ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਕੇਂਦਰੀ ਖੇਤਰੀ ਯੋਜਨਾ ਦੇ ਲਈ ਟਰੇਨਿੰਗ ਮੌਡਿਊਲ ਰਿਲੀਜ਼ ਕੀਤਾ


ਯੋਜਨਾ ਵਿੱਚ ਸ਼ੌਰਟ ਟਰਮ ਦੇ ਟਰੇਨਿੰਗ ਪ੍ਰੋਗਰਾਮਾਂ ਦੇ ਜ਼ਰੀਏ ਹਰ ਸਾਲ ਲਗਭਗ 10,000 ਪ੍ਰਮੁੱਖ ਕਾਰਜਕਰਤਾਵਾਂ ਨੂੰ ਟਰੇਂਡ ਕਰਨ ਦਾ ਪ੍ਰਸਤਾਵ ਹੈ

ਇਹ ਟਰੇਨਿੰਗ ਮੌਡਿਊਲ ਵਿਭਿੰਨ ਪੱਧਰ ਦੇ ਟਾਰਗੇਟ ਸਮੂਹਾਂ ਦੇ ਲਈ ਭਾਰਤੀ ਪੁਨਰਵਾਸ ਪਰਿਸ਼ਦ (ਆਰਸੀਆਈ) ਦੁਆਰਾ ਵਿਕਸਿਤ ਕੀਤੇ ਗਏ ਹਨ

ਸਰਕਾਰ ਨੇ ਲਾਗੂ ਕਰਨ ਏਜੰਸੀਆਂ ਨੂੰ ਜੀਆਈਏ ਜਾਰੀ ਕਰਨ ਦੇ ਲਈ ਆਰਸੀਆਈ ਨੂੰ 762 ਲੱਖ ਰੁਪਏ ਦੇ ਅਨੁਦਾਨ ਨੂੰ ਪ੍ਰਵਾਨ ਅਤੇ ਜਾਰੀ ਕੀਤਾ ਹੈ

Posted On: 09 NOV 2021 8:43PM by PIB Chandigarh

ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਅੱਜ ਨਵੀਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿੱਚ ਕੇਂਦਰੀ ਖੇਤਰ ਯੋਜਨਾ ਦੇ ਟਰੇਨਿੰਗ ਮੌਡਿਊਲ ਭਾਵ ‘ਕੇਂਦਰ ਤੇ ਰਾਜ ਸਰਕਾਰਾਂ ਅਤੇ ਸਥਾਨਕ ਸੰਸਥਾਵਾਂ ਦੇ ਪ੍ਰਮੁੱਖ ਪਦਅਧਿਕਾਰੀਆਂ ਦੇ ਸੇਵਾਕਾਲੀਨ ਟਰੇਨਿੰਗ ਤੇ ਸੁਗ੍ਰਾਹੀਕਰਨ’ ਜਾਰੀ ਕੀਤਾ।

ਇਸ ਰਿਲੀਜ਼ ਪ੍ਰੋਗਰਾਮ ਦੇ ਦੌਰਾਨ ਡੀਈਪੀਡਬਲਿਊਡੀ ਵਿੱਚ ਸਕੱਤਰ ਸ਼੍ਰੀਮਤੀ ਅੰਜਲੀ ਭਵਰਾ, ਡੀਈਪੀਡਬਲਿਊਡੀ ਵਿੱਚ ਸੰਯੁਕਤ ਸਕੱਤਰ ਸ਼੍ਰੀਮਤੀ ਤਾਰਿਕਾ ਰਾਏ, ਸਾਬਕਾ ਸੀਸੀਪੀਡੀ ਡਾ. ਉਮਾ ਤੁਲੀ ਅਤੇ ਆਰਸੀਆਈ ਦੇ ਮੈਂਬਰ ਸਕੱਤਰ ਸੁਬੋਧ ਕੁਮਾਰ ਵੀ ਮੌਜੂਦ ਸਨ। ਦਿੱਲੀ ਐੱਨਸੀਆਰ ਦੇ ਟਰੇਨਿੰਗ ਸੰਸਥਾਨਾਂ ਦੇ ਲਗਭਗ 100 ਪ੍ਰਮੁੱਖਾਂ ਅਤੇ ਫੈਕਲਟੀ ਮੈਂਬਰਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਇਹ ਟਰੇਨਿੰਗ ਮੌਡਿਊਲ ਭਾਰਤੀ ਪੁਨਰਵਾਸ ਪਰਿਸ਼ਦ (ਆਰਸੀਆਈ) ਦੁਆਰਾ ਵਿਭਿੰਨ ਪੱਧਰ ਦੇ ਟਾਰਗੇਟ ਸਮੂਹਾਂ ਅਰਥਾਤ ਸਿਹਤ ਤੇ ਸੰਬੰਧਤ ਪੇਸ਼ੇਵਰਾਂ, ਸਿੱਖਿਆ ਕਰਮੀਆਂ, ਜ਼ਮੀਨੀ ਪੱਧਰ ਦੇ ਅਧਿਕਾਰੀਆਂ, ਸੀਨੀਅਰ ਤੇ ਮੱਧ ਪੱਧਰ ਦੇ ਅਧਿਕਾਰੀਆਂ ਦੇ ਲਈ ਵਿਕਸਿਤ ਕੀਤੇ ਗਏ ਹਨ। ਇਸ ਵਿੱਚ ਚਿੱਤਰ ਤੇ ਗ੍ਰਾਫਿਕ ਡਿਜ਼ਾਈਨ ਦੇ ਨਾਲ ਅੰਗ੍ਰੇਜ਼ੀ ਅਤੇ ਹਿੰਦੀ ਵਿੱਚ ਅਰੰਭਿਕ ਮੌਡਿਊਲ ਦਿੱਤੇ ਗਏ ਹਨ।

ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 6 ਟਾਰਗੇਟ ਸਮੂਹਾਂ ਦੇ ਲਈ ਆਰਸੀਆਈ ਦੁਆਰਾ ਵਿਕਸਿਤ ਇਹ ਟਰੇਨਿੰਗ ਮੌਡਿਊਲ ਦਿਵਯਾਂਗ ਵਿਅਕਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਿਪਟਣ ਦੇ ਲਈ ਵਿਭਿੰਨ ਪੱਧਰਾਂ ‘ਤੇ ਸਰਕਾਰੀ ਅਧਿਕਾਰੀਆਂ ਤੇ ਹੋਰ ਹਿਤਧਾਰਕਾਂ ਨੂੰ ਸੰਵੇਦਨਸ਼ੀਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵਾਂਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਯੋਜਨਾ ਦੇ ਜ਼ਰੀਏ ਹੁਣ ਤੱਕ 12,000 ਸਰਕਾਰੀ ਅਧਿਕਾਰੀਆਂ ਨੂੰ ਜਾਗਰੂਕ ਕੀਤਾ ਜਾ ਚੁੱਕਿਆ ਹੈ। ਡਾ. ਵੀਰੇਂਦਰ ਕੁਮਾਰ ਨੇ ਕਿਹਾ, ‘ਯੋਜਨਾ ਦੇ ਤਹਿਤ ਸ਼ੌਰਟ ਟਰਮ ਟਰੇਨਿੰਗ ਪ੍ਰੋਗਰਾਮਾਂ ਦੇ ਜ਼ਰੀਏ ਹਰ ਸਾਲ ਲਗਭਗ 10,000 ਪ੍ਰਮੁੱਖ ਕਾਰਜਕਰਤਾਵਾਂ ਨੂੰ ਟਰੇਂਡ ਕਰਨ ਦਾ ਪ੍ਰਸਤਾਵ ਹੈ। ਵਿਭਾਗ ਲਾਗੂਕਰਨ ਏਜੰਸੀਆਂ ਨੂੰ ਜੀਆਈਏ ਜਾਰੀ ਕਰਨ ਦੇ ਲਈ ਆਰਸੀਆਈ ਨੂੰ 762 ਲੱਖ ਰੁਪਏ ਦਾ ਅਨੁਦਾਨ ਪ੍ਰਵਾਨ ਅਤੇ ਜਾਰੀ ਕੀਤਾ ਹੈ।’

ਡੀਈਪੀਡਬਲਿਊਡੀ ਆਗਾਮੀ ਮਹੀਨੇ ਵਿੱਚ ਇਸ ਯੋਜਨਾ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਦੀ ਪ੍ਰਕਿਰਿਆ ਵਿੱਚ ਹੈ। ਕੇਂਦਰੀ ਮੰਤਰੀ ਨੇ ਇਸ ਸਮਾਜਿਕ ਕਾਰਜ ਦੇ ਲਈ ਹੋਰ ਦਿਵਿਯਾਂਗ ਵਿਅਕਤੀਆਂ ਨੂੰ ਇਸ ਵਿੱਚ ਸ਼ਾਮਲ ਕਰਨ ਦੇ ਲਈ ਸਾਰੇ ਹਿਤਧਾਰਕਾਂ ਨਾਲ ਹੱਥ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।

ਡੀਈਪੀਡਬਲਿਊਡੀ ਦੀ ਸਕੱਤਰ ਨੇ ਆਪਣੇ ਸੰਬੋਧਨ ਵਿੱਚ ਆਰਸੀਆਈ ਦੁਆਰਾ ਕੀਤੀ ਗਈ ਇਸ ਪਹਿਲ ਬਾਰੇ ਦੱਸਿਆ ਅਤੇ ਉਮੀਦ ਜਤਾਈ ਕਿ ਇਹ ਟਰੇਨਿੰਗ ਮੌਡਿਊਲ ਸਾਡੇ ਦੇਸ਼ ਵਿੱਚ ਵਿਕਲਾਂਗ ਵਿਅਕਤੀਆਂ ਦੇ ਸਸ਼ਕਤੀਕਰਨ ਦੇ ਲਈ ਸਾਰੇ ਹਿਤਧਾਰਕਾਂ ਦੇ ਗਿਆਨ ਨੂੰ ਬਿਹਤਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

*********

ਐੱਮਜੀ/ਆਰਐੱਨਐੱਮ



(Release ID: 1770641) Visitor Counter : 131


Read this release in: English , Urdu , Hindi