ ਗਲੋਬਲ ਪੱਧਰ ‘ਤੇ ਪਰਿਭਾਸ਼ਿਤ ਕਰਨਾ ਚਾਹੀਦਾ ਹੈ ਕਿ ਉਹ ਕੀ ਹੈ। ਇਸ ਵਿੱਚ ਨਿਫਟ ਦੀ ਅਹਿਮ ਭੂਮਿਕਾ ਹੈ। ਹੁਣ ਸਮਾਂ ਆ ਚੁੱਕਿਆ ਹੈ ਕਿ ਦੁਨੀਆ ਨੂੰ ਭਾਰਤ ਅਪਣੇ ਰੰਗ ਵਿੱਚ ਰੰਗਣ ਲੱਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਹੈਂਡਲੂਮ ਨੂੰ ਦੁਨੀਆ ਲਈ ਇੱਕ ਲਗਜ਼ਰੀ ਦਾ ਉਤਪਾਦ ਬਣਾਈਏ।
ਉਨ੍ਹਾਂ ਨੇ ਕਿਹਾ ਕਿ ਗ੍ਰੈਜੂਏਸ਼ਨ ਵਿਦਿਆਰਥੀ ਦੇ ਰੂਪ ਵਿੱਚ, ਤੁਹਾਨੂੰ ਭਾਰਤ ਦੇ ਭਵਿੱਖ ਨੂੰ ਡਿਜ਼ਾਇਨ ਕਰਨ ਵਿੱਚ ਉਸੇ ਪ੍ਰਕਾਰ ਨਾਲ ਮਦਦ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਨਾਲ ਇੱਕ ਕੱਪੜੇ ਨੂੰ ਅਕਾਰ ਪ੍ਰਦਾਨ ਕਰਨ ਵਿੱਚ ਟਾਂਕਾ ਮਦਦ ਕਰਦਾ ਹੈ ।
ਨਿਫਟ, ਦਿੱਲੀ ਦੀ ਕਨਵੋਕੇਸ਼ਨ ਵਿੱਚ ਮੌਜੂਦ ਹੋਣ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ, ਸ਼੍ਰੀ ਗੋਇਲ ਨੇ 10 ਮਾਹਰਾਂ ਦੇ ਨਾਲ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਕਰਨ ਲਈ 2020-21 ਬੈਚ ਦੇ 339 ਗ੍ਰੈਜੂਏਸ਼ਨ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।
ਇੱਥੇ ਜ਼ਿਕਰਯੋਗ ਹੈ ਕਿ 1986 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ, ਨਿਫਟ ਭਾਰਤ ਦੇ ਫ਼ੈਸ਼ਨ ਉਦਯੋਗ ਵਿੱਚ ਆਪਣਾ ਵਡਮੁੱਲਾ ਯੋਗਦਾਨ ਦੇ ਰਿਹੇ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਦੇ ਪ੍ਰਮੁੱਖ ਫ਼ੈਸ਼ਨ ਸੰਸਥਾਨ ਦੇ ਵਿਦਿਆਰਥੀ ਦੇ ਰੂਪ ਵਿੱਚ, ਤੁਹਾਡੇ ਕੋਲ ਆਪਣੇ ਕੈਰੀਅਰ ਨੂੰ ਉੱਚ ਕਾਰਜ ਖੇਤਰ ਵਿੱਚ ਲੈ ਕੇ ਜਾਣ ਲਈ ਇੱਕ ਮਜ਼ਬੂਤ ਮੰਚ ਉਪਲੱਬਧ ਹੈ ।
ਸ਼੍ਰੀ ਗੋਇਲ ਨੇ ਕਿਹਾ ਕਿ ਨਿਫਟ ਦੇ ਵਿਦਿਆਰਥੀ ਭਾਰਤ ਵਿੱਚ ਫ਼ੈਸ਼ਨ ਦੇ ਭਵਿੱਖ ਨਿਰਮਾਤਾ ਅਤੇ ਬਦਲਾਅ ਦੇ ਏਜੰਟ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਆਤਮਨਿਰਭਰ ਬਣਾਉਣ ਵਿੱਚ ਯੁਵਾਵਾਂ ਅਤੇ ਸਿੱਖਿਆ ਜਗਤ ਦੀ ਅਹਿਮ ਭੂਮਿਕਾ ਹੈ ।
ਮੰਤਰੀ ਨੇ ਨਿਫਟ, ਦਿੱਲੀ ਦੇ ਫੈਕਲਟੀ ਮੈਬਰਾਂ ਦੁਆਰਾ ਦਰਜ ਕੀਤੇ ਗਏ ਦੋ ਪੇਟੈਂਟਾਂ ‘ਤੇ ਗੌਰਵਾਂਵਿਤ ਮਹਿਸੂਸ ਕੀਤਾ, ਜਿਸ ਵਿੱਚ ਪਹਿਲਾ ਇੰਟੇਲੀਜੈਂਟ ਸਕਿੱਲ ਮੈਪਿੰਗ ਐਂਡ ਰੇਟਿੰਗ ਟੈਕਨੋਲੋਜੀ (ਆਈ-ਸਮਾਰਟ) (ਨਿਫਟ ਦਾ ਪਹਿਲਾ ਉੱਦਮੀ ਪੇਟੈਂਟ) ਅਤੇ ਦੂਜਾ ਸਿਲਾਈ ਮਸ਼ੀਨ ਲਈ ਪ੍ਰੈਸਰ ਫੁੱਟ ਹੈ ।
ਨਿਫਟ ਦੇ ਵਿਦਿਆਰਥੀਆਂ ਦੇ ਕੋਲ ਕੱਪੜਾ, ਡਿਜ਼ਾਇਨ, ਕਸ਼ੀਦਾਕਾਰੀ ਵਿੱਚ ਸਾਡੀ ਸਮ੍ਰਿੱਧ ਪਰੰਪਰਾ ਨੂੰ ਗਲੋਬਲ ਮੰਚ ‘ਤੇ ਲਿਆਉਣ ਅਤੇ ਦੁਨੀਆ ਨੂੰ ਭਾਰਤੀ ਰੰਗ ਵਿੱਚ ਰੰਗਣ ਦੇ ਸਾਧਨ ਉਪਲੱਬਧ ਹਨ ।
ਸ਼੍ਰੀ ਗੋਇਲ ਨੇ ਵਿਦਿਆਰਥੀਆਂ ਨੂੰ ਆਧੁਨਿਕ ਸਮੇਂ ਦੀਆਂ ਜਰੂਰਤਾਂ ਦੇ ਨਾਲ ਸ਼ਾਸ਼ਵਤ (ਸਦੀਵੀ) ਡਿਜਾਇਨਾਂ ਅਤੇ ਪਰੰਪਰਾਵਾਂ ਦਾ ਪ੍ਰਤੀਚਿਤਰਣ ਕਰਨ ਲਈ ਕਿਹਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੂਰੇ ਦੇਸ਼ ਵਿੱਚ ਕਾਰੀਗਰਾਂ, ਬੁਣਕਰਾਂ ਅਤੇ ਮਜ਼ਦੂਰਾਂ ਲਈ ਵਿਕਾਸ ਦਾ ਰਸਤੇ ਬਣਾਉਣ ਲਈ ਇਸ ਮੌਕੇ ਦਾ ਲਾਭ ਉਠਾਉਣ ।
ਉਨ੍ਹਾਂ ਨੇ ਕਿਹਾ ਕਿ ਨਿਫਟ ਦੇ ਵਿਦਿਆਰਥੀ ਫ਼ੈਸ਼ਨ ਨਿਰਮਾਤਾ ਅਤੇ ਇਸ ਨੂੰ ਅੱਗੇ ਵਧਾਉਣ ਵਾਲੇ ਹਨ, ਇਸ ਲਈ ਉਹ ਜੋ ਵੀ ਕਰਦੇ ਹਨ, ਉਹ ਦੂਸਰਿਆਂ ਲਈ ਇੱਕ ਮੋਡਲ ਬਣ ਜਾਣਾ ਚਾਹੀਦਾ ਹੈ। ਹਸਤ ਕੌਸ਼ਲ ਅਧਾਰਿਤ ਸਟਾਰਟ-ਅਪ ਤੋਂ ਲੈ ਕੇ ਰਚਨਾਤਮਕ ਕੌਸ਼ਲ ਤੱਕ, ਨਿਫਟ ਦੇ ਵਿਦਿਆਰਥੀ ਭਾਰਤ ਵਿੱਚ ਫ਼ੈਸ਼ਨ ਪੇਸ਼ੇ ਵਿੱਚ ਬਦਲਾਅ ਲਿਆ ਰਹੇ ਹਨ।
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਵਿੱਚ ਦੁਨੀਆ ਦਾ ਫ਼ੈਸ਼ਨ ਹਬ ਬਨਣ ਦੀ ਸਮਰੱਥਾ ਹੈ। ਨਿਫਟ ਫੈਬ੍ਰਿਕ ਅਤੇ ਟੈਕਸਟਾਈਲਸ ਵਿੱਚ ਭਾਰਤ ਲਈ ਇਨੋਵੇਟਿਵ ਵਿਚਾਰਾਂ ਦਾ ਪੋਸ਼ਣ ਕਰ ਸਕਦਾ ਹੈ ।
ਮੰਤਰੀ ਨੇ ਇੱਕ ਸੰਪੂਰਨ ਯੋਜਨਾ ਤਿਆਰ ਕਰਨ ਲਈ ਨਿਫਟ ਦਾ ਸਹਿਯੋਗ ਮੰਗਿਆ, ਜਿਸ ਦੇ ਮਾਧਿਅਮ ਰਾਹੀਂ ਉਨ੍ਹਾਂ ਕਾਰੀਗਰਾਂ ਨੂੰ ਲਾਭ ਪ੍ਰਦਾਨ ਕੀਤਾ ਜਾ ਸਕੇ ਜੋ ਸਾਡੇ ਜੀਵਨ ਅਤੇ ਰਾਸ਼ਟਰ ਨੂੰ ਆਪਣਾ ਬਹੁਤ ਕੁਝ ਪ੍ਰਦਾਨ ਕਰਦੇ ਹਨ ।
ਇੱਥੇ ਜ਼ਿਕਰਯੋਗ ਹੈ ਕਿ ਨਿਫਟ ਦੀ ਸਥਾਪਨਾ ਟੈਕਸਟਾਈਲ ਮੰਤਰਾਲਾ , ਭਾਰਤ ਸਰਕਾਰ ਦੇ ਤਤਵਾਵਧਾਨ ਵਿੱਚ ਦਿੱਲੀ ਵਿੱਚ ਸੰਨ 1986 ਵਿੱਚ ਹੋਈ ਸੀ ਅਤੇ ਬਾਅਦ ਵਿੱਚ ਇਸ ਨੂੰ ਨਿਫਟ ਅਧਿਨਿਯਮ , 2006 ਦੁਆਰਾ ਸ਼ਾਸਿਤ ਸੰਵਿਧਾਨਿਕ (ਵਿਸਿਕ) ਸੰਸਥਾਨ ਦੇ ਰੂਪ ਵਿੱਚ ਮਾਨਤਾ ਪ੍ਰਦਾਨ ਕੀਤੀ ਗਈ ।
ਨਿਫਟ ਦਿੱਲੀ ਪ੍ਰਮੁੱਖ ਪਰਿਸਰ ਦੇ ਰੂਪ ਵਿੱਚ , ਸਮਾਜਿਕ ਅਤੇ ਮਾਨਵੀ ਕਦਰਾਂ-ਕੀਮਤਾਂ ਦੀ ਚਿੰਤਾ ਕਰਨ ਦੇ ਨਾਲ - ਨਾਲ , ਕੁਸ਼ਲ ਅਗਵਾਈ ਰਾਹੀਂ ਪੇਸ਼ੇਵਰ ਸਿੱਖਿਆ ਵਿੱਚ ਫ਼ੈਸ਼ਨ ਪੇਸ਼ੇ ਦੇ ਵਿਕਾਸ ਨੂੰ ਸਰਗਰਮ ਰੂਪ ਨਾਲ ਉਤਪ੍ਰੇਰਿਤ ਕਰਦੇ ਹੋਏ , ਉਤਕ੍ਰਿਸ਼ਟਤਾ ਅਤੇ ਇਨੋਵੇਟਿਵ ਦੇ ਕੇਂਦਰ ਦੇ ਰੂਪ ਵਿੱਚ ਉੱਭਰਣ ਲਈ ਨਿਫਟ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦਾ ਹੈ ।
ਨਿਫਟ ਦਿੱਲੀ ਨੂੰ ਬਿਜਨੈਸ ਆਵ੍ ਫ਼ੈਸ਼ਨ ਦੁਆਰਾ ਫ਼ੈਸ਼ਨ ਸਕੂਲਾਂ ਦੀ ਗਲੋਬਲ ਰੈਂਕਿੰਗ ਵਿੱਚ ਉਤਕ੍ਰਿਸ਼ਟਤਾ ਲਈ ਤਿੰਨ ਬੈਜ ਪ੍ਰਦਾਨ ਕੀਤੇ ਗਏ ਹਨ, ਜਿਸ ਵਿੱਚ ਦਿੱਲੀ ਕੈਂਪਸ ਨੂੰ ਬੈਸਟ ਓਵਰਆਲ , ਬੈਸਟ ਇਨ ਗਲੋਬਲ ਇੰਫਲੂਐਂਸ ਅਤੇ ਬੈਸਟ ਇਨ ਲੌਂਗ-ਟਰਮ ਵੈਲਿਊ ਦੇ ਤਿੰਨ ਬੈਜ ਪ੍ਰਾਪਤ ਹੋਏ ਹਨ । ਨਿਫਟ , ਦਿੱਲੀ ਨੂੰ ਇੰਡੀਆ ਟੂਡੇ ਅਤੇ ਆਉਟਲੁੱਕ ਵਰਗੇ ਪ੍ਰਮੁੱਖ ਪ੍ਰਕਾਸ਼ਨਾਂ ਦੁਆਰਾ ਭਾਰਤ ਵਿੱਚ ਨੰਬਰ - 1 ਫ਼ੈਸ਼ਨ ਡਿਜਾਇਨ ਸੰਸਥਾਨ ਦੇ ਰੂਪ ਵਿੱਚ ਮਾਨਤਾ ਪ੍ਰਦਾਨ ਕੀਤਾ ਗਿਆ ਹੈ । ਨਿਫਟ , ਦਿੱਲੀ ਨੂੰ 2021 ਵਿੱਚ ਵਿਸ਼ਵ ਦੇ ਟੌਪ 100 ਫ਼ੈਸ਼ਨ ਸਕੂਲਾਂ ਦੀ ਸੀਈਓ ਵਿਸ਼ਵ ਸੂਚੀ ਵਿੱਚ 09ਵਾਂ ਸਥਾਨ ਪ੍ਰਦਾਨ ਕੀਤਾ ਗਿਆ ਹੈ ।
ਪਰਿਵਰਤਨ ਦੇ ਪ੍ਰਮੁੱਖ ਏਜੰਟ ਦੇ ਰੂਪ ਵਿੱਚ ਨਿਫਟ ਦੇ ਗ੍ਰੈਜੂਏਸ਼ਨ , ਸੰਸਥਾਨ ਦੀਆਂ ਉਪਲੱਬਧੀਆਂ ਅਤੇ ਸਫਲਤਾ ਦੀਆਂ ਕਹਾਣੀਆਂ ਨੂੰ ਫਿਰ ਤੋਂ ਪੁਰਨ ਨਿਰਧਾਰਿਤ ਕਰ ਰਹੇ ਹਨ । ਇਸ ਸੰਸਥਾਨ ਦੇ ਪੁਰਾਣੇ ਵਿਦਿਆਰਥੀ ਭਾਰਤ ਅਤੇ ਵਿਦੇਸ਼ਾਂ ਦੋਨ੍ਹੋਂ ਜਗ੍ਹਾਵਾਂ ‘ਤੇ ਕਈ ਕਾਰਜ ਪਰਿਦ੍ਰਿਸ਼ਾਂ ਵਿੱਚ ਕਦਰਾਂ-ਕੀਮਤਾਂ ਨੂੰ ਜੋੜ ਰਹੇ ਹਨ । ਨਿਫਟ ਦੇ ਪੁਰਾਣੇ ਵਿਦਿਆਰਥੀ ਭਵਿੱਖ ਦੇ ਰਾਜਦੂਤ ਹਨ ਅਤੇ ਉਨ੍ਹਾਂ ਨੇ ਆਪਣੀ ਮਾਤ੍ਰ ਸੰਸਥਾ ਤੋਂ ਪ੍ਰਾਪਤ ਹੋਈ ਸਮਰੱਥਾ ਅਤੇ ਅੰਤਰਨਿਹਿਤ ਕਦਰਾਂ-ਕੀਮਤਾਂ ਦੇ ਅਧਾਰ ‘ਤੇ ਆਪਣੇ ਲਈ ਇੱਕ ਸਫਲਤਾਪੂਰਵਕ ਮਾਰਗ ਤਿਆਰ ਕੀਤਾ ਹੈ ।
ਪਿਛਲੇ ਕੁਝ ਸਾਲਾਂ ਵਿੱਚ ਨਿਫਟ, ਦਿੱਲੀ ਦੁਆਰਾ ਸ਼ੁਰੂ ਕੀਤੇ ਗਏ ਕਨਸਲਟੈਂਸੀ ਪ੍ਰੋਜੈਕਟਾਂ ਦੀ ਵਿਸਤਾਰ ਲੜੀ ਉਸ ਦੇ ਇਨੋਵੇਟਿਵ ਅਤੇ ਬੌਧਿਕ ਉਤਕ੍ਰਿਸ਼ਟਤਾ ਦੇ ਪੂਲ ਦਾ ਪਰਿਚਾਯਕ ਹੈ। ਇਨ੍ਹਾਂ ਪ੍ਰੋਜੈਕਟਾਂ ਨੂੰ ਫੈਕਲਟੀ ਦੇ ਮੈਬਰਾਂ ਲਈ ਉਨ੍ਹਾਂ ਦੀ ਵਿਸ਼ੇਸ਼ ਮੁਹਾਰਤ ਨੂੰ ਸਾਂਝਾ ਕਰਨ ਲਈ ਇੱਕ ਸੁਨਹਿਰੇ ਮੌਕੇ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ ਜਦੋਂ ਕਿ ਵਿਦਿਆਰਥੀਆਂ ਲਈ ਅਮੁੱਲ ਗਿਆਨ ਦਾ ਅਨੁਭਵ ਪ੍ਰਾਪਤ ਕਰਨ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਅਨੁਭਵਾਤਮਕ ਸਿੱਖਿਆ ਲਈ ਇੱਕ ਮੌਕਾ ਪ੍ਰਦਾਨ ਕਰਨ ਦੇ ਇਲਾਵਾ, ਇਹ ਟੀਚਿੰਗ ਅਤੇ ਖੋਜ ਗਤੀਵਿਧੀਆਂ ਨੂੰ ਵੀ ਮਜ਼ਬੂਤੀ ਪ੍ਰਦਾਨ ਕਰਦਾ ਹੈ। ਨਿਫਟ ਦਿੱਲੀ ਯੂਨੀਫਾਰਮ ਡਿਜ਼ਾਇਨ , ਪ੍ਰੋਡਕਟ ਡਿਜ਼ਾਇਨ ਤੋਂ ਲੈ ਕੇ ਵਿਜ਼ੂਅਲ ਮਰਚੇਂਡਾਇਜ਼ਿੰਗ ਤੱਕ 12 ਪ੍ਰਤਿਸ਼ਠਿਤ ਪ੍ਰੋਜੈਕਟਾਂ ਨਾਲ ਜੁੜਿਆ ਹੋਇਆ ਹੈ । ਇਸ ਵਿੱਚੋਂ ਇੱਕ ਭਾਰਤੀ ਸੈਨਾ ਲਈ ਕਾੱਮਬੇਟ ਯੂਨੀਫਾਰਮ ਪ੍ਰੋਜੈਕਟ ਵੀ ਹੈ , ਜਿਸ ਦੀ ਕੁੱਲ ਪ੍ਰੋਜੈਕਟ ਲਾਗਤ 103.20 ਲੱਖ ਰੁਪਏ ਹੈ ।
********
ਡੀਜੇਐੱਨ/ਟੀਐੱਫਕੇ
(Release ID: 1771967)
Visitor Counter : 195