ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਜਨਭਾਗੀਦਾਰੀ ਰਾਹੀਂ ਦੇਸ਼ ਨੂੰ ਪਲਾਸਟਿਕ ਕਚਰੇ ਤੋਂ ਮੁਕਤ ਕਰਨ ਦੀ ਸ਼ਕਤੀ ਨੌਜਵਾਨਾਂ ਵਿੱਚ ਹੈ: ਸ਼੍ਰੀ ਅਨੁਰਾਗ ਠਾਕੁਰ
ਨਾਗਰਿਕਾਂ ਨੇ 30 ਦਿਨਾਂ ਵਿੱਚ ਭਾਰਤ ਦੇ 3 ਲੱਖ 41 ਹਜ਼ਾਰ ਪਿੰਡਾਂ ਤੋਂ 108 ਲੱਖ ਕਿੱਲੋਗ੍ਰਾਮ ਤੋਂ ਅਧਿਕ ਪਲਾਸਟਿਕ ਕਚਰਾ ਇਕੱਠਾ ਕਰਕੇ ਰਿਕਾਰਡ ਸਥਾਪਿਤ ਕੀਤਾ: ਅਨੁਰਾਗ ਠਾਕੁਰ
ਇਸ ਜਨਭਾਗੀਦਾਰੀ ਸਵੱਛ ਭਾਰਤ ਅਭਿਯਾਨ ਦੇ ਦੌਰਾਨ 6 ਲੱਖ ਸਵੱਛਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ: ਅਨੁਰਾਗ ਠਾਕੁਰ
Posted On:
30 OCT 2021 8:42PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ, ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਦੇਸ਼ ਦੇ ਨੌਜਵਾਨਾਂ ਨੂੰ ਸਵੱਛਤਾ ਅਭਿਯਾਨ ਦਾ ਹਿੱਸਾ ਬਣਨ ਅਤੇ ਇਸ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਦਾ ਸੱਦਾ ਕੀਤਾ। ਸ਼੍ਰੀ ਅਨੁਰਾਗ ਠਾਕੁਰ ਅੱਜ ਅਵਧ ਯੂਨੀਵਰਸਿਟੀ , ਅਯੁੱਧਿਆ ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਇੱਕ ਮਹੀਨੇ ਤੱਕ ਚੱਲੇ ਸਵੱਛ ਭਾਰਤ ਅਭਿਯਾਨ ਦੇ ਸਮਾਪਤੀ ਮੌਕੇ ਉੱਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਮੰਤਰੀ ਨੇ ਕਿਹਾ ਕਿ ਅਸੀਂ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦਾ ਹਿੱਸਾ ਤਾਂ ਨਹੀਂ ਬਣ ਸਕੇ ਲੇਕਿਨ ਪਲਾਸਟਿਕ ਕਚਰੇ ਤੋਂ ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਅਭਿਯਾਨ ਦਾ ਹਿੱਸਾ ਜ਼ਰੂਰ ਬਣ ਸਕਦੇ ਹਾਂ ।
ਦੇਸ਼ ਦੇ ਨੌਜਵਾਨਾਂ ਨੂੰ ਸਵੱਛਤਾ ਅਭਿਯਾਨ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇੱਕ ਮਹੀਨੇ ਦੇ ਇਸ ਅਭਿਯਾਨ ਵਿੱਚ ਦੇਸ਼ ਦੇ ਵੱਖ-ਵੱਖ ਸਥਾਨਾਂ ਤੋਂ 75 ਲੱਖ ਕਿੱਲੋ ਪਲਾਸਟਿਕ ਕਚਰਾ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਸੀ,ਲੇਕਿਨ ਟੀਚਾ ਨਿਰਧਾਰਿਤ ਮਿਤੀ ਤੋਂ ਕਾਫ਼ੀ ਪਹਿਲਾਂ ਹੀ ਹਾਸਲ ਕਰ ਲਿਆ ਗਿਆ। ਪ੍ਰਦੇਸ਼ ਦੇ 3 ਲੱਖ 41 ਹਜ਼ਾਰ ਪਿੰਡਾਂ ਤੋਂ ਹੁਣ ਤੱਕ 108 ਲੱਖ ਕਿੱਲੋ ਪਲਾਸਟਿਕ ਕਚਰਾ ਇਕੱਠਾ ਕੀਤਾ ਜਾ ਚੁੱਕਿਆ ਹੈ । ਮੰਤਰੀ ਨੇ ਕਿਹਾ ਕਿ ਇਸ ਅਭਿਯਾਨ ਦੇ ਤਹਿਤ ਜਨਭਾਗੀਦਾਰੀ ਦੇ ਮਾਧਿਅਮ ਰਾਹੀਂ ਕਰੀਬ 6 ਲੱਖ ਸਵੱਛਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ।
ਮੰਤਰੀ ਨੇ ਕਿਹਾ ਕਿ ਇਹ ਅਭਿਯਾਨ ਰਾਜ ਵਿੱਚ ਪ੍ਰਯਾਗਰਾਜ ਤੋਂ ਸ਼ੁਰੂ ਹੋਇਆ ਸੀ ਅਤੇ ਅਯੁੱਧਿਆ ਵਿੱਚ ਖ਼ਤਮ ਹੋ ਰਿਹਾ ਹੈ। ਸ਼੍ਰੀ ਠਾਕੁਰ ਨੇ ਕਿਹਾ ਕਿ ਪਲਾਸਟਿਕ ਪ੍ਰਕਿਰਤੀ ਰੂਪ ਨਾਲ ਨਸ਼ਟ ਨਹੀਂ ਹੁੰਦਾ ਹੈ ਇਸ ਲਈ ਇਹ ਜਾਨਵਰਾਂ ਲਈ ਬਹੁਤ ਹਾਨੀਕਾਰਕ ਹੈ। ਮੰਤਰੀ ਨੇ ਸਲਾਹ ਦਿੱਤੀ ਕਿ ਲੋਕਾਂ ਨੂੰ ਰੈਪਰ ਅਤੇ ਹੋਰ ਪਲਾਸਟਿਕ ਨੂੰ ਜਨਤਕ ਸਥਾਨਾਂ ਉੱਤੇ ਕੂੜੇਦਾਨ ਵਿੱਚ ਸੁੱਟਣ ਦੀ ਆਦਤ ਪਾਉਣੀ ਚਾਹੀਦੀ ਹੈ । ਉਨ੍ਹਾਂ ਨੇ ਕਿਹਾ ਕਿ ਜੇਕਰ ਦੇਸ਼ ਦਾ ਹਰੇਕ ਨਾਗਰਿਕ ਆਪਣੇ ਆਸ-ਪਾਸ ਸਵੱਛਤਾ ਦੀ ਜ਼ਿੰਮੇਦਾਰੀ ਲਏ ਤਾਂ ਸਵੱਛਤਾ ਅਭਿਯਾਨ ਦੀ ਕੋਈ ਲੋੜ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਰਾਸ਼ਟਰ ਨਿਰਮਾਣ ਅਤੇ ਦੇਸ਼ ਨੂੰ ਸਵੱਛ ਅਤੇ ਸਨਮਾਨਜਨਕ ਬਣਾਉਣ ਵਿੱਚ ਬਹੁਤ ਯੋਗਦਾਨ ਕਰ ਸਕਦੇ ਹਨ।
ਸ਼੍ਰੀ ਠਾਕੁਰ ਨੇ ਦੱਸਿਆ ਕਿ ਦੋ ਸਾਲ ਵਿੱਚ ਦੇਸ਼ ਵਿੱਚ 11 ਕਰੋੜ ਤੋਂ ਮੁਕਤ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਹੋ ਗਿਆ ਹੈ। ਸ਼੍ਰੀ ਠਾਕੁਰ ਨੇ ਦੁਹਰਾਇਆ ਕਿ ਖੁੱਲ੍ਹੇ ਵਿੱਚ ਸ਼ੌਚ ਅਤੇ ਗੰਦਾ ਪਾਣੀ ਪੀਣਾ ਸਿਹਤ ਲਈ ਬੇਹੱਦ ਹਾਨੀਕਾਰਕ ਹੈ, 80 ਫ਼ੀਸਦੀ ਬੀਮਾਰੀਆਂ ਗੰਦਾ ਪਾਣੀ ਪੀਣ ਨਾਲ ਹੁੰਦੀਆਂ ਹਨ ।
ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਹਰ ਘਰ ਨਲ ਅਤੇ ਹਰ ਘਰ ਜਲ ਅਭਿਯਾਨ ਰਾਹੀਂ ਸਾਰਿਆਂ ਨੂੰ ਸਵੱਛ ਪੇਅਜਲ ਉਪਲੱਬਧ ਕਰਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਇੱਕ ਕਰੋੜ ਘਰਾਂ ਨੂੰ ਸਵੱਛ ਪਾਣੀ ਉਪਲੱਬਧ ਕਰਾਉਣ ਦਾ ਕੰਮ ਪੂਰਾ ਕੀਤਾ ਗਿਆ ਹੈ। ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਸਵੱਛਤਾ ਅਭਿਯਾਨ ਇੱਕ ਮਹੀਨਾ ਦਾ ਹੈ, ਲੇਕਿਨ ਸਵੱਛਤਾ ਅਭਿਯਾਨ ਨੂੰ ਪੂਰੇ ਦੇਸ਼ ਵਿੱਚ ਜਾਰੀ ਰੱਖਣ ਲਈ ਲੋਕਾਂ ਨੂੰ ਲਗਾਤਾਰ ਸਵੱਛਤਾ ਨਾਲ ਹੋਣ ਵਾਲੇ ਲਾਭਾਂ ਤੋਂ ਜਾਣੂ ਕਰਾਉਣਾ ਹੋਵੇਗਾ ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਕੋਵਿਡ ਟੀਕਾਕਰਣ ਦੇ ਖੇਤਰ ਵਿੱਚ ਤੇਜ਼ੀ ਨਾਲ ਕੰਮ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਦੇਸ਼ ਵਿੱਚ 100 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ । ਉਨ੍ਹਾਂ ਨੇ ਬਾਕੀ ਬਚੇ ਲੋਕਾਂ ਨੂੰ ਤਾਕੀਦ ਕੀਤੀ ਕਿ ਆਪਣੀ ਵਾਰੀ ਆਉਂਦੇ ਹੀ ਟੀਕਾਕਰਣ ਕਰਾਓ । ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੋਰੋਨਾ ਕਾਲ ਵਿੱਚ ਲੋਕਾਂ ਨੂੰ 15 ਮਹੀਨੇ ਲਈ ਮੁਫਤ ਰਾਸ਼ਨ ਉਪਲੱਬਧ ਕਰਾਇਆ ਹੈ, ਦੇਸ਼ ਦੇ 80 ਕਰੋੜ ਤੋਂ ਅਧਿਕ ਲੋਕਾਂ ਨੇ ਇਸ ਦਾ ਲਾਭ ਉਠਾਇਆ। ਸ਼੍ਰੀ ਅਨੁਰਾਗ ਠਾਕੁਰ ਨੇ ਇੱਕ ਮਹੀਨੇ ਤੱਕ ਚਲੇ ਰਾਸ਼ਟਰਵਿਆਪੀ ਸਵੱਛਤਾ ਅਭਿਯਾਨ ਦੇ ਦੌਰਾਨ ਨੌਜਵਾਨ ਵੰਲਟੀਅਰਾਂ ਦੁਆਰਾ ਨਿਭਾਈ ਗਈ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਵਿੱਚ ਰਾਸ਼ਟਰ ਨਿਰਮਾਣ ਦੀ ਤਾਕਤ ਹੈ । ਉਨ੍ਹਾਂ ਨੇ ਨੌਜਵਾਨਾਂ ਨੂੰ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦੇਣ ਦਾ ਸੱਦਾ ਵੀ ਕੀਤਾ।
*****
ਐੱਨਬੀ/ਯੂਡੀ
(Release ID: 1768524)
Visitor Counter : 176