ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਂਧਰਾ ਪ੍ਰਦੇਸ਼ ਦੇ ਗ੍ਰਾਸਰੂਟ ਇਨੋਵੇਟਰ ਟਿਕਾਊ ਅਤੇ ਬੱਚਿਆਂ ਦੇ ਅਨੁਕੂਲ ਲੱਕੜ ਦੇ ਖਿਡੌਣੇ ਬਣਾਉਣ ਦੀ ਕਲਾ ਨੂੰ ਪੁਨਰ-ਜੀਵਿਤ ਕਰ ਰਹੇ ਹਨ

Posted On: 01 NOV 2021 2:46PM by PIB Chandigarh

 ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਏਟਿਕੋਪਕਾ ਪਿੰਡ ਦੇ ਇੱਕ ਜ਼ਮੀਨੀ ਖੋਜਕਰਤਾ ਸ਼੍ਰੀ ਸੀ ਵੀ ਰਾਜੂ, ਬਨਸਪਤੀ ਰੰਗ ਬਣਾ ਕੇ ਅਤੇ ਰੰਗਾਂ ਦੀ ਸ਼ੈਲਫ ਲਾਈਫ਼ ਨੂੰ ਵਧਾਉਣ ਲਈ ਟੈਕਨੌਲੋਜੀਆਂ ਵਿਕਸਿਤ ਕਰਕੇ, ਆਪਣੇ ਪਿੰਡ ਵਿੱਚ ਜੜ੍ਹਾਂ ਵਾਲੀ ਇੱਕ ਮਾਣਮੱਤੀ ਵਿਰਾਸਤ, ਏਟਿਕੋਪਕਾ ਖਿਡੌਣੇ ਬਣਾਉਣ ਦੀ ਪਰੰਪਰਾਗਤ ਵਿਧੀ ਨੂੰ ਸੁਰੱਖਿਅਤ ਕਰ ਰਹੇ ਹਨ। 

 

 ਉਨ੍ਹਾਂ ਨੇ ਕਈ ਤਰ੍ਹਾਂ ਦੇ ਸਮਕਾਲੀ ਖਿਡੌਣੇ ਵਿਕਸਿਤ ਕੀਤੇ ਹਨ ਜਿਨ੍ਹਾਂ ਲਈ ਭਾਰਤ ਅਤੇ ਵਿਦੇਸ਼ਾਂ ਵਿੱਚ ਹੌਲੀ-ਹੌਲੀ ਬਜ਼ਾਰ ਉੱਭਰ ਰਿਹਾ ਹੈ। ਸਥਾਨਕ ਖਿਡੌਣਿਆਂ ਦੀ ਗੁਆਚੀ ਸ਼ਾਨ ਨੂੰ ਵਾਪਸ ਲਿਆਉਣ ਵਾਲੇ ਏਟਿਕੋਪਕਾ ਖਿਡੌਣਿਆਂ 'ਤੇ ਕੰਮ ਕਰਨ ਲਈ, ਸ਼੍ਰੀ ਰਾਜੂ ਦੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੀ 68ਵੀਂ ‘ਮਨ ਕੀ ਬਾਤ’ ਵਿੱਚ ਪ੍ਰਸ਼ੰਸਾ ਕੀਤੀ ਹੈ। 

 

 ਗ਼ੈਰ-ਜ਼ਹਿਰੀਲੇ (non-toxic) ਰੰਗਾਂ ਅਤੇ ਪ੍ਰਕਿਰਤਿਕ ਰੰਗਾਂ ਦੀ ਵਰਤੋਂ ਕਰਦੇ ਹੋਏ ਲੱਕੜ ਦੇ ਖਿਡੌਣੇ ਬਣਾਉਣ ਦੀ ਇਹ ਪਰੰਪਰਾਗਤ ਵਿਧੀ, ਇੱਕ ਪਹਿਚਾਣ, ਜੋ ਦੱਖਣੀ ਭਾਰਤ ਦੇ ਏਟਿਕੋਪਕਾ ਪਿੰਡ ਦੇ ਸ਼ਿਲਪਕਾਰੀ ਭਾਈਚਾਰੇ ਨੂੰ ਪਰਿਭਾਸ਼ਿਤ ਕਰਦੀ ਹੈ, ਉਂਝ ਇਹ ਇੱਕ ਖ਼ਤਮ ਹੋ ਰਹੀ ਕਲਾ ਸੀ। 

 

 ਸ਼੍ਰੀ ਸੀ ਵੀ ਰਾਜੂ ਨੇ ਪੌਦਿਆਂ ਦੇ ਸਰੋਤਾਂ ਅਤੇ ਉਨ੍ਹਾਂ ਦੀਆਂ ਜੜ੍ਹਾਂ, ਸੱਕ, ਤਣੇ, ਪੱਤਿਆਂ, ਫਲਾਂ, ਬੀਜਾਂ ਅਤੇ ਹੋਰ ਬਹੁਤ ਕੁਝ ਵਿੱਚ ਲੈੱਡ-ਰਹਿਤ ਰੰਗਾਂ ਦੀ ਖੋਜ ਕੀਤੀ। ਉਨ੍ਹਾਂ ਦੇ ਪ੍ਰਯੋਗਾਂ ਦੇ ਨਤੀਜੇ ਵਜੋਂ ਸ਼ਾਹੀ ਲਾਲ ਅਤੇ ਨੀਲ ਸਮੇਤ ਰੰਗਾਂ ਦੀ ਇੱਕ ਵਿਸ਼ਾਲ ਸ਼੍ਰੇਣੀ 'ਤੇ ਇੱਕ ਨੈਚੁਰਲ ਡਾਈ ਕੰਸਨਟ੍ਰੇਟ ਨਿਕਲਿਆ। ਰਾਜੂ ਨੇ "ਪਦਮਾਵਤੀ ਐਸੋਸੀਏਟਸ" ਨਾਮਕ ਕਾਰੀਗਰਾਂ ਦੀ ਇੱਕ ਸਹਿਕਾਰੀ ਐਸੋਸੀਏਸ਼ਨ ਸ਼ੁਰੂ ਕੀਤੀ ਤਾਂ ਜੋ ਨਵੀਨਤਾਕਾਰੀ ਰੰਗ ਸਹੀ ਬਜ਼ਾਰਾਂ ਤੱਕ ਪਹੁੰਚ ਸਕਣ। ਉਨ੍ਹਾਂ ਬਨਸਪਤੀ ਰੰਗ ਬਣਾਉਣ ਦੀਆਂ ਸਥਾਨਕ ਪਰੰਪਰਾਵਾਂ ਨੂੰ ਮਜ਼ਬੂਤ ਕਰਨ, ਰੰਗਾਂ ਦੀ ਸ਼ੈਲਫ਼ ਲਾਈਫ਼ ਨੂੰ ਵਧਾਉਣ ਲਈ ਨਵੇਂ ਟੂਲਜ਼, ਤਕਨੀਕਾਂ ਅਤੇ ਤਰੀਕਿਆਂ ਦਾ ਵਿਕਾਸ ਕਰਨ ਦੀ ਰਣਨੀਤੀ 'ਤੇ ਕੰਮ ਕੀਤਾ। ਸਮੇਂ ਦੇ ਨਾਲ, ਬਹੁਤ ਸਾਰੇ ਹਰਬਲ ਰੰਗਾਂ ਦੀ ਸਪਲਾਈ ਵਧਣ ਲੱਗੀ, ਜਿਸ ਨਾਲ ਕਾਰੀਗਰਾਂ ਲਈ ਚੀਜ਼ਾਂ ਆਸਾਨ ਹੋ ਗਈਆਂ।

 

 ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੌਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਿਆਰੀ ਸੰਸਥਾ, ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ (ਐੱਨਆਈਐੱਫ) - ਭਾਰਤ, ਨੇ ਕਾਰਜਸ਼ੀਲ ਪੂੰਜੀ ਲੋੜਾਂ ਨੂੰ ਪੂਰਾ ਕਰਨ ਲਈ ਮਾਈਕਰੋ ਵੈਂਚਰ ਇਨੋਵੇਸ਼ਨ ਫੰਡ (MVIF) ਦੁਆਰਾ ਵਿੱਤੀ ਸਹਾਇਤਾ, ਇਨੋਵੇਟਰ ਦੇ ਪਰਿਸਰ 'ਤੇ ਇੱਕ ਕਮਿਊਨਿਟੀ ਲੈਬ ਦੀ ਸਥਾਪਨਾ ਕਰਨ ਵਰਗੇ ਕਈ ਤਰੀਕਿਆਂ ਨਾਲ ਸ਼੍ਰੀ ਰਾਜੂ ਦਾ ਵੋਕਲ ਫਾਰ ਲੋਕਲ ਦੇ ਪ੍ਰਯਤਨਾਂ ਵਿੱਚ ਸਮਰਥਨ ਕੀਤਾ ਹੈ ਜੋ ਇਸ ਦੇ ਨਾਲ-ਨਾਲ ਉਤਪਾਦ ਸੁਧਾਰ, ਖੋਜ ਅਤੇ ਵਿਕਾਸ; ਖਿਡੌਣਿਆਂ ਦੀਆਂ ਜੜ੍ਹੀ-ਬੂਟੀਆਂ ਦੀ ਪ੍ਰਕਿਰਤੀ ਨੂੰ ਪ੍ਰਮਾਣਿਤ ਕਰਨ ਅਤੇ ਹੋਰ ਉੱਦਮੀਆਂ ਨੂੰ ਟੈਕਨੌਲੋਜੀ ਦੇ ਤਬਾਦਲੇ ਅਤੇ ਦੇਸ਼ ਭਰ ਵਿੱਚ ਪ੍ਰਸਾਰ ਅਤੇ ਫੈਲਾਉਣ ਦੀਆਂ ਗਤੀਵਿਧੀਆਂ ਦੁਆਰਾ ਵਪਾਰੀਕਰਣ ਦੀ ਸੁਵਿਧਾ ਪ੍ਰਦਾਨ ਕਰ ਸਕਦਾ ਹੈ।

 

 ਉਨ੍ਹਾਂ ਦੀ ਪ੍ਰਸੰਗਿਕਤਾ ਨੂੰ ਮਜ਼ਬੂਤ ਕਰਨ ਲਈ, ਨਵੀਨਤਾਕਾਰੀ ਉਤਪਾਦਾਂ ਦੇ ਪੋਰਟਫੋਲੀਓ ਨੂੰ ਬਹੁਤ ਜ਼ਿਆਦਾ ਸਮ੍ਰਿੱਧ ਬਣਾਇਆ ਗਿਆ ਹੈ, ਅਤੇ ਖਿਡੌਣਿਆਂ ਦੇ ਆਕਾਰਾਂ ਦੀ ਬਹੁਤਾਤ ਹੈ ਜੋ ਬੱਚਿਆਂ ਨੂੰ ਸਭ ਤੋਂ ਵੱਧ ਪਸੰਦ ਹੈ; ਜਿਵੇਂ ਟੀਥਰ, ਟੈਲੀਫੋਨ, ਕਾਰ, ਮੋਟਰਸਾਈਕਲ, ਖਾਣਾ ਪਕਾਉਣ ਦਾ ਸੈੱਟ, ਗੇਂਦਬਾਜ਼ੀ ਦੀ ਖੇਡ, ਗੋ-ਗੋ, ਬੱਤਖਾਂ, ਵਿਸਲ ਬਰਡ, ਕਿਊਬੀ ਸਟੈਕ, ਕੱਛੂਆ, ਟ੍ਰੇਨ ਕੋਚ, ਗੁੱਡੀਆਂ, ਟਿਕ-ਟੈਕ-ਟੋਏ ਆਦਿ। ਖਿਡੌਣਿਆਂ ਤੋਂ ਇਲਾਵਾ, ਮਹਿਲਾਵਾਂ ਦੇ ਸਮਾਨ ਜਿਵੇਂ ਕਿ ਚੂੜੀਆਂ, ਕੰਨਾਂ ਦੇ ਬੂੰਦੇ, ਝੁਮਕੇ, ਹੇਅਰ ਕਲਿੱਪ, ਹੇਅਰਪਿਨ;  ਪੂਜਾ ਸਮੱਗਰੀ ਜਿਵੇਂ ਕਿ ਮੋਮਬੱਤੀ ਅਤੇ ਧੂਪ ਸਟਿਕ ਸਟੈਂਡ, ਘੰਟੀਆਂ; ਘਰੇਲੂ ਉਤਪਾਦ ਜਿਵੇਂ ਕਿ ਛੋਟੇ ਕਟੋਰੇ, ਬਰਤਨ, ਟੁੱਥਪਿਕ ਧਾਰਕ;  ਸਟੇਸ਼ਨਰੀ ਦੀਆਂ ਚੀਜ਼ਾਂ ਜਿਵੇਂ ਕਿ ਸਟੈਂਡ ਦੇ ਨਾਲ ਪੈੱਨ, ਪੈਨਸਿਲ ਕੈਪਸ, ਸ਼ਾਰਪਨਰ, ਕੀਚੇਨ ਆਦਿ ਸਮੁੱਚੇ ਪੋਰਟਫੋਲੀਓ ਦੀ ਵਿਭਿੰਨਤਾ ਵਿੱਚ ਯੋਗਦਾਨ ਪਾਉਂਦੇ ਹਨ।

 

 ਏਟਿਕੋਪਕਾ (Etikoppaka) ਖਿਡੌਣੇ ਚੰਗੀ ਤਰ੍ਹਾਂ ਗੋਲ ਹੁੰਦੇ ਹਨ ਅਤੇ ਕੁਦਰਤੀ ਡਾਈ ਦੇ ਰੰਗਾਂ ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ। ਇਹ ਉਨ੍ਹਾਂ ਨੂੰ ਸੁਰੱਖਿਅਤ ਬਣਾਉਂਦਾ ਹੈ, ਇੱਥੋਂ ਤੱਕ ਕਿ ਬੱਚਿਆਂ ਲਈ ਵੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼੍ਰੀ ਸੀ ਵੀ ਰਾਜੂ ਰਵਾਇਤੀ ਕਲਾ ਦੇ ਰੂਪ ਨਾਲ ਜੁੜੇ ਰਹਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਸਾਥੀ ਕਾਰੀਗਰਾਂ ਨੂੰ ਕੰਮ 'ਤੇ ਰੱਖਿਆ ਅਤੇ ਉਨ੍ਹਾਂ ਨੂੰ ਸਥਾਨਕ ਪੱਧਰ 'ਤੇ ਉਸੇ ਪਿੰਡ ਵਿੱਚ ਰੋਜ਼ਗਾਰ ਦੇ ਅਵਸਰ ਵੀ ਮੁਹੱਈਆ ਕਰਵਾਏ।

 

 ਸਮੇਂ ਦੇ ਨਾਲ, ਬਹੁਤ ਸਾਰੇ ਹਰਬਲ ਰੰਗਾਂ ਦੀ ਸਪਲਾਈ ਵਧਣ ਲੱਗੀ, ਜਿਸ ਨਾਲ ਕਾਰੀਗਰਾਂ ਲਈ ਚੀਜ਼ਾਂ ਆਸਾਨ ਹੋ ਗਈਆਂ।

 

ਸ਼੍ਰੀ ਸੀ ਵੀ ਰਾਜੂ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ ਪੀ ਜੇ ਅਬਦੁਲ ਕਲਾਮ ਦੁਆਰਾ ਐੱਨਆਈਐੱਫ ਦੇ ਦੂਸਰੇ ਦੋ-ਵਰ੍ਹਿਆਂ ਬਾਅਦ ਹੋਣ ਵਾਲੇ (Biennial) ਰਾਸ਼ਟਰੀ ਗ੍ਰਾਸਰੂਟ ਇਨੋਵੇਸ਼ਨ ਅਤੇ ਸ਼ਾਨਦਾਰ ਪਰੰਪਰਾਗਤ ਗਿਆਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਾਲ 2018 ਵਿੱਚ, ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਦੁਆਰਾ ਆਯੋਜਿਤ ਇਨੋਵੇਸ਼ਨ ਸਕਾਲਰ-ਇਨ-ਰੈਜ਼ੀਡੈਂਸ ਪ੍ਰੋਗਰਾਮ ਦੇ 5ਵੇਂ ਬੈਚ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਹਰ ਵਰ੍ਹੇ ਹੋਣ ਵਾਲੇ ਫੈਸਟੀਵਲ ਆਫ਼ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ (FINE) ਵਿੱਚ ਵੀ ਹਿੱਸਾ ਲਿਆ ਹੈ, ਜੋ ਕਿ ਜ਼ਮੀਨੀ ਪੱਧਰ ਦੇ ਇਨੋਵੇਟਰਾਂ ਲਈ ਉਹਨਾਂ ਦੀਆਂ ਕਾਢਾਂ ਦੀ ਯੋਗਤਾ ਨੂੰ ਪ੍ਰਦਰਸ਼ਿਤ ਕਰਨ ਲਈ ਸਭ ਤੋਂ ਵੱਡਾ ਪਲੈਟਫਾਰਮ ਹੈ, ਜੋ ਕਿ ਰਾਸ਼ਟਰਪਤੀ ਭਵਨ ਦੀ ਅਗਵਾਈ ਵਿੱਚ ਐੱਨਆਈਐੱਫ ਅਤੇ ਡੀਐੱਸਟੀ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ।

 

ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਤੁਸ਼ਾਰ ਗਰਗ (tusharg@nifindia.org) ਨਾਲ ਸੰਪਰਕ ਕਰੋ।

 *********

 

ਐੱਸਐੱਨਸੀ/ਆਰਆਰ

 



(Release ID: 1769020) Visitor Counter : 112


Read this release in: English , Urdu , Urdu , Hindi