ਰੇਲ ਮੰਤਰਾਲਾ

ਭਾਰਤ ਦੀ ਪਹਿਲੀ ਨਵੀਂ 3 ਏਸੀ ਇਕੋਨੌਮੀ ਕੋਚ ਵਾਲੀ ਸਪੈਸ਼ਲ ਟ੍ਰੇਨ ‘ਗਤੀ ਸ਼ਕਤੀ ਐਕਸਪ੍ਰੈਸ’, ਰਾਸ਼ਟਰੀ ਰਾਜਧਾਨੀ (ਆਨੰਦ ਵਿਹਾਰ ਟਰਮਿਨਲ) ਤੋਂ ਪਟਨਾ ਜੰਕਸ਼ਨ ਤੱਕ ਚਲੇਗੀ


ਟ੍ਰੇਨ ਦੋਵਾਂ ਮੰਜ਼ਿਲਾਂ ਦੇ ਵੱਲ 5 ਚੱਕਰ ਲਗਾਵੇਗੀ

Posted On: 29 OCT 2021 4:18PM by PIB Chandigarh

ਰੇਲ ਯਾਤਰੀਆਂ ਦੀ ਸੁਵਿਧਾ ਦੇ ਲਈ ਅਤੇ ਆਗਾਮੀ ਤਿਉਹਾਰਾਂ ਦੌਰਾਨ ਯਾਤਰੀਆਂ ਦੀ ਵਾਧੂ ਭੀੜ ਨੂੰ ਸੰਭਾਲਣ ਦੇ ਲਈ, ਭਾਰਤੀ ਰੇਲਵੇ ਇੱਕ ਵਿਸ਼ੇਸ਼ ਟ੍ਰੇਨ 01684/01683 ਆਨੰਦ ਵਿਹਾਰ ਟਰਮਿਨਲ-ਪਟਨਾ-ਆਨੰਦ ਵਿਹਾਰ ਟਰਮਿਨਲ ਗਤੀ ਸ਼ਕਤੀ ਸੁਪਰਫਾਸਟ ਸਪੈਸ਼ਲ ਟ੍ਰੇਨ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਵਿੱਚ 20 ਨਵੀਂ 3 ਏਸੀ ਇਕੋਨੌਮੀ ਕੋਚ ਹੋਣਗੇ।

 

ਟ੍ਰੇਨ ਨੰਬਰ 01684 ਆਨੰਦ ਵਿਹਾਰ ਟਰਮਿਨਲ-ਪਟਨਾ ਜੰਕਸ਼ਨ ਗਤੀ ਸ਼ਕਤੀ ਸੁਪਰਫਾਸਟ ਸਪੈਸ਼ਲ ਟ੍ਰੇਨ ਆਨੰਦ ਵਿਹਾਰ ਟਰਮਿਨਲ ਤੋਂ ਰਾਤ 11.10 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਪਟਨਾ ਜੰਕਸ਼ਨ ਸ਼ਾਮ 03.45 ਵਜੇ ਪਹੁੰਚੇਗੀ। ਇਹ ਟ੍ਰੇਨ 29.10.2021, 31.10.2021, 02.11.2021, 05.11.2021 ਅਤੇ 07.11.2021 ਨੂੰ ਆਪਣੇ ਨਿਰਧਾਰਿਤ ਸਮੇਂ ‘ਤੇ ਚੱਲੇਗੀ।

 

ਵਾਪਸੀ ਵਿੱਚ ਟ੍ਰੇਨ ਸੰਖਿਆ 01683 ਪਟਨਾ ਜੰਕਸ਼ਨ-ਆਨੰਦ ਵਿਹਾਰ ਟਰਮਿਨਲ ਗਤੀ ਸ਼ਕਤੀ ਸੁਪਰਫਾਸਟ ਵਿਸ਼ੇਸ਼ ਟ੍ਰੇਨ ਪਟਨਾ ਜੰਕਸ਼ਨ ਤੋਂ 30.10.2021, 01.11.2021, 03.11.2021, 06.11.2021 ਅਤੇ 08.11.2021 ਨੂੰ ਸ਼ਾਮ 05.45 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 09.50 ਵਜੇ ਆਨੰਦ ਵਿਹਾਰ ਟਰਮਿਨਲ ਪਹੁੰਚੇਗੀ।

 

ਟ੍ਰੇਨ ਕਾਨਪੁਰ ਸੈਂਟ੍ਰਲ, ਪ੍ਰਯਾਗਰਾਜ ਜੰਕਸ਼ਨ, ਵਾਰਾਣਸੀ, ਪੰ. ਦੀਨ ਦਿਆਲ ਉਪਾਧਿਆਏ ਜੰਕਸ਼ਨ ਅਤੇ ਦਾਨਾਪੁਰ ਸਟੇਸ਼ਨ ਹੁੰਦੇ ਹੋਏ ਜਾਵੇਗੀ।

***

ਆਰਜੇ/ਡੀਐੱਸ



(Release ID: 1767601) Visitor Counter : 146


Read this release in: English , Tamil , Urdu , Hindi , Odia