ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਸਰਕਾਰ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ’ਚ 75 ਇਨੋਵੇਟਿਵ ਸਟਾਰਟ–ਅੱਪਸ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕਰੇਗੀ
ਮੰਤਰੀ ਨੇ ਮੋਹਾਲੀ ਦੇ ਨੈਸ਼ਨਲ ਐਗ੍ਰੀ–ਫ਼ੂਡ ਬਾਇਓਟੈਕਨੋਲੋਜੀ ਇੰਸਟੀਟਿਊਟ ’ਚ ਕੀਤਾ ਅਗਾਂਵਧੂ 650 ਟੈਰਾਫ਼ਲੌਪਸ ਸੁਪਰਕੰਪਿਊਟਿੰਗ ਸੁਵਿਧਾ ਦਾ ਉਦਘਾਟਨ
ਕਿਹਾ ਕਿ ਇਹ ਸੁਪਰਕੰਪਿਊਟਿੰਗ ਸੁਵਿਧਾ ਬਿੱਗ ਡਾਟਾ, ਏਆਈ, ਬਲੌਕ ਚੇਨ ਤੇ ਹੋਰ ਟੈਕਨੋਲੋਜੀਆਂ ਨਾਲ ਟੈਲੀਮੈਡੀਸਿਨ, ਡਿਜੀਟਲ ਹੈਲਥ, mਹੈਲਥ (mHealth) ਜਿਹੇ ਖੇਤਰਾਂ ’ਚ ਕੰਮ ਕਰਦੇ ਇਨ੍ਹਾਂ 75 ਇਨੋਵੇਟਿਵ ਸਟਾਰਟ–ਅੱਪਸ ਲਈ ਇੱਕ ਸੁਵਿਧਾਕਾਰ ਵਜੋਂ ਕੰਮ ਕਰੇਗੀ
ਡਾ. ਜਿਤੇਂਦਰ ਸਿੰਘ ਨੇ ਮੋਹਾਲੀ, ਚੰਡੀਗੜ੍ਹ ’ਚ i–ਰਾਈਜ਼ (i-RISE), ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ ਦਾ ਵੀ ਉਦਘਾਟਨ, ਜਿਸ ਦਾ ਉਦੇਸ਼ ਦੇਸ਼ ਵਿੱਚ ਸਟਾਰਟ–ਅੱਪਸ ਲਈ ਵਿਸ਼ਵ–ਪੱਧਰੀ ਖੋਜ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ
i–ਰਾਈਜ਼ ਨਾਲ ਬੰਗਲੁਰੂ ਤੇ ਗੁਰੂਗ੍ਰਾਮ ਵਾਂਗ ਮੋਹਾਲੀ ਦੇਸ਼ ਦੇ ਹੋਰ ਸਟਾਰਟ–ਅੱਪ ਧੁਰਿਆਂ ਦੀ ਲੀਗ ’ਚ ਸ਼ਾਮਲ ਹੋ ਜਾਵੇਗਾ: ਡਾ. ਜਿਤੇਂਦਰ ਸਿੰਘ
Posted On:
02 NOV 2021 5:36PM by PIB Chandigarh
ਅੱਜ ਮੋਹਾਲੀ ’ਚ ਨੈਸ਼ਨਲ ਐਗ੍ਰੀ–ਫ਼ੂਡ ਬਾਇਓਟੈਕਨੋਲੋਜੀ ਇੰਸਟੀਟਿਊਟ (NABI) ’ਚ ਅਗਾਂਹਵਧੂ 650 ਟੈਰਾਫ਼ਲੌਪਸ ਸੁਪਰਕੰਪਿਊਟਿੰਗ ਸੁਵਿਧਾ ਦਾ ਉਦਘਾਟਨ ਕਰਦਿਆਂ ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਮਾਮਲਿਆਂ ਬਾਰੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਐਲਾਨ ਕੀਤਾ ਕਿ ਸਰਕਾਰ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ’ਚ 75 ਇਨੋਵੇਟਿਵ ਸਟਾਰਟ–ਅੱਪਸ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕਰੇਗੀ ਅਤੇ ਇਹ ਨਵੀਂ ਸੁਪਰਕੰਪਿਊਟਿੰਗ ਸੁਵਿਧਾ; ਬਿੱਗ ਡਾਟਾ, ਏਆਈ, ਬਲੌਕਚੇਨ ਤੇ ਹੋਰ ਟੈਕਨੋਲੋਜੀਆਂ ਨਾਲ ਟੈਲੀਮੈਡੀਸਿਨ, ਡਿਜੀਟਲ ਹੈਲਥ, mਹੈਲਥ ਜਿਹੇ ਖੇਤਰਾਂ ਵਿੱਚ ਕੰਮ ਕਰਦੇ ਇਨ੍ਹਾਂ ਸਟਾਰਟ–ਅੱਪਸ ਲਈ ਇੱਕ ਸੁਵਿਧਾਕਾਰ ਵਜੋਂ ਕੰਮ ਕਰੇਗੀ।
ਮੰਤਰੀ ਨੇ ਅੱਗੇ ਕਿਹਾ ਕਿ 75 ਸਰਬੋਤਮ ਚੁਣੇ ਜਾਣ ਵਾਲੇ ਸਟਾਰਟ–ਅੱਪਸ ਭਾਰਤ ਲਈ ਇੱਕ ਸੰਪਤੀ ਹੋਣਗੇ, ਜੋ ਅਗਲੇ 25 ਸਾਲਾਂ ਤੱਕ ਭਾਰਤ ਦੀ ਆਜ਼ਾਦੀ ਦੇ ਸ਼ਤਾਬਦੀ ਜਸ਼ਨਾਂ ਦੌਰਾਨ ਦੇਸ਼ ਦੀ ਅਗਵਾਈ ਕਰਨਗੇ।
NABI ਬਾਰੇ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਸੁਵਿਧਾ ‘ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ’ (NSM) ਦੇ ਤਹਿਤ C-DAC, ਪੁਣੇ ਦੇ ਤਾਲਮੇਲ ਨਾਲ ਕਾਇਮ ਹੋਈ ਹੈ। ਮੰਤਰੀ ਨੇ ਕਿਹਾ ਕਿ ਇਹ ਹਾਈ–ਐਂਡ ਸੁਵਿਧਾ; ਵੱਡੇ ਪੱਧਰ ਦੇ ਜੀਨੌਮਿਕਸ, ਕਾਰਜਾਤਮਕ ਜੀਨੌਮਕਸ, ਢਾਂਚਾਗਤ ਜੀਨੌਮਿਕਸ ਤੋਂ ਇਕੱਠੇ ਹੋਏ ਬਿੱਗ ਡਾਟਾ ਦੇ ਵਿਸ਼ਲੇਸ਼ਣ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਵਿਭਿੰਨ ਸੰਸਥਾਨਾਂ ਤੇ ਯੂਨੀਵਰਸਿਟੀਜ਼ ਕੀਤੇ ਜਾਣ ਵਾਲੇ ਆਬਾਦੀ ਦੇ ਅਧਿਐਨ ਲਈ ਫ਼ਾਇਦੇਮੰਦ ਰਹੇਗੀ।
ਮੰਤਰੀ ਨੇ ਕਿਹਾ ਕਿ 20 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਸਥਾਪਤ ਇਹ 650 ਟੈਰਾਫ਼ਲੌਪਸ ਸੁਪਰਕੰਪਿਊਟਿੰਗ ਸੁਵਿਧਾ ਐਗ੍ਰੀਕਲਚਰਲ ਐਂਡ ਨਿਊਟ੍ਰੀਸ਼ਨਲ ਬਾਇਓਟੈਕਨੋਲੋਜੀ ਨਾਲ ਸਬੰਧਿਤ ਸੰਸਥਾਨ ’ਚ ਕੀਤੀ ਜਾ ਰਹੀ ਅੰਤਰ–ਅਨੁਸ਼ਾਸਨੀ ਆਧੁਨਿਕ ਖੋਜ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੀ ਹੋਈ ਆਪਣੇ–ਆਪ ’ਚ ਵਿਲੱਖਣ ਹੋਵੇਗੀ। ਉਨ੍ਹਾਂ ਕਿਹਾ, ਇਹ ਸੁਵਿਧਾ NABI ਅਤੇ ਸੈਂਟਰ ਆਵ੍ ਇਨੋਵੇਟਿਵ ਐਂਡ ਅਪਲਾਈਡ ਬਾਇਓਪ੍ਰੋਸੈੱਸਿੰਗ (CIAB) ਦੇ ਵਿਗਿਆਨੀਆਂ ਲਈ ਵੀ ਉਪਲਬਧ ਹੋਵੇਗੀ ਅਤੇ ਗੁਆਂਢੀ ਸੰਸਥਾਵਾਂ/ਯੂਨੀਵਰਸਿਟੀਆਂ ਵਿੱਚ ਕੰਮ ਕਰ ਰਹੇ ਵਿਗਿਆਨੀਆਂ/ਫੈਕਲਟੀਜ਼ ਅਤੇ NSM ਅਧੀਨ ਮਨਜ਼ੂਰ ਕੀਤੇ ਪ੍ਰੋਜੈਕਟਾਂ ਲਈ ਸਹਿਯੋਗੀ ਕੰਮ ਲਈ ਖੁੱਲ੍ਹੀ ਹੋਵੇਗੀ।
ਉਦਘਾਟਨ ਤੋਂ ਬਾਅਦ, ਡਾ. ਜਿਤੇਂਦਰ ਸਿੰਘ ਨੇ 'ਡਿਜੀਟਲ ਇੰਡੀਆ' ਪਹਿਲਕਦਮੀ ਤਹਿਤ NABI ਅਤੇ CIAB ਵਿਖੇ ਦੋ ਡਿਜੀਟਲ ਵਰਕਿੰਗ ਪਲੈਟਫਾਰਮਾਂ – NABI-Labify ਅਤੇ ਈ-ਆਫਿਸ ਨੂੰ ਵੀ ਲਾਂਚ ਕੀਤਾ। NABI Labify ਇੱਕ ਵਿਲੱਖਣ ਸੌਫਟਵੇਅਰ ਹੈ, ਜੋ ਫੰਡਾਂ ਦੀ ਲਾਈਵ ਟ੍ਰੈਕਿੰਗ ਦੀ ਸਹੂਲਤ ਦਿੰਦਾ ਹੈ, ਜੋ ਕਿ ਸਾਜ਼ੋ-ਸਾਮਾਨ, ਖਪਤਯੋਗ ਵਸਤਾਂ, ਮਾਨਵ–ਸ਼ਕਤੀ, ਬਾਹਰੀ ਪ੍ਰੋਜੈਕਟਾਂ ਆਦਿ ਦੀ ਖਰੀਦ ਲਈ ਮਨਜ਼ੂਰ ਕੀਤੇ ਜਾਂਦੇ ਹਨ।
ਇੱਕ ਹੋਰ ਸਬੰਧਿਤ ਸਮਾਗਮ ਵਿੱਚ ਡਾ: ਜਿਤੇਂਦਰ ਸਿੰਘ ਨੇ ਮੋਹਾਲੀ ਵਿਖੇ i-ਰਾਈਜ਼, ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ (ਟੀਬੀਆਈ) ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਇਹ ਦੇਸ਼ ਵਿੱਚ ਸਟਾਰਟ-ਅੱਪਸ ਲਈ ਵਿਸ਼ਵ ਪੱਧਰੀ ਖੋਜ ਸਹੂਲਤਾਂ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ ਦੇ ਬਣਨ ਨਾਲ ਮੋਹਾਲੀ ਸ਼ਹਿਰ ਬੰਗਲੁਰੂ ਅਤੇ ਗੁਰੂਗ੍ਰਾਮ ਵਰਗੇ ਦੇਸ਼ ਦੇ ਹੋਰ ਸਟਾਰਟ-ਅੱਪ ਧੁਰਿਆਂ ਦੀ ਲੀਗ ਵਿੱਚ ਸ਼ਾਮਲ ਹੋ ਜਾਵੇਗਾ। ਮੰਤਰੀ ਨੇ ਆਸ ਪ੍ਰਗਟਾਈ ਕਿ ਟੀਬੀਆਈ ਸਫ਼ਲ ਹੋ ਜਾਵੇਗਾ ਅਤੇ ਯੂਨੀਕੌਰਨ ਸਟਾਰਟ-ਅੱਪ ਬਣ ਜਾਵੇਗਾ, ਜੋ ਭਾਰਤ ਦੇ ਯੂਨੀਕੌਰਨ ਸਟਾਰਟ-ਅੱਪ ਦੀ ਲਗਾਤਾਰ ਵਧ ਰਹੀ ਸੂਚੀ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਭਾਰਤ ਵਿੱਚ 51 ਯੂਨੀਕੌਰਨ ਸਟਾਰਟ–ਅੱਪ ਹਨ (ਵਿਸ਼ਵ ਵਿੱਚ ਤੀਜੇ ਸਭ ਤੋਂ ਵੱਧ) ।
ਡਾ: ਜਿਤੇਂਦਰ ਸਿੰਘ ਨੇ ਕਿਹਾ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ, ਫੋਕਸ ਅਤੇ ਸਹਾਇਤਾ ਪ੍ਰਣਾਲੀ ਦੇ ਕਾਰਨ, ਇਕੱਲੇ 2021 ਵਿੱਚ ਭਾਰਤ ਵਿੱਚ 10,000 ਸਟਾਰਟ-ਅੱਪ ਰਜਿਸਟਰ ਹੋਏ ਹਨ। ਉਨ੍ਹਾਂ ਕਿਹਾ, ਭਾਰਤ ਵਿੱਚ ਹੁਣ 50,000 ਤੋਂ ਵੱਧ ਸਟਾਰਟ-ਅੱਪ ਹਨ ਜੋ ਦੇਸ਼ ਵਿੱਚ 2 ਲੱਖ ਤੋਂ ਵੱਧ ਨੌਕਰੀਆਂ ਪ੍ਰਦਾਨ ਕਰ ਰਹੇ ਹਨ।
ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਇੰਡੀਅਨ ਇੰਸਟੀਟਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਆਈ.ਆਈ.ਐੱਸ.ਈ.ਆਰ. ਮੋਹਾਲੀ ਦੇ ਸਹਿਯੋਗ ਨਾਲ, i-ਰਾਈਜ਼ ਇਨਕਿਊਬੇਟਰ ਨਵੀਨਤਾ, ਗਿਆਨ ਰਾਹੀਂ ਅਤੇ ਟੈਕਨੋਲੋਜੀ ਅਪਣਾਉਣ ਰਾਹੀਂ ਖੇਤਰ ਵਿੱਚ ਸਟਾਰਟ-ਅੱਪ ਈਕੋਸਿਸਟਮ ਨੂੰ ਬਦਲਣ ਅਤੇ ਡੂੰਘੇ ਪ੍ਰਭਾਵ ਨੂੰ ਬਣਾਉਣ ਲਈ ਕੰਮ ਕਰੇਗਾ। ਮੰਤਰੀ ਨੇ ਅੱਗੇ ਕਿਹਾ ਕਿ ਡੀਐਸਟੀ ਨੇ ਦੇਸ਼ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਅਧਾਰਿਤ ਕਾਢਾਂ ਨੂੰ ਸਮਰਥਨ ਪ੍ਰਦਾਨ ਕਰਨ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਇਹ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰਾਂ ਦਾ ਟੀਚਾ ਨਵੀਨਤਾਵਾਂ ਦੀ ਸਕਾਊਟਿੰਗ, ਸਮਰਥਨ ਅਤੇ ਸਕੇਲਿੰਗ ਰਾਹੀਂ ਸਟਾਰਟ-ਅੱਪਸ ਦਾ ਪਾਲਣ–ਪੋਸ਼ਣ ਕਰਨਾ ਹੈ।
ਡਾ: ਜਿਤੇਂਦਰ ਸਿੰਘ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਪਿਛਲੇ 7 ਸਾਲਾਂ ਤੋਂ ਵੱਧ ਸਮੇਂ ਵਿੱਚ, ਭਾਰਤ ਗਲੋਬਲ ਸਟਾਰਟ-ਅੱਪ ਈਕੋਸਿਸਟਮ ਵਿੱਚ ਲਗਾਤਾਰ ਉੱਭਰ ਰਿਹਾ ਹੈ ਅਤੇ ਹੁਣ ਇਸ ਕੋਲ ਦੇਸ਼ ਭਰ ਵਿੱਚ ਨਵੀਨਤਾ ਅਤੇ ਉੱਦਮਤਾ ਨੂੰ ਸਮਰਥਨ ਦੇਣ ਵਾਲੇ 500 ਤੋਂ ਵੱਧ ਇਨਕਿਊਬੇਟਰ ਨੈੱਟਵਰਕ ਹਨ। ਉਨ੍ਹਾਂ ਕਿਹਾ ਕਿ ਟੈਕਨੋਲੋਜੀ ਅਧਾਰਿਤ ਸਟਾਰਟ-ਅੱਪਸ ਦੀ ਗਿਣਤੀ ਪੱਖੋਂ ਭਾਰਤ ਦੀ ਰੈਂਕਿੰਗ ਅਮਰੀਕਾ ਤੋਂ ਬਿਲਕੁਲ ਬਾਅਦ ਹੈ ਅਤੇ ਭਾਰਤ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ 46ਵੇਂ ਰੈਂਕ 'ਤੇ ਪਹੁੰਚ ਗਿਆ ਹੈ।
<><><><><>
ਐੱਸਐੱਨਸੀ/ਆਰਆਰ
(Release ID: 1769022)
Visitor Counter : 215