ਪ੍ਰਧਾਨ ਮੰਤਰੀ ਦਫਤਰ

ਰਾਸ਼ਟਰੀਯ ਏਕਤਾ ਦਿਵਸ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 31 OCT 2021 10:49AM by PIB Chandigarh

ਨਮਸਕਾਰ

ਰਾਸ਼ਟਰੀਯ ਏਕਤਾ ਦਿਵਸ ’ਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਏਕ ਭਾਰਤ,  ਸ਼੍ਰੇਸ਼ਠ ਭਾਰਤ ਦੇ ਲਈ ਜੀਵਨ ਦਾ ਹਰ ਪਲ ਜਿਸ ਨੇ ਸਮਰਪਿਤ ਕੀਤਾਐਸੇ ਰਾਸ਼ਟਰ ਨਾਇਕ  ਸਰਦਾਰ ਵੱਲਭ ਭਾਈ ਪਟੇਲ  ਨੂੰ ਅੱਜ ਦੇਸ਼ ਆਪਣੀ ਸ਼ਰਧਾਂਜਲੀ ਦੇ ਰਿਹਾ ਹੈ।

ਸਰਦਾਰ ਪਟੇਲ ਜੀ ਸਿਰਫ਼ ਇਤਿਹਾਸ ਵਿੱਚ ਹੀ ਨਹੀਂ ਬਲਕਿ ਸਾਡੇ ਦੇਸ਼ਵਾਸੀਆਂ ਦੇ ਹਿਰਦੇ ਵਿੱਚ ਵੀ ਹਨ। ਅੱਜ ਦੇਸ਼ ਭਰ ਵਿੱਚ ਏਕਤਾ ਦਾ ਸੰਦੇਸ਼ ਲੈ ਕੇ ਅੱਗੇ ਵਧ ਰਹੇ ਸਾਡੇ ਊਰਜਾਵਾਨ ਸਾਥੀ ਭਾਰਤ ਦੀ ਅਖੰਡਤਾ ਦੇ ਪ੍ਰਤੀ ਅਖੰਡ ਭਾਵ ਦੇ ਪ੍ਰਤੀਕ ਹਨ  ਇਹ ਭਾਵਨਾ ਅਸੀਂ ਦੇਸ਼ ਦੇ ਕੋਨੇ-ਕੋਨੇ ਵਿੱਚ ਹੋ ਰਹੀ ਰਾਸ਼ਟਰੀਯ ਏਕਤਾ ਪਰੇਡ ਵਿੱਚਸਟੈਚੂ ਆਵ੍ ਯੂਨਿਟੀ ’ਤੇ ਹੋ ਰਹੇ ਆਯੋਜਨਾਂ ਵਿੱਚ ਭਲੀਭਾਂਤ ਦੇਖ ਰਹੇ ਹਾਂ

ਸਾਥੀਓ,  ਭਾਰਤ ਸਿਰਫ਼ ਇੱਕ ਭੂਗੋਲਿਕ ਇਕਾਈ ਨਹੀਂ ਹੈ ਬਲਕਿ ਆਦਰਸ਼ਾਂਸੰਕਲਪਨਾਵਾਂਸਭਿਅਤਾ-ਸੱਭਿਆਚਾਰ  ਦੇ ਉਦਾਰ ਮਿਆਰਾਂ ਨਾਲ ਭਰਪੂਰ ਰਾਸ਼ਟਰ ਹੈ। ਧਰਤੀ ਦੇ ਜਿਸ ਭੂ-ਭਾਗ ’ਤੇ ਅਸੀਂ 130 ਕਰੋੜ ਤੋਂ ਅਧਿਕ ਭਾਰਤੀ ਰਹਿੰਦੇ ਹਾਂਉਹ ਸਾਡੀ ਆਤਮਾ ਦਾਸਾਡੇ ਸੁਪਨਿਆਂ ਦਾਸਾਡੀਆਂ ਆਕਾਂਖਿਆਵਾਂ ਦਾ ਅਖੰਡ ਹਿੱਸਾ ਹੈ। ਸੈਂਕੜੇ ਵਰ੍ਹਿਆਂ ਤੋਂ ਭਾਰਤ ਦੇ ਸਮਾਜ ਵਿੱਚ,  ਪਰੰਪਰਾਵਾਂ ਵਿੱਚਲੋਕਤੰਤਰ ਦੀ ਜੋ ਮਜ਼ਬੂਤ ਬੁਨਿਆਦ ਵਿਕਸਿਤ ਹੋਈ ਉਸ ਨੇ ਏਕ ਭਾਰਤ ਦੀ ਭਾਵਨਾ ਨੂੰ ਸਮ੍ਰਿੱਧ ਕੀਤਾ ਹੈ। ਲੇਕਿਨ ਸਾਨੂੰ ਇਹ ਵੀ ਯਾਦ ਰੱਖਣਾ ਹੈ ਕਿ ਕਿਸ਼ਤੀ ਵਿੱਚ ਬੈਠੇ ਹਰ ਮੁਸਾਫਿਰ ਨੂੰ ਕਿਸ਼ਤੀ ਦਾ ਧਿਆਨ ਰੱਖਣਾ ਹੀ ਹੁੰਦਾ ਹੈ। ਅਸੀਂ ਇੱਕ ਰਹਾਂਗੇਤਦੇ ਅੱਗੇ ਵਧ ਪਾਵਾਂਗੇਦੇਸ਼ ਆਪਣੇ ਲਕਸ਼ਾਂ ਨੂੰ ਤਦੇ ਪ੍ਰਾਪਤ ਕਰ ਪਾਵੇਗਾ

ਸਾਥੀਓ,  

ਸਰਦਾਰ ਪਟੇਲ ਹਮੇਸ਼ਾ ਚਾਹੁੰਦੇ ਸਨ ਕਿਭਾਰਤ ਸਸ਼ਕਤ ਹੋਵੇਭਾਰਤ ਸਮਾਵੇਸ਼ੀ ਵੀ ਹੋਵੇਭਾਰਤ ਸੰਵੇਦਨਸ਼ੀਲ ਹੋਵੇ ਅਤੇ ਭਾਰਤ ਸਤਰਕ ਵੀ ਹੋਵੇਵਿਨਮਰ ਵੀ ਹੋਵੇਵਿਕਸਿਤ ਵੀ ਹੋਵੇ ਉਨ੍ਹਾਂ ਨੇ ਦੇਸ਼ਹਿਤ ਨੂੰ ਹਮੇਸ਼ਾ ਸਰਬਉੱਚ ਰੱਖਿਆ ਅੱਜ ਉਨ੍ਹਾਂ ਦੀ ਪ੍ਰੇਰਣਾ ਨਾਲ ਭਾਰਤਬਾਹਰੀ ਅਤੇ ਅੰਦਰੂਨੀਹਰ ਪ੍ਰਕਾਰ ਦੀਆਂ ਚੁਣੌਤੀਆਂ ਨਾਲ ਨਿਪਟਣ ਦੇ ਪੂਰੀ ਤਰ੍ਹਾਂ ਸਮਰੱਥ ਹੋ ਰਿਹਾ ਹੈ।  ਪਿਛਲੇ ਵਰ੍ਹਿਆਂ ਵਿੱਚ ਦੇਸ਼ ਨੇ ਦਹਾਕਿਆਂ ਪੁਰਾਣੇ ਅਣਚਾਹੇ ਕਾਨੂੰਨਾਂ ਤੋਂ ਮੁਕਤੀ ਪਾਈ ਹੈ,  ਰਾਸ਼ਟਰੀਯ ਏਕਤਾ ਨੂੰ ਸੰਜੋਣ ਵਾਲੇ ਆਦਰਸ਼ਾਂ ਨੂੰ ਨਵੀਂ ਉਚਾਈ ਦਿੱਤੀ ਹੈ। ਜੰਮੂ-ਕਸ਼ਮੀਰ ਹੋਵੇਨੌਰਥ ਈਸਟ ਹੋਵੇ ਜਾਂ ਦੂਰ ਹਿਮਾਲਿਆ ਦਾ ਕੋਈ ਪਿੰਡਅੱਜ ਸਾਰੇ ਪ੍ਰਗਤੀ ਦੇ ਪਥ ’ਤੇ ਅੱਗੇ ਹਨ

ਦੇਸ਼ ਵਿੱਚ ਹੋ ਰਿਹਾ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣਦੇਸ਼ ਵਿੱਚ ਭੂਗੋਲਿਕ ਅਤੇ ਸੱਭਿਆਚਾਰਕ ਦੂਰੀਆਂ ਨੂੰ ਮਿਟਾਉਣ ਦਾ ਕੰਮ ਕਰ ਰਿਹਾ ਹੈ। ਜਦੋਂ ਦੇਸ਼ ਦੇ ਲੋਕਾਂ ਨੂੰ ਇੱਕ ਹਿੱਸੇ ਤੋਂ ਦੂਸਰੇ ਹਿੱਸੇ ਵਿੱਚ ਜਾਣ ਤੋਂ ਪਹਿਲਾਂ ਹੀ ਸੌ ਵਾਰ ਸੋਚਣਾ ਪਏਤਾਂ ਫਿਰ ਕੰਮ ਕਿਵੇਂ ਚਲੇਗਾ ਜਦੋਂ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਣ ਦੀ ਅਸਾਨੀ ਹੋਵੇਗੀਤਾਂ ਲੋਕਾਂ ਦੇ ਦਰਮਿਆਨ ਦਿਲਾਂ ਦੀ ਦੂਰੀ ਵੀ ਘੱਟ ਹੋਵੇਗੀਦੇਸ਼ ਦੀ ਏਕਤਾ ਵਧੇਗੀ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਇਸੇ ਭਾਵਨਾ ਨੂੰ ਮਜ਼ਬੂਤ ਕਰਦੇ ਹੋਏਅੱਜ ਦੇਸ਼ ਵਿੱਚ ਸਮਾਜਿਕਆਰਥਿਕ ਅਤੇ ਸੰਵਿਧਾਨਕ ਏਕੀਕਰਣ ਦਾ ਮਹਾ-ਯੱਗ ਚਲ ਰਿਹਾ ਹੈ। ਜਲ-ਥਲ-ਨਭ- ਪੁਲਾੜਹਰ ਮੋਰਚੇ ’ਤੇ ਭਾਰਤ ਦੀ ਸਮਰੱਥਾ ਅਤੇ ਸੰਕਲਪ ਅਭੂਤਪੂਰਵ ਹੈ। ਆਪਣੇ ਹਿਤਾਂ ਦੀ ਸੁਰੱਖਿਆ ਦੇ ਲਈ ਭਾਰਤ ਆਤਮਨਿਰਭਰਤਾ ਦੇ ਨਵੇਂ ਮਿਸ਼ਨ ’ਤੇ ਚਲ ਪਿਆ ਹੈ।

ਅਤੇ ਸਾਥੀਓ,  

ਅਜਿਹੇ ਸਮੇਂ ਵਿੱਚ ਸਾਨੂੰ ਸਰਦਾਰ ਸਾਹਬ ਦੀ ਇੱਕ ਬਾਤ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਸੀ - 

''By common endeavour 

we can raise the country 

to a new greatness, 

while a lack of unity will expose us to fresh calamities''

ਆਜ਼ਾਦ ਭਾਰਤ ਦੇ ਨਿਰਮਾਣ ਵਿੱਚ ਸਬਕਾ ਪ੍ਰਯਾਸ ਜਿਤਨਾ ਤਦ ਪ੍ਰਾਸੰਗਿਕ ਸੀ,  ਉਸ ਤੋਂ ਕਿਤੇ ਅਧਿਕ ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਹੋਣ ਵਾਲਾ ਹੈ। ਆਜ਼ਾਦੀ ਦਾ ਇਹ ਅੰਮ੍ਰਿਤਕਾਲਵਿਕਾਸ ਦੀ ਅਭੂਤਪੂਰਵ ਗਤੀ ਦਾ ਹੈਕਠਿਨ ਲਕਸ਼ਾਂ ਨੂੰ ਹਾਸਲ ਕਰਨ ਦਾ ਹੈ। ਇਹ ਅੰਮ੍ਰਿਤਕਾਲ ਸਰਦਾਰ ਸਾਹਬ  ਦੇ ਸੁਪਨਿਆਂ ਦੇ ਭਾਰਤ  ਦੇ ਨਵਨਿਰਮਾਣ ਦਾ ਹੈ।

ਸਾਥੀਓ

ਸਰਦਾਰ ਸਾਹਬ ਸਾਡੇ ਦੇਸ਼ ਨੂੰ ਇੱਕ ਸਰੀਰ ਦੇ ਰੂਪ ਵਿੱਚ ਦੇਖਦੇ ਸਨਇੱਕ ਜੀਵੰਤ ਇਕਾਈ ਦੇ ਰੂਪ ਵਿੱਚ ਦੇਖਦੇ ਸਨ ਇਸੇ ਲਈਉਨ੍ਹਾਂ ਦੇ ‘ਏਕ ਭਾਰਤ' ਦਾ ਮਤਲਬ ਇਹ ਵੀ ਸੀਕਿ ਜਿਸ ਵਿੱਚ ਹਰ ਕਿਸੇ ਦੇ ਲਈ ਇੱਕ ਸਮਾਨ ਅਵਸਰ ਹੋਣ,

ਇੱਕ ਸਮਾਨ ਸੁਪਨੇ ਦੇਖਣ ਦਾ ਅਧਿਕਾਰ ਹੋਵੇ ਅੱਜ ਤੋਂ ਕਈ ਦਹਾਕੇ ਪਹਿਲਾਂਉਸ ਦੌਰ ਵਿੱਚ ਵੀ,  ਉਨ੍ਹਾਂ ਦੇ ਅੰਦੋਲਨਾਂ ਦੀ ਤਾਕਤ ਇਹ ਹੁੰਦੀ ਸੀ ਕਿ ਉਨ੍ਹਾਂ ਵਿੱਚ ਮਹਿਲਾ-ਪੁਰਸ਼ਹਰ ਵਰਗਹਰ ਪੰਥ ਦੀ ਸਮੂਹਿਕ ਊਰਜਾ ਲਗਦੀ ਸੀ ਇਸ ਲਈਅੱਜ ਜਦੋਂ ਅਸੀਂ ਏਕ ਭਾਰਤ ਦੀ ਬਾਤ ਕਰਦੇ ਹਾਂ ਤਾਂ ਉਸ ਏਕ ਭਾਰਤ ਦਾ ਸਰੂਪ ਕੀ ਹੋਣਾ ਚਾਹੀਦਾ ਹੈਉਸ ਏਕ ਭਾਰਤ ਦਾ ਸਰੂਪ ਹੋਣਾ ਚਾਹੀਦਾ ਹੈ - ਏਕ ਐਸਾ ਭਾਰਤਜਿਸ ਦੀਆਂ ਮਹਿਲਾਵਾਂ ਦੇ ਪਾਸ ਇੱਕੋ ਜਿਹੇ ਅਵਸਰ ਹੋਣ! ਏਕ ਐਸਾ ਭਾਰਤ,  ਜਿੱਥੇ ਦਲਿਤਵੰਚਿਤਆਦਿਵਾਸੀ-ਬਨਵਾਸੀਦੇਸ਼ ਦਾ ਹਰ ਇੱਕ ਨਾਗਰਿਕ ਖ਼ੁਦ ਨੂੰ ਇੱਕ ਸਮਾਨ ਮਹਿਸੂਸ ਕਰਨ! ਏਕ ਐਸਾ ਭਾਰਤਜਿੱਥੇ ਘਰਬਿਜਲੀਪਾਣੀ ਜਿਹੀਆਂ ਸੁਵਿਧਾਵਾਂ ਵਿੱਚ ਭੇਦਭਾਵ ਨਹੀਂਇੱਕ-ਸਮਾਨ ਅਧਿਕਾਰ ਹੋਵੇ!

ਇਹੀ ਤਾਂ ਅੱਜ ਦੇਸ਼ ਕਰ ਰਿਹਾ ਹੈ। ਇਸੇ ਦਿਸ਼ਾ ਵਿੱਚ ਤਾਂ ਨਿਤ-ਨਵੇਂ ਲਕਸ਼ ਤੈਅ ਕਰ ਰਿਹਾ ਹੈ। ਅਤੇ ਇਹ ਸਭ ਹੋ ਰਿਹਾ ਹੈ,  

ਕਿਉਂਕਿ ਅੱਜ ਦੇਸ਼  ਦੇ ਹਰ ਸੰਕਲਪ ਵਿੱਚ ‘ਸਬਕਾ ਪ੍ਰਯਾਸ’ ਜੁੜਿਆ ਹੋਇਆ ਹੈ।

ਸਾਥੀਓ,  

ਜਦੋਂ ਸਬਕਾ ਪ੍ਰਯਾਸ ਹੁੰਦਾ ਹੈ ਤਾਂ ਉਸ ਨਾਲ ਕੀ ਪਰਿਣਾਮ ਆਉਂਦੇ ਹਨਇਹ ਅਸੀਂ ਕੋਰੋਨਾ ਦੇ ਵਿਰੁੱਧ ਦੇਸ਼ ਦੀ ਲੜਾਈ ਵਿੱਚ ਵੀ ਦੇਖਿਆ ਹੈ। ਨਵੇਂ ਕੋਵਿਡ ਹਸਪਤਾਲਾਂ ਤੋਂ ਲੈ ਕੇ ਵੈਂਟੀਲੇਟਰਾਂ ਤੱਕਜ਼ਰੂਰੀ ਦਵਾਈਆਂ ਦੇ ਨਿਰਮਾਣ ਤੋਂ ਲੈ ਕੇ 100 ਕਰੋੜ ਵੈਕਸੀਨ ਡੋਜ਼ ਦੇ ਪੜਾਅ ਨੂੰ ਪਾਰ ਕਰਨ ਤੱਕਇਹ ਹਰ ਭਾਰਤੀਹਰ ਸਰਕਾਰਹਰ ਇੰਡਸਟ੍ਰੀਯਾਨੀ ਸਬਕੇ ਪ੍ਰਯਾਸ ਨਾਲ ਹੀ ਸੰਭਵ ਹੋ ਪਾਇਆ ਹੈ।  ਸਬਕਾ ਪ੍ਰਯਾਸ ਦੀ ਇਸੇ ਭਾਵਨਾ ਨੂੰ ਸਾਨੂੰ ਹੁਣ ਵਿਕਾਸ ਦੀ ਗਤੀ ਦਾਆਤਮਨਿਰਭਰ ਭਾਰਤ ਬਣਾਉਣ ਦਾ ਅਧਾਰ ਬਣਾਉਣਾ ਹੈ। ਹੁਣੇ ਹਾਲ ਹੀ ਵਿੱਚ ਸਰਕਾਰੀ ਵਿਭਾਗਾਂ ਦੀ ਸਾਂਝਾ ਸ਼ਕਤੀ ਨੂੰ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਰੂਪ ਵਿੱਚ ਇੱਕ ਪਲੈਟਫਾਰਮ ’ਤੇ ਲਿਆਂਦਾ ਗਿਆ ਹੈ। ਬੀਤੇ ਵਰ੍ਹਿਆਂ ਵਿੱਚ ਜੋ ਅਨੇਕ ਰਿਫਾਰਮ ਕੀਤੇ ਗਏ ਹਨਉਸ ਦਾ ਸਮੂਹਿਕ ਪਰਿਣਾਮ ਹੈ ਕਿ ਭਾਰਤ ਨਿਵੇਸ਼ ਦਾ ਇੱਕ ਆਕਰਸ਼ਕ ਡੈਸਟੀਨੇਸ਼ਨ ਬਣ ਗਿਆ ਹੈ।

ਭਾਈਓ ਅਤੇ ਭੈਣੋਂ,  

ਸਰਕਾਰ ਦੇ ਨਾਲ-ਨਾਲ ਸਮਾਜ ਦੀ ਗਤੀਸ਼ਕਤੀ ਵੀ ਜੁੜ ਜਾਵੇ ਤਾਂਬੜੇ ਤੋਂ ਬੜੇ ਸੰਕਲਪਾਂ ਦੀ ਸਿੱਧੀ ਕਠਿਨ ਨਹੀਂ ਹੈਸਭ ਕੁਝ ਮੁਮਕਿਨ ਹੈ। ਅਤੇ ਇਸ ਲਈਅੱਜ ਜ਼ਰੂਰੀ ਹੈ ਕਿ ਜਦੋਂ ਵੀ ਅਸੀਂ ਕੋਈ ਕੰਮ ਕਰੀਏ ਤਾਂ ਇਹ ਜ਼ਰੂਰ ਸੋਚੀਏ ਕਿ ਉਸ ਦਾ ਸਾਡੇ ਵਿਆਪਕ ਰਾਸ਼ਟਰੀ ਲਕਸ਼ਾਂ ’ਤੇ ਕੀ ਅਸਰ ਪਵੇਗਾ  ਜਿਵੇਂ ਸਕੂਲ-ਕਾਲਜ ਵਿੱਚ ਪੜ੍ਹਾਈ ਕਰਨ ਵਾਲਾ ਯੁਵਾ ਇੱਕ ਲਕਸ਼ ਲੈ ਕੇ ਚਲੇ ਕਿ ਉਹ ਕਿਸ ਸੈਕਟਰ ਵਿੱਚ ਕੀ ਨਵਾਂ ਇਨੋਵੇਸ਼ਨ ਕਰ ਸਕਦਾ ਹੈ। ਸਫ਼ਲਤਾ-ਅਸਫ਼ਲਤਾ ਆਪਣੀ ਜਗ੍ਹਾ ’ਤੇ ਹੈਲੇਕਿਨ ਕੋਸ਼ਿਸ਼ ਬਹੁਤ ਜ਼ਰੂਰੀ ਹੈ। ਇਸੇ ਪ੍ਰਕਾਰ ਜਦੋਂ ਅਸੀਂ ਬਜ਼ਾਰ ਵਿੱਚ ਖਰੀਦਦਾਰੀ ਕਰਦੇ ਹਾਂ ਤਾਂ ਆਪਣੀ ਪਸੰਦ-ਨਾਪਸੰਦ ਦੇ ਨਾਲ-ਨਾਲ ਇਹ ਵੀ ਦੇਖੀਏ ਕਿ ਕੀ ਅਸੀਂ ਉਸ ਨਾਲ ਆਤਮਨਿਰਭਰ ਭਾਰਤ ਵਿੱਚ ਸਹਿਯੋਗ ਕਰ ਰਹੇ ਹਾਂ ਜਾਂ ਅਸੀਂ ਉਸ ਤੋਂ ਉਲਟ ਕਰ ਰਹੇ ਹਾਂ

ਭਾਰਤ ਦੀ ਇੰਡਸਟ੍ਰੀ ਵੀਵਿਦੇਸ਼ੀ raw material ਜਾਂ components ’ਤੇ ਨਿਰਭਰਤਾ ਦੇ ਲਕਸ਼ ਤੈਅ ਕਰ ਸਕਦੀ ਹੈ। ਸਾਡੇ ਕਿਸਾਨ ਵੀ ਦੇਸ਼ ਦੀਆਂ ਜ਼ਰੂਰਤਾਂ ਦੇ ਅਨੁਸਾਰ ਨਵੀਂ ਖੇਤੀ ਅਤੇ ਨਵੀਆਂ ਫ਼ਸਲਾਂ ਨੂੰ ਅਪਣਾ ਕੇ ਆਤਮਨਿਰਭਰ ਭਾਰਤ ਵਿੱਚ ਭਾਗੀਦਾਰੀ ਮਜ਼ਬੂਤ ਕਰ ਸਕਦੇ ਹਨ ਸਾਡੀਆਂ ਸਹਿਕਾਰੀ ਸੰਸਥਾਵਾਂ ਵੀ ਦੇਸ਼ ਦੇ ਛੋਟੇ ਕਿਸਾਨਾਂ ਨੂੰ ਮਜ਼ਬੂਤ ਕਰਨਅਸੀਂ ਜਿਤਨਾ ਜ਼ਿਆਦਾ ਧਿਆਨ ਸਾਡੇ ਛੋਟੇ ਕਿਸਾਨਾਂ ਦੇ ਉੱਪਰ ਕੇਂਦ੍ਰਿਤ ਕਰਾਂਗੇਉਨ੍ਹਾਂ ਦੀ ਭਲਾਈ ਦੇ ਲਈ ਅੱਗੇ ਆਵਾਂਗੇਪਿੰਡ ਦੇ ਅਤਿਅੰਤ ਦੂਰ-ਦੂਰ  ਦੇ ਸਥਾਨਾਂ ਤੱਕ ਅਸੀਂ ਇੱਕ ਨਵਾਂ ਵਿਸ਼ਵਾਸ ਪੈਦਾ ਕਰ ਪਾਵਾਂਗੇ ਅਤੇ ਸਾਨੂੰ ਇਸੇ ਦਿਸ਼ਾ ਵਿੱਚ ਸੰਕਲਪ ਲੈਣ ਦੇ ਲਈ ਅੱਗੇ ਆਉਣਾ ਹੈ।

ਸਾਥੀਓ,  

ਇਹ ਬਾਤਾਂ ਸਾਧਾਰਣ ਲਗ ਸਕਦੀਆਂ ਹਨਲੇਕਿਨ ਇਨ੍ਹਾਂ ਦੇ ਪਰਿਣਾਮ ਅਭੂਤਪੂਰਵ ਹੋਣਗੇ ਬੀਤੇ ਵਰ੍ਹਿਆਂ ਵਿੱਚ ਅਸੀਂ ਦੇਖਿਆ ਹੈ ਕਿ ਛੋਟੇ ਸਮਝੇ ਜਾਣ ਵਾਲੇ ਸਵੱਛਤਾ ਜਿਹੇ ਵਿਸ਼ਿਆਂ ਨੂੰ ਵੀ ਜਨਭਾਗੀਦਾਰੀ ਨੇ ਕਿਵੇਂ ਰਾਸ਼ਟਰ ਦੀ ਤਾਕਤ ਬਣਾਇਆ ਹੈ। ਇੱਕ ਨਾਗਰਿਕ ਦੇ ਤੌਰ ’ਤੇ ਜਦੋਂ ਅਸੀਂ ਏਕ ਭਾਰਤ ਬਣ ਕੇ ਅੱਗੇ ਵਧੇਤਾਂ ਸਾਨੂੰ ਸਫ਼ਲਤਾ ਵੀ ਮਿਲੀ ਅਤੇ ਅਸੀਂ ਭਾਰਤ ਦੀ ਸ਼੍ਰੇਸ਼ਠਤਾ ਵਿੱਚ ਵੀ ਆਪਣਾ ਯੋਗਦਾਨ ਦਿੱਤਾ ਆਪ ਹਮੇਸ਼ਾ ਯਾਦ ਰੱਖੋ- ਛੋਟੇ ਤੋਂ ਛੋਟਾ ਕੰਮ ਵੀ ਮਹਾਨ ਹੈਅਗਰ ਉਸ ਦੇ ਪਿੱਛੇ ਅੱਛੀ ਭਾਵਨਾ ਹੋਵੇ

ਦੇਸ਼ ਦੀ ਸੇਵਾ ਕਰਨ ਵਿੱਚ ਜੋ ਆਨੰਦ ਹੈਜੋ ਸੁਖ ਹੈਉਸ ਦਾ ਵਰਣਨ ਸ਼ਬਦਾਂ ਵਿੱਚ ਨਹੀਂ ਕੀਤਾ ਜਾ ਸਕਦਾ ਦੇਸ਼ ਦੀ ਅਖੰਡਤਾ ਅਤੇ ਏਕਤਾ ਦੇ ਲਈਆਪਣੇ ਨਾਗਰਿਕ ਕਰਤੱਵਾਂ ਨੂੰ ਪੂਰਾ ਕਰਦੇ ਹੋਏ,  ਸਾਡਾ ਹਰ ਪ੍ਰਯਾਸ ਹੀ ਸਰਦਾਰ ਪਟੇਲ ਜੀ ਦੇ ਲਈ ਸੱਚੀ ਸ਼ਰਧਾਂਜਲੀ ਹੈ। ਆਪਣੀਆਂ ਸਿੱਧੀਆਂ ਤੋਂ ਪ੍ਰੇਰਣਾ ਲੈ ਕੇ ਅਸੀਂ ਅੱਗੇ ਵਧੀਏਦੇਸ਼ ਦੀ ਏਕਤਾਦੇਸ਼ ਦੀ ਸ੍ਰੇਸ਼ਠਤਾ ਨੂੰ ਨਵੀਂ ਉਚਾਈ ਦੇਈਏਇਸੇ ਕਾਮਨਾ  ਦੇ ਨਾਲ ਆਪ ਸਭ ਨੂੰ ਫਿਰ ਤੋਂ ਰਾਸ਼ਟਰੀਯ ਏਕਤਾ ਦਿਵਸ ਦੀ ਬਹੁਤ-ਬਹੁਤ ਵਧਾਈ

ਧੰਨਵਾਦ!

******

ਡੀਐੱਸ/ਏਕੇਜੇ/ਏਕੇ



(Release ID: 1768116) Visitor Counter : 166