ਟੈਕਸਟਾਈਲ ਮੰਤਰਾਲਾ

ਆਉਣ ਵਾਲੇ ਪੰਜ ਵਰ੍ਹਿਆਂ ਵਿੱਚ ਅਸੀਂ ਆਪਣਾ ਨਿਰਯਾਤ 1.25 ਲੱਖ ਕਰੋੜ ਤੋਂ ਵਧਾ ਕੇ 7.25 ਲੱਖ ਕਰੋੜ ਰੁਪਏ ਕਰਨਾ ਹੋਵੇਗਾ: ਸ਼੍ਰੀ ਗੋਇਲ


ਸ਼੍ਰੀ ਗੋਇਲ ਨੇ ਕਿਹਾ “ਕਿਸੇ ਚੀਜ਼ ਨੂੰ ਅਗਰ ਮਨ ਤੋਂ ਚਾਹੋ, ਤਾਂ ਪੂਰੀ ਕਾਇਨਾਤ ਉਸ ਨੂੰ ਦਿਵਾਉਣ ਦੀ ਕੋਸ਼ਿਸ਼ ਕਰਦੀ ਹੈ”

ਅਗਰ ਅਸੀਂ ਹੁਨਰਮੰਦਾਂ ਨੂੰ ਬਜ਼ਾਰ ਨਾਲ ਨਹੀਂ ਜੋੜਿਆ, ਤਾਂ ਹੈਂਡੀਕ੍ਰਾਫਟ ਵਿਲੁਪਤ ਹੋ ਜਾਵੇਗਾ - ਸ਼੍ਰੀ ਪੀਊਸ਼ ਗੋਇਲ
ਸ਼੍ਰੀ ਪੀਊਸ਼ ਗੋਇਲ ਨੇ ਲਖਨਊ ਵਿੱਚ ਨਿਰਯਾਤਕਾਂ ਅਤੇ ਕਾਰੀਗਰਾਂ ਨਾਲ ਗੱਲਬਾਤ ਕੀਤੀ

Posted On: 14 NOV 2021 8:01PM by PIB Chandigarh

ਕੱਪੜਾ, ਵਣਜ ਤੇ ਉਦਯੋਗ ਤੇ ਉਪਭੋਗਤਾ ਮਾਮਲੇ ਅਤੇ ਖੁਰਾਕ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਊਸ਼ ਗੋਇਲ ਨੇ ਕਿਹਾ ਕਿ ਆਉਣ ਵਾਲੇ ਪੰਜ ਵਰ੍ਹਿਆਂ ਵਿੱਚ ਅਸੀਂ ਉੱਤਰ ਪ੍ਰਦੇਸ਼ ਤੋਂ ਨਿਰਯਾਤ 1.25 ਲੱਖ ਕਰੋੜ ਰੁਪਏ ਤੋਂ ਵਧਾ ਕੇ 7.25 ਲੱਖ ਕਰੋੜ ਰੁਪਏ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੁਕਾਬਲੇ ਅਤੇ ਉਤਕ੍ਰਿਸ਼ਟਤਾ ਦੇ ਸੱਭਿਆਚਾਰ ਦੀ ਬਦੌਲਤ ਉੱਤਰ ਪ੍ਰਦੇਸ਼ ਨੇ ਆਪਣੀ ਸਮਰੱਥਾ ਵਧਾਈ ਹੈ। ਇਸ ਤਰ੍ਹਾਂ ਉਹ ਭਾਰਤ ਦੇ ਨਿਰਯਾਤ ਵਾਧੇ ਦੀ ਦਾਸਤਾਨ ਵਿੱਚ ਆਦਰਸ਼ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਤਟੀ ਰਾਜਾਂ ਨੂੰ ਛੱਡ ਕੇ ਉੱਤਰ ਪ੍ਰਦੇਸ਼ ਨਿਰਯਾਤ ਵਿੱਚ ਪਹਿਲੇ ਨੰਬਰ ‘ਤੇ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਆਉਣ ਵਾਲੇ ਪੰਜ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਉੱਤਰ ਪ੍ਰਦੇਸ਼ ਦੇ ਨਿਰਯਾਤਕਾਂ, ਕਾਰੀਗਰਾਂ ਅਤੇ ਉਦਯੋਗਾਂ ਨੂੰ ਰੱਖਿਆ, ਰੇਲਵੇ, ਮੈਡੀਕਲ, ਮੋਬਾਈਲ ਨਿਰਮਾਣ ਅਤੇ ਮੈਡੀਕਲ ਸਟੋਰ ਵਿੱਚ ਭਾਰੀ ਨਿਵੇਸ਼ ਪ੍ਰਾਪਤ ਹੋਵੇਗਾ।

 

“ਆਜ਼ਾਦੀ ਕਾ ਅੰਮ੍ਰਿਤ ਮਹੋਤਸਵਪ੍ਰਦਰਸ਼ਨੀ ਦਾ ਉਦਘਾਟਨ, ਹੈਂਡੀਕ੍ਰਾਫਟ ਦਾ ਪ੍ਰਦਰਸ਼ਨ ਅਤੇ ਕਾਰੀਗਰਾਂ ਤੇ ਨਿਰਯਾਤਕਾਂ ਨਾਲ ਚਰਚਾ” ਪ੍ਰੋਗਰਾਮ ਦੇ ਦੌਰਾਨ ਅੱਜ ਲਖਨਊ ਵਿੱਚ ਸ਼੍ਰੀ ਗੋਇਲ ਨੇ ਨਿਰਯਾਤਕਾਂ ਅਤੇ ਹੁਨਰਮੰਦਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉੱਤਰ ਪ੍ਰਦੇਸ਼ ਹੈਂਡੀਕ੍ਰਾਫਟ ਤੇ ਹੈਂਡਲੂਮ ਦਾ ਕੇਂਦਰ ਬਣ ਰਿਹਾ ਹੈ। ਉਨ੍ਹਾਂ ਨੇ ਕਾਰੀਗਰਾਂ ਨੂੰ ਸੱਦਾ ਦਿੱਤਾ ਕਿ ਉਹ ਹੈਂਡੀਕ੍ਰਾਫਟ ਅਤੇ ਕਲਾਤਮਕ ਨੱਕਸ਼ਿਆਂ ਦੇ ਲਈ ਐਡਵਾਂਸ ਟੈਕਨੋਲੋਜੀ ਦਾ ਇਸਤੇਮਾਲ ਕਰਨ ਤੇ ਇਸ ਤਰ੍ਹਾਂ ਭਾਰਤ ਦਾ ਭਵਿੱਖ ਗੜਣ ਵਿੱਚ ਆਪਣੀ ਸਮਰੱਥਾ ਦਿਖਾਉਣ। ਪਾਰੰਪਰਿਕ ਕਲਾ ਅਤੇ ਸ਼ਿਲਪ ਨੂੰ ਪ੍ਰੋਤਸਾਹਨ ਦੇਣ ਵਿੱਚ ਮਹਿਲਾ ਕਾਰੀਗਰਾਂ ਦੇ ਯੋਗਦਾਨ ਦੇ ਲਈ ਉਨ੍ਹਾਂ ਨੂੰ ਧੰਨਵਾਦ ਦਿੰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲ ਰਹੀ ਹੈ, ਬਲਕਿ ਸਾਡੀ ਮਹਿਲਾ ਕਰਮਯੋਗੀਆਂ ਨੂੰ ਸਨਮਾਨਜਨਕ ਆਜੀਵਿਕਾ ਕਮਾਉਣ ਵਿੱਚ ਸਹਾਇਤਾ ਵੀ ਮਿਲ ਰਹੀ ਹੈ। ਸ਼੍ਰੀ ਗੋਇਲ ਨੇ ਕਿਹਾ ਭਾਰਤ ਵਿੱਚ ਮਹਿਲਾਵਾਂ ਦੇ ਕੋਲ ਕਲਾ ਤਾਂ ਹੈ, ਲੇਕਿਨ ਉਨ੍ਹਾਂ ਨੂੰ ਅਗਵਾਈ ਤੇ ਬਜ਼ਾਰ ਸੰਪਰਕਤਾ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਮਹਿਲਾ ਕਾਰੀਗਰਾਂ ਨੂੰ ਕਿਹਾ ਕਿ ਉਹ ਪੂਰੇ ਆਤਮਵਿਸ਼ਵਾਸ ਅਤੇ ਸਮਰਪਣ ਦੇ ਨਾਲ ਕੰਮ ਕਰਨ। ਉਨ੍ਹਾਂ ਨੇ ਇਹ ਵੀ ਕਿਹਾ, “ਤੁਸੀਂ ਅਗਰ ਕਿਸੇ ਚੀਜ਼ ਨੂੰ ਦਿਲ ਤੋਂ ਚਾਹੁੰਦੇ ਹੋ, ਤਾਂ ਪੂਰੀ ਕਾਇਨਾਤ ਉਸ ਨੂੰ ਦਿਵਾਉਣ ਦੀ ਕੋਸ਼ਿਸ਼ ਕਰਦੀ ਹੈ।”

 

ਕਾਰੀਗਰਾਂ ਦੀਆਂ ਚਿੰਤਾਵਾਂ ਦਾ ਜਵਾਬ ਦਿੰਦੇ ਹੋਏ ਸ਼੍ਰੀ ਗੋਇਲ ਨੇ ਕਿਹਾ, “ਅਗਰ ਅਸੀਂ ਕਾਰੀਗਰਾਂ ਨੂੰ ਬਜ਼ਾਰ ਨਾਲ ਨਹੀਂ ਜੋੜਾਂਗੇ, ਤਾਂ ਪਾਰੰਪਰਿਕ ਹੈਂਡੀਕ੍ਰਾਫਟ ਵਿਲੁਪਤ ਹੋ ਜਾਵੇਗਾ।” ਉਨ੍ਹਾਂ ਨੇ ਤਾਕੀਦ ਕੀਤੀ ਕਿ ਸਾਨੂੰ ਅਜਿਹੀ ਪ੍ਰਣਾਲੀ ਬਣਾਉਣੀ ਚਾਹੀਦੀ ਹੈ, ਜਿਸ ਨਾਲ ਇਹ ਸੁਨਿਸ਼ਚਿਤ ਹੋ ਜਾਵੇ ਕਿ ਆਉਣ ਵਾਲੀ ਪੀੜੀ ਹੈਂਡੀਕ੍ਰਾਫਟ ਅਤੇ ਨਿਰਯਾਤ ਉਦਯੋਗ ਨਾਲ ਜੁੜੇ ਕੰਮਾਂ ਵਿੱਚ ਦਿਲਚਸਪੀ ਅਤੇ ਹਿੱਸਾ ਲੈਣ।

ਸ਼੍ਰੀ ਗੋਇਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਦੀ ਅਗਵਾਈ ਵਿੱਚ ‘ਇੱਕ ਜ਼ਿਲ੍ਹਾ-ਇੱਕ ਉਤਪਾਦ’ ਯੋਜਨਾ ਨੂੰ ਕਾਰਗਰ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਹੈ ਕਿ ਘਰੇਲੂ ਉਦਯੋਗ ਨੂੰ ਪ੍ਰੋਤਸਾਹਿਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ‘ਇੱਕ ਜ਼ਿਲ੍ਹਾ-ਇੱਕ ਉਤਪਾਦ’ ਨਾਲ ਉੱਤਰ ਪ੍ਰਦੇਸ਼ ਵਿੱਚ ਕੌਸ਼ਲ, ਸਟਾਰਟ-ਅਪ, ਉਦਯੋਗਾਂ ਅਤੇ ਕਿਸਾਨਾਂ ਨੂੰ ਅੱਗੇ ਵਧਾਉਣ ਦਾ ਮੌਕਾ ਮਿਲੇਗਾ।

ਸ਼੍ਰੀ ਗੋਇਲ ਨੇ ਕਿਹਾ ਕਿ ਸਾਨੂੰ ਉੱਤਰ ਪ੍ਰਦੇਸ਼ ਵਿੱਚ ਇੱਕ ਇਮਾਨਦਾਰ ਸਰਕਾਰ ਚਾਹੀਦੀ ਹੈ, ਜੋ ਉਦਯੋਗਪਤੀਆਂ, ਕਾਰੋਬਾਰੀਆਂ, ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਸਮਾਨਤਾ ਦਾ ਵਿਵਹਾਰ ਕਰੇ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਸੰਤੁਲਨ ਨਾ ਸਿਰਫ ਉੱਤਰ ਪ੍ਰਦੇਸ਼, ਬਲਕਿ ਪੂਰੇ ਦੇਸ਼ ਦੇ ਵਿਕਾਸ ਦੇ ਲਈ ਲਾਜ਼ਮੀ ਹੈ।

 

ਸ਼੍ਰੀ ਗੋਇਲ ਨੇ ਇਹ ਵੀ ਜ਼ਿਕਰ ਕੀਤਾ ਕਿ ਯੋਗੀ ਜੀ ਦੀ ਅਗਵਾਈ ਵਿੱਚ ਰਾਜ ਸਰਕਾਰ ਇਹ ਸੁਨਿਸ਼ਚਿਤ ਕਰਨ ਦੇ ਅਣਥਕ ਪ੍ਰਯਤਨ ਕਰ ਰਹੀ ਹੈ ਕਿ ਉੱਤਰ ਪ੍ਰਦੇਸ਼ ਦੇ 20 ਕਰੋੜ ਲੋਕਾਂ ਦਾ ਭਵਿੱਖ ਉਜਵਲ ਹੋਵੇ। ਅੱਜ ਉੱਤਰ ਪ੍ਰਦੇਸ਼ ਆਦਰਸ਼ ਬਣ ਰਿਹਾ ਹੈ ਅਤੇ ਉਸ ਨੇ ਇਹ ਸੁਨਿਸ਼ਚਿਤ ਕਰ ਦਿੱਤਾ ਹੈ ਕਿ ਸਾਰੀਆਂ ਕੇਂਦਰੀ ਯੋਜਨਾਵਾਂ ਦਾ ਲਾਭ ਆਖਰੀ ਵਿਅਕਤੀ ਤੱਕ ਪਹੁੰਚੇ। ਉਨ੍ਹਾਂ ਨੇ ਕਿਹਾ, “ਉੱਤਰ ਪ੍ਰਦੇਸ਼ ਸਰਕਾਰ ਨੇ ‘ਸਬਕਾ ਪ੍ਰਯਾਸ’ ਦੇ ਨਾਲ ਹੈਂਡੀਕ੍ਰਾਫਟ ਕਾਰੀਗਰਾਂ ਦੀ ਭਲਾਈ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਅਨੇਕਾਂ ਪਹਿਲਾਂ ਕੀਤੀਆਂ ਹਨ। ਸਾਨੂੰ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਕਾਰੀਗਰਾਂ ਦਾ ਕੰਮ ਵਿਦੇਸ਼ੀ ਬਜ਼ਾਰਾਂ ਤੱਕ ਪਹੁੰਚੇ।”

*****

 

ਡੀਜੇਐੱਨ/ਐੱਸਸੀ/ਟੀਐੱਫਕੇ(Release ID: 1771961) Visitor Counter : 173


Read this release in: English , Urdu , Hindi