ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ ਨੇ ਕੋਚੀਨ ਸ਼ਿਪਯਾਰਡ ਲਿਮਿਟੇਡ ਦੇ ਕੰਮਕਾਜ ਦੀ ਸਮੀਖਿਆ ਕੀਤੀ

Posted On: 31 OCT 2021 6:58PM by PIB Chandigarh

ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਅਤੇ ਆਯੂਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਪੋਰਟ ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ (ਐੱਮਓਪੀਐੱਸਡਬਲਿਊ) ਵਿੱਚ ਸਕੱਤਰ ਸ਼੍ਰੀ ਸੰਜੀਵ ਰੰਜਨ ਅਤੇ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ ਸ਼੍ਰੀ ਸੰਜੈ ਬੰਦੋਪਾਧਿਆਏ ਅਤੇ ਕੋਚੀਨ ਸ਼ਿਪਯਾਰਡ ਲਿਮਿਟੇਡ (ਸੀਐੱਸਐੱਲ) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਵਿੱਤੀ) ਸ਼੍ਰੀ ਜੌਸ ਵੀ.ਜੇ. ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਅੱਜ ਮੀਟਿੰਗ ਦੇ ਦੌਰਾਨ ਸ਼ਿਪਯਾਰਡ ਦੀ ਪ੍ਰਗਤੀ ਅਤੇ ਕੰਮਕਾਰਜ ਦੀ ਸਮੀਖਿਆ ਕੀਤੀ।

 

C:\Users\Punjabi\Downloads\unnamed (35).jpg

ਪੋਰਟ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਨੇ ਆਈਏਸੀ ਦੇ ਦੂਜੇ ਸਮੁੰਦਰੀ ਪਰੀਖਣਾਂ ਦੇ ਦੌਰਾਨ ਭਾਰਤੀ ਨੌਸੈਨਾ ਦੇ ਸਿਖਰ ਅਧਿਕਾਰੀਆਂ ਦੇ ਨਾਲ ਕੋਚੀਨ ਸ਼ਿਪਯਾਰਡ ਦੁਆਰਾ ਬਣਾਏ ਜਾ ਰਹੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਉੱਥੇ ਦਾ ਦੌਰਾ ਕੀਤਾ। ਇਸ ਅਵਸਰ ‘ਤੇ ਸੀਐੱਸਐੱਲ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

C:\Users\Punjabi\Downloads\unnamed (36).jpg

ਭਾਰਤੀ ਜਲ ਸੈਨਾ ਦੇ ਨੌਸੈਨਾ ਡਿਜ਼ਾਈਨ ਡਾਇਰੈਕਟੋਰੇਟ (ਡੀਐੱਨਡੀ) ਦੁਆਰਾ ਡਿਜ਼ਾਈਨ ਕੀਤਾ ਗਿਆ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ (ਆਈਏਸੀ) ‘ਵਿਕ੍ਰਾਂਤ’ ਕੋਚੀਨ ਸ਼ਿਪਯਾਰਡ ਲਿਮਿਟੇਡ (ਸੀਐੱਸਐੱਲ) ਵਿੱਚ ਬਣਾਇਆ ਜਾ ਰਿਹਾ ਹੈ ਜੋ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ (ਐੱਮਓਪੀਐੱਸ ਐਂਡ ਡਬਲਿਊ) ਦੇ ਤਹਿਤ ਇੱਕ ਜਨਤਕ ਖੇਤਰ ਦਾ ਸ਼ਿਪਯਾਰਡ ਹੈ।

ਭਾਰਤੀ ਨੌਸੈਨਾ ਅਤੇ ਕੋਚੀਨ ਸ਼ਿਪਯਾਰਡ ਲਿਮਿਟੇਡ ਦੁਆਰਾ ਵਿਮਾਨ ਵਾਹਕ ਦਾ ਸਵਦੇਸ਼ੀ ਡਿਜ਼ਾਈਨ ਅਤੇ ਨਿਰਮਾਣ ‘ਆਤਮਨਿਰਭਰ ਭਾਰਤ’ ‘ਮੇਕ ਇਨ ਇੰਡੀਆ ਪਹਿਲ’ ਦੀ ਦੇਸ਼ ਦੀ ਇੱਛਾ ਦਾ ਇੱਕ ਜਿਉਂਦਾ ਜਾਗਦਾ ਉਦਾਹਰਣ ਹੈ ਜਿਸ ਵਿੱਚ 76% ਤੋਂ ਅਧਿਕ ਸਵਦੇਸ਼ੀ ਸਮਗੱਰੀ ਲਗੀ ਹੈ। ਇਸ ਵਿੱਚ ਸਵਦੇਸ਼ੀ ਡਿਜ਼ਾਈਨ ਅਤੇ ਨਿਰਮਾਣ ਸਮਰੱਥਾ ਵਿੱਚ ਵਾਧਾ ਹੋਇਆ ਹੈ ਇਸ ਦੇ ਇਲਾਵਾ ਵੱਡੀ ਸੰਖਿਆ ਵਿੱਚ ਸਹਾਇਕ ਉਦਯੋਗਾਂ ਦਾ ਵਿਕਾਸ ਹੋਇਆ ਹੈ ਜਿਸ ਵਿੱਚ 2000 ਤੋਂ ਅਧਿਕ ਸੀਐੱਸਐੱਲ ਕਰਮਚਾਰੀ ਅਤੇ ਸਹਾਇਕ ਉਦਯੋਗਾਂ ਵਿੱਚ ਲਗਭਗ 12000 ਕਰਮਚਾਰੀਆਂ ਲਈ ਰੋਜ਼ਗਾਰ ਦੇ ਮੌਕੇ ਹਨ।  

C:\Users\Punjabi\Downloads\unnamed (37).jpg

ਮੰਤਰੀ ਕੱਲ੍ਹ ਸੀਐੱਸਐੱਲ ਦਾ ਦੌਰਾ ਕਰਨਗੇ। ਉਹ ਓਐੱਸਕੇਓ ਮੈਰੀਟਾਈਮ ਏਐੱਸ ਨਾਰਵੇ  ਲਈ ਦੋ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਆਟੋਨੌਮਸ ਜਹਾਜ਼ਾਂ ਅਤੇ ਬੀਐੱਸਐੱਫ ਲਈ ਤਿੰਨ ਫਲੋਟਿੰਗ ਬਾਰਡਰ ਆਉਟਪੋਸਟ ਸਹਿਤ ਪੰਜ ਜਹਾਜ਼ਾਂ ਦੇ ਜਲਾਵਤਰਣ ਸਮਾਰੋਹ ਦਾ ਉਦਘਾਟਨ ਕਰਨਗੇ।

****


ਐੱਮਜੇਪੀਐੱਸ/ਐੱਮਐੱਸ
 


(Release ID: 1768519) Visitor Counter : 154


Read this release in: English , Urdu , Hindi , Malayalam