ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਸ਼੍ਰੀ ਹਰਦੀਪ ਸਿੰਘ ਪੁਰੀ ਨੇ ਹਿਸਾਰ ਦੇ ਇੱਕ ਕਾਲਜ ’ਚ ਮਹਾਰਾਣੀ ਲਕਸ਼ਮੀ ਬਾਈ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ


ਲਕਸ਼ਮੀ ਬਾਈ ਦਾ ਜੀਵਨ ਕਈ ਪੀੜ੍ਹੀਆਂ ਤੋਂ ਮਹਿਲਾਵਾਂ ਨੂੰ ਪ੍ਰੇਰਿਤ ਕਰਦਾ ਰਿਹਾ ਹੈ: ਸ਼੍ਰੀ ਪੁਰੀ

Posted On: 11 NOV 2021 5:44PM by PIB Chandigarh

ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲੇ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਹਿਸਾਰ (ਹਰਿਆਣਾ) ’ਚ ਮਹਾਰਾਣੀ ਲਕਸ਼ਮੀ ਬਾਈ ਕਾਲੇਜ ਫ਼ਾਰ ਵਿਮਨ, ਭਿਵਾਨੀ ਰੋਹਿਲਾ ਵਿਖੇ ਰਾਣੀ ਲਕਸ਼ਮੀ ਬਾਈ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ।

 

 

ਬੁੱਤ ਤੋਂ ਪਰਦਾ ਹਟਾਉਂਦਿਆਂ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਸ 21ਵੀਂ ਸਦੀ ਵਿੱਚ ਮਹਿਲਾ ਸਸ਼ਕਤੀਕਰਣ ਅਤੇ ਲਿੰਗ ਸਮਾਨਤਾ ਦੇ ਮੁੱਦੇ 'ਤੇ ਬਹੁਤ ਚਰਚਾ ਹੁੰਦੀ ਹੈ ਲੇਕਿਨ ਅਸੀਂ ਇਹ ਭੁੱਲ ਗਏ ਹਾਂ ਕਿ ਭਾਰਤੀ ਇਤਿਹਾਸ ਮਹਿਲਾਵਾਂ ਦੀ ਬਹਾਦਰੀ, ਕੁਰਬਾਨੀ ਅਤੇ ਪ੍ਰਾਪਤੀਆਂ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। ਅਤੇ ਰਾਣੀ ਲਕਸ਼ਮੀ ਬਾਈ ਦੀ ਕਹਾਣੀ ਉਨ੍ਹਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਰਾਣੀ ਲਕਸ਼ਮੀਬਾਈ ਦਾ ਇਹ ਬੁੱਤ ਇਸ ਕਾਲਜ ਦੇ ਵਿਦਿਆਰਥੀਆਂ ਨੂੰ ਲਗਾਤਾਰ ਪ੍ਰੇਰਿਤ ਕਰਦਾ ਰਹੇਗਾ।

ਰਾਣੀ ਲਕਸ਼ਮੀ ਬਾਈ ਨੂੰ ਬ੍ਰਿਟਿਸ਼ ਰਾਜ ਦੇ ਦਮਨ ਵਿਰੁੱਧ ਬਗਾਵਤ ਦਾ ਪ੍ਰਮੁੱਖ ਪ੍ਰਤੀਕ ਦੱਸਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਪੀੜ੍ਹੀਆਂ ਤੋਂ ਰਾਸ਼ਟਰਵਾਦ ਅਤੇ ਭਾਰਤੀ ਮਹਿਲਾਵਾਂ ਲਈ ਪ੍ਰੇਰਣਾ ਸਰੋਤ ਰਿਹਾ ਹੈ। ਉਨ੍ਹਾਂ ਬਹੁਤ ਹੀ ਬਹਾਦਰੀ, ਹੁਨਰ ਅਤੇ ਸ਼ਕਤੀ ਨਾਲ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਭਾਰਤ ਦੀ ਸੁਤੰਤਰਤਾ ਕ੍ਰਾਂਤੀ ਦੀ ਅਗਵਾਈ ਕੀਤੀ।

 

 

ਕੇਂਦਰੀ ਮੰਤਰੀ ਨੇ ਕਿਹਾ ਕਿ ਰਾਣੀ ਲਕਸ਼ਮੀ ਬਾਈ ਨੂੰ ਫਿਲਮਾਂ ਅਤੇ ਕਹਾਣੀਆਂ ਵਿੱਚ ਸਿਰਫ਼ ਇੱਕ ਸੁਤੰਤਰਤਾ ਕ੍ਰਾਂਤੀਕਾਰੀ ਵਜੋਂ ਦਰਸਾਇਆ ਗਿਆ ਹੈ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਬੌਧਿਕ ਤੌਰ 'ਤੇ ਉੱਤਮ ਸਨ ਜਿਨ੍ਹਾਂ ਦੀ ਅੰਗਰੇਜ਼ੀ ਭਾਸ਼ਾ ’ਤੇ ਵੀ ਚੰਗੀ ਪਕੜ ਸੀ।

ਸ਼੍ਰੀ ਹਰਦੀਪ ਪੁਰੀ ਨੇ ਕਾਲਜ ਦੇ ਕਾਮਰਸ ਬਲਾਕ ਨੂੰ ਮਹਾਨ ਸਿੱਖਿਆ ਸ਼ਾਸਤਰੀ, ਅਧਿਆਪਕ ਅਤੇ ਕਾਲਜ ਦੇ ਸੰਸਥਾਪਕ ਸ਼੍ਰੀ ਅਸ਼ੋਕ ਮਿੱਤਲ ਦੇ ਨਾਮ ਸਮਰਪਿਤ ਕੀਤਾ। 

 

*****

ਵਾਈਬੀ/ਐੱਸਐੱਸ


(Release ID: 1771109) Visitor Counter : 149


Read this release in: Urdu , English , Hindi , Tamil