ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਦੇਸ਼ ਦੇ ਵਿਕਾਸ ਵਿੱਚ ਗ੍ਰਾਮੀਣ ਅਰਥਵਿਵਸਥਾ ਦੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕੀਤਾ
ਕਿਸਾਨਾਂ ਦੀ ਭਲਾਈ ਆਰਥਿਕ ਪ੍ਰਗਤੀ ਨਾਲ ਜੁੜੀ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਖੇਤੀਬਾੜੀ ਨੂੰ 'ਯੱਗ' ਵਜੋਂ ਦਰਸਾਇਆ ਅਤੇ ਖੇਤੀਬਾੜੀ ਦੇ ਆਧੁਨਿਕੀਕਰਣ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਮਹਾਮਾਰੀ ਦੌਰਾਨ ਕਿਸਾਨਾਂ ਦੀ ਨਿਰਸੁਆਰਥ ਸੇਵਾ ਲਈ ਸ਼ਲਾਘਾ ਕੀਤੀ
ਉਪ ਰਾਸ਼ਟਰਪਤੀ ਨੇ ਸਵਰਨ ਭਾਰਤ ਟਰੱਸਟ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਰਾਯਿਥੂ ਨੇਸਥਮ ਪੁਰਸਕਾਰ ਪ੍ਰਦਾਨ ਕੀਤੇ
Posted On:
30 OCT 2021 6:25PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਦੇਸ਼ ਦੀ ਪ੍ਰਗਤੀ ਵਿੱਚ ਗ੍ਰਾਮੀਣ ਅਰਥਵਿਵਸਥਾ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਇਹ ਕਿਸਾਨਾਂ ਦੀ ਭਲਾਈ ਨਾਲ ਅਟੁੱਟ ਰੂਪ ਵਿੱਚ ਜੁੜਿਆ ਹੋਇਆ ਹੈ।
https://twitter.com/VPSecretariat/status/1454424602294190080
ਮਹਾਮਾਰੀ ਦੌਰਾਨ ਹੋਰ ਮੋਹਰੀ ਜੋਧਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਅਤੇ ਦੇਸ਼ ਵਿੱਚ ਰਿਕਾਰਡ ਅਨਾਜ ਉਤਪਾਦਨ ਯਕੀਨੀ ਬਣਾਉਣ ਲਈ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਕੀਤੀ ਗਈ ਨਿਰਸੁਆਰਥ ਸੇਵਾ ਨੂੰ ਭੁੱਲਿਆ ਨਹੀਂ ਜਾ ਸਕਦਾ।
https://twitter.com/VPSecretariat/status/1454413116352040967
ਸਵਰਨ ਭਾਰਤ ਟਰੱਸਟ ਵਿਖੇ ਮੁਪਾਵਰਪੂ ਫਾਊਂਡੇਸ਼ਨ ਅਤੇ ਰਾਯਿਥੂ ਨੇਸਥਮ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਕਿਸਾਨਾਂ, ਐਕਸਟੇਂਸ਼ਨ ਅਧਿਕਾਰੀਆਂ ਅਤੇ ਪੱਤਰਕਾਰਾਂ ਨੂੰ ਖੇਤੀਬਾੜੀ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਪੁਰਸਕਾਰ ਪ੍ਰਦਾਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਹੋਣਹਾਰ ਵਿਅਕਤੀਆਂ ਨੂੰ ਮਾਨਤਾ ਅਤੇ ਇਨਾਮ ਦੇਣਾ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਹੈ। ਇਹ ਨਾ ਸਿਰਫ਼ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦਾ ਹੈ, ਬਲਕਿ ਦੂਜਿਆਂ ਨੂੰ ਵੀ ਪ੍ਰੇਰਣਾ ਦਿੰਦਾ ਹੈ।
ਖੇਤੀਬਾੜੀ ਨੂੰ 'ਯੱਗ' ਦੱਸਦਿਆਂ, ਉਨ੍ਹਾਂ ਆਧੁਨਿਕ ਅਭਿਆਸਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਨ ਅਤੇ ਲੱਖਾਂ ਲੋਕਾਂ ਦਾ ਪੇਟ ਭਰਨ ਵਿੱਚ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਭਾਰਤੀ ਕਿਸਾਨਾਂ ਦੀ ਸ਼ਲਾਘਾ ਕੀਤੀ।
ਸ਼੍ਰੀ ਨਾਇਡੂ ਨੇ ਕਿਸਾਨ ਭਾਈਚਾਰੇ ਨੂੰ ਵਾਤਾਵਰਨ ਸੁਰੱਖਿਆ 'ਤੇ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ। ਇਸ ਸਬੰਧੀ ਉਨ੍ਹਾਂ ਹਰ ਕਿਸਾਨ ਨੂੰ ਰੁੱਖ ਲਗਾਉਣ ਅਤੇ ਪਾਣੀ ਦੀ ਸੰਭਾਲ਼ ਨੂੰ ਮਹੱਤਵ ਦੇਣ ਦੀ ਸਲਾਹ ਦਿੱਤੀ।
ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਵਿਗਿਆਨ ਅਤੇ ਟੈਕਨੋਲੋਜੀ ਵਿਸ਼ਵ ਦੀ ਪ੍ਰਗਤੀ ਨੂੰ ਅੱਗੇ ਵਧਾ ਰਹੀ ਹੈ, ਖੇਤੀਬਾੜੀ ਪਿੱਛੇ ਨਹੀਂ ਰਹਿ ਸਕਦੀ ਅਤੇ ਇਸ ਵਲੋਂ ਆਧੁਨਿਕ ਵਿਗਿਆਨਕ ਢੰਗ-ਤਰੀਕਿਆਂ ਨੂੰ ਅਪਣਾਉਣਾ ਪਏਗਾ। ਖੇਤੀ ਨੂੰ ਲਾਭਕਾਰੀ ਬਣਾਉਣਾ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ। ਕਿਸਾਨ ਨੂੰ ਆਧੁਨਿਕੀਕਰਣ ਦਾ ਲਾਭ ਲੈਣ ਦੇ ਯੋਗ ਬਣਾਉਣ ਲਈ ਹਰੇਕ ਹਿਤਧਾਰਕ ਨੂੰ ਅੱਗੇ ਆਉਣਾ ਚਾਹੀਦਾ ਹੈ।
ਉਪ ਰਾਸ਼ਟਰਪਤੀ ਨੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਖੇਤੀਬਾੜੀ ਵਿੱਚ ਰੁਚੀ ਪੈਦਾ ਕਰਨ ਅਤੇ ਕਿਸਾਨਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੀ ਵੀ ਅਪੀਲ ਕੀਤੀ।
ਉਨ੍ਹਾਂ ਨੇ ਪ੍ਰਾਈਵੇਟ ਖੇਤਰ ਨੂੰ ਵੀ ਅੱਗੇ ਆਉਣ ਅਤੇ ਖੇਤੀ ਦੇ ਆਧੁਨਿਕੀਕਰਣ ਲਈ ਨਿਵੇਸ਼ ਕਰਨ ਦੀ ਅਪੀਲ ਕੀਤੀ। ਖੇਤੀਬਾੜੀ ਦੇ ਆਧੁਨਿਕੀਕਰਣ 'ਤੇ ਵਿਆਪਕ ਬਹਿਸ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਗਿਆਨੀਆਂ, ਨੀਤੀ ਨਿਰਮਾਤਾਵਾਂ ਅਤੇ ਮੀਡੀਆ ਨੂੰ ਇਸ ਮਾਮਲੇ 'ਚ ਅਗਵਾਈ ਕਰਨੀ ਚਾਹੀਦੀ ਹੈ।
ਇਸ ਮੌਕੇ ਉਪ ਰਾਸ਼ਟਰਪਤੀ ਨੇ ਖੇਤੀਬਾੜੀ ਨਾਲ ਸਬੰਧਿਤ ਪੁਸਤਕਾਂ ਵੀ ਰਿਲੀਜ਼ ਕੀਤੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਧੁਨਿਕ ਖੇਤੀ ਉਪਕਰਣਾਂ ਦੀ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।
ਉਪ ਰਾਸ਼ਟਰਪਤੀ ਨੇ ਸ਼੍ਰੀ ਯਦਲਾਪਤੀ ਵੈਂਕਟੇਸ਼ਵਰ ਰਾਓ ਦੀ ਪਿਛਲੇ 17 ਸਾਲਾਂ ਤੋਂ ਕਿਸਾਨਾਂ ਨੂੰ ਸਿੱਖਿਅਤ ਕਰਨ ਲਈ ਨਾ ਸਿਰਫ਼ ਰਾਯਿਥੂ ਨੇਸਥਮ ਮਾਸਿਕ ਮੈਗਜ਼ੀਨ ਜਾਰੀ ਕਰਨ ਲਈ, ਬਲਕਿ ਪੁਰਸਕਾਰਾਂ ਦੀ ਸਥਾਪਨਾ ਲਈ ਵੀ ਸ਼ਲਾਘਾ ਕੀਤੀ।
**********
ਐੱਮਐੱਸ/ਐੱਨਐੱਸ/ਡੀਪੀ
(Release ID: 1768004)
Visitor Counter : 138